Menu

BSP ਨੇ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਜਸਬੀਰ ਸਿੰਘ ਗੜੀ ਨੂੰ ਐਲਾਨਿਆ ਉਮੀਦਵਾਰ

ਚੰਡੀਗੜ੍, 4 ਮਈ 2024; ਬਹੁਜਨ ਸਮਾਜ ਪਾਰਟੀ ਦੇ ਸੂਬਾਈ ਪ੍ਰਧਾਨ ਜਸਬੀਰ ਸਿੰਘ ਗੜੀ ਨੂੰ ਅੱਜ ਪਾਰਟੀ ਹਾਈ ਕਮਾਂਡ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਬਸਪਾ ਸੂਬੇ ਦੀਆਂ 13 ਸੀਟਾਂ ਤੇ ਇਕੱਲਿਆਂ ਚੋਣ ਲੜ ਰਹੀ ਹੈ ਪਾਰਟੀ ਹੁਣ ਤੱਕ 12 ਸੀਟਾਂ ਤੇ ਉਮੀਦਵਾਰ ਉਤਾਰ ਚੁੱਕੀ ਹੈ। ਅੱਜ ਦੇ ਇਸ ਐਲਾਨ ਨਾਲ ਬਸਪਾ ਦੇ ਲੋਕ ਸਭਾ ਚੋਣਾਂ 2024 ਲਈ ਉਮੀਦਵਾਰਾਂ ਦੀ ਲਿਸਟ ਪੂਰੀ ਹੋ ਗਈ ਹੈ ।

ਬਹੁਜਨ ਸਮਾਜ ਪਾਰਟੀ ਪੰਜਾਬ ਚੰਡੀਗੜ੍ਹ ਹਿਮਾਚਲ ਪ੍ਰਦੇਸ਼ ਦੇ ਇੰਚਾਰਜ  ਰਣਧੀਰ ਸਿੰਘ ਬੈਨੀਵਾਲ  ਨੇ  ਕਿਹਾ ਕਿ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ  ਦੇ ਆਦੇਸ਼ਾਂ ਅਨੁਸਾਰ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਸਪਾ ਪੰਜਾਬ ਦੇ ਸੂਬਾ ਪ੍ਰਧਾਨ  ਜਸਬੀਰ ਸਿੰਘ ਗੜੀ ਉਮੀਦਵਾਰ ਹੋਣਗੇ।  ਬੈਨੀਵਾਲ  ਨੇ ਕਿਹਾ ਕਿ ਇਸ ਨਾਲ ਬਹੁਜਨ ਸਮਾਜ ਪਾਰਟੀ ਵੱਲੋਂ 13 ਉਮੀਦਵਾਰਾਂ ਪੰਜਾਬ ਵਿੱਚ ਘੋਸ਼ਿਤ ਕੀਤੇ ਜਾ ਚੁੱਕੇ ਹਨ। ਇਸ ਐਲਾਨ ਦੇ ਨਾਲ ਹੀ ਬਹੁਜਨ ਸਮਾਜ ਪਾਰਟੀ ਵੱਲੋਂ 13 ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਹੋ ਚੁੱਕੀ ਹੈ ਜਿਸ ਵਿੱਚ ਪਹਿਲਾਂ ਘੋਸ਼ਿਤ ਕੀਤੇ ਗਏ 12 ਉਮੀਦਵਾਰਾਂ ਵਿੱਚ ਹੁਸ਼ਿਆਰਪੁਰ ਤੋਂ  ਰਕੇਸ਼ ਕੁਮਾਰ ਸੁਮਨ, ਫਿਰੋਜ਼ਪੁਰ ਤੋਂ  ਸੁਰਿੰਦਰ ਕੰਬੋਜ, ਸੰਗਰੂਰ ਤੋਂ ਡਾਕਟਰ ਮੱਖਣ ਸਿੰਘ, ਪਟਿਆਲੇ ਤੋਂ ਜਗਜੀਤ ਸਿੰਘ ਛੜਬੜ, ਜਲੰਧਰ ਤੋਂ ਬਲਵਿੰਦਰ ਕੁਮਾਰ, ਫਰੀਦਕੋਟ ਤੋਂ ਗੁਰਬਖਸ਼ ਸਿੰਘ ਚੌਹਾਨ, ਬਠਿੰਡਾ ਤੋਂ ਲਖਵੀਰ ਸਿੰਘ ਨਿੱਕਾ ਫਤਿਹਗੜ੍ਹ ਸਾਹਿਬ ਤੋਂ ਕੁਲਵੰਤ ਸਿੰਘ ਮੈਹਤੋਂ, ਗੁਰਦਾਸਪੁਰ ਤੋਂ ਇੰਜੀਨੀਅਰ ਰਾਜ ਕੁਮਾਰ ਜਨੋਤਰਾ, ਲੁਧਿਆਣਾ ਤੋਂ  ਦਵਿੰਦਰ ਸਿੰਘ ਪਨੇਸਰ ਰਾਮਗੜੀਆ, ਸ਼੍ਰੀ ਅੰਮ੍ਰਿਤਸਰ ਤੋਂ ਵਿਸ਼ਾਲ ਸਿੱਧੂ ਅਤੇ ਖੱਡੂਰ ਸਾਹਿਬ ਤੋਂ ਇੰਜੀ ਸਤਨਾਮ ਸਿੰਘ ਤੁੜ ਪ੍ਰਮੁੱਖ ਹਨ।

ਜਸਵੀਰ ਸਿੰਘ ਗੜ੍ਹੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਇਤਿਹਾਸਿਕ ਭੂਮੀ ਹੈ ਜਿਸ ਵਿੱਚ ਬਸਪਾ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਜੀ ਦੀ ਜਨਮ ਭੂਮੀ ਤੇ ਕਰਮ ਭੂਮੀ ਰੂਪਨਗਰ ਆਉਂਦੀ ਹੈ। ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਖੁਰਾਲਗੜ੍ਹ ਸਾਹਿਬ, ਖਾਲਸਾ ਪੰਥ ਦੀ ਸਾਜਨਾ ਭੂਮੀ ਸ੍ਰੀ ਅਨੰਦਪੁਰ ਸਾਹਿਬ, ਗਰੀਬ ਦਲਿਤ ਸਿੱਖ ਦੇ ਸਿਰ ਤੇ ਕਲਗੀ ਸ੍ਰੀ ਚਮਕੌਰ ਸਾਹਿਬ ਵਿਖੇ ਲਗਾਉਣ ਦੀ ਧਰਤੀ, ਮਨੂੰਵਾਦ ਦੀ ਪਹਾੜੀ ਰਾਜਿਆਂ ਦੀ ਸੋਚ ਨਾਲ ਲੜਨ ਵਾਲੇ ਗਰੀਬ ਭਾਈ ਬਚਿੱਤਰ ਸਿੰਘ ਦੀ ਧਰਤੀ, ਬਰਤਾਨੀਆ ਦੀ ਗੋਰੀ ਸਰਕਾਰ ਦੇ ਬੋਲੇ ਕੰਨ ਖੋਲਣ ਵਾਲੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਧਰਤੀ, ਆਦਿ ਧਰਮ ਅੰਦੋਲਨ ਦੇ ਬਾਨੀ ਬਾਬੂ ਮੰਗੂਰਾਮ ਮੰਗੋਵਾਲ ਦੀ ਧਰਤੀ, ਸੂਬਾ ਸਰਹੰਦ ਦੀ ਅਲਖ ਮੁਕਾਉਣ ਵਾਲੇ ਜੰਗ ਬਾਬਾ ਬੰਦਾ ਸਿੰਘ ਬਹਾਦਰ ਤੇ ਚੱਪੜਚਿੜੀ ਦੀ ਧਰਤੀ, ਗਿਆਨੀ ਦਿੱਤ ਸਿੰਘ ਜੀ ਦੀ ਕਰਮ ਭੂਮੀ ਅਤੇ ਗਦਰ ਲਹਿਰ ਤੋਂ ਬਾਅਦ ਪੰਜਾਬ ਵਿੱਚ ਗੋਰੀ ਸਰਕਾਰ ਖਿਲਾਫ ਚਲਦੀ ਬੱਬਰ ਅੰਦੋਲਨ ਦੀ ਭੂਮੀ ਨਵਾਂਸ਼ਹਿਰ ਇਸ ਖਿੱਤੇ ਵਿੱਚ ਆਉਂਦੀ ਹੈ। ਕੁਮਾਰੀ ਮਾਇਆਵਤੀ  ਨੇ ਇਸ ਲੋਕ ਸਭਾ ਤੋਂ ਚੋਣ ਲੜਨ ਦੀ ਜਿੰਮੇਵਾਰੀ ਦੇ ਕੇ ਇਸ ਇਤਿਹਾਸਿਕ ਭੂਮੀ ਕੇ ਇਤਿਹਾਸ ਸਿਰਜਣ ਦੀ ਜੋ ਜਿੰਮੇਵਾਰੀ ਕੀਤੀ ਹੈ ਉਸ ਨੂੰ ਤਨਦੇਹੀ ਨਾਲ ਪੂਰਾ ਕਰਕੇ ਪਾਰਟੀ ਨੂੰ ਜੇਤੂ ਬਣਾਇਆ ਜਾਏਗਾ।

ਇਸ ਮੌਕੇ ਬਹੁਜਨ ਸਮਾਜ ਪਾਰਟੀ ਪੰਜਾਬ ਚੰਡੀਗੜ੍ਹ ਦੇ ਤਿੰਨੋਂ ਇੰਚਾਰਜ ਸ੍ਰੀ ਵਿਪੁਲ ਕੁਮਾਰ ਜੀ, ਇੰਚਾਰਜ ਵਿਧਾਇਕ ਡਾਕਟਰ ਨਛੱਤਰਪਾਲ ਜੀ, ਇੰਚਾਰਜ  ਅਜੀਤ ਸਿੰਘ ਭੈਣੀ, ਸੂਬਾ ਜਨਰਲ ਸਕੱਤਰ ਰਾਜਾ ਰਜਿੰਦਰ ਸਿੰਘ ਨਨਹੇਰੀਆ, ਜਨਰਲ ਸਕੱਤਰ  ਪ੍ਰਵੀਨ ਬੰਗਾ, ਜਨਰਲ ਸਕੱਤਰ  ਗੁਰਲਾਲ ਸੈਲਾ, ਜਨਰਲ ਸਕੱਤਰ ਠੇਕੇਦਾਰ ਰਜਿੰਦਰ ਸਿੰਘ, ਠੇਕੇਦਾਰ ਬ੍ਰਿਜਪਾਲ ਚੰਡੀਗੜ੍ਹ ਹਾਜ਼ਰ ਸਨ।

NIA ਵੱਲੋਂ ਪਾਕਿਸਤਾਨੀ ਖੁਫੀਆ ਯੂਨਿਟ ਦੇ ਮੁੱਖ…

17 ਮਈ 2024- : ਪਾਕਿਸਤਾਨ ਦੀ ਖੁਫੀਆ ਏਜੰਸੀ ਭਾਰਤੀ ਜਲ ਸੈਨਾ ਦੇ ਜਵਾਨਾਂ ਨੂੰ ਹਨੀਟ੍ਰੈਪ ‘ਚ ਫਸਾਉਣ ਦੀ ਸਾਜ਼ਿਸ਼…

ਭਾਬੀ ਨੇ ਪ੍ਰੇਮੀ ਨਾਲ ਮਿਲ…

17 ਮਈ 2024: ਰਾਜਸਥਾਨ ਦੇ ਕੋਟਾ ਸ਼ਹਿਰ…

ਦਿੱਲੀ ਪੁਲਿਸ ਮੁਕਾਬਲੇ ‘ਚ ਮਾਰਿਆ…

ਨਵੀਂ ਦਿੱਲੀ17 ਮਈ : ਵਿਦੇਸ਼ ਸਥਿਤ ਗੈਂਗਸਟਰ…

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ…

Listen Live

Subscription Radio Punjab Today

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ ਵਾਰ ਫਿਰ ਕੈਨੇਡਾ ‘ਤੇ ਨਿਸ਼ਾਨਾ ਸਾਧਿਆ ਹੈ। ਮਹਾਰਾਸ਼ਟਰ ਦੇ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

Our Facebook

Social Counter

  • 40436 posts
  • 0 comments
  • 0 fans