Menu

ਸ਼ਹੀਦ ਊਧਮ ਸਿੰਘ ਦੇ ਜੀਵਨੀ ਲੇਖ ਬਾਰੇ ਪੰਜਾਬੀ ਵਿਸ਼ੇ ਦੀ ਪਾਠ ਪੁਸਤਕ ‘ਚ ਖੜਾ ਹੋਇਆ ਵਿਵਾਦ

ਮੋਹਾਲੀ, 21 ਸਤੰਬਰ – ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਪ੍ਰਕਾਸ਼ਿਤ ਪੰਜਵੀਂ ਜਮਾਤ ਨਾਲ ਸਬੰਧਤ ਪੰਜਾਬੀ ਵਿਸ਼ੇ ਦੀ ਪਾਠ-ਪੁਸਤਕ ’ਚ ਸ਼ਹੀਦ ਊਧਮ ਸਿੰਘ ਦੇ ਜੀਵਨ ਬਾਰੇ ਵਿਵਾਦਤ ਤੱਥ ਹੋਣ ਦੀ ਖ਼ਬਰ ਹੈ। ‘ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ’ ਦੇ ਮੈਂਬਰਾਂ ਨੇ ਬੋਰਡ ਦੇ ਅਕਾਦਿਮਕ ਵਿੰਗ ਨੂੰ ਇਸ ਸਬੰਧੀ ਵੱਡਾ ਖਰੜਾ ਤਿਆਰ ਕਰਕੇ ਦਿੱਤਾ ਹੈ ਜਿਸ ’ਚ ਪਿਛਲੇ 15 ਸਾਲਾਂ ਤੋਂ ਛਪ ਰਹੇ ਲੇਖ ’ਚ ਤੱਥ ਅਸਪੱਸ਼ਟ/ਅਪ੍ਰਮਾਣਿਤ ਹੋਣ ਦੀ ਸੂਚਨਾ ਦਿੱਤੀ ਗਈ ਹੈ। ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਇਸ ਮਾਮਲੇ ’ਚ ਪਡ਼ਤਾਲੀਆ ਕਮੇਟੀ ਦਾ ਗਠਨ ਕਰਕੇ ਆਹਲਾ-ਇਤਿਹਾਸਕਾਰਾਂ ਤੋਂ ਘੋਖ ਕਰਵਾਉਣ ਦੀ ਹਦਾਇਤ ਦਿੱਤੀ ਹੈ।

ਵੇਰਵਿਆਂ ਅਨੁਸਾਰ ਪੁਸਤਕ ਪੰਜਾਬੀ ਪੁਸਤਕ-5 ਦਾ ਪਾਠ ਨੰਬਰ-4 ‘ਸ਼ਹੀਦ ਊਧਮ ਸਿੰਘ’ ਸ਼ਾਮਲ ਹੈ ਜੋ ਸ਼ਹੀਦ ਊਧਮ ਸਿੰਘ ਦੀ ਜੀਵਨੀ ਬਾਰੇ ਲੇਖ ਹੈ ਜਿਸ ਨੂੰ ਡਾ. ਜੇਐੱਸ ਗਰੇਵਾਲ (ਹੁਣ ਮਰਹੂਮ) ਨੇ ਲਿਖਿਆ ਹੈ। ਇਹ ਲੇਖ ਸਾਲ 2007 ਤੋਂ ਲਗਾਤਾਰ ਪ੍ਰਕਾਸ਼ਿਤ ਹੋ ਰਿਹਾ ਹੈ। ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਸ਼ਹੀਦ ਊਧਮ ਸਿੰਘ ਦੀ ਜੀਵਨੀ ਬਾਰੇ ਨਵੀਆਂ ਖੋਜਾਂ ਹੋ ਚੁੱਕੀਆਂ ਹਨ ਜਿਨ੍ਹਾਂ ’ਚ ਉਨ੍ਹਾਂ ਦੀ ਜੀਵਨੀ ਬਾਰੇ ਲਿਖਤੀ ਹਵਾਲੇ ਮਿਲੇ ਹਨ। ਇਨ੍ਹਾਂ ਸ਼ਹੀਦੇ ਆਜ਼ਮ ਦੀ ਜ਼ਿੰਦਗੀ ਤੇ ਦੇਸ਼-ਪ੍ਰੇਮ ਦੀ ਭਾਵਨਾ ਬਾਰੇ ਪਤਾ ਚੱਲਦਾ ਹੈ ਜਿਸ ਕਰਕੇ ਪ੍ਰਚੱਲਿਤ ਤੱਥਾਂ ਵਾਲੇ ਲੇਖ ’ਚ ਤਰੁੱਟੀਆਂ ਦੀ ਸੁਧਾਈ ਹੋਣੀ ਚਾਹੀਦੀ ਹੈ। ਮੰਚ ਨੇ ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸ਼ਿਕਾਇਤ ਦਿੱਤੀ ਹੈ।ਇਸ ਸਬੰਧੀ ਸ਼ਿਕਾਇਤ ਕਰਤਾ ਤੇ ਉੱਘੇ ਵਿਦਵਾਨ ਰਾਕੇਸ਼ ਕੁਮਾਰ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਜੀਵਨ ਬਾਰੇ ਛਪੇ ਲੇਖ ’ਚ ਅਸੀਂ ਬੋਰਡ ਨੂੰ ਇਤਿਹਾਸ ਮੁਤਾਬਕ ਪ੍ਰਵਾਨਿਤ ਤੇ ਸੋਧੇ ਹੋਏ ਤੱਥ ਦਿੱਤੇ ਹਨ। ਸ਼ਹੀਦ ਊਧਮ ਸਿੰਘ ਨੂੰ ਸਿਰਫ਼ ਜੱਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਦਾ ਬਦਲਾ ਲੈਣ ਵਾਲੇ ਯੋਧੇ ਤਕ ਹੀ ਮਹਿਦੂਦ ਕਰਕੇ ਰੱਖ ਦਿੱਤਾ ਗਿਆ ਹੈ। ਸ਼ਹੀਦ ਊਧਮ ਸਿੰਘ ’ਤੇ ਹੋਏ ਕੇਸ ਦਾ ਅਦਾਲਤੀ ਟ੍ਰਾਇਲ ਇੰਗਲੈਂਡ ’ਚ ਚੱਲਿਆ ਸੀ। ਟ੍ਰਾਇਲ ਵਾਲੀਆਂ ਫਾਈਲਾਂ ਨੂੰ ਨਸ਼ਰ ਕਰਨ ’ਤੇ ਬ੍ਰਿਟਿਸ਼ ਸਰਕਾਰ ਨੇ 2040 ਤਕ ਪਾਬੰਦੀ ਲਾਈ ਹੋਈ ਹੈ। ਸਾਲ 1997 ’ਚ ‘ਇੰਡੀਅਨ ਵਰਕਰ ਐਸੋਸੀਏਸ਼ਨ’ ਨੇ 5 ਫਾਈਲਾਂ ਪਹਿਲੀ ਵਾਰ ਰਿਲੀਜ਼ ਕਰਵਾਈਆਂ ਸਨ। ਸਾਲ 2016 ’ਚ 4 ਫਾਈਲਾਂ ਬ੍ਰਿਟਿਸ਼ ਸਰਕਾਰ ਨੇ ਦੁਬਾਰਾ ਪਬਲਿਕ ਡੋਮੇਨ ’ਤੇ ਕਰ ਦਿੱਤੀਆਂ। ਅਸੀਂ ਇਹ ਫਾਈਲਾਂ 2018 ’ਚ ਸਵਾ ਲੱਖ ਰੁਪਏ ਖ਼ਰਚ ਕਰਕੇ ਇੰਗਲੈਂਡ ਤੋਂ ਮੰਗਵਾਈਆਂ ਸਨ। ਇਸ ਤੋਂ ਪਹਿਲਾਂ ਸ਼ਹੀਦ ਊਧਮ ਸਿੰਘ ਬਾਰੇ ਲਿਖਣ ਲਈ ਪੁਖ਼ਤਾ ਹਵਾਲੇ ਮੌਜੂਦ ਨਹੀਂ ਸਨ। ਇਹ ਫਾਈਲਾਂ ਲਿਖਤੀ ਹਵਾਲੇ ਹਨ, ਇਸ ਲਈ ਬੋਰਡ ਨੂੰ ਅਸੀਂ ਸਬੂਤ ਵਜੋਂ ਦਿੱਤੇ ਹਨ ਤਾਂ ਕਿ ਪੁਰਾਣੇ ਤੇ ਪ੍ਰਚੱਲਿਤ ਤੱਥ ਬਦਲ ਕੇ ਕੁਝ ਨਵਾਂ ਤੇ ਸਰੋਤਾਂ ਨਾਲ ਭਰਪੂਰ ਪੜਾਇਆ ਜਾ ਸਕੇ।

NIA ਵੱਲੋਂ ਪਾਕਿਸਤਾਨੀ ਖੁਫੀਆ ਯੂਨਿਟ ਦੇ ਮੁੱਖ…

17 ਮਈ 2024- : ਪਾਕਿਸਤਾਨ ਦੀ ਖੁਫੀਆ ਏਜੰਸੀ ਭਾਰਤੀ ਜਲ ਸੈਨਾ ਦੇ ਜਵਾਨਾਂ ਨੂੰ ਹਨੀਟ੍ਰੈਪ ‘ਚ ਫਸਾਉਣ ਦੀ ਸਾਜ਼ਿਸ਼…

ਭਾਬੀ ਨੇ ਪ੍ਰੇਮੀ ਨਾਲ ਮਿਲ…

17 ਮਈ 2024: ਰਾਜਸਥਾਨ ਦੇ ਕੋਟਾ ਸ਼ਹਿਰ…

ਦਿੱਲੀ ਪੁਲਿਸ ਮੁਕਾਬਲੇ ‘ਚ ਮਾਰਿਆ…

ਨਵੀਂ ਦਿੱਲੀ17 ਮਈ : ਵਿਦੇਸ਼ ਸਥਿਤ ਗੈਂਗਸਟਰ…

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ…

Listen Live

Subscription Radio Punjab Today

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ ਵਾਰ ਫਿਰ ਕੈਨੇਡਾ ‘ਤੇ ਨਿਸ਼ਾਨਾ ਸਾਧਿਆ ਹੈ। ਮਹਾਰਾਸ਼ਟਰ ਦੇ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

Our Facebook

Social Counter

  • 40436 posts
  • 0 comments
  • 0 fans