Menu

ਜੌਰਜੀਆ ‘ਚ ਪੰਜਾਬੀ ਮੂਲ ਦੇ ਸਟੋਰ ਕਲਰਕ ਮਨਦੀਪ ਸਿੰਘ ਦਾ ਗੋਲੀ ਮਾਰ ਕੇ ਕਤਲ

5 ਜੁਲਾਈ 2023-ਅਮਰੀਕੀ ਸਟੇਟ ਜੌਰਜੀਆ ਵਿਚ ਦੋ ਨਾਬਾਲਗਾਂ ਵਲੋਂ ਇਕ 36 ਵਰ੍ਹਿਆਂ ਦੇ ਪੰਜਾਬੀ ਮੂਲ ਦੇ ਸਟੋਰ ਕਲਰਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਹਥਿਆਰਬੰਦ ਲੁੱਟ ਦੀ ਵਾਰਦਾਤ ’ਚ ਮਨਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਔਗਸਟਾ ਵਿਚ ਰੋਜ਼ੀਅਰ ਰੋਡ ਦੇ ਵਸਨੀਕ ਮਨਦੀਪ ਸਿੰਘ ਨੂੰ ਜੌਰਜੀਆ ਦੇ ਜੈਫਰਸਨ ਕਾਉਂਟੀ ਦੇ ਇਕ ਸ਼ਹਿਰ ਰੈਨਸ ਵਿਚ ਇਕ ਹਾਈਵੇਅ ’ਤੇ ਸਥਿਤ ਰੈਨਸ ਫੂਡ ਮਾਰਟ ਵਿਚ ਦੋ ਗੋਲੀਆਂ ਲਗੀਆਂ ਸਨ। ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿਤਾ ਗਿਆ ਸੀ।ਰੈਨਸ ਦੇ ਪੁਲਿਸ ਮੁਖੀ ਜੌਹਨ ਮੇਨਾਰਡ ਨੇ ਦਸਿਆ ਕਿ ਮਨਦੀਪ ਸਿੰਘ ਸਟੋਰ ’ਤੇ ਇਕ ਮਹੀਨੇ ਤੋਂ ਵੀ ਘੱਟ ਸਮੇਂ ਤੋਂ ਕੰਮ ਕਰ ਰਿਹਾ ਸੀ। ਰੈਨਸ ਪੁਲਿਸ ਵਿਭਾਗ ਨੇ ਦਸਿਆ ਕਿ 28 ਜੂਨ ਦੀ ਰਾਤ ਕਰੀਬ 8:37 ਵਜੇ (ਸਥਾਨਕ ਸਮਾਂ), ਦੋ ਸ਼ੱਕੀ ਵਿਅਕਤੀ ਰੈਨਸ ਫ਼ੂਡ ਮਾਰਟ ਵਿਚ ਦਾਖਲ ਹੋਏ। ਮੇਨਾਰਡ ਨੇ ਕਿਹਾ, ‘‘ਪਹਿਲੀ ਨਜ਼ਰੇ ਇਹ ਇਕ ਹਥਿਆਰਬੰਦ ਡਕੈਤੀ ਦਾ ਮਾਮਲਾ ਜਾਪਦਾ ਹੈ।

ਦੁਕਾਨ ’ਚ ਲੱਗੇ ਸੀ.ਸੀ.ਟੀ.ਵੀ. ਦੀ ਵੀਡੀਉ ਵੇਖਣ ਤੋਂ ਬਾਅਦ ਮੇਨਾਰਡ ਨੇ ਕਿਹਾ, ‘‘ਉਹ ਅੰਦਰ ਗਏ, ਸ਼ਾਇਦ ਪੰਜ ਸਕਿੰਟ ਇਕ ਸ਼ੈਲਫ ਨੂੰ ਵੇਖਦਿਆਂ ਬਿਤਾਏ। ਇਹ ਸਪੱਸ਼ਟ ਸੀ ਕਿ ਉਹ ਕੀ ਕਰਨ ਆਏ ਸਨ। ਉਨ੍ਹਾਂ ਕਿਹਾ ਕਿ ਘਟਨਾ ਦੌਰਾਨ ਨਾਬਾਲਗਾਂ ਨੇ ਨਕਾਬ ਨਹੀਂ ਪਾਏ ਹੋਏ ਸਨ ਅਤੇ ਨਾ ਹੀ ਉਹ ਚਿਹਰਾ ਲੁਕਾ ਰਹੇ ਸਨ, ਜਿਸ ਕਾਰਨ ਪੁਲਿਸ ਲਈ ਉਨ੍ਹਾਂ ਦੀ ਪਛਾਣ ਕਰਨਾ ਆਸਾਨ ਹੋ ਗਿਆ ਸੀ। ਚਾਰ ਘੰਟਿਆਂ ਦੇ ਅੰਦਰ ਪੁਲਿਸ ਨੇ ਪਹਿਲੇ ਸ਼ੱਕੀ ਨੂੰ ਫੜ ਲਿਆ ਅਤੇ ਸਿਰਫ ਅੱਠ ਘੰਟਿਆਂ ਵਿਚ ਦੋਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਪੁਲਿਸ ਨੇ ਕਿਹਾ ਕਿ ਅਪਰਾਧੀਆਂ ਦੀ ਉਮਰ ਘੱਟ ਹੋਣ ਕਾਰਨ ਉਨ੍ਹਾਂ ਦੇ ਨਾਂ ਅਤੇ ਤਸਵੀਰਾਂ ਜਾਰੀ ਨਹੀਂ ਕੀਤੀਆਂ ਜਾ ਸਕਦੀਆਂ। ਜੇਫਰਸਨ ਕਾਉਂਟੀ ਕੋਰੋਨਰ ਦੇ ਦਫਤਰ ਨੇ ਪੁਸ਼ਟੀ ਕੀਤੀ ਕਿ ਮਨਦੀਪ ਸਿੰਘ ਦੀ ਲਾਸ਼ ਨੂੰ ਜੌਰਜੀਆ ਬਿਊਰੋ ਆਫ ਇਨਵੈਸਟੀਗੇਸ਼ਨ ਕ੍ਰਾਈਮ ਲੈਬ ਵਿਚ ਲਿਜਾਇਆ ਜਾ ਰਿਹਾ ਸੀ।

ਇਸ ਦੌਰਾਨ, ਮਨਦੀਪ ਸਿੰਘ ਦੇ ਪਰਿਵਾਰ ਨੂੰ ਖਰਚਿਆਂ, ਜਿਵੇਂ ਕਿ ਅੰਤਿਮ-ਸੰਸਕਾਰ ਦੇ ਖਰਚੇ ਅਤੇ ਚੱਲ ਰਹੇ ਰਹਿਣ-ਸਹਿਣ ਦੇ ਖਰਚਿਆਂ ਨਾਲ ਸਿੱਝਣ ਵਿਚ ਮਦਦ ਕਰਨ ਲਈ ਇਕ ਫੰਡਰੇਜ਼ਰ ਪੇਜ ਬਣਾਇਆ ਗਿਆ ਹੈ। GoFundMe ਪੇਜ ’ਤੇ ਪੋਸਟ ਕੀਤੇ ਗਏ ਸੰਦੇਸ਼ ਵਿਚ ਲਿਖਿਆ ਗਿਆ ਹੈ, ‘‘ਇਹ ਸਥਿਤੀ ਉਸ ਦੇ ਪਰਿਵਾਰਕ ਜੀਆਂ, ਖਾਸ ਕਰ ਕੇ ਉਸ ਦੀ ਪਤਨੀ ਅਤੇ ਮਾਂ ਲਈ ਮੁਸ਼ਕਲ ਹੈ ਕਿਉਂਕਿ ਉਹ ਉਨ੍ਹਾਂ ਦਾ ਇਕੋ-ਇਕ ਸਹਾਰਾ ਸੀ।

 

ਚਾਰ ਲੋਕਾਂ ਦੀ ਮੌਤ ਦੇ ਜਿੰਮੇਵਾਰ ਪੰਜਾਬੀ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਓਹਾਇਓ ਸਟੇਟ ਦੀ ਬਟਲਰ ਕਾਉਂਟੀ ਅਦਾਲਤ ਨੇ ਚਾਰ ਲੋਕਾਂ ਦੀ ਮੌਤ…

ਭਲਕੇ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ,…

ਚੰਡੀਗੜ੍ਹ, 15 ਮਈ : ਸ਼ਰਾਬ ਅਬਕਾਰੀ ਨੀਤੀ…

ਕਰੋੜਾਂ ਦੇ ਬੈਂਕ ਧੋਖਾਧੜੀ ਦੇ…

15 ਮਈ 2024 : ਮੁੰਬਈ- ਸੀਬੀਆਈ ਨੇ…

ਲਿਫਟ ਟੁੱਟਣ ਕਾਰਨ ਸੀਨੀਅਰ ਵਿਜੀਲੈਂਸ…

ਜੈਪੁਰ, 15 ਮਈ, 2024: ਰਾਜਸਥਾਨ ਦੇ ਝੁਨਝੁਨੂ…

Listen Live

Subscription Radio Punjab Today

ਚਾਰ ਲੋਕਾਂ ਦੀ ਮੌਤ ਦੇ ਜਿੰਮੇਵਾਰ ਪੰਜਾਬੀ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਓਹਾਇਓ ਸਟੇਟ ਦੀ ਬਟਲਰ ਕਾਉਂਟੀ ਅਦਾਲਤ ਨੇ ਚਾਰ ਲੋਕਾਂ ਦੀ ਮੌਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

ਕੈਨੇਡਾ ਵਿਚ ਲੱਖਾਂ ਡਾਲਰ ਦਾ…

13 ਮਈ 2024- : ਕੈਨੇਡਾ ਦੇ ਟੋਰਾਂਟੋ…

Our Facebook

Social Counter

  • 40362 posts
  • 0 comments
  • 0 fans