Menu

ਸੂਤਰ : ਤਲਵੰਡੀ ਸਾਬੋ ‘ਚ ਕਾਂਗਰਸ ਦੀ ਸਿਰ ਪੀੜ ਬਨਣ ਜਾ ਰਿਹੈ ਹਰਮੰਦਰ ਸਿੰਘ ਜੱਸੀ i

ਡੇਰਾ ਸਿਰਸਾ ਦੇ ਸ਼ਰਧਾਲੂਆਂ ਨਾਲ ਮੀਟਿੰਗਾਂ ਦਾ ਸਿਲਸਿਲਾ ਆਰੰਭ, ਛੇਤੀ ਧਮਾਕਾ ਹੋਵੇਗਾ

ਬਠਿੰਡਾ, 20 ਜਨਵਰੀ (ਬਲਵਿੰਦਰ ਸ਼ਰਮਾ)-ਹਲਕਾ ਤਲਵੰਡੀ ਸਾਬੋ ਦੇ ਉਮੀਦਵਾਰ ਖੁਸ਼ਬਾਜ ਸਿੰਘ ਜਟਾਣਾ ਲਈ ਜਿੱਤ ਤੱਕ ਪਹੁੰਚਣ ‘ਚ ਪਹਿਲਾਂ ਹੀ ਬਹੁਤ ਦਿੱਕਤਾਂ ਸਾਹਮਣੇ ਖੜ੍ਹੀਆਂ ਹਨ । ਉਤੋਂ ਸੂਤਰ ਕਹਿੰਦੇ ਹੁਣ ਕਾਂਗਰਸੀ ਆਗੂ ਹਰਮੰਦਰ ਸਿੰਘ ਜੱਸੀ ਵੀ ਜਟਾਣਾ ਦੀ ਸਿਰ ਪੀੜ ਬਨਣ ਜਾ ਰਹੇ ਹਨ।
ਸੂਤਰਾਂ ਤੇ ਸਬੂਤਾਂ ਦੀ ਮੰਨੀਏ ਤਾਂ ਹਰਮੰਦਰ ਸਿੰਘ ਜੱਸੀ ਹਲਕਾ ਤਲਵੰਡੀ ਸਾਬੋ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਣ ਦੀ ਤਿਆਰੀ ਕਰ ਰਹੇ ਹਨ, ਕਿਉਂਕਿ ਇਹ ਬਿਆਨ ਉਨ੍ਹਾਂ ਦੇ ਖੇਮੇ ‘ਚੋਂ ਬਾਹਰ ਆ ਚੁੱਕਾ ਹੈ । ਜੱਸੀ ਖੇਮਾ ਬਕਾਇਦਾ ਤੌਰ ‘ਤੇ ਕਾਂਗਰਸ ਹਾਈਕਮਾਨ ਨੂੰ ਧਮਕੀ ਦੇ ਚੁੱਕਾ ਹੈ ਕਿ ਜੇਕਰ ਤਲਵੰਡੀ ਸਾਬੋ ਦੀ ਟਿਕਟ ਨਾ ਬਦਲੀ ਤਾਂ ਉਹ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਣ ਲਈ ਮਜਬੂਰ ਹੋਣਗੇ ।
ਜ਼ਿਕਰਯੋਗ ਹੈ ਕਿ ਖੁਸ਼ਬਾਜ ਸਿੰਘ ਜਟਾਣਾ 5 ਸਾਲ ਤੋਂ ਕਾਂਗਰਸੀ ਆਗੂ ਵਜੋਂ ਹਲਕੇ ‘ਚ ਵਿਚਰ ਰਹੇ ਹਨ। ਉਨ੍ਹਾਂ ਨਾ ਸਿਰਫ ਹਲਕ ਦੇ ਲੋਕਾਂ ਦੇ ਕੰਮਕਾਜ਼ ਕਰਵਾਏ, ਵਿਕਾਸ ਕਾਰਜ਼ ਦੇਖੇ, ਬਲਕਿ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣਦੇ ਰਹੇ । ਮੁੱਕਦੀ ਗੱਲ ਕਿ 2017 ਦੀਆਂ ਚੋਣਾਂ ਹਾਰਨ ਦੇ ਬਾਵਜੂਦ ਉਨ੍ਹਾਂ ਇਕ ਵਿਧਾਇਕ ਵਾਲੀ ਹਰੇਕ ਜਿੰਮੇਵਾਰੀ ਨਿਭਾਈ ਹੈ ।ਹੁਣ ਚੋਣਾਂ ਨੇੜੇ ਆਈਆਂ ਤਾਂ ਹਰਮੰਦਰ ਸਿੰਘ ਜੱਸੀ ਸਾਹਮਣੇ ਆ ਗਏ ਹਨ ਕਿ ਉਹ ਚੋਣ ਲੜਣ ਦੇ ਇੱਛੁਕ ਹਨ । ਪ੍ਰੰਤੂ ਹਾਲਾਤਾਂ ਦੇ ਮੱਦੇਨਜ਼ਰ ਕਾਂਗਰਸ ਨੇ ਜਟਾਣਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ । ਜਦਕਿ ਜਟਾਣਾ ਵਲੋਂ ਕਰਵਾਈ ਇਕ ਚੋਣ ਰੈਲੀ ਨੂੰ ਵੀ ਸੰਬੋਧਨ ਕਰਨ ਆਏ ਸਨ । ਜਿਥੇ ਜੱਸੀ ਤੇ ਜਟਾਣਾ ਆਪਸ ਵਿਚ ਖਹਿਬੜੇ ਵੀ ਸਨ, ਜੋ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀ ।
ਇਸੇ ਰੋਸ ਵਜੋਂ ਜੱਸੀ ਤੇ ਸਮਰਥਕਾਂ ਵਲੋਂ ਡੇਰਾ ਪ੍ਰੇਮੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਕਿਉਂਕਿ ਜੱਸੀ ਨੂੰ ਭਰੋਸਾ ਹੈ ਕਿ ਉਹ ਡੇਰਾ ਮੁਖੀ ਗੁਰਮੀਤ ਸਿੰਘ ਦੇ ਕੁੜਮ ਹਨ । ਜਿਸਦੇ ਚਲਦਿਆਂ ਡੇਰਾ ਪ੍ਰੇਮੀਆਂ ਦਾ ਸਮਰਥਨ ਉਨ੍ਹਾਂ ਨੂੰ ਹਰ ਹਾਲ ਮਿਲੇਗਾ । ਹਲਕਾ ਤਲਵੰਡੀ ਸਾਬੋ ‘ਚ ਡੇਰਾ ਪ੍ਰੇਮੀਆਂ ਦਾ ਵੱਡਾ ਬੈਂਕ 20 ਤੋਂ 25 ਹਜ਼ਾਰ ਮੰਨਿਆ ਜਾ ਰਿਹਾ ਹੈ I ਜਿਸਦੇ ਭਰੋਸਾ ਜੱਸੀ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਣ ਨੂੰ ਵੀ ਤਿਆਰ ਹੋ ਗਏ ਹਨ ।
ਜੱਸੀ ਵਲੋਂ ਡੇਰਾ ਪ੍ਰੇਮੀਆਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਤੋਂ ਬਾਅਦ ਇਕ ਰੈਲੀਨੁਮਾ ਮੀਟਿੰਗ ਵਿਚ ਇਕ ਪੋਸਟਰ ਵੀ ਜਾਰੀ ਕੀਤਾ ਗਿਆ, ਜਿਸ ‘ਤੇ ਲਿਖਿਆ ਹੈ ”ਮੇਰਾ ਹਲਕਾ, ਮੇਰਾ ਪਰਿਵਾਰ ਹਰਮੰਦਰ ਸਿੰਘ ਜੱਸੀ ਸਾਬਕਾ ਮੰਤਰੀ” ।
ਦੱਸਣਯੋਗ ਹੈ ਕਿ ਸੰਨ 1980 ‘ਚ ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਅਵਤਾਰ ਸਿੰਘ, 1992 ‘ਚ ਕਾਂਗਰਸ ਦੇ ਹਰਮਿੰਦਰ ਸਿੰਘ ਜੱਸੀ, 1997 ‘ਚ ਫਿਰ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਇਥੋਂ ਜੇਤੂ ਰਹੇ I ਸੰਨ 2002 ‘ਚ ਜੀਤ ਮੋਹਿੰਦਰ ਸਿੰਘ ਸਿੱਧੂ ਅਕਾਲੀ ਦਲ ਤੋਂ ਬਾਗੀ ਹੋ ਕੇ ਇਥੋਂ ਅਜ਼ਾਦ ਜਿੱਤੇ, ਫਿਰ 2007 ਅਤੇ 2012 ’ਚ ਜੀਤ ਮੋਹਿੰਦਰ ਲਗਾਤਾਰ ਦੋ ਵਾਰ ਕਾਂਗਰਸੀ ਉਮੀਦਵਾਰ ਵਜੋਂ ਜਿੱਤੇ I ਜਦਕਿ ਜੀਤ ਮੋਹਿੰਦਰ ਸਿੰਘ ਸਿੱਧੂ ਦਲਬਦਲੀ ਕਰਕੇ ਅਕਾਲੀ ਦਲ ’ਚ ਸ਼ਾਮਲ ਹੋਏ ਅਤੇ ਜਿਮਨੀ ਚੋਣ ਵੀ ਜਿੱਤ ਗਏ ਸਨ। ਇਸ ਦੇ ਉਲਟ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਜਿੱਤਣ ’ਚ ਸਫਲ ਰਹੀ ।
ਹੁਣ ਉਡੀਕ ਹੈ ਕਿ ਹਾਈਕਮਾਨ ਇਸ ਮਸਲੇ ਨੂੰ ਕਿਵੇਂ ਹੱਲ ਕਰਦੀ ਹੈ, ਕਿਉਂਕਿ ਇਹ ਰਾਮ ਰੌਲਾ ਨਾ ਮੁੱਕਿਆ ਤਾਂ ਕਾਂਗਰਸ ਨੂੰ ਭਾਰੀ ਨੁਕਸਾਨ ਹੋਣਾ ਸੁਭਾਵਿਕ ਹੈ ।

ਭਲਕੇ ਭਾਜਪਾ ਹੈੱਡਕੁਆਰਟਰ ਜਾਣਗੇ ਅਰਵਿੰਦ ਕੇਜਰੀਵਾਲ

 ਨਵੀਂ ਦਿੱਲੀ , 18 ਮਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਜਪਾ ਨੂੰ ਜੇਲ੍ਹ-ਜੇਲ੍ਹ…

ਸ਼ਰਧਾਲੂਆਂ ਨਾਲ ਭਰੀ ਬੱਸ ਨੂੰ…

 ਹਰਿਆਣਾ, 18 ਮਈ: ਹਰਿਆਣਾ ‘ਚ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ…

NIA ਵੱਲੋਂ ਪਾਕਿਸਤਾਨੀ ਖੁਫੀਆ ਯੂਨਿਟ…

17 ਮਈ 2024- : ਪਾਕਿਸਤਾਨ ਦੀ ਖੁਫੀਆ…

ਭਾਬੀ ਨੇ ਪ੍ਰੇਮੀ ਨਾਲ ਮਿਲ…

17 ਮਈ 2024: ਰਾਜਸਥਾਨ ਦੇ ਕੋਟਾ ਸ਼ਹਿਰ…

Listen Live

Subscription Radio Punjab Today

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ ਵਾਰ ਫਿਰ ਕੈਨੇਡਾ ‘ਤੇ ਨਿਸ਼ਾਨਾ ਸਾਧਿਆ ਹੈ। ਮਹਾਰਾਸ਼ਟਰ ਦੇ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

Our Facebook

Social Counter

  • 40462 posts
  • 0 comments
  • 0 fans