Menu

ਵੈਟਨਰੀ ਯੂਨੀਵਰਸਿਟੀ ਨੇ ‘ਉਤਮਤਾ ਵਿਚ ਸੰਪੂਰਨਤਾ ਹਿਤ ਧਿਆਨ ਸਾਧਨਾ’ ਵਿਸ਼ੇ ’ਤੇ ਕਰਵਾਈ ਕਾਰਜਸ਼ਾਲਾ

14, ਮਾਰਚ- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕੌਮੀ ਸੇਵਾ ਯੋਜਨਾ ਦੇ 100 ਤੋਂ ਵਧੇਰੇ ਵਲੰਟੀਅਰਾਂ ਨੇ ‘ਉਤਮਤਾ ਵਿਚ ਸੰਪੂਰਨਤਾ ਹਿਤ ਧਿਆਨ ਸਾਧਨਾ’ ਵਿਸ਼ੇ ’ਤੇ ਕਰਵਾਈ ਕਾਰਜਸ਼ਾਲਾ ਵਿਚ ਹਿੱਸਾ ਲਿਆ। ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਸੰਦਰਭ ਵਿਚ ਇਸ ਕਾਰਜਸ਼ਾਲਾ ਰਾਹੀਂ ਵਿਦਿਆਰਥੀਆਂ ਨੂੰ ਮਨ ਦੀ ਸਥਿਰਤਾ ਸੰਬੰਧੀ ਕਈ ਕਿਰਿਆਵਾਂ ਕਰਵਾਈਆਂ ਗਈਆਂ। ਡਾ. ਨਿਧੀ ਸ਼ਰਮਾ, ਸੰਯੋਜਕ, ਕੌਮੀ ਸੇਵਾ ਯੋਜਨਾ ਨੇ ਦੱਸਿਆ ਕਿ ਅਧਿਆਤਮਕ ਆਗੂ ਪਦਮ ਭੂਸ਼ਣ ਕਮਲੇਸ਼ ਡੀ ਪਟੇਲ ਦੀਆਂ ਵੀਡੀਓ ਫ਼ਿਲਮਾਂ ਵੀ ਇਸ ਸਾਧਨਾ ਕਾਰਜਸ਼ਾਲਾ ਵਿਚ ਵਿਖਾਈਆਂ ਗਈਆਂ। ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਦੱਸਿਆ ਕਿ ਕਾਰਜਸ਼ਾਲਾ ਵਿਚ ਬ੍ਰਿਗੇਡੀਅਰ ਕੁਲਜੀਤ ਸਿੰਘ, ਹਾਰਟਫੁਲਨੈਸ ਸੰਸਥਾ, ਚੰਡੀਗੜ੍ਹ ਬਤੌਰ ਸਾਧਨ ਸੰਪੂਰਨ ਮਾਹਿਰ ਦੇ ਤੌਰ ’ਤੇ ਪਹੁੰਚੇ। ਉਨ੍ਹਾਂ ਦੇ ਨਾਲ ਸਿਸਟਰ ਨੀਰਾ ਅਤੇ ਸ਼ੁਭਦੀਪ ਨੇ ਵੀ ਵਲੰਟੀਅਰ ਦੇ ਤੌਰ ’ਤੇ ਸ਼ਿਰਕਤ ਕੀਤੀ।  ਡਾ. ਯਸ਼ਪਾਲ ਸਿੰਘ ਮਲਿਕ, ਡੀਨ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਪਹਿਲੇ ਦਿਨ ਦੇ ਪਤਵੰਤੇ ਮਹਿਮਾਨ ਵਜੋਂ ਸ਼ਾਮਿਲ ਹੋਏ।

ਦੂਸਰੇ ਦਿਨ ਵਿਚ ਵਿਦਿਆਰਥੀਆਂ ਨੂੰ ਕਈ ਖੇਡਾਂ ਦੇ ਮਾਧਿਅਮ ਰਾਹੀਂ ਧਿਆਨ ਕੇਂਦਰਿਤ ਕਰਨ ਅਤੇ ਆਪਣੀ ਸੰਚਾਰ ਮੁਹਾਰਤ ਵਧਾਉਣ ਸੰਬੰਧੀ ਦੱਸਿਆ ਗਿਆ। ਡਾ. ਰਾਮ ਸਰਨ ਸੇਠੀ ਇਸ ਦਿਨ ਦੀ ਕਾਰਜਸ਼ਾਲਾ ਵਿਚ ਪਤਵੰਤੇ ਮਹਿਮਾਨ ਵਜੋਂ ਪਹੁੰਚੇ। ਬ੍ਰਿਗੇਡੀਅਰ ਕੁਲਦੀਪ ਸਿੰਘ, ਸਿਸਟਰ ਨੀਰਾ ਅਤੇ ਸ਼ੁਭਦੀਪ ਨੂੰ ਸਨਮਾਨਿਤ ਵੀ ਕੀਤਾ ਗਿਆ।          ਡਾ. ਚੰਦਰਸ਼ੇਖਰ ਮੁਖੋਪਾਧਿਆਇ ਅਤੇ ਡਾ. ਸਿਵਾ ਕੁਮਾਰ, ਕੌਮੀ ਸੇਵਾ ਯੋਜਨਾ ਅਧਿਕਾਰੀਆਂ ਨੇ ਵਿਦਿਆਰਥੀਆਂ ਦੇ ਅਨੁਸ਼ਾਸਨ, ਪ੍ਰਾਣਾਯਾਮ ਅਤੇ ਧਿਆਨ ਸਾਧਨਾ ਸੰਬੰਧੀ ਬਹੁਤ ਜ਼ਿੰਮੇਵਾਰ ਭੂਮਿਕਾ ਨਿਭਾਈ।

 

ਭਲਕੇ ਭਾਜਪਾ ਹੈੱਡਕੁਆਰਟਰ ਜਾਣਗੇ ਅਰਵਿੰਦ ਕੇਜਰੀਵਾਲ

 ਨਵੀਂ ਦਿੱਲੀ , 18 ਮਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਜਪਾ ਨੂੰ ਜੇਲ੍ਹ-ਜੇਲ੍ਹ…

ਸ਼ਰਧਾਲੂਆਂ ਨਾਲ ਭਰੀ ਬੱਸ ਨੂੰ…

 ਹਰਿਆਣਾ, 18 ਮਈ: ਹਰਿਆਣਾ ‘ਚ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ…

NIA ਵੱਲੋਂ ਪਾਕਿਸਤਾਨੀ ਖੁਫੀਆ ਯੂਨਿਟ…

17 ਮਈ 2024- : ਪਾਕਿਸਤਾਨ ਦੀ ਖੁਫੀਆ…

ਭਾਬੀ ਨੇ ਪ੍ਰੇਮੀ ਨਾਲ ਮਿਲ…

17 ਮਈ 2024: ਰਾਜਸਥਾਨ ਦੇ ਕੋਟਾ ਸ਼ਹਿਰ…

Listen Live

Subscription Radio Punjab Today

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ ਵਾਰ ਫਿਰ ਕੈਨੇਡਾ ‘ਤੇ ਨਿਸ਼ਾਨਾ ਸਾਧਿਆ ਹੈ। ਮਹਾਰਾਸ਼ਟਰ ਦੇ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

Our Facebook

Social Counter

  • 40462 posts
  • 0 comments
  • 0 fans