Menu

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ ਸਮਾਗਮ ’ਤੇ ਜਰਮਨੀ ’ਚ ਕਿਤਾਬ ‘ਕੌਰਨਾਮਾ’ ਜਾਰੀ

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੇ ਸ਼ਹੀਦੀ ਸਮਾਗਮਾਂ ਮੌਕੇ ਜਰਮਨੀ ਦੇ ਸ਼ਹਿਰ ਫਰੈਂਕਫੋਰਟ ਵਿਚ ਕਿਤਾਬ ‘‘ਕੌਰਨਾਮਾ :- ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ’’ ਵਿਦੇਸਾਂ ’ਚ ਰਹਿ ਰਹੀ ਸਿੱਖ ਸੰਗਤ ਦੇ ਰੂਬਰੂ ਕੀਤੀ ਗਈ। ਇਸ ਮੌਕੇ ਸ਼ਹੀਦ ਭਾਈ ਪੰਜਵੜ੍ਹ ਤੇ ਭਾਈ ਹਰਦੀਪ ਸਿੰਘ ਨਿਝਰ ਦੀਆਂ ਤਸਵੀਰਾਂ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਵਿਖੇ ਲਾਉਣ ਦਾ ਮਤਾ ਜੈਕਾਰਿਆਂ ਦੀ ਗੂੰਜ ’ਚ ਪਾਸ ਕੀਤਾ ਗਿਆ।

ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਚ ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ ਸਮਾਗਮ ’ਤੇ ਸੰਗਤਾਂ ਨੂੰ ਸੰਬੋਧਨ ਕਰਦਿਆ ਸਿੱਖ ਫੈਡਰੇਸਨ ਦੇ ਆਗੂ ਅਤੇ ਜਲਾਵਤਨੀ ਭਾਈ ਗੁਰਮੀਤ ਸਿੰਘ ਖਨਿਆਣ ਨੇ ਖਾਲਸਾ ਰਾਜ ਲਈ ਚੱਲੇ ਹਥਿਆਰਬੰਦ ਸੰਘਰਸ਼ ਦੌਰਾਨ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੇ ਪਰਿਵਾਰ, ਹੋਰ ਸ਼ਹੀਦ ਸਿੰਘਾਂ ਤੇ ਉਹਨਾਂ ਦੇ ਪਰਿਵਾਰਾਂ ਦੀਆਂ ਸ਼ਹਾਦਤਾਂ ਦਾ ਜ਼ਿਕਰ ਕਰਦਿਆ ਕਿਹਾ ਕਿ ‘‘ਕੌਰਨਾਮਾ’’ ਕਿਤਾਬ ਦੀ ਬੁਨਿਆਦ ਸ਼ਹੀਦ ਭਾਈ ਪੰਜਵੜ੍ਹ ਦੇ ਯਤਨਾਂ ਨਾਲ ਲਹਿੰਦੇ ਪੰਜਾਬ ਵਿਚ ਉਸ ਵੇਲੇ ਰੱਖੀ ਗਈ ਸੀ, ਜਦੋਂ ਉਹਨਾਂ ਸੰਘਰਸ਼ ਨਾਲ ਸਬੰਧਤ ਸਿੰਘਾਂ ਕੋਲ ਖਾੜਕੂ ਸੰਘਰਸ਼ ਤੇ ਖਾਸ ਕਰਕੇ ਸ਼ਹੀਦ ਬੀਬੀਆਂ ਬਾਰੇ ਕੋਈ ਖੋਜ, ਲਿਖਤ ਨਾ ਹੋਣ ’ਤੇ ਚਿੰਤਾ ਪ੍ਰਗਟ ਕਰਦਿਆ ਇਸ ਕਾਰਜ ਨੂੰ ਸ਼ੁਰੂ ਕਰਨ ਲਈ ਕਿਹਾ ਸੀ। ਉਹਨਾਂ ਦੱਸਿਆ ਕਿ ਇਹ ਕਾਰਜ ਖਾੜਕੂ ਸੰਘਰਸ਼ ਦੇ ਜਰਨੈਲ ਭਾਈ ਦਲਜੀਤ ਸਿੰਘ ਦੀ ਰਹਿਨਮਾਈ ਹੇਠ ਸੀਨੀਅਰ ਪੱਤਰਕਾਰ ਤੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਨੇ ਦਿਨ ਰਾਤ ਇਕ ਕਰਕੇ ਪੂਰਾ ਕੀਤਾ ਤੇ ਸਿੱਖ ਪੰਥ ਦੀ ਝੋਲੀ ਇਕ ਅਣਮੁੱਲਾ ਦਸਤਾਵੇਜ ਪਾਇਆ।

ਘੱਟ ਗਿਣਤੀ ਮੁਸਲਮਾਨ ਭਾਈਚਾਰੇ ਦੇ ਆਗੂ ਭਾਈ ਅਜੀਮ ਸਾਹਿਬ ਨੇ ਸ਼ਹੀਦ ਭਾਈ ਪੰਜਵੜ੍ਹ ਦੇ ਪੰਥਕ ਕਿਰਦਾਰ ਦੀ ਗਲ ਕਰਦਿਆ ਕਿਹਾ ਕਿ ਸੰਗਤ ਵਲੋਂ ਭਾਈ ਪੰਜਵੜ੍ਹ ਨੇ ਪੰਥ ਦੇ ਸਰਮਾਏ ਨੂੰ ਨਿੱਜ ਲਈ ਨਹੀਂ ਵਰਤਿਆ ਉਹਨਾਂ ਨੇ ਖਾਲਸਾ ਰਾਜ ਦੇ ਨਿਸਾਨੇ ਨੂੰ ਸੇਧ ਕੇ ਲੜਾਈ ਲੜ੍ਹਨ ਤੇ ਸ਼ਹਾਦਤ ਦੇਣ ਨੂੰ ਪਹਿਲ ਦਿੱਤੀ। ਬੁਲਾਰਿਆਂ ਨੇ ਭਾਈ ਖਨਿਆਣ ਦੀ ਮਾਤਾ ਸਤਵੰਤ ਕੌਰ  ਨੂੰ ਸਰਧਾਂਜਲੀਆਂ ਭੇਂਟ ਕਰਦਿਆਂ ਖਨਿਆਣ ਪਰਿਵਾਰ ਦੀ ਸਿੱਖ ਸੰਘਰਸ਼ ਲਈ ਕੀਤੀਆਂ ਕੁਰਬਾਨੀਆਂ ਦਾ ਜ਼ਿਕਰ ਕੀਤਾ।

ਇਸ ਮੌਕੇ ਸਿੱਖ ਫੈਡਰੇਸ਼ਨ , ਫਰਾਂਸ਼ ਬੈਲਜੀਅਮ, ਸਿੱਖ ਹੈਲਪਿੰਗ ਹੈਡ ਜਰਮਨੀ ਤੇ ਫਰਾਂਸ, ਦੀ ਅਕਾਲੀ ਦਲ ਫਤਿਹ, ਬੱਬਰ ਖਾਲਸਾ ਇੰਟਰਨੈਸਨਲ, ਬੱਬਰ ਖਾਲਸਾ ਜਰਮਨੀ, ਦਲ ਖਾਲਸਾ ਦੇ ਆਗੂਆਂ ਸਰਬ ਭਾਈ ਗੁਰਮੀਤ ਸਿੰਘ ਖਨਿਆਣ, ਗੁਰਦਿਆਲ ਸਿੰਘ ਲਾਲੀ, ਕਸ਼ਮੀਰ ਸਿੰਘ ਗੋਸਲ, ਰਘਬੀਰ ਸਿੰਘ ਕੋਹਾੜ, ਗੁਰਚਰਨ ਸਿੰਘ ਗੁਰਾਇਆ, ਜਗਤਾਰ ਸਿੰਘ ਮਾਹਲ, ਬਲਕਾਰ ਸਿੰਘ, ਗੁਰਦੀਪ ਸਿੰਘ ਪ੍ਰਦੇਸੀ ਅਜੀਮ ਸਾਹਿਬ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਪਾਕਿਸਤਾਨ ਤੋਂ ਵਿਸ਼ੇਸ਼ ਤੌਰ ਤੇ ਪੁਹੱਚੇ ਅਜੀਮ ਸਾਹਿਬ , ਰਣਜੀਤ ਸਿੰਘ, ਸ਼ਹੀਦ ਪਰਮਜੀਤ ਸਿੰਘ ਪੰਜਵੜ੍ਹ ਦੇ ਬੇਟੇ ਸ਼ਾਹਬਾਜ਼ ਸਿੰਘ ਅਤੇ ਸ਼ਹੀਦ ਮਾਤਾ ਬਖਸੀਸ ਕੌਰ ਦੇ ਬੇਟੇ ਸਤਪਾਲ ਸਿੰਘ ਪੱਡਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।

ਇਸ ਮੌਕੇ   ਹਰਿੰਦਰ ਸਿੰਘ ਢਿੱਲੋ , ਰਾਜਵਿੰਦਰ ਸਿੰਘ ਰਾਜੂ, ਬੈਲਜੀਅਮ ਤੋਂ ਮਨਜੋਤ ਸਿੰਘ, ਪ੍ਰਿਥੀਪਾਲ ਸਿੰਘ ਪਟਵਾਰੀ, ਜਸਵੰਤ ਸਿੰਘ ਪਾੜਾ , ਮੋਗਾ ਧਾਰੀਵਾਲ ਸਵਿਟਯਰਲੈਡ ਤੋਂ ਭਾਈ ਰਣਜੀਤ ਸਿੰਘ , ਸੁਖਦੇਵ ਸਿੰਘ ਹੇਰਾਂ, ਬਲਕਾਰ ਸਿੰਘ ਦਿਓਲ, ਨਿਰਮਲ ਸਿੰਘ ਦਿਓਲ, ਅਮਰਜੀਤ ਸਿੰਘ ਮੰਗੂਪੁਰ , ਦਵਿੰਦਰ ਸਿੰਘ ਘਲੋਟੀ, ਪਰਮਜੀਤ ਸਿੰਘ ਪੰਮਾ , ਸੋਹਣ ਸਿੰਘ ਧਾਰੀਵਾਲ ਨੇ ਵਿਸ਼ੇਸ ਤੌਰ ’ਤੇ ਪੁੱਜੇ । ਬੱਬਰ ਖਾਲਸਾ ਜਰਮਨੀ ਭਾਈ ਰੇਸਮ ਸਿੰਘ ਬੱਬਰ, ਸੰਸਥਾ ਸ਼ਹੀਦ ਬਾਬਾ ਦੀਪ ਸਿੰਘ ਬਾਬਾ ਕਿਰਪਾਲ ਸਿੰਘ ਵੱਲੋ ਵੀ ਹਾਜ਼ਰੀ ਲਗਾਈ ਗਈ।

ਹਰਿਆਣਾ ‘ਚ ਰੋਡ ਸ਼ੋਅ, ਜਨਤਕ ਮੀਟਿੰਗਾਂ, ਜਲੂਸ…

ਹਰਿਆਣਾ, 23 ਮਈ -25 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ 2024 ਲਈ ਛੇਵੇਂ ਪੜਾਅ ਦੀ ਵੋਟਿੰਗ ਲਈ ਅੱਜ…

ਚੋਣ ਕਮਿਸ਼ਨ ਨੇ ਸੁਪਰੀਮ ਕੋਰਟ…

ਨਵੀਂ ਦਿੱਲੀ 23 ਮਈ  – ਚੋਣ ਕਮਿਸ਼ਨ…

ਭੋਜਪੁਰੀ ਸਟਾਰ ਪਵਨ ਸਿੰਘ ਨੂੰ…

ਨਵੀਂ ਦਿੱਲੀ, 22 ਮਈ, 2024 : ਭਾਜਪਾ…

ਨਿੱਝਰ ਕਤਲ ਮਾਮਲਾ! ਤਿੰਨ ਦੋਸ਼ੀ…

ਓਟਾਵਾ 22 ਮਈ – ਗਰਮਖਿਆਲੀ ਹਰਦੀਪ ਸਿੰਘ…

Listen Live

Subscription Radio Punjab Today

ਨਿੱਝਰ ਕਤਲ ਮਾਮਲਾ! ਤਿੰਨ ਦੋਸ਼ੀ ਭਾਰਤੀ ਕੈਨੇਡਾ…

ਓਟਾਵਾ 22 ਮਈ – ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ੀ ਤਿੰਨ ਭਾਰਤੀ ਨਾਗਰਿਕਾਂ ਨੂੰ ਮੰਗਲਵਾਰ ਨੂੰ ਕੈਨੇਡਾ…

ਬਲਵਿੰਦਰ ਸਿੰਘ ਨੇ ਪੰਜਾਬੀਆਂ ਦਾ…

21 ਮਈ 2024-ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ…

ਈਰਾਨ ਦੇ ਰਾਸ਼ਟਰਪਤੀ ਦੇ ਹੈਲੀਕਾਪਟਰ…

20 ਮਈ 2024: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ…

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ…

Our Facebook

Social Counter

  • 40566 posts
  • 0 comments
  • 0 fans