Menu

ਭਾਰਤੀ ਖੇਤੀ ਖੋਜ ਪਰਿਸ਼ਦ ਨੇ ਕੌਮੀ ਹੈਕਾਥਨ ’ਕਿ੍ਤਗਯਾ’ ਲਈ ਦਾਖਲੇ ਦਾ ਦਿੱਤਾ ਸੱਦਾ

ਲੁਧਿਆਣਾ 30 ਸਤੰਬਰ – ਭਾਰਤੀ ਖੇਤੀ ਖੋਜ ਪਰਿਸ਼ਦ ਵਲੋਂ ਕੌਮੀ ਖੇਤੀਬਾੜੀ ਉਚੇਰੀ ਸਿੱਖਿਆ ਪ੍ਰਾਜੈਕਟ ਤਹਿਤ ਪਸ਼ੂ ਵਿਗਿਆਨ ਡਿਵੀਜ਼ਨ ਦੇ ਸਹਿਯੋਗ ਨਾਲ ਹੈਕਾਥਨ 2.0 ਕਿ੍ਤਗਯਾ ਆਯੋਜਿਤ ਕਰਨ ਦਾ ਨਿਰਣਾ ਲਿਆ ਹੈ।ਇਹ ਗਤੀਵਿਧੀ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰਿੰਦਰ ਸਿੰਘ ਤੋਮਰ ਦੀ ਨਿਰਦੇਸ਼ਨਾ ਅਧੀਨ ’ਪਸ਼ੂ ਪਾਲਣ ਵਿਚ ਬਿਹਤਰ ਅਤੇ ਬਚਤ ਵਾਲੇ ਨੁਕਤਿਆਂ ਨੂੰ ਉਤਸਾਹਿਤ’ ਕਰਨ ਦੇ ਵਿਸ਼ੇ ਅਧੀਨ ਕਰਵਾਈ ਜਾ ਰਹੀ ਹੈ।
ਡਾ. ਆਰ ਸੀ ਅਗਰਵਾਲ, ਉਪ-ਮਹਾਂਨਿਰਦੇਸ਼ਕ ਭਾਰਤੀ ਖੇਤੀ ਖੋਜ ਪਰਿਸ਼ਦ ਨੇ ਕਿਹਾ ਕਿ ਪਸ਼ੂ ਪਾਲਣ ਵਿਚ ਮੁਸ਼ੱਕਤ ਵੱਧ ਰਹੀ ਹੈ, ਬਿਮਾਰੀਆਂ ਸੰਬੰਧੀ ਸਟੀਕ ਅਨੁਮਾਨ ਨਹੀਂ ਹੋ ਰਿਹਾ, ਬਿਮਾਰੀਆਂ ਦੀ ਸੂਚਨਾ ਸੰਬੰਧੀ ਤਕਨਾਲੋਜੀ ਸੰਦਾਂ ਦੀ ਘਾਟ ਹੈ, ਨਿਰੀਖਣ ਵਿਚ ਦੇਰੀ ਹੋ ਰਹੀ ਹੈ ਅਤੇ ਪਸ਼ੂ ਆਵਾਗਮਨ ਵਿਚ ਮੁਸ਼ਕਿਲਾਂ ਹਨ।ਇਨਾਂ ਚੁਣੌਤੀਆਂ ਦਾ ਹੱਲ ਲੱਭਣ ਲਈ ਸਾਨੂੰ ਨਵੀਂ ਤਕਨਾਲੋਜੀ ਸੰਬੰਧੀ ਉਪਰਾਲੇ ਕਰਨੇ ਲੋੜੀਂਦੇ ਹਨ।ਡਾ. ਅਗਰਵਾਲ ਨੇ ਦੱਸਿਆ ਕਿ ਕਿ੍ਰਤਗਯਾ (9“171) ਸ਼ਬਦ ਖੇਤੀਬਾੜੀ, ਤਕਨਾਲੋਜੀ ਅਤੇ ਗਿਆਨ ਦੇ ਸੁਮੇਲ ਨਾਲ ਬਣਾਇਆ ਗਿਆ ਹੈ।ਉਨਾਂ ਕਿਹਾ ਕਿ ਸਾਰੇ ਮੁਲਕ ਵਿਚੋਂ ਵਿਦਿਆਰਥੀ, ਅਧਿਆਪਕ ਅਤੇ ਉਦਮੀ ਰਲ ਕੇ ਆਪਣਾ ਸਮੂਹ ਬਣਾ ਸਕਦੇ ਹਨ ਅਤੇ ਕਿਸੇ ਨਿਵੇਕਲੀ ਤਕਨਾਲੋਜੀ ਜਾਂ ਉਦਮ ਨੂੰ ਤਿਆਰ ਕਰਕੇ ਪੰਜ ਲੱਖ ਰੁਪਏ ਤਕ ਦਾ ਇਨਾਮ ਪ੍ਰਾਪਤ ਕਰ ਸਕਦੇ ਹਨ।ਇਸ ਲਈ ਨਾਂ ਦਰਜ ਕਰਵਾਉਣ ਦੀ ਮਿਤੀ 10 ਅਕਤੂਬਰ 2021 ਤਕ ਹੈ।
ਉਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਸਾਲ 2020-21 ਵਿਚ ਵੀ ਅਜਿਹਾ ਉਪਰਾਲਾ ਕੀਤਾ ਗਿਆ ਸੀ ਜਿਸ ਵਿਚ 784 ਟੀਮਾਂ ਨੇ ਹਿੱਸਾ ਲਿਆ ਸੀ।ਹਰੇਕ ਟੀਮ ਵਿਚ ਚਾਰ ਮੈਂਬਰ ਸਨ ਅਤੇ ਚਾਰ ਜੇਤੂ ਟੀਮਾਂ ਨੂੰ 9 ਲੱਖ ਨਗਦ ਇਨਾਮ ਰਾਸ਼ੀ ਦਿੱਤੀ ਗਈ ਸੀ।ਪਰਿਸ਼ਦ ਨੇ ਇਹ ਯੋਜਨਾ ਨਵੰਬਰ 2017 ਵਿਚ ਵਿਸ਼ਵ ਬੈਂਕ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਸੀ।ਜਿਸ ਦਾ ਉਦੇਸ਼ ਖੇਤੀਬਾੜੀ ਯੂਨੀਵਰਸਿਟੀਆਂ ਦੀ ਭਾਗੀਦਾਰੀ ਨੂੰ ਇਸ ਵਿਚ ਸੁਨਿਸ਼ਚਿਤ ਕਰਨਾ ਸੀ।ਇਸ ਨਾਲ ਵਿਦਿਆਰਥੀਆਂ, ਅਧਿਆਪਕਾਂ ਅਤੇ ਸੰਸਥਾਵਾਂ ਵਿਚ ਉਚੇਰੀ ਸਿੱਖਿਆ ਨੂੰ ਉਤਸਾਹਿਤ ਕਰਨ ਵਿਚ ਮਦਦ ਮਿਲਦੀ ਹੈ।ਚਾਹਵਾਨ ਪ੍ਰਤੀਭਾਗੀ ਵਿਸਥਾਰ ਵਿਚ ਜਾਣਕਾਰੀ ਲੈਣ ਲਈ https://nahep.icar.gov.in/Kritagya.aspx ਤੇ ਪਹੁੰਚ ਸਕਦੇ ਹਨ।

ਭਲਕੇ ਭਾਜਪਾ ਹੈੱਡਕੁਆਰਟਰ ਜਾਣਗੇ ਅਰਵਿੰਦ ਕੇਜਰੀਵਾਲ

 ਨਵੀਂ ਦਿੱਲੀ , 18 ਮਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਜਪਾ ਨੂੰ ਜੇਲ੍ਹ-ਜੇਲ੍ਹ…

ਸ਼ਰਧਾਲੂਆਂ ਨਾਲ ਭਰੀ ਬੱਸ ਨੂੰ…

 ਹਰਿਆਣਾ, 18 ਮਈ: ਹਰਿਆਣਾ ‘ਚ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ…

NIA ਵੱਲੋਂ ਪਾਕਿਸਤਾਨੀ ਖੁਫੀਆ ਯੂਨਿਟ…

17 ਮਈ 2024- : ਪਾਕਿਸਤਾਨ ਦੀ ਖੁਫੀਆ…

ਭਾਬੀ ਨੇ ਪ੍ਰੇਮੀ ਨਾਲ ਮਿਲ…

17 ਮਈ 2024: ਰਾਜਸਥਾਨ ਦੇ ਕੋਟਾ ਸ਼ਹਿਰ…

Listen Live

Subscription Radio Punjab Today

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ ਵਾਰ ਫਿਰ ਕੈਨੇਡਾ ‘ਤੇ ਨਿਸ਼ਾਨਾ ਸਾਧਿਆ ਹੈ। ਮਹਾਰਾਸ਼ਟਰ ਦੇ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

Our Facebook

Social Counter

  • 40462 posts
  • 0 comments
  • 0 fans