Menu

ਸ਼ਾਮ ਸੁੰਦਰ ਅਰੋੜਾ ਦੀਆਂ ਮੁਸ਼ਕਲਾਂ ਚ ਵਾਧਾ, ਮਹਿਲਨੁਮਾ ਕੋਠੀ ਦੀ ਵਿਜੀਲੈਂਸ ਵਲੋਂ ਕੀਤੀ ਗਈ ਪੈਮਾਇਸ਼

15 ਫਰਵਰੀ 2023-ਕੈਪਟਨ ਸਰਕਾਰ ਵਿੱਚ ਮੰਤਰੀ ਰਹੇ ਸ਼ਾਮ ਸੁੰਦਰ ਅਰੋੜਾ ਦੀਆਂ ਮੁਸ਼ਕਲਾਂ ਹੋਰ ਵਧ ਰਹੀਆਂ ਹਨ। ਵਿਜੀਲੈਂਸ ਦੀਆਂ ਟੀਮਾਂ ਨੇ ਅੱਜ ਉਨ੍ਹਾਂ ਦੇ ਘਰ ਛਾਪਾ ਮਾਰਿਆ। ਹੁਸ਼ਿਆਰਪੁਰ ‘ਚ ਅਰੋੜਾ ਦੇ ਬੰਗਲੇ ਦੀ ਪੈਮਾਇਸ਼  ਸਵੇਰ ਤੋਂ ਹੀ ਚੱਲ ਰਹੀ ਹੈ।

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਦੇ ਸਾਬਕਾ ਉਦਯੋਗ ਅਤੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ, ਹੁਸ਼ਿਆਰਪੁਰ ਸਥਿਤ ਘਰ ਵਿੱਚ ਅੱਜ ਸਵੇਰੇ ਦੁਬਾਰਾ ਰੇਡ ਮਾਰੀ ਗਈ ਹੈ| ਵਿਜੀਲੈਂਸ ਬਿਊਰੋ ਦੇ ਨਾਲ ਜੁੜੇ ਸੂਤਰਾਂ ਅਨੁਸਾਰ ਇਹ ਰੇਡ ਵਿਜੀਲੈਂਸ ਬਿਊਰੋ ਦੀ ਟੈਕਨੀਕਲ ਟੀਮ ਵੱਲੋਂ ਕੀਤਾ ਗਿਆ ਹੈ, ਇਸ ਟੀਮ ਵਿੱਚ ਜਿੱਥੇ ਚੰਡੀਗੜ੍ਹ ਸਥਿਤ ਦਫਤਰ ਦੇ ਵਿਜੀਲੈਂਸ ਅਧਿਕਾਰੀ ਸ਼ਾਮਲ ਹਨ,ਉਥੇ ਹੀ ਸਥਾਨਕ ਵਿਜੀਲੈਸ ਡੀਐਸਪੀ ਮੁਨੀਸ਼ ਕੁਮਾਰ ਵੀ ਆਪਣੀ ਟੀਮ ਨਾਲ ਮੌਕੇ ਤੇ ਪੁੱਜੇ ਹੋਏ ਹਨ ਅਤੇ ਇਸ ਰੇਡ ਨੂੰ ਬਿਊਰੋ ਦੇ ਏ.ਆਈ.ਜੀ ਮਨਮੋਹਨ ਕੁਮਾਰ ਸ਼ਰਮਾ ਕਰ ਰਹੇ ਹਨ |

ਇਥੇ ਇਹ ਗੱਲ ਦੱਸਣਯੋਗ ਹੈ ਮਨਮੋਹਨ ਸ਼ਰਮਾ ਨੂੰ ਸਭ ਤੋਂ ਪਹਿਲਾਂ ਸੁੰਦਰ ਸ਼ਾਮ ਅਰੋੜਾ ਨੇ ਆਪਣੇ ਖਿਲਾਫ ਚੱਲ ਰਹੀ ਜਾਂਚ ਨੂੰ ਬੰਦ ਕਰਵਾਉਣ ਲਈ 50 ਲੱਖ ਦੀ ਰਿਸ਼ਵਤ  ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਉਸੇ ਦੌਰਾਨ  ਇਕ ਟਰੈਪ ਲਗਾਕੇ ਸੁੰਦਰ ਸ਼ਾਮ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਸੁੰਦਰ ਸ਼ਾਮ ਅਰੋੜਾ ਦੇ ਖਿਲਾਫ ਮੋਹਾਲੀ ਵਿਖੇ ਫਿਲਪਸ ਕੰਪਨੀ ਦੇ ਪਲਾਟਾਂ ਨੂੰ ਵੇਚਣ ਅਤੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਲਈ ਵੀ ਬੁੱਕ ਕੀਤਾ ਗਿਆ ਸੀ, ਵਿਜੀਲੈਂਸ ਦੇ ਸੂਤਰਾਂ ਅਨੁਸਾਰ ਵਿਭਾਗ ਹੁਣ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕੇ ਅਰੋੜਾ ਨੇ ਕਿੱਥੇ ਕਿੱਥੇ ਜਾਇਦਾਦਾਂ ਖਰੀਦੀਆਂ ਹਨ|

ਸਭ ਤੋਂ ਪਹਿਲਾ ਟੀਮ ਨੇ ਹਾਲ ਹੀ ਵਿੱਚ ਊਨਾ ਰੋਡ ਬਣਾਈ ਗਈ ਆਲੀਸ਼ਾਨ ਕੋਠੀ ਦੀ ਪਮਾਇਸ਼ ਸ਼ੁਰੂ ਕੀਤੀ ਹੈ ਪਤਾ ਲੱਗਾ ਹੈ ਕਿ ਹੈ ਇਸ ਤੋਂ ਬਾਅਦ ਵਿਜੀਲੈਂਸ ਨੇ ਅਰੋੜਾ ਦੇ ਹੁਸ਼ਿਆਰਪੁਰ ਸਥਿਤ ਸ਼ਿਵਮ ਹਸਪਤਾਲ  ਜਲੰਧਰ ਰੋਡ ਤੇ ਉਸ ਬਿਲਡਿੰਗ ਦੀ ਵੀ ਪਮਾਇਸ਼ ਕਰਨੀ ਹੈ ਜਿੱਥੇ  ਕੇ.ਐਫ.ਸੀ ਅਤੇ ਮਿਸਟਰ ਵਰਗਰ ਚੱਲ ਰਹੇ ਹਨ, ਇਹ ਵੀ ਜਾਣਕਾਰੀ ਮਿਲੀ ਹੈ ਕੇ ਪੰਜਾਬ ਵਿਜੀਲੈਂਸ ਬਿਊਰੋ ਨੇ ਉਹਨਾਂ ਦੀਆਂ ਤਮਾਮ ਕਲੋਨੀਆਂ ਦੀ ਵੀ ਪਮਾਇਸ਼ ਕਰਨੀ ਹੈ ਜਿਹੜੀਆਂ ਕਿ ਉਨ੍ਹਾਂ ਨੇ ਪਿਛਲੇ ਸਾਲਾਂ ਦੌਰਾਨ ਹੁਸ਼ਿਆਰਪੁਰ ਸ਼ਹਿਰ ਵਿਚ ਕੱਟੀਆਂ ਹਨ, ਜੇਕਰ ਵਿਜੀਲੈਂਸ ਦੇ ਸੂਤਰਾਂ ਦੀ ਮੰਨੀਏ ਤਾਂ ਵਿਭਾਗ ਦੇ ਰੀਡਾਰ ਤੇ ਅਰੋੜਾ ਦੇ ਕਈ ਪਾਟਨਰ ਵੀ ਹਨ ਜਿਨ੍ਹਾਂ ਨੇ ਹੁਸ਼ਿਆਰਪੁਰ ਵਿੱਚ ਰਲ ਕੇ ਕਈ ਕਲੋਨੀਆਂ, ਮੈਰਿਜ ਪੈਲਸ ਦਾ ਨਿਰਮਾਣ ਕੀਤਾ ਹੈ, ਵਿਜੀਲੈਂਸ ਦੇ ਰੇਡਾਰ ਟੀ ਅਰੋੜਾ ਦੇ ਕਈ ਰਿਸ਼ਤੇਦਾਰ ਵੀ ਆ ਗਏ ਹਨ ਇਥੋਂ ਤੱਕ ਕੇ ਇਹਨਾਂ ਦਾ ਇੱਕ ਨਜ਼ਦੀਕੀ ਰਿਸ਼ਤੇਦਾਰ ਹੈ ਚੋਣਾਂ ਤੋਂ ਪਹਿਲਾਂ ਕਰੋੜਾਂ ਦਾ ਸਾਥ ਛੱਡ ਗਿਆ ਸੀ ਉਸ ਨਾਲ ਵੀ ਅਰੋੜਾ ਦੀਆਂ ਕਈ ਜਾਇਦਾਦਾਂ  ਹਿੱਸੇਦਾਰੀ ਵਿਚ ਹਨ ਵਿਜੀਲੈਂਸ ਅਧਿਕਾਰੀ ਦੰਗ ਰਹਿ ਗਏ ਕਿਉਕਿ ਅਰੋੜਾ ਦੀ ਇਹ ਕੋਠੀ ਕਿਸੇ ਮਹਿਲ ਤੋਂ ਘੱਟ ਨਹੀਂ ਹੈ ਸੂਤਰਾਂ ਅਨੁਸਾਰ ਇਸ ਆਲੀਸ਼ਾਨ ਮਕਾਨ ਤੇ ਅਰੋੜਾ ਨੇ ਕਈ ਕਰੋੜਾ ਖਰਚ ਹੋਏ ਹਨ,ਵਿਜੀਲੈਂਸ ਨੂੰ ਅੰਦਰ ਯਕੂਦੀ, ਪਲੇ ਗਰਾਉੰਡ, ਹੋਮ ਥਿਏਟਰ ਇਥੋਂ ਤੱਕ ਕਿ ਬਾਥਰੂਮਾਂ ਤੇ ਵੀ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ, ਵਿਜੀਲੈਂਸ ਦੇ ਹੱਥ ਕਰੋੜਾਂ ਦੇ ਘਰ ਵਿਚ ਬਣਾਇਆ ਹੋਇਆ ਡਾਈਨਿੰਗ ਟੇਬਲ ਵੀ ਲੈ ਲਿਆ ਹੈ ਵਿਜੀਲੈਂਸ ਬਿਊਰੋ ਹੁਣ ਉਨ੍ਹਾਂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕਰਨ ਦੀ ਤਿਆਰੀ ਕਰ ਰਿਹਾ ਹੈ। ਅਰੋੜਾ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਵਿੱਚ ਉਦਯੋਗ ਮੰਤਰੀ ਸਨ। ਇਸ ਸਮੇਂ ਪਿਛਲੀ ਕੈਪਟਨ ਸਰਕਾਰ ਦੇ ਮੰਤਰੀ ਮੰਡਲ ਦੇ ਤਿੰਨ ਮੰਤਰੀ ਜੇਲ੍ਹ ਵਿੱਚ ਹਨ।

NIA ਵੱਲੋਂ ਪਾਕਿਸਤਾਨੀ ਖੁਫੀਆ ਯੂਨਿਟ ਦੇ ਮੁੱਖ…

17 ਮਈ 2024- : ਪਾਕਿਸਤਾਨ ਦੀ ਖੁਫੀਆ ਏਜੰਸੀ ਭਾਰਤੀ ਜਲ ਸੈਨਾ ਦੇ ਜਵਾਨਾਂ ਨੂੰ ਹਨੀਟ੍ਰੈਪ ‘ਚ ਫਸਾਉਣ ਦੀ ਸਾਜ਼ਿਸ਼…

ਭਾਬੀ ਨੇ ਪ੍ਰੇਮੀ ਨਾਲ ਮਿਲ…

17 ਮਈ 2024: ਰਾਜਸਥਾਨ ਦੇ ਕੋਟਾ ਸ਼ਹਿਰ…

ਦਿੱਲੀ ਪੁਲਿਸ ਮੁਕਾਬਲੇ ‘ਚ ਮਾਰਿਆ…

ਨਵੀਂ ਦਿੱਲੀ17 ਮਈ : ਵਿਦੇਸ਼ ਸਥਿਤ ਗੈਂਗਸਟਰ…

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ…

Listen Live

Subscription Radio Punjab Today

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ ਵਾਰ ਫਿਰ ਕੈਨੇਡਾ ‘ਤੇ ਨਿਸ਼ਾਨਾ ਸਾਧਿਆ ਹੈ। ਮਹਾਰਾਸ਼ਟਰ ਦੇ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

Our Facebook

Social Counter

  • 40438 posts
  • 0 comments
  • 0 fans