Menu

ਚਾਰ ਲੋਕਾਂ ਦੀ ਮੌਤ ਦੇ ਜਿੰਮੇਵਾਰ ਪੰਜਾਬੀ ਨੂੰ ਅਮਰੀਕਾ ‘ਚ ਮੌ.ਤ ਦੀ ਸਜ਼ਾ

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਓਹਾਇਓ ਸਟੇਟ ਦੀ ਬਟਲਰ ਕਾਉਂਟੀ ਅਦਾਲਤ ਨੇ ਚਾਰ ਲੋਕਾਂ ਦੀ ਮੌਤ ਵਿੱਚ ਦੋਸ਼ੀ ਪਾਏ ਗਏ, ਗੁਰਪ੍ਰੀਤ ਸਿੰਘ (41) ਨੂੰ ਤਿੰਨ ਜੱਜਾਂ ਦੇ ਪੈਨਲ ਨੇ ਮੌਤ ਦੀ ਸਜ਼ਾ ਸੁਣਾਈ ਹੈ। 2019 ਵਿੱਚ ਓਹਾਇਓ ਸਟੇਟ ਦੇ ਸ਼ਹਿਰ ਵਿੱਸਚ ਚਿਸਟਰ ਵਿੱਚ ਟਰੱਕ ਡਰਾਈਵਰ ਗੁਰਪ੍ਰੀਤ ਸਿੰਘ ਨੂੰ ਉਸਦੀ ਪਤਨੀ ਸ਼ਲਿੰਦਰ ਕੌਰ, ਸੌਹਰਾ ਹਕੀਕਤ ਸਿੰਘ ਪਨਾਗ, ਸੱਸ ਪ੍ਰਮਜੀਤ ਕੌਰ ਪਨਾਗ, ਪਤਨੀ ਦੀ ਮਾਸੀ ਅਮਰਜੀਤ ਕੌਰ ਨੂੰ ਆਪਣੇ ਅਪਾਰਟਮੈਂਟ ਵਿੱਚ ਗੋਲੀਆਂ ਮਾਰਕੇ ਮਾਰ ਮੁਕਾਉਣ ਦੇ ਦੋਸ਼ ਹੇਠ ਮੌਤ ਦੀ ਸਜ਼ਾ ਸੁਣਾਈ ਗਈ ਹੈ।

ਸਰਕਾਰੀ ਵਕੀਲ ਵਕੀਲ ਮਾਈਕ ਗਮੋਸਰ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਦਾ ਕਿਸੇ ਹੋਰ ਜਨਾਨੀ ਨਾਲ ਇੰਡੀਅਨਐਪਲ ਵਿੱਚ ਅਫੇਅਰ ਚੱਲ ਰਿਹਾ ਸੀ, ਜਿਸ ਦੇ ਚੱਲਦਿਆਂ ਘਰ ਵਿੱਚ ਲੜਾਈ ਝਗੜਾ ਚੱਲ ਰਿਹਾ ਸੀ। ਗੁਰਪ੍ਰੀਤ ਨੇ ਇੱਕ ਸ਼ਾਜਿਸ਼ ਦੇ ਅਧੀਨ ਆਪਣੇ ਰਸਤੇ ਦੇ ਕੰਡੇ ਸਾਫ ਕਰਨ ਲਈ ਇਸ ਸੰਗੀਨ ਜ਼ੁਰਮ ਨੂੰ ਇੰਜਾਮ ਦਿੱਤਾ ਗਿਆ। ਇਸ ਪੂਰੇ ਟ੍ਰਾਇਲ ਦੌਰਾਨ ਗੁਰਪ੍ਰੀਤ ਆਪਣੇ ਆਪ ਨੂੰ ਨਿਰਦੋਸ਼ ਦੱਸਦਾ ਰਿਹਾ ਹੈ, ਪਰ ਸਾਰੇ ਸਬੂਤ ਇਹ ਦੱਸਦੇ ਹਨ ਕਿ ਗੁਰਪ੍ਰੀਤ ਸਿੰਘ ਕਤਲ ਦੀ ਵਾਰਦਾਤ ਮੌਕੇ ਆਪਣੇ ਅਪਾਰਟਮੈਂਟ ਵਿੱਚ ਵਾਰਦਾਤ ਵਾਲੀ ਜਗ੍ਹਾ ਤੇ ਮਜੂਦ ਸੀ। ਸਰਕਾਰੀ ਵਕੀਲ ਨੇ ਕਿਹਾ ਕਿ ਅਗਰ ਦੋਸ਼ੀ ਆਪਣਾ ਜ਼ੁਲਮ ਕਬੂਲ ਕਰ ਲੈਦਾ ਤਾਂ ਉਸਨੂੰ ਉਮਰ ਕੈਦ ਹੋਣੀ ਸੀ, ਪਰ ਹੁਣ ਸਬੂਤਾਂ ਕਰਕੇ ਉਸਨੂੰ ਦੋਸ਼ੀ ਸਾਬਤ ਕੀਤਾ ਗਿਆ ਹੈ ਅਤੇ ਇਸਦੀ ਸਜ਼ਾ ਮੌਤ ਹੀ ਬਣਦੀ ਹੈ। ਇਸ ਮੌਕੇ ਓਹਾਇਓ ਸਟੇਟ ਵਿੱਚ 121 ਦੋਸ਼ੀ ਲੀਥਲ ਇੰਜੈਕਸ਼ਨ ਨਾਲ ਮਰਨ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ, ਗੁਰਪ੍ਰੀਤ ਸਿੰਘ ਡਿੱਥ ਰੋਅ ਵਿੱਚ ਸਜ਼ਾ ਪਾਉਣ ਵਾਲਾ ਅਗਲਾ ਵਿਅਕਤੀ ਲਾਇਨ ਵਿੱਚ ਲੱਗ ਗਿਆ ਹੈ।

ਹਰਿਆਣਾ ‘ਚ ਰੋਡ ਸ਼ੋਅ, ਜਨਤਕ ਮੀਟਿੰਗਾਂ, ਜਲੂਸ…

ਹਰਿਆਣਾ, 23 ਮਈ -25 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ 2024 ਲਈ ਛੇਵੇਂ ਪੜਾਅ ਦੀ ਵੋਟਿੰਗ ਲਈ ਅੱਜ…

ਚੋਣ ਕਮਿਸ਼ਨ ਨੇ ਸੁਪਰੀਮ ਕੋਰਟ…

ਨਵੀਂ ਦਿੱਲੀ 23 ਮਈ  – ਚੋਣ ਕਮਿਸ਼ਨ…

ਭੋਜਪੁਰੀ ਸਟਾਰ ਪਵਨ ਸਿੰਘ ਨੂੰ…

ਨਵੀਂ ਦਿੱਲੀ, 22 ਮਈ, 2024 : ਭਾਜਪਾ…

ਨਿੱਝਰ ਕਤਲ ਮਾਮਲਾ! ਤਿੰਨ ਦੋਸ਼ੀ…

ਓਟਾਵਾ 22 ਮਈ – ਗਰਮਖਿਆਲੀ ਹਰਦੀਪ ਸਿੰਘ…

Listen Live

Subscription Radio Punjab Today

ਨਿੱਝਰ ਕਤਲ ਮਾਮਲਾ! ਤਿੰਨ ਦੋਸ਼ੀ ਭਾਰਤੀ ਕੈਨੇਡਾ…

ਓਟਾਵਾ 22 ਮਈ – ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ੀ ਤਿੰਨ ਭਾਰਤੀ ਨਾਗਰਿਕਾਂ ਨੂੰ ਮੰਗਲਵਾਰ ਨੂੰ ਕੈਨੇਡਾ…

ਬਲਵਿੰਦਰ ਸਿੰਘ ਨੇ ਪੰਜਾਬੀਆਂ ਦਾ…

21 ਮਈ 2024-ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ…

ਈਰਾਨ ਦੇ ਰਾਸ਼ਟਰਪਤੀ ਦੇ ਹੈਲੀਕਾਪਟਰ…

20 ਮਈ 2024: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ…

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ…

Our Facebook

Social Counter

  • 40566 posts
  • 0 comments
  • 0 fans