Menu

ਐਮਰਜੈਂਸੀ ਦੀ ਸੂਰਤ ਵਿੱਚ ਮਰੀਜ਼ ਦੀ ਜਾਨ ਬਚਾਉਣ ਲਈ ਐਂਬੂਲੈਂਸ ਸੇਵਾਵਾਂ ਦੀ ਅਹਿਮ ਭੂਮਿਕਾ : ਕਰਨਦੀਪ ਸਿੰਘ

20 ਫਰਵਰੀ-  ਪਾਵਰ ਗਰਿੱਡ ਕਾਰਪੋਰੇਸ਼ਨ ਆਫ਼ ਇੰਡੀਆ ਲਿਮਿਟੇਡ (ਪਾਵਰਗ੍ਰਿਡ)ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਵਲੋਂ  ਸਿਵਲ ਹਸਪਤਾਲ ਨੂੰ ਕਰੀਬ 25 ਲੱਖ ਰੁਪਏ ਦੇ ਲਾਗਤ ਦੇ ਮੈਡੀਕਲ ਉਪਕਰਨ ਜ਼ਿਨ੍ਹਾਂ ਵਿੱਚ ਇੱਕ ਵਾਤਾਵਰਨ ਅਨਕੂਲ (ਏਅਰ ਕੰਡੀਸ਼ਨਰ) ਕ੍ਰਿਟੀਕਲ ਕੇਅਰ ਐਂਬੂਲੈਂਸ, ਚਾਰ ਆਧੁਨਿਕ ਬੈੱਡ ਮਰੀਜ਼ਾਂ ਲਈ ਅਤੇ ਇੱਕ ਖੂਨਦਾਨ ਕਰਨ ਵਾਲੀ ਕੁਰਸੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਫੰਡਜ਼ ਅਧੀਨ ਭੇਟ ਕੀਤੀ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਕਮ ਐਸ.ਡੀ.ਐਮ. ਮਾਲੇਰਕੋਟਲਾ  ਕਰਨਦੀਪ ਸਿੰਘ, ਕਾਰਜਕਾਰੀ ਨਿਰਦੇਸ਼ਕ ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ( ਉੱਤਰੀ ਖੇਤਰ-2 ਰਾਜੇਸ਼ ਕੁਮਾਰ, ਐਸ.ਐਮ.ਓ ਡਾ. ਜਗਜੀਤ ਸਿੰਘ, ਡੀ.ਐਚ.ਓ ਡਾ. ਭੁਪਿੰਦਰ ਸਿੰਘ, ਡਾ.ਜੋਤੀ ਕਪੂਰ, ਚੀਫ਼ ਜਨਰਲ ਮੈਨੇਜਰ (ਪੰਜਾਬ)  ਸਤੀਸ਼ ਕੁਮਾਰ, ਜਨਰਲ ਮੈਨੇਜਰ (ਐਚ.ਆਰ) ਜੰਮੂ  ਵਿਨੋਦ ਪ੍ਰਕਾਸ ਬਕਸਲਾ,ਜਨਰਲ ਮੈਨੇਜਰ (ਲੇਖਾ) ਜੰਮੂ ਕੇ.ਵੀ ਸਮਪਤ ਕੁਮਾਰ , ਡੀ.ਜੀ.ਐਮ. ਮਾਲੇਰਕੋਟਲਾ ਮਲਵਿੰਦਰ ਪਾਲ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ 

  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਕਮ ਐਸ.ਡੀ.ਐਮ. ਕਰਨਦੀਪ ਸਿੰਘ ਨੇ ਕਿਹਾ ਕਿ ਪ੍ਰਸਾਸ਼ਨ  ਜ਼ਿਲ੍ਹੇ ਦੇ ਲੋਕਾਂ ਨੂੰ ਬੁਨਿਆਦੀ ਸਿਹਤ ਸਹੂਲਤਾ ਦੇਣ ਲਈ ਵਚਨਬੱਧ ਹੈ।  ਕਿਸੇ ਵੀ ਸੜਕ ਹਾਦਸੇ ਜਾਂ ਕਿਸੇ ਹੋਰ ਐਮਰਜੈਂਸੀ ਦੀ ਸੂਰਤ ਵਿੱਚ ਮਰੀਜ਼ ਦੀ ਕੀਮਤੀ ਜਾਨ ਬਚਾਉਣ ਲਈ ਐਮਰਜੈਂਸੀ ਅਤੇ ਐਂਬੂਲੈਂਸ ਸੇਵਾਵਾਂ ਅਹਿਮ ਭੂਮਿਕਾ ਨਿਭਾਉਦੀਆਂ ਹਨ। ਸਿਵਲ ਹਸਪਤਾਲ ਦੇ ਬੇੜੇ ਵਿੱਚ ਇੱਕ ਹੋਰ ਆਧੁਨਿਕ ਸੁਵਿਧਾਵਾਂ ਨਾਲ ਲੈਸ ਇਸ ਐਬੂਲੈਂਸ ਦੇ ਸ਼ਾਮਲ ਹੋਣ ਨਾਲ ਜ਼ਿਲ੍ਹੇ ਦੇ ਲੋਕਾਂ ਨੂੰ ਕਿਸੇ ਵੀ ਐਮਰਜੈਂਸੀ ਸੂਰਤ ਵਿੱਚ ਗੋਲਡਨ ਸਮੇਂ ਅੰਦਰ- ਅੰਦਰ ਕਿਸੇ ਮਰੀਜ਼ ਦੀ ਕੀਮਤੀ ਜਾਨ ਬਚਾਉਣ ਲਈ ਸਹਾਇਕ ਸਿੱਧ ਹੋਵੇਗੀ ਅਤੇ ਸਿਵਲ ਹਸਪਤਾਲ ਵਿਖੇ ਐਂਬੂਲੈਂਸ ਸੇਵਾਵਾਂ ਹੋਰ ਮਜ਼ਬੂਤ ਹੋਣਗੀਆਂ  ।

ਕਾਰਜਕਾਰੀ ਨਿਰਦੇਸ਼ਕਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ, (ਉੱਤਰੀ ਖੇਤਰ-2)  ਰਾਜੇਸ਼ ਕੁਮਾਰ ਨੇ ਦੱਸਿਆ  ਕਿ ਇੱਕ ਜ਼ਿੰਮੇਵਾਰ ਕਾਰਪੋਰੇਟ ਹੋਣ ਦੇ ਨਾਤੇਪਾਵਰਗ੍ਰਿਡ ਪਿਛਲੇ ਤਿੰਨ ਸਾਲਾਂ ਦੌਰਾਨ ਕਰੀਬ 10 ਕਰੋੜ ਰੁਪਏ ਪੰਜਾਬ ਵਿੱਚ ਸੀ.ਐਸ.ਆਰ ਗਤੀਵਿਧੀਆਂ ਅਧੀਨ ਖਰਚ ਕਰ ਚੁੱਕਾ ਹੈ।  ਉਨ੍ਹਾਂ ਕਿਹਾ ਕਿ  ਪਾਵਰਗ੍ਰਿਡ ਬਿਜਲੀ ਮੰਤਰਾਲੇ ਦੇ ਅਧੀਨ ਇੱਕ ਮਹੱਤਵਪੂਰਨ ਸੰਸਥਾ ਹੈ ਜਿਸ ਦਾ ਉੱਤਰੀ ਖੇਤਰ-2 ਦਾ ਹੈਡ ਕੁਆਰਟਰ ਜੰਮੂ ਵਿੱਖੇ ਹੈ । ਟ੍ਰਾਂਸਮਿਸ਼ਨ ਸਿਸਟਮ ਪੰਜਾਬਹਿਮਾਚਲ ਪ੍ਰਦੇਸ਼ਹਰਿਆਣਾ ਰਾਜਾਂ ਦੇ ਕੁਝ ਹਿੱਸਿਆਂ ਅਤੇ ਯੂ.ਟੀ ਚੰਡੀਗੜ੍ਹਲੱਦਾਖ ਅਤੇ ਜੰਮੂ ਅਤੇ ਕਸ਼ਮੀਰ ਤੱਕ ਫੈਲਿਆ ਹੋਇਆ ਹੈ। ਪਾਵਰਗ੍ਰਿਡ ਅੰਤਰ-ਰਾਜੀ ਪਾਵਰ ਟ੍ਰਾਂਸਮਿਸ਼ਨ ਲਈ 173,815 ਸਰਕਟ ਕਿਲੋਮੀਟਰ ਟ੍ਰਾਂਸਮਿਸ਼ਨ ਲਾਈਨਾਂ,271 ਸਬ ਸਟੇਸ਼ਨਾਂ ਅਤੇ 493,862 ਐਮ.ਵੀ.ਏ ਤੋਂ ਵੱਧ ਟ੍ਰਾਂਸਮਿਸ਼ਨ ਦੇ ਪਰਿਵਰਤਨ ਦੀ ਸਮਰੱਥਾ ਰੱਖਣ ਵਾਲੀ ਸੰਸਥਾ ਹੈ। ਪੱਤਰਕਾਰਾਂ ਦਾ ਸਵਾਲ ਦਾ ਜਵਾਬ ਦਿੰਦਿਆ ਉਨ੍ਹਾਂ ਕਿਹਾ ਕਿ ਪਾਵਰਗ੍ਰਿਡ ਇੱਕੋ ਇੱਕ ਦੇਸ਼ ਦੀ ਅਜਿਹੀ ਸੰਸਥਾ ਹੈ ਜੋ ਇੱਕੋ ਫ੍ਰੀਕੈਨਸ਼ੀ ਤੇ ਬਿਜਲੀ ਦਾ ਟ੍ਰਾਂਸਮਿਸ਼ਨ ਕਰਦੀ ਹੈ । ਜਿਸ ਸਦਕਾ ਲੋੜ ਅਨੁਸਾਰ ਬਿਜਲੀ ਇੱਕ ਰਾਜ ਤੋਂ ਦੂਜੇ ਰਾਜ ਨੂੰ ਅਸ਼ਾਨੀ ਨਾਲ ਭੇਜੀ ਜਾ ਸਕਦੀ ਹੈ । ਉਨ੍ਹਾਂ ਹੋਰ ਦੱਸਿਆ ਕਿ ਭਾਰਤ ਵਿਚ ਬਿਜਲੀ ਦੀ ਕੋਈ ਘਾਟ ਨਹੀਂ ਸਗੋਂ ਬਿਜਲੀ ਦੀ ਉਤਪਾਦਨਤਾ ਲੋੜ ਨਾਲੋਂ ਕੀਤੇ ਵੱਧ ਹੈ ।  ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ, ਕਾਰਜਕਾਰੀ ਨਿਰਦੇਸ਼ਕਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ, ਐਸ.ਐਮ., ਜਨਰਲ ਮੈਨੇਜਰ (ਐਚ.ਆਰ ਅਤੇ ਲੇਖਾ ) ਨੇ ਵੀ ਪੌਦੇ ਲਗਾਏ ।

ਭਲਕੇ ਭਾਜਪਾ ਹੈੱਡਕੁਆਰਟਰ ਜਾਣਗੇ ਅਰਵਿੰਦ ਕੇਜਰੀਵਾਲ

 ਨਵੀਂ ਦਿੱਲੀ , 18 ਮਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਜਪਾ ਨੂੰ ਜੇਲ੍ਹ-ਜੇਲ੍ਹ…

ਸ਼ਰਧਾਲੂਆਂ ਨਾਲ ਭਰੀ ਬੱਸ ਨੂੰ…

 ਹਰਿਆਣਾ, 18 ਮਈ: ਹਰਿਆਣਾ ‘ਚ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ…

NIA ਵੱਲੋਂ ਪਾਕਿਸਤਾਨੀ ਖੁਫੀਆ ਯੂਨਿਟ…

17 ਮਈ 2024- : ਪਾਕਿਸਤਾਨ ਦੀ ਖੁਫੀਆ…

ਭਾਬੀ ਨੇ ਪ੍ਰੇਮੀ ਨਾਲ ਮਿਲ…

17 ਮਈ 2024: ਰਾਜਸਥਾਨ ਦੇ ਕੋਟਾ ਸ਼ਹਿਰ…

Listen Live

Subscription Radio Punjab Today

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ ਵਾਰ ਫਿਰ ਕੈਨੇਡਾ ‘ਤੇ ਨਿਸ਼ਾਨਾ ਸਾਧਿਆ ਹੈ। ਮਹਾਰਾਸ਼ਟਰ ਦੇ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

Our Facebook

Social Counter

  • 40462 posts
  • 0 comments
  • 0 fans