Menu

ਕੈਲੀਫੋਰਨੀਆ ‘ਚ ਭਵਿੱਖੀ ਚੋਣਾਂ ਵਿੱਚ ਹਰੇਕ ਵੋਟਰ ਨੂੰ ਡਾਕ ਰਾਹੀ ਭੇਜੇ ਜਾਣਗੇ ਬੈਲਟ

ਫਰਿਜ਼ਨੋ, 30 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) – ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਸੋਮਵਾਰ ਨੂੰ ਇੱਕ ਬਿਲ ‘ਤੇ ਹਸਤਾਖਰ ਕੀਤੇ ਹਨ, ਜਿਸ ਤਹਿਤ ਕੈਲੀਫੋਰਨੀਆ ਦੇ ਹਰ ਰਜਿਸਟਰਡ ਵੋਟਰ ਨੂੰ  ਭਵਿੱਖ ਦੀਆਂ ਚੋਣਾਂ ਵਿੱਚ ਡਾਕ ਦੁਆਰਾ ਭੇਜੀ ਗਈ ਬੈਲਟ ਮਿਲੇਗੀ। ਇਹ ਕਾਨੂੰਨ ਜੋ ਕਿ ਮਹਾਂਮਾਰੀ ਦੌਰਾਨ 2020 ਦੀਆਂ ਚੋਣਾਂ ਅਤੇ ਹੁਣ ਗਵਰਨਰ ਪਦ ਲਈ ਰੀਕਾਲ ਚੋਣਾਂ ਦੌਰਾਨ ਅਪਣਾਇਆ ਗਿਆ ਨੂੰ  ਸਥਾਈ ਕੀਤਾ ਗਿਆ ਹੈ।ਇਸ ਕਦਮ ਨਾਲ ਕੈਲੀਫੋਰਨੀਆ ਅਜਿਹਾ ਕਰਨ ਵਾਲੇ ਹੋਰ ਸੂਬਿਆਂ ਜਿਵੇਂ ਕਿ ਯੂਟਾ, ਕੋਲੋਰਾਡੋ, ਵਾਸ਼ਿੰਗਟਨ ਅਤੇ ਓਰੇਗਨ ਆਦਿ ਨਾਲ ਜੁੜ ਗਿਆ ਹੈ। ਇਸ ਨਵੇਂ ਕਾਨੂੰਨ ਦੇ ਤਹਿਤ, ਕੈਲੀਫੋਰਨੀਆ ਵਿੱਚ ਚੋਣਾਂ ਤੋਂ ਘੱਟੋ ਘੱਟ 29 ਦਿਨ ਪਹਿਲਾਂ ਵੋਟਰਾਂ ਨੂੰ ਬੈਲਟ ਪੇਪਰ ਭੇਜਣੇ ਚਾਹੀਦੇ ਹਨ। ਵੋਟਰਾਂ ਕੋਲ ਅਜੇ ਵੀ ਵਿਅਕਤੀਗਤ ਰੂਪ ਵਿੱਚ ਵੋਟ ਪਾਉਣ ਦਾ ਵਿਕਲਪ ਹੈ। ਨਿਊਸਮ ਨੇ ਸੋਮਵਾਰ ਨੂੰ ਵੋਟਿੰਗ ਨਾਲ ਜੁੜੇ 10 ਹੋਰ ਬਿੱਲਾਂ ‘ਤੇ ਵੀ ਹਸਤਾਖਰ ਕੀਤੇ ਹਨ, ਜਿਨ੍ਹਾਂ ਨੂੰ ਵੋਟ ਦੇ ਅਧਿਕਾਰਾਂ ਅਤੇ ਪਹੁੰਚ ਨੂੰ ਵਧਾਉਣ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਤਿਆਰ ਕੀਤਾ ਗਿਆ ਹੈ।

ਭਲਕੇ ਭਾਜਪਾ ਹੈੱਡਕੁਆਰਟਰ ਜਾਣਗੇ ਅਰਵਿੰਦ ਕੇਜਰੀਵਾਲ

 ਨਵੀਂ ਦਿੱਲੀ , 18 ਮਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਜਪਾ ਨੂੰ ਜੇਲ੍ਹ-ਜੇਲ੍ਹ…

ਸ਼ਰਧਾਲੂਆਂ ਨਾਲ ਭਰੀ ਬੱਸ ਨੂੰ…

 ਹਰਿਆਣਾ, 18 ਮਈ: ਹਰਿਆਣਾ ‘ਚ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ…

NIA ਵੱਲੋਂ ਪਾਕਿਸਤਾਨੀ ਖੁਫੀਆ ਯੂਨਿਟ…

17 ਮਈ 2024- : ਪਾਕਿਸਤਾਨ ਦੀ ਖੁਫੀਆ…

ਭਾਬੀ ਨੇ ਪ੍ਰੇਮੀ ਨਾਲ ਮਿਲ…

17 ਮਈ 2024: ਰਾਜਸਥਾਨ ਦੇ ਕੋਟਾ ਸ਼ਹਿਰ…

Listen Live

Subscription Radio Punjab Today

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ ਵਾਰ ਫਿਰ ਕੈਨੇਡਾ ‘ਤੇ ਨਿਸ਼ਾਨਾ ਸਾਧਿਆ ਹੈ। ਮਹਾਰਾਸ਼ਟਰ ਦੇ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

Our Facebook

Social Counter

  • 40462 posts
  • 0 comments
  • 0 fans