Menu

ਜੇਲ੍ਹ ਭਰੋ ਅੰਦੋਲਨ ਲਈ ਕਿਸਾਨਾਂ ਮਜ਼ਦੂਰਾਂ ਦਾ ਪਹਿਲਾ ਜਥਾ 7 ਸਤੰਬਰ ਨੂੰ ਹੋਵੇਗਾ ਰਵਾਨਾ

ਖਾਲੜਾ, 5 ਸਤੰਬਰ ( ਗੁਰਪ੍ਰੀਤ ਸਿੰਘ ਸ਼ੈਡੀ ) -ਕਿਸਾਨ ਮਜਦੂਰ ਸੰਘਰਸ਼ ਕਮੇਟੀ  (ਪੰਜਾਬ ) ਦੇ ਪੱਟੀ ਜੋਨ ਅਤੇ ਭਾਈ ਤਾਰੂ ਸਿੰਘ ਪੂਹਲਾ ਜੋਨ ਵੱਲੋ ਪਿੰਡ ਪੂਹਲਾ ਦੇ ਭਾਈ ਤਾਰੂ ਸਿੰਘ ਪੂਹਲਾ ਦੇ ਜਨਮ ਅਸਥਾਨਾ ਤੇ ਭਰਵੀਂ ਮੀਟਿੰਗ ਸੁਖਦੇਵ ਸਿੰਘ ਦੁੱਬਲੀ ਅਤੇ ਦਿਲਬਾਗ ਸਿੰਘ ਪਹੁਵਿੰਡ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜੋਨ ਪ੍ਰਧਾਨ ਮੇਹਰ ਸਿੰਘ ਤਲਵੰਡੀ ਅਤੇ ਗੁਰਸਾਹਿਬ ਸਿੰਘ ਪਹੁਵਿੰਡ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋ ਤਿੰਨ ਆਰਡੀਨੈਂਸ ਜਾਰੀ ਕੀਤੇ ਗਏ ਹਨ । ਪੰਜਾਬ ਦੇ ਲੋਕਾ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੇ ਵਿਸ਼ਵਾਸ ਕਰਕੇ ਵੋਟਾਂ ਪਾਈਆ ਸਨ ਕਿਉਂਕਿ  ਇੰਨਾ ਦੋਨਾ ਸਰਕਾਰਾਂ ਨੇ ਆਪਣੇ ਚੋਣ ਵਾਅਦੇ ਕਰਦਿਆਂ ਡਾ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੀ ਗੱਲ ਕਹੀ ਸੀ ।ਪਰ ਸੱਤਾ ਵਿੱਚ ਆਉਣ ਤੋ ਬਾਅਦ ਸਾਫ ਮੁਕਰ ਕੇ ਆਪਣੀ ਅਸਲੀ ਨੀਤੀ ਜੱਗ ਜਾਹਰ ਕੀਤੀ ਹੈ ।ਕਿਸਾਨ ਆਗੂਆ ਨੇ ਕੇਂਦਰ ਸਰਕਾਰ ਵੱਲੋ  ਖੇਤੀ ਮੰਡੀ ਖਤਮ ਕਰਨ ਅਤੇ ਬਿਜਲੀ ਬੋਰਡ ਨਿੱਜੀ ਹੱਥਾ ਵਿੱਚ ਦੇਣ ਦੇ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕਿਹਾ ਕਿ ਪੰਜਾਬ ਦੇ ਲੋਕ ਇਹ ਆਰਡੀਨੈਂਸ ਕਿਸੇ ਵੀ ਹਾਲ ਤੇ ਲਾਗੂ ਨਹੀ ਹੋਣ ਦੇਣਗੇ ।ਇੰਨਾ ਆਰਡੀਨੈਂਸਾ ਨੂੰ ਰੱਦ ਕਰਵਾਉਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋ ਪੰਜਾਬ ਭਰ ਦੇ ਡੀ ਸੀ ਦਫ਼ਤਰਾਂ ਅੱਗੇ ਪੱਕਾ ਮੋਰਚਾ ਲਗਾ ਕੇ  7 ਸਤੰਬਰ ਨੂੰ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ । ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਅਤੇ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕਰਕੇ ਜੇਲ੍ਹ ਜਾਣ ਵਾਲਿਆ ਦੀ ਲਿਸਟ ਤਿਆਰ ਕਰ ਲਈ ਗਈ ਹੈ ।ਜਿਸ ਵਿਚ ਕਿਸਾਨ ਮਜਦੂਰ ਅਤੇ ਬੀਬੀਆ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਆਗੂਆ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕੇ ਸਰਕਾਰ ਇਹ ਆਰਡੀਨੈਂਸ ਰੱਦ ਕਰੇ ਨਹੀ ਤੇ ਜੇਲ੍ਹਾ ਦੇ ਬੂਹੇ ਖੋਲ੍ਹਣ ਲਈ ਤਿਆਰ ਰਹੇ ।ਜੇਕਰ ਸਰਕਾਰ ਨੇ ਜੇਲ੍ਹਾ ਦੇ ਬੂਹੇ ਖੋਲ੍ਹਣ ਤੋ ਪਾਸਾ ਵੱਟਿਆ ਤਾ ਨਤੀਜਾ ਮਾੜਾ ਹੋਵੇਗਾ । ਇਸ ਮੀਟਿੰਗ ਵਿੱਚ ਗੁਰਭੇਜ ਸਿੰਘ, ਸਤਨਾਮ ਸਿੰਘ, ਅਜੀਤ ਸਿੰਘ ਸੰਤੋਖ ਸਿੰਘ, ਮੱਲ ਸਿੰਘ, ਜੱਸਾ ਸਿੰਘ, ਪ੍ਰੇਮ ਸਿੰਘ, ਸਰਵਨ ਸਿੰਘ ਪੂਰਨ ਸਿੰਘ ਰਣਜੀਤ ਸਿੰਘ ਚੀਮਾ, ਮਹਿਲ ਸਿੰਘ, ਬਲਕਾਰ ਸਿੰਘ, ਗੁਰਜੰਟ ਸਿੰਘ, ਜਸਵਿੰਦਰ ਸਿੰਘ, ਮੇਜਰ ਸਿੰਘ,ਜਰਨੈਲ ਸਿੰਘ, ਅਜੀਤ ਸਿੰਘ,ਸਤਨਾਮ ਸਿੰਘ, ਖਜਾਨ ਸਿੰਘ, ਤਰਸੇਮ ਸਿੰਘ ਧਾਰੀਵਾਲ ਆਦਿ ਨੇ ਸੰਬੋਧਨ ਕੀਤਾ ।

 

 

ਭਲਕੇ ਭਾਜਪਾ ਹੈੱਡਕੁਆਰਟਰ ਜਾਣਗੇ ਅਰਵਿੰਦ ਕੇਜਰੀਵਾਲ

 ਨਵੀਂ ਦਿੱਲੀ , 18 ਮਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਜਪਾ ਨੂੰ ਜੇਲ੍ਹ-ਜੇਲ੍ਹ…

ਸ਼ਰਧਾਲੂਆਂ ਨਾਲ ਭਰੀ ਬੱਸ ਨੂੰ…

 ਹਰਿਆਣਾ, 18 ਮਈ: ਹਰਿਆਣਾ ‘ਚ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ…

NIA ਵੱਲੋਂ ਪਾਕਿਸਤਾਨੀ ਖੁਫੀਆ ਯੂਨਿਟ…

17 ਮਈ 2024- : ਪਾਕਿਸਤਾਨ ਦੀ ਖੁਫੀਆ…

ਭਾਬੀ ਨੇ ਪ੍ਰੇਮੀ ਨਾਲ ਮਿਲ…

17 ਮਈ 2024: ਰਾਜਸਥਾਨ ਦੇ ਕੋਟਾ ਸ਼ਹਿਰ…

Listen Live

Subscription Radio Punjab Today

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ ਵਾਰ ਫਿਰ ਕੈਨੇਡਾ ‘ਤੇ ਨਿਸ਼ਾਨਾ ਸਾਧਿਆ ਹੈ। ਮਹਾਰਾਸ਼ਟਰ ਦੇ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

Our Facebook

Social Counter

  • 40462 posts
  • 0 comments
  • 0 fans