ਅਟਾਰੀ, 15 ਮਾਰਚ – ਭਾਰਤ ਸਰਕਾਰ ਨੇ ਅਫ਼ਗਾਨਿਸਤਾਨ ਨੂੰ ਮਦਦ ਵਜੋਂ ਚੌਥੀ ਖੇਪ ਕਣਕ ਦੀ ਭੇਜ ਦਿੱਤੀ ਹੈ। ਪੰਜਾਬ ਦੇ ਵੱਖ-ਵੱਖ ਗੁਦਾਮਾਂ ‘ਚੋਂ ਕਣਕ ਨੂੰ ਟਰੱਕਾਂ ‘ਚ ਭਰ ਕੇ ਇਕ ਸਥਾਨ ‘ਤੇ ਇਕੱਠਾ ਕੀਤਾ ਗਿਆ, ਜਿਸ ਤੋਂ ਬਾਅਦ 60 ਟਰੱਕਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਟਾਰੀ ਸਰਹੱਦ ਤਕ ਪਹੁੰਚਾਇਆ ਗਿਆ। ਇੰਟੇਗ੍ਰੇਟਿਡ ਚੈੱਕ ਪੋਸਟ ਵਿਖੇ ਭਾਰਤੀ ਟਰੱਕਾਂ ‘ਚੋਂ ਕਣਕ ਨੂੰ ਅਫ਼ਗਾਨਿਸਤਾਨ ਦੇ ਟਰੱਕਾਂ ‘ਚ ਲੱਦ ਕੇ ਪਾਕਿਸਤਾਨ ਰਸਤੇ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਚੌਥੀ ਖੇਪ ‘ਚ ਚਾਲੀ ਹਜ਼ਾਰ ਬੈਗ ਕਣਕ ਭੇਜੀ ਗਈ ਹੈ।