Menu

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ ਚਮਕਿਆ ਪੰਜਾਬੀਅਤ ਦਾ ਰੰਗ”

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਫਰਿਜ਼ਨੋ ਦੇ ਨਜ਼ਦੀਕੀ ਸ਼ਹਿਰ ਕ੍ਰਦ੍ਰਜ਼ ਦੇ ਗੁਰਦਵਾਰਾ ਪੈਸੇਫਿੱਕ ਕੋਸਟ ਖ਼ਾਲਸਾ ਦੀਵਾਨ ਸੁਸਾਇਟੀ ਵਿਖੇ ਸੌਗੀ ਕਿੰਗ ਵਜੋਂ ਜਾਣੇ ਜਾਂਦੇ ਸ. ਚਰਨਜੀਤ ਸਿੰਘ ਬਾਠ ਨੇ ਆਪਣੇ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ 31ਵਾਂ ਸਲਾਨਾ ਵਿਸਾਖੀ ਮੇਲਾ ਬੜੀ ਧੂੰਮ-ਧਾਮ ਨਾਲ ਮਨਾਇਆ। ਮੇਲੇ ਵਿੱਚ ਲਾਲ, ਨੀਲੀਆਂ, ਕੇਸਰੀ ਦਸਤਾਰਾਂ ਅਤੇ ਦੁਪੱਟੇ ਖਾਲਸਾਈ ਜਾਹੋ ਜਲਾਲ ਵਿੱਚ ਰੰਗੇ ਕਿੱਸੇ ਪੰਜਾਬ ਦੇ ਇਤਿਹਾਸਕ ਸਥਾਨ ਦਾ ਭੁਲੇਖਾ ਪਾ ਰਹੇ ਸਨ। ਇਸ ਮੌਕੇ ਗੁਰੂਘਰ ਵਿਖੇ ਅਖੰਡ ਪਾਠ ਦੇ ਭੋਗ ਉਪਰੰਤ ਵਿਸ਼ੇਸ਼ ਗੁਰਮਤਿ ਦੀਵਾਨ ਸਜਾਏ ਗਏ। ਜਿੱਥੇ ਗੁਰੂਘਰ ਦੇ ਹਜ਼ੂਰੀ ਕੀਰਤਨੀ ਜੱਥੇ ਅਤੇ ਹੋਰ ਬਹੁਤ ਸਾਰੇ ਕੀਰਤਨੀ ਜੱਥਿਆਂ ਅਤੇ ਕਥਾ ਵਾਚਕਾਂ ਨੇ ਸੰਗਤਾਂ ਨੂੰ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਜੋੜਿਆ। ਇਸ ਸਮੇਂ ਦਰਬਾਰ ਸਾਹਿਬ ਵਿੱਚ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਣ ਵਾਲੀਆਂ ਸੰਗਤਾਂ ਦਾ ਭਾਰੀ ਇਕੱਠ ਸਾਰਾ ਦਿਨ ਜੁੜਿਆ ਰਿਹਾ। ਇੰਨ੍ਹਾਂ ਪ੍ਰੋਗਰਾਮਾਂ ਦੌਰਾਨ ਹਾਜ਼ਰ ਸੰਗਤਾਂ ਨੇ ਸੁਆਦਿਸਟ ਲੰਗਰਾਂ ਦਾ ਵੀ ਭਰਪੂਰ ਅਨੰਦ ਮਾਣਿਆ।
ਗੁਰਦਵਾਰਾ ਸਹਿਬ ਦੀਆਂ ਗਰਾਉਂਡਾ ਵਿੱਚ ਝੂਲੇ, ਚੰਡੋਲ ਅਤੇ ਹੋਰ ਰਾਈਡਾਂ ਬੱਚਿਆਂ ਲਈ ਖਾਸ ਅਕਰਸ਼ਕ ਰਹੀਆਂ। ਪ੍ਰਬੰਧਾਂ ਵੱਲੋਂ ਬੱਚਿਆਂ ਅਤੇ ਬਜ਼ੁਰਗਾਂ ਦੀਆਂ ਦੌੜਾਂ ਕਰਵਾਈਆਂ ਵੀ ਕਰਵਾਈਆਂ ਗਈਆ।ਇਸ ਮੌਕੇ 85 ਸਾਲਾ ਪੰਜਾਬੀ ਗੱਭਰੂ ਗੁਰਚਰਨ ਸਿੰਘ ਛੀਨਾ ਨੇ ਵੀ ਦੌੜ ਵਿੱਤ ਹਿੱਸਾ ਲਿਆ, ਤੇ ਉਹਨਾਂ ਨੂੰ  ਚਰਨਜੀਤ ਸਿੰਘ ਬਾਠ ਨੇ ਮੈਡਲ ਪਾਕੇ ਨਿਵਾਜਿਆ। ਇਸ ਮੌਕੇ  ਬਾਸਕਟਵਾਲ ਦੇ ਮੈਚ ਵੀ ਹੋਏ, ਜਿੰਨ੍ਹਾਂ ਵਿੱਚ ਫਾਊਲਰ ਸ਼ਹਿਰ ਦੀ ਟੀਮ ਅਤੇ ਹੋਰ ਟੀਮਾਂ ਨੇ ਭਾਗ ਲਿਆ। ਰੱਸਾਕਸ਼ੀ ਦੇ ਜੌਹਰ ਵੇਖਣ ਨੂੰ ਮਿਲੇ। ਇਸ ਮੌਕੇ ਸੱਭਿਆਚਾਰ ਸਟੇਜ ਦਾ ਅਗਾਜ਼ ਪੰਜਾਬੀ ਸਟੇਜ਼ਾ ਦੀ ਮਲਕਾ ਬੀਬੀ ਆਸ਼ਾ ਸ਼ਰਮਾਂ ਨੇ ਸਭ ਨੂੰ ਜੀ ਆਇਆਂ ਕਹਿਣ ਨਾਲ ਕੀਤਾ। ਜਦ ਕਿ ਇਸ ਉਪਰੰਤ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਸ਼ਾਗਿਰਦ   ਰਾਜਿੰਦਰ ਬਰਾੜ ਯਮਲਾ ਨੇ ਵਿਸਾਖੀ ਨੂੰ ਸਮਰਪਿਤ ਗੀਤ ਨਾਲ ਕੀਤਾ। ਇਸ ਮੌਕੇ ਫਰਿਜ਼ਨੋ ਕਾਉਟੀ ਦੇ ਸੁਪਰਵਾਈਜ਼ਰ ਮਿਸਟਰ ਅਰਨਿਟ ਬੈਡੀ ਮਿਨਡਸ ਨੂੰ ਸ. ਚਰਨਜੀਤ ਸਿੰਘ ਬਾਠ ਅਤੇ ਮੇਲੇ ਦੇ ਮੁੱਖ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਗਾਇਕੀ ਦੇ ਅਖਾੜੇ ਵਿੱਚ ਬੀਬਾ ਦਿਲਪ੍ਰੀਤ ਕੌਰ ਅਤੇ ਪੱਪੀ ਭਦੌੜ ਦੀ ਜੋੜੀ ਨੇ ਖੂਬ ਰੰਗ ਬੰਨਿਆਂ। ਜਦ ਕਿ ਬਾਕੀ ਗਾਇਕਾਂ ਵਿੱਚ ਰਾਜਿੰਦਰ ਬਰਾੜ ਯਮਲਾ ਅਤੇ ਹੋਰਨਾਂ ਨੇ ਹਾਜ਼ਰੀਨ ਦਾ ਭਰਪੂਰ ਮੰਨੋਰੰਜਨ ਕੀਤਾ। ਇਸੇ ਤਰਾਂ  ਜੀ. ਐਚ. ਜੀ. ਡਾਂਸ ਅਤੇ ਸੰਗੀਤ ਅਕੈਡਮੀਂ, ਕ੍ਰਦ੍ਰਜ਼ ਦੇ ਬੱਚਿਆਂ ਦੀ ਟੀਮ ਅਤੇ ਹੋਰ ਬਹੁਤ ਸਾਰੀਆਂ ਵੱਖ-ਵੱਖ ਟੀਮਾਂ ਨੇ ਗਿੱਧੇ ਅਤੇ ਭੰਗੜੇ ਦੀਆਂ ਖੂਬ ਰੌਣਕਾਂ ਲਾ ਹਾਜ਼ਰੀਨ ਨੂੰ ਪੰਜਾਬ ਯਾਦ ਕਰਵਾ ਦਿੱਤਾ।  ਇਸ ਵਿਸਾਖੀ ਮੇਲੇ ਦੌਰਾਨ ਸਿੱਖ ਕੌਸ਼ਲ ਆਫ ਸੈਂਟਰਲ ਕੈਲੇਫੋਰਨੀਆਂ ਵੱਲੋਂ ਸੰਗਤਾਂ ਲਈ ਦਸਤਾਰਾਂ ਬੰਨਣ ਦਾ ਲੰਗਰ (ਸਟਾਲ) ਵੀ ਲਾਇਆ ਹੋਇਆ ਸੀ। ਇਸੇ ਤਰਾਂ ਮੇਲੇ ਵਿੱਚ ਬਹੁਤ ਸਾਰੇ ਵਿਉਪਾਰਕ ਅਦਾਰਿਆਂ ਦੁਆਰਾ ਆਪਣੇ ਜਾਣਕਾਰੀ ਮੁਹੱਈਆਂ ਕਰਦੇ ਬੂਥ ਵੀ ਲਾਏ ਹੋਏ ਸਨ। ਜਦ ਕਿ ਇਸ ਤੋਂ ਇਲਾਵਾ ਕਈ ਗਰੁੱਪਾਂ ਵੱਲੋਂ ਮੇਲੇ ਵਿੱਚ ਆਏ ਮੇਲੀਆਂ ਲਈ ਪਾਣੀ, ਜੂਸ਼, ਸ਼ੋਡੇ ਅਤੇ ਆਈਸਕ੍ਰੀਮ ਆਦਿਕ ਦੇਫਰੀ ਲੰਗਰ ਵੀ ਲਾਏ ਹੋਏ ਸਨ।
ਇਸ ਸਮਾਗਮ ਦੌਰਾਨ ਚਰਨਜੀਤ ਸਿੰਘ ਬਾਠ ਨੇ ਸ਼ੈਰਿਫ ਡੀਪਾਰਟਮੈਂਟ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਗੁਰਦਵਾਰਾ ਨਾਨਕ ਪ੍ਰਕਾਸ਼ ਫਰਿਜਨੋ ਦੇ ਗੱਤਕਾ ਟੀਮ ਦੇ ਮੈਂਬਰਾਂ ਨੇ ਦਿਲਕਸ਼ ਗੌਤਕੇ ਦੇ ਜੌਹਰ ਵਿਖਾਕੇ ਮਹੌਲ ਨੂੰ ਖਾਲਸਾਈ ਰੰਗ ਵਿੱਚ ਰੰਗਿਆ। ਸਟੇਜ਼ ਸੰਚਾਲਨ ਬੀਬੀ ਆਸ਼ਾ ਸ਼ਰਮਾਂ ਅਤੇ ਸ. ਬਲਵੀਰ ਸਿੰਘ ਢਿੱਲੋ ਨੇ ਬਾਖੂਬੀ ਕੀਤਾ। ਮੇਲੇ ਵਿੱਚ ਲੱਗੇ ਹੋਏ ਸਟਾਲਾਂ ਤੋਂ ਲੋਕ ਵੱਖੋ ਵੱਖ ਜਾਣਕਾਰੀ ਲੈ ਰਹੇ ਸਨ।  ਦਸਤਾਰਾਂ ਸਜਾਉਣ ਦਾ ਬੂਥ ਵੀ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਰਿਹਾ।  ਜਦ ਕਿ ਕੱਪੜਿਆਂ ਅਤੇ ਹੋਰ ਵਸਤਾਂ ਦੇ ਸਟਾਲ ਵੀ ਖਰੀਦ ਕਰਨ ਵਾਲਿਆਂ ਲਈ ਭਰੇ ਰਹੇ।
ਅੰਤ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਖਾਲਸਾਈ ਜਾਹੋ ਜਲਾਲ ਵਿੱਚ ਵਿਸਾਖੀ ਮੇਲਾ ਯਾਦਗਾਰੀ ਹੋ ਨਿੱਬੜਿਆ। ਮੁੱਖ ਪ੍ਰਬੰਧਕ ਚਰਨਜੀਤ ਸਿੰਘ ਬਾਠ ਅਤੇ ਸਹਿਯੋਗੀ ਸੱਜਣਾਂ ਨੇ ਸਮੂੰਹ ਸਿੱਖ ਜਗਤ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ।ਇਸ ਮੌਕੇ ਬਾਠ ਫਾਰਮ ਵੱਲੋ ਲੰਗਰ ਦੀ ਸੇਵਾ ਕੀਤੀ ਗਈ ‘ਤੇ ਬਾਠ ਫਾਰਮ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੇ ਸੰਗਤੀ ਰੂਪ ਵਿੱਚ ਲੰਗਰ ਦੀ ਸੇਵਾ ਬਾਖੂਬੀ ਨਿਭਾਈ। ਇਸ ਮੌਕੇ ਤਕਰੀਬਨ 4 ਹਜ਼ਾਰ ਦੇ ਕਰੀਬ ਸੰਗਤਾਂ ਨੇ ਇਸ ਵਿਸਾਖੀ ਮੇਲੇ ਨੂੰ ਮਾਣਿਆ।
ਫੋਟੋਃ ਵਿਸਾਖੀ ਮੇਲੇ ਦੇ ਯਾਦਗਾਰੀ ਪਲ।

NIA ਵੱਲੋਂ ਪਾਕਿਸਤਾਨੀ ਖੁਫੀਆ ਯੂਨਿਟ ਦੇ ਮੁੱਖ…

17 ਮਈ 2024- : ਪਾਕਿਸਤਾਨ ਦੀ ਖੁਫੀਆ ਏਜੰਸੀ ਭਾਰਤੀ ਜਲ ਸੈਨਾ ਦੇ ਜਵਾਨਾਂ ਨੂੰ ਹਨੀਟ੍ਰੈਪ ‘ਚ ਫਸਾਉਣ ਦੀ ਸਾਜ਼ਿਸ਼…

ਭਾਬੀ ਨੇ ਪ੍ਰੇਮੀ ਨਾਲ ਮਿਲ…

17 ਮਈ 2024: ਰਾਜਸਥਾਨ ਦੇ ਕੋਟਾ ਸ਼ਹਿਰ…

ਦਿੱਲੀ ਪੁਲਿਸ ਮੁਕਾਬਲੇ ‘ਚ ਮਾਰਿਆ…

ਨਵੀਂ ਦਿੱਲੀ17 ਮਈ : ਵਿਦੇਸ਼ ਸਥਿਤ ਗੈਂਗਸਟਰ…

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ…

Listen Live

Subscription Radio Punjab Today

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ ਵਾਰ ਫਿਰ ਕੈਨੇਡਾ ‘ਤੇ ਨਿਸ਼ਾਨਾ ਸਾਧਿਆ ਹੈ। ਮਹਾਰਾਸ਼ਟਰ ਦੇ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

Our Facebook

Social Counter

  • 40436 posts
  • 0 comments
  • 0 fans