Menu

ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪੇ ਵੀ ਬਣਨ ਲੱਗੇ ਸਵੀਪ ਗਤੀਵਿਧੀਆਂ ਤਹਿਤ ਆਰੰਭੀ ਵੋਟਰ ਜਾਗਰੂਕਤਾ ਮੁਹਿੰਮ ਦਾ ਹਿੱਸਾ

ਮਾਲੇਰਕੋਟਲਾ 28 ਮਾਰਚ2024:ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮਾਲੇਰਕੋਟਲਾ ਡਾ ਪੱਲਵੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਮੁੱਚੀ ਜ਼ਿਲ੍ਹਾ ਸਵੀਪ ਟੀਮਾਂ ਵਲੋਂ ਵੱਖ-ਵੱਖ ਵਿੱਦਿਅਕ ਅਦਾਰਿਆਂ ਅਤੇ ਸਰਕਾਰੀ ਸੰਸਥਾਵਾਂ ਵਿਚ ਸਵੀਪ ਗਤੀਵਿਧੀਆਂ ਪੂਰੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਈਆਂ ਜਾ ਰਹੀਆਂ ਹਨ।ਜ਼ਿਲ੍ਹਾ ਸਿੱਖਿਆ ਅਫਸਰ ਕਮ ਜ਼ਿਲ੍ਹਾ ਨੋਡਲ ਅਫਸਰ ਸਵੀਪ ਸ੍ਰੀਮਤੀ ਜਸਵਿੰਦਰ ਕੌਰ ਨੇ ਦੱਸਿਆ  ਕਿ ਇਸੇ ਕੜੀ ਤਹਿਤ ਅੱਜ ਜ਼ਿਲ੍ਹੇ ਦੇ 55 ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ‘ਚ “ਵੋਟਰਾਂ ਜਾਗਰੂਕਤਾ ਕਲੱਬਾਂ” ਵਲੋਂ  “ਮਾਪੇ ਅਤੇ ਅਧਿਆਪਕ ਮਿਲਣੀ” ਦੌਰਾਨ ਲੋਕਾਂ ਵਿੱਚ ਵੋਟ ਪਾਉਣ ਅਤੇ ਇਸ ਦੀ ਬਿਨਾਂ ਕਿਸੇ ਲਾਲਚ, ਡਰ ਤੋਂ ਵਰਤੋਂ ਕਰਨ ਲਈ ਜਾਗਰੂਕਤਾ ਫੈਲਾਉਣ ਲਈ ਵਿਸ਼ੇਸ ਉਪਰਾਲਾ ਅੰਰਾਭਿਆ ਗਿਆ ਤਾਂ ਜੋ ਵੋਟ ਪ੍ਰਤੀਸ਼ਤ ਵਧਾਈ ਜਾ ਸਕੇ ।ਉਨ੍ਹਾਂ ਕਿਹਾ ਕਿ ਸਕੂਲਾਂ ਦੇ “ਵੋਟਰਾਂ ਜਾਗਰੂਕਤਾ ਕਲੱਬਾਂ” ਵੱਲੋਂ ਲੋਕਤੰਤਰ ਦੀ ਮਜਬੂਤੀ ਲਈ ਵੋਟ ਅਧਿਕਾਰ ਦੇ ਲਾਜ਼ਮੀ ਇਸਤੇਮਾਲ ਬਾਰੇ ਲਗਤਾਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਜ਼ਿਲ੍ਹੇ ਦੇ ਸਕੂਲੀ ਵਿਦਿਆਰਥੀਆਂ ਦੇ ਸਵੀਪ ਕਲੱਬਾਂ ਵੱਲੋਂ ਚਲਾਈ ਜਾ ਰਹੀ ਵੋਟਰ ਜਾਗਰੂਕਤਾ ਮੁਹਿੰਮ ‘ਚ ਵਿਦਿਆਰਥੀਆਂ ਦੇ ਮਾਪੇ ਵੀ ਸ਼ਮੂਲੀਅਤ ਕਰਨ ਲੱਗੇ ਹਨ ।  ਇਸ ਵਾਰ 70 ਪਾਰ ਦੇ ਟੀਚੇ ਨੂੰ ਪੂਰਾ ਕਰਨ ਲਈ ਪਿਛਲੀਆਂ ਚੋਣਾਂ ਦੌਰਾਨ ਜਿਨ੍ਹਾਂ ਇਲਾਕਿਆਂ ਵਿਚ ਵੋਟ ਪ੍ਰਤੀਸ਼ਤ ਘੱਟ ਰਹੀ ਸੀ, ਉਨ੍ਹਾਂ ਖੇਤਰਾਂ ਦੀ ਨਿਸ਼ਾਨਦੇਹੀ ਕਰਕੇ ਉੱਥੇ ਵੋਟ ਪ੍ਰਤੀਸ਼ਤ ਵਧਾਉਣ ਲਈ  ਹੋਰ ਸਵੀਪ ਗਤੀਵਿਧੀਆਂ ਤਹਿਤ ਵੋਟਰਾਂ ਨੂੰ ਜਾਗਰੂਕ ਕੀਤਾ ਜਾਵੇਗਾ ।

             ਸਵੀਪ ਨੋਡਲ ਅਧਿਆਪਕਾਂ ਨੇ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਮਜਬੂਤ ਲੋਕਤੰਤਰ ਦੀ ਉਸਾਰੀ ਲਈ ਵੋਟ ਅਧਿਕਾਰ ਦੇ ਇਸਤੇਮਾਲ ਬਾਰੇ ਵੱਖ ਵੱਖ ਗਤੀਵਿਧੀਆਂ ਬਹੁਤ ਹੀ ਉਤਸ਼ਾਹ ਨਾਲ ਕੀਤੀਆਂ ਜਾ ਰਹੀਆਂ ਹਨ। ਵੋਟਰ ਜਾਗਰੂਕਤਾ ਮੁਹਿੰਮ ਸਵੀਪ ਅਧੀਨ ਵਿਦਿਆਰਥੀਆਂ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੇ ਸਾਕਾਰਤਮਕ ਨਤੀਜੇ ਸਾਹਮਣੇ ਆ ਰਹੇ ਹਨ।ਬੱਚਿਆਂ ਵੱਲੋਂ ਵੋਟ ਅਧਿਕਾਰ ਦੇ ਇਸਤੇਮਾਲ ਦੇ ਦਿੱਤੇ ਜਾ ਰਹੇ ਸੁਨੇਹਿਆਂ ਤੋਂ ਮਾਪਿਆਂ ਨੂੰ ਮਜਬੂਤ ਲੋਕਤੰਤਰ ਦੀ ਉਸਾਰੀ ‘ਚ ਵੋਟ ਦੀ ਤਾਕਤ ਬਾਰੇ ਸਮਝ ਪੈਣ ਲੱਗੀ ਹੈ।ਇਸ ਮੌਕੇ ਸਕੂਲਾਂ ਵਿਖੇ ਸਥਾਪਿਤ ਵੋਟਰਾਂ ਜਾਗਰੂਕਤਾ ਕਲੱਬਾਂ” ਵਲੋਂ  ਮਾਪਿਆਂ ਨੂੰ ਚੋਣ ਕਮਿਸ਼ਨਰ ਵਲੋਂ ਵੋਟਰਾਂ ਦੀ ਸਹੂਲਤ ਲਈ ਤਿਆਰ ਕੀਤੀਆਂ ਐਪਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ।

ਸਚਿਨ ਤੇਂਦੁਲਕਰ ਦੀ ਸੁਰੱਖਿਆ ‘ਚ ਤਾਇਨਾਤ SRPF…

15 ਮਈ 2024 : ਮਹਾਰਾਸ਼ਟਰ ਦੇ ਜਲਗਾਓਂ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸਚਿਨ ਤੇਂਦੁਲਕਰ (Sachin…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਭਲਕੇ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ,…

ਚੰਡੀਗੜ੍ਹ, 15 ਮਈ : ਸ਼ਰਾਬ ਅਬਕਾਰੀ ਨੀਤੀ…

ਕਰੋੜਾਂ ਦੇ ਬੈਂਕ ਧੋਖਾਧੜੀ ਦੇ…

15 ਮਈ 2024 : ਮੁੰਬਈ- ਸੀਬੀਆਈ ਨੇ…

Listen Live

Subscription Radio Punjab Today

ਚਾਰ ਲੋਕਾਂ ਦੀ ਮੌਤ ਦੇ ਜਿੰਮੇਵਾਰ ਪੰਜਾਬੀ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਓਹਾਇਓ ਸਟੇਟ ਦੀ ਬਟਲਰ ਕਾਉਂਟੀ ਅਦਾਲਤ ਨੇ ਚਾਰ ਲੋਕਾਂ ਦੀ ਮੌਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

ਕੈਨੇਡਾ ਵਿਚ ਲੱਖਾਂ ਡਾਲਰ ਦਾ…

13 ਮਈ 2024- : ਕੈਨੇਡਾ ਦੇ ਟੋਰਾਂਟੋ…

Our Facebook

Social Counter

  • 40377 posts
  • 0 comments
  • 0 fans