Menu

‘ਭਰਾ ਦੇ ਕਤਲ ਦਾ ਬਦਲਾ’ ਕਾਰਨ ਸੀ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ। ਪੁਲਿਸ ਨੇ ਮਾਰਿਆ ਕੋਟਕਪੂਰੇ ਛਾਪਾ

ਸੁਖਬੀਰ ਬਾਦਲ ਦੇ ਕਰੀਬੀ ਸਾਥੀ ਦਾ ਮੋਹਾਲੀ 'ਚ ਦਿਨ ਦਿਹਾੜੇ ਕਤਲ

ਵਿੱਕੀ ਮਿੱਡੂਖੇੜਾ ਕਤਲ ਮਾਮਲੇ ‘ਚ ਵੱਡਾ ਖੁਲਾਸਾ

ਮੋਹਾਲੀ ‘ਚ ਕਤਲ ਕੀਤੇ ਗਏ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਵਿੱਕੀ ਮਿਡੂਖੇੜਾ ਉੱਪਰ ਹਮਲਾ ਕਰਨ ਵਾਲਿਆਂ ‘ਚੋਂ ਇੱਕ ਹਮਲਾਵਰ ਦੀ ਪਛਾਣ ਵਿਨੇ ਦਿਓੜਾ ਵਜੋਂ ਹੋਈ ਹੈ । ਵਿਨੇ ਦਿਓੜਾ ਗੈਂਗਸਟਰ ਲਵੀ ਦਿਓੜਾ ਦਾ ਭਰਾ ਹੈ ਜਿਸ ਦਾ ਕਤਲ ਲਾਰੈਂਸ ਗਰੁੱਪ ਨੇ ਕਰਾਇਆ ਸੀ। ਲਾਰੈਂਸ ਨੇ ਪਿਛਲੇ ਦਿਨੀਂ ਵਿੱਕੀ ਮਿੱਡੂ ਖੇੜਾ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਸੀ ਅਤੇ ਹਮਲਾਵਰਾਂ ਨੂੰ ਚਿਤਾਵਨੀ ਦਿੱਤੀ ਸੀ। ਵਿਨੇ ਦਿਓੜਾ ਨੂੰ ਫੜਨ ਲਈ ਕੋਟਕਪੂਰਾ ਵਿੱਚ ਛਾਪਾ ਮਾਰਿਆ ਗਿਆ ਪਰ ਪੁਲਿਸ ਬੇਰੰਗ ਵਾਪਸ ਪਰਤੀ।

ਚਿੱਟੇ ਰੰਗ ਦੀ ਆਈ -20 ਗੱਡੀ ਜਿਸ ਵਿੱਚ ਹਮਲਾਵਰ ਆਏ ਸਨ। ਉਸ ਗੱਡੀ ਦਾ ਨੰਬਰ ਪੀਬੀ -65 ਏਕੇ -7530 ਸੀ। ਜਦੋਂ ਪੁਲਿਸ ਨੇ ਉਸਦੀ ਤਸਦੀਕ ਕੀਤੀ ਤਾਂ ਪਤਾ ਲੱਗਾ ਕਿ ਦੋਸ਼ੀ ਨੇ ਓਲਾ ਕੰਪਨੀ ਦੇ ਇੱਕ ਵਾਹਨ ਦਾ ਨੰਬਰ ਚੋਰੀ ਕੀਤਾ ਸੀ ਅਤੇ ਉਸ ਦੀ ਨੰਬਰ ਪਲੇਟ ਆਈ -20 ਵਾਹਨ ਉੱਤੇ ਲਗਾਈ ਸੀ।ਜਦੋਂ ਪੁਲਿਸ ਨੇ ਉਸ ਦੇ ਰਜਿਸਟਰਡ ਪਤੇ ‘ਤੇ ਛਾਪਾ ਮਾਰਿਆ ਤਾਂ ਉਹ ਪ੍ਰਦੀਪ ਕੁਮਾਰ, ਤੀੜਾ ਪਿੰਡ ਦੇ ਵਸਨੀਕ ਦੀ ਨਿਕਲੀ। ਇਹ ਕਾਰ ਐਚਡੀਐਫਸੀ ਬੈਂਕ ਤੋਂ ਫਾਈਨਾਂਸ ਕੀਤੀ ਗਈ ਹੈ। ਪੁਲਿਸ ਨੂੰ ਉਕਤ ਨੰਬਰ ਕਾਰ ਉੱਥੇ ਖੜੀ ਮਿਲੀ ਸੀ।

ਮੋਹਾਲੀ ਦੇ ਸੈਕਟਰ 71 ਵਿੱਚ ਦਿਨ-ਦਿਹਾੜੇ ਕਤਲ ਕੀਤੇ ਗਏ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਮਾਮਲੇ ਵਿੱਚ ਹੁਣ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਸੋਸ਼ਲ ਮੀਡੀਆ ‘ਤੇ ਧਮਕੀ ਭਰੀ ਪੋਸਟ ਸਾਹਮਣੇ ਆਈ ਹੈ, ਜਿਸ ਵਿੱਚ ਉਸ ਨੇ ਬਦਲਾ ਲੈਣ ਬਾਰੇ ਕਿਹਾ ਹੈ। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਰਾਹੀਂ ਬਿਸ਼ਨੋਈ ਗਰੁੱਪ ਦੇ ਮੈਂਬਰਾਂ ਵੱਲੋਂ ਕਿਹਾ ਗਿਆ ਹੈ ਕਿ ਉਹ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ‘ਇੱਕ ਦੀ ਥਾਂ ਚਾਰ ਮਾਰ ਕੇ’ ਲੈਣਗੇ।
ਜ਼ਿਕਰਯੋਗ ਹੈ ਕਿ ਵਿੱਕੀ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਪਹਿਲਾਂ ‘ਸੋਪੂ’ ਅਤੇ 2015 ਤੋਂ ਅਕਾਲੀ ਦਲ ਦੇ ਵਿਦਿਆਰਥੀ ਸੰਗਠਨ ‘ਸੋਈ’ ਦੇ ਪ੍ਰਧਾਨ ਰਹਿੰਦੇ ਵਿਦਿਆਰਥੀ ਸ਼ਕਤੀ ’ਤੇ ਪਕੜ ਬਣਾਈ। ਉਸ ਦੇ ਪਿਤਾ ਗੁਰਦਿਆਲ ਸਿੰਘ ਮਿੱਡੂਖੇੜਾ ਦੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਪੁਰਾਣੀ ਮਿੱਤਰਤਾ ਹੈ। ਵਿੱਕੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਆਗੂਆਂ ’ਚ ਸ਼ਾਮਿਲ ਸੀ।

ਭਲਕੇ ਭਾਜਪਾ ਹੈੱਡਕੁਆਰਟਰ ਜਾਣਗੇ ਅਰਵਿੰਦ ਕੇਜਰੀਵਾਲ

 ਨਵੀਂ ਦਿੱਲੀ , 18 ਮਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਜਪਾ ਨੂੰ ਜੇਲ੍ਹ-ਜੇਲ੍ਹ…

ਸ਼ਰਧਾਲੂਆਂ ਨਾਲ ਭਰੀ ਬੱਸ ਨੂੰ…

 ਹਰਿਆਣਾ, 18 ਮਈ: ਹਰਿਆਣਾ ‘ਚ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ…

NIA ਵੱਲੋਂ ਪਾਕਿਸਤਾਨੀ ਖੁਫੀਆ ਯੂਨਿਟ…

17 ਮਈ 2024- : ਪਾਕਿਸਤਾਨ ਦੀ ਖੁਫੀਆ…

ਭਾਬੀ ਨੇ ਪ੍ਰੇਮੀ ਨਾਲ ਮਿਲ…

17 ਮਈ 2024: ਰਾਜਸਥਾਨ ਦੇ ਕੋਟਾ ਸ਼ਹਿਰ…

Listen Live

Subscription Radio Punjab Today

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ ਵਾਰ ਫਿਰ ਕੈਨੇਡਾ ‘ਤੇ ਨਿਸ਼ਾਨਾ ਸਾਧਿਆ ਹੈ। ਮਹਾਰਾਸ਼ਟਰ ਦੇ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

Our Facebook

Social Counter

  • 40462 posts
  • 0 comments
  • 0 fans