Menu

ਸ਼ਰਾਬ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕ.ਤ.ਲ,ਪਹਿਲਾਂ ਢਾਬੇ ਦੀ ਕੀਤੀ ਭੰਨਤੋੜ

10 ਮਾਰਚ 2024: ਹਰਿਆਣਾ ਦੇ ਸੋਨੀਪਤ ਵਿਚ ਐਤਵਾਰ ਸਵੇਰੇ ਇਕ ਸ਼ਰਾਬ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕ.ਤਲ ਕਰ ਦਿਤਾ ਗਿਆ। ਮੁਰਥਲ ਦੇ ਗੁਲਸ਼ਨ ਢਾਬੇ ‘ਤੇ ਬਦਮਾਸ਼ਾਂ ਨੇ ਕਰੀਬ 30 ਰਾਊਂਡ ਫਾਇਰ ਕੀਤੇ। ਜਿਸ ‘ਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਦੀ ਪਛਾਣ ਗੋਹਾਨਾ ਖੇਤਰ ਦੇ ਪਿੰਡ ਸਰਗਥਲ ਵਾਸੀ ਸੁੰਦਰ ਮਲਿਕ ਉਰਫ ਸੁੰਦਰਾ (36) ਵਜੋਂ ਹੋਈ ਹੈ। ਇਸ ਸਮੇਂ ਉਹ ਸੋਨੀਪਤ ਦੇ ਆਈਟੀਆਈ ਚੌਕ ਨੇੜੇ ਰਹਿ ਰਿਹਾ ਸੀ। ਉਹ ਨੀਤੂ ਡਬੋਡੀਆ ਗੈਂਗ ਦਾ ਸ਼ਾਰਪ ਸ਼ੂਟਰ ਸੀ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਘਟਨਾ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਵਾਪਰੀ। ਬਦਮਾਸ਼ਾਂ ਨੇ ਨੌਜਵਾਨ ਦਾ ਕਤਲ ਕਰਨ ਤੋਂ ਪਹਿਲਾਂ ਢਾਬੇ ਦੀ ਭੰਨਤੋੜ ਵੀ ਕੀਤੀ। ਢਾਬਾ ਮਾਲਕ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਏਸੀਪੀ ਸੰਦੀਪ ਧਨਖੜ ਅਤੇ ਮੁਰਥਲ ਥਾਣਾ ਇੰਚਾਰਜ ਜਸਪਾਲ ਸਿੰਘ ਮੌਕੇ ‘ਤੇ ਪਹੁੰਚੇ। ਬਦਮਾਸ਼ਾਂ ਨੇ ਸ਼ਰਾਬ ਕਾਰੋਬਾਰੀ ਦੀ ਕਾਲੇ ਰੰਗ ਦੀ ਸਕਾਰਪੀਓ ਕਾਰ ‘ਤੇ ਵੀ ਫਾਇਰਿੰਗ ਕੀਤੀ।

ਏਸੀਪੀ ਗੌਰਵ ਰਾਜਪੁਰੋਹਿਤ ਨੇ ਦੱਸਿਆ ਕਿ ਮੁਲਜ਼ਮਾਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ। ਗੋਲੀ ਚਲਾਉਣ ਵਾਲੇ 2 ਤੋਂ 3 ਵਿਅਕਤੀ ਸਨ। ਮੁਲਜ਼ਮ ਕਾਰ ਵਿਚ ਫਰਾਰ ਹੋ ਗਏ। ਟੋਲ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਫੜਨ ਲਈ 7 ਤੋਂ 8 ਟੀਮਾਂ ਲੱਗੀਆਂ ਹੋਈਆਂ ਹਨ। ਮ੍ਰਿਤਕ ਦੇ ਗੈਂਗ ਸਬੰਧਾਂ ਅਤੇ ਅਪਰਾਧਿਕ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਝਾਰਖੰਡ ਦੇ ਮੰਤਰੀ ਆਲਮਗੀਰ ਆਲਮ ਨੂੰ ਈਡੀ…

16 ਮਈ 2024-: ਝਾਰਖੰਡ ਦੇ ਮੰਤਰੀ ਆਲਮਗੀਰ ਆਲਮ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਦੀ ਜਾਂਚ ਦੇ ਸਿਲਸਿਲੇ…

NCW ਨੇ ਕੇਜਰੀਵਾਲ ਦੇ PA…

16 ਮਈ 2024: ‘ਆਪ’ ਦੀ ਰਾਜ ਸਭਾ…

ਨਰਿੰਦਰ ਮੋਦੀ ਆਪਣੇ ਲਈ ਨਹੀਂ…

 ਨਵੀਂ ਦਿੱਲੀ । 16 ਮਈ – ਦਿੱਲੀ…

ਸਚਿਨ ਤੇਂਦੁਲਕਰ ਦੀ ਸੁਰੱਖਿਆ ‘ਚ…

15 ਮਈ 2024 : ਮਹਾਰਾਸ਼ਟਰ ਦੇ ਜਲਗਾਓਂ…

Listen Live

Subscription Radio Punjab Today

ਚਾਰ ਲੋਕਾਂ ਦੀ ਮੌਤ ਦੇ ਜਿੰਮੇਵਾਰ ਪੰਜਾਬੀ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਓਹਾਇਓ ਸਟੇਟ ਦੀ ਬਟਲਰ ਕਾਉਂਟੀ ਅਦਾਲਤ ਨੇ ਚਾਰ ਲੋਕਾਂ ਦੀ ਮੌਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

ਕੈਨੇਡਾ ਵਿਚ ਲੱਖਾਂ ਡਾਲਰ ਦਾ…

13 ਮਈ 2024- : ਕੈਨੇਡਾ ਦੇ ਟੋਰਾਂਟੋ…

Our Facebook

Social Counter

  • 40395 posts
  • 0 comments
  • 0 fans