Menu

ਡਿਜ਼ਨੀਲੈਂਡ ‘ਚ ਵੱਡਾ ਹਾਦਸਾ, ਕੇਬਲ ਟੁੱਟਣ ਕਾਰਨ 30 ਫੁੱਟ ਤੋਂ ਡਿੱਗਾ ਬੱਚਿਆਂ ਸਣੇ 25 ਲੋਕਾਂ ਨਾਲ ਭਰਿਆ ਝੂਲਾ

22, ਮਾਰਚ- ਕੱਲ੍ਹ ਅਜਮੇਰ ਦੇ ਕੁੰਦਨ ਨਗਰ ‘ਚ ਬਣੇ ਡਿਜ਼ਨੀਲੈਂਡ ‘ਚ ਕੇਬਲ ਟੁੱਟਣ ਕਾਰਨ ਝੂਲਾ ਅਚਾਨਕ 30 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ ਗਿਆ। ਇਸ ਹਾਦਸੇ ‘ਚ 7 ਬੱਚਿਆਂ ਸਣੇ 15 ਲੋਕ ਗੰਭੀਰ ਜ਼ਖ਼ਮੀ ਹੋ ਗਏ। ਝੂਲੇ ਵਿੱਚ ਕੁਲ 25 ਲੋਕ ਬੈਠੇ ਸਨ। ਹਾਦਸੇ ਤੋਂ ਬਾਅਦ ਝੂਲੇ ਦੇ ਸੰਚਾਲਕ ਸਣੇ ਸਾਰੇ ਦੁਕਾਨਦਾਰ ਮੇਲੇ ਤੋਂ ਫ਼ਰਾਰ ਹੋ ਗਏ ਹਨ। ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ।

ਦਰਬਾਰ ਡਿਜ਼ਨੀਲੈਂਡ 27 ਫਰਵਰੀ ਨੂੰ ਕੁੰਦਨ ਨਗਰ ਇਲਾਕੇ ਵਿੱਚ ਫੂਸ ਕੀ ਕੋਠੀ ਨੇੜੇ ਲਾਂਚ ਕੀਤਾ ਗਿਆ ਸੀ। ਇਹ 28 ਮਾਰਚ ਨੂੰ ਖਤਮ ਹੋਣਾ ਸੀ। ਮੰਗਲਵਾਰ ਸ਼ਾਮ ਕਰੀਬ 7 ਵਜੇ ਟਾਵਰ ਦੇ ਝੂਲੇ ‘ਚ 25 ਲੋਕ ਬੈਠੇ ਸਨ। ਅਚਾਨਕ ਕੇਬਲ ਟੁੱਟ ਗਈ ਅਤੇ ਝੂਲਾ ਉਚਾਈ ਤੋਂ ਹੇਠਾਂ ਡਿੱਗ ਗਿਆ। ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ ਜੇਐਲਐਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਥਾਣਾ ਸਿਵਲ ਲਾਈਨ ਦੀ ਪੁਲੀਸ ਮੌਕੇ ’ਤੇ ਪੁੱਜ ਗਈ ਹੈ।

ਪੁਲਿਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਝੂਲਾ ਇੱਕ ਕੇਬਲ ਦੀ ਮਦਦ ਨਾਲ ਉੱਪਰ ਚੜ੍ਹਿਆ ਹੈ। ਉਸ ਦੀ ਮਦਦ ਨਾਲ ਉਹ ਹੇਠਾਂ ਉਤਰਦਾ ਹੈ। ਅਜਿਹੇ ‘ਚ ਕੇਬਲ ਦੇ ਖੁੱਲ੍ਹਣ ਜਾਂ ਟੁੱਟਣ ਕਾਰਨ ਇਹ ਹਾਦਸਾ ਵਾਪਰਿਆ ਹੈ। ਅਸਲ ਕਾਰਨ ਕੀ ਹੈ? ਇਸ ਦਾ ਖੁਲਾਸਾ ਜਾਂਚ ਤੋਂ ਬਾਅਦ ਹੀ ਹੋਵੇਗਾ।

ਜ਼ਖ਼ਮੀ ਹੋਏ ਬੱਚਿਆਂ ਦੀ ਉਮਰ 7 ਤੋਂ 14 ਸਾਲ ਦਰਮਿਆਨ ਹੈ। ਇਸ ਤੋਂ ਇਲਾਵਾ ਬਾਕੀਆਂ ਦੀ ਉਮਰ 18 ਸਾਲ ਤੋਂ 37 ਸਾਲ ਦੇ ਵਿੱਚ ਦੀ ਹੈ। ਏਡੀਐਮ ਸਿਟੀ ਭਾਵਨਾ ਗਰਗ ਨੇ ਕਿਹਾ- ਮੇਲੇ ਸੰਬੰਧੀ ਮਨਜ਼ੂਰੀ ਲਈ ਗਈ ਸੀ। ਮੇਲੇ ਵਿੱਚ ਝੂਲੇ ਲਗਾਉਣ ਦੀ ਵੀ ਇਜਾਜ਼ਤ ਮੰਗੀ ਗਈ। ਝੂਲਿਆਂ ਸੰਬੰਧੀ ਮੌਕੇ ਦਾ ਮੁਆਇਨਾ ਵੀ ਕੀਤਾ ਗਿਆ। ਨਿਰੀਖਣ ‘ਚ ਸਹੀ ਪਾਏ ਜਾਣ ਤੋਂ ਬਾਅਦ ਇਜਾਜ਼ਤ ਦਿੱਤੀ ਗਈ। ਮੰਗਲਵਾਰ ਨੂੰ ਇਹ ਹਾਦਸਾ ਕਿਵੇਂ ਵਾਪਰਿਆ? ਹਾਦਸੇ ਦਾ ਕਾਰਨ ਕੀ ਹੈ? ਇਸ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜਾਂਚ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਜ਼ਖ਼ਮੀ ਵੰਸ਼ਿਕਾ ਦੀ ਮਾਸੀ ਪੂਨਮ ਵਾਸੀ ਕਿਸ਼ਨਗੜ੍ਹ ਨੇ ਦੱਸਿਆ- ਟਾਵਰ ਦਾ ਝੂਲਾ ਚੜ੍ਹ ਗਿਆ। ਇਕਦਮ ਜ਼ੋਰਦਾਰ ਧਮਾਕੇ ਨਾਲ ਹੇਠਾਂ ਡਿੱਗ ਗਿਆ। ਜਿਸ ਕਾਰਨ ਵੰਸ਼ਿਕਾ ਖੂਨ ਨਾਲ ਲੱਥਪੱਥ ਹੋ ਗਈ। ਮੌਕੇ ‘ਤੇ ਹਲਚਲ ਮਚ ਗਈ।

ਵੈਸ਼ਾਲੀ ਨਗਰ ਦੇ ਰਹਿਣ ਵਾਲੇ ਜ਼ਖ਼ਮੀ ਲਕਸ਼ੈ ਦੀ ਮਾਂ ਲਵੀਨਾ ਨੇ ਦੱਸਿਆ ਕਿ ਉਹ ਬੇਟੇ ਨੂੰ ਪਰਿਵਾਰ ਨਾਲ ਡਿਜ਼ਨੀਲੈਂਡ ਮੇਲੇ ‘ਚ ਸੈਰ ਕਰਨ ਲਈ ਲੈ ਕੇ ਗਈ ਸੀ। ਉਥੇ ਪੁੱਤਰ ਨੂੰ ਟਾਵਰ ਦੇ ਝੂਲੇ ‘ਤੇ ਬਿਠਾਇਆ ਗਿਆ। ਝੂਲਾ ਚੜ੍ਹ ਗਿਆ। ਇਕਦਮ ਹੇਠਾਂ ਡਿੱਗ ਗਿਆ। ਝੂਲੇ ‘ਚ ਕਈ ਬੱਚੇ ਵੀ ਸਨ, ਜੋ ਬੁਰੀ ਤਰ੍ਹਾਂ ਜ਼ਖਮੀ ਹੋ ਗਏ।

ਥਾਣਾ ਸਿਵਲ ਲਾਈਨ ਦੇ ਇੰਚਾਰਜ ਦਲਬੀਰ ਸਿੰਘ ਨੇ ਦੱਸਿਆ ਕਿ ਮੇਲੇ ਦੇ ਪ੍ਰਬੰਧਕ ਅਤੇ ਝੂਲੇ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਝੂਲੇ ਨੂੰ ਆਪਣੇ ਕਬਜ਼ੇ ‘ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

ਭਲਕੇ ਭਾਜਪਾ ਹੈੱਡਕੁਆਰਟਰ ਜਾਣਗੇ ਅਰਵਿੰਦ ਕੇਜਰੀਵਾਲ

 ਨਵੀਂ ਦਿੱਲੀ , 18 ਮਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਜਪਾ ਨੂੰ ਜੇਲ੍ਹ-ਜੇਲ੍ਹ…

ਸ਼ਰਧਾਲੂਆਂ ਨਾਲ ਭਰੀ ਬੱਸ ਨੂੰ…

 ਹਰਿਆਣਾ, 18 ਮਈ: ਹਰਿਆਣਾ ‘ਚ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ…

NIA ਵੱਲੋਂ ਪਾਕਿਸਤਾਨੀ ਖੁਫੀਆ ਯੂਨਿਟ…

17 ਮਈ 2024- : ਪਾਕਿਸਤਾਨ ਦੀ ਖੁਫੀਆ…

ਭਾਬੀ ਨੇ ਪ੍ਰੇਮੀ ਨਾਲ ਮਿਲ…

17 ਮਈ 2024: ਰਾਜਸਥਾਨ ਦੇ ਕੋਟਾ ਸ਼ਹਿਰ…

Listen Live

Subscription Radio Punjab Today

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ ਵਾਰ ਫਿਰ ਕੈਨੇਡਾ ‘ਤੇ ਨਿਸ਼ਾਨਾ ਸਾਧਿਆ ਹੈ। ਮਹਾਰਾਸ਼ਟਰ ਦੇ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

Our Facebook

Social Counter

  • 40462 posts
  • 0 comments
  • 0 fans