Menu

ਆਗਾਮੀ ਲੋਕ ਸਭਾ ਚੋਣਾਂ ਤਹਿਤ ਈਵੀਐਮ ਅਤੇ ਵੀਵੀਪੈਟ ਦੀ ਵਰਤੋਂ ਦੇ ਮੱਦੇਨਜ਼ਰ ਜਾਗਰੂਕ ਮੋਬਾਇਲ ਵੈਨ ਚਲਾਈ ਜਾਵੇਗੀ

ਬਠਿੰਡਾ, 26 ਦਸੰਬਰ : ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਗਾਮੀ ਲੋਕ ਸਭਾ ਚੋਣਾਂ-2024 ਲਈ ਆਮ ਵੋਟਰਾਂ ਨੂੰ ਈਵੀਐਮ ਅਤੇ ਵੀਵੀਪੈਟ ਦੀ ਵਰਤੋਂ ਲਈ ਜਾਗਰੂਕ ਕਰਨ ਲਈ ਜ਼ਿਲ੍ਹਾ ਪੱਧਰ ‘ਤੇ ਇੱਕ ਮੋਬਾਇਲ ਵੈਨ ਮਿਤੀ 27 ਤੋਂ 30 ਦਸੰਬਰ ਤੱਕ ਚਲਾਈ ਜਾ ਰਹੀ ਹੈ ਜੋ ਕਿ ਜ਼ਿਲ੍ਹੇ ਅਧੀਨ ਪੈਂਦੇ 90-ਰਾਮਪੁਰਾ ਫੂਲ, 91-ਭੁੱਚੋ ਮੰਡੀ (ਅ.ਜ), 92-ਬਠਿੰਡਾ (ਸ਼ਹਿਰੀ), 93-ਬਠਿੰਡਾ (ਦਿਹਾਤੀ), 94-ਤਲਵੰਡੀ ਸਾਬੋ ਅਤੇ 95-ਮੌੜ ਚੋਣ ਹਲਕਿਆਂ ਨੂੰ ਕਵਰ ਕਰੇਗੀ।

ਤਹਿਸੀਲਦਾਰ ਚੋਣਾਂ ਭੂਸ਼ਣ ਕੁਮਾਰ ਨੇ ਦੱਸਿਆ ਕਿ ਇਹ ਮੋਬਾਇਲ ਵੈਨ 27 ਦਸੰਬਰ  ਨੂੰ 92-ਬਠਿੰਡਾ (ਸ਼ਹਿਰੀ) ਦੇ ਸਥਾਨਕ ਸਰਕਾਰੀ ਰਜਿੰਦਰਾ ਕਾਲਜ ਵਿਖੇ, ਗੁਰਦੁਆਰਾ ਸਾਹਿਬ ਮਾਡਲ ਟਾਊਨ ਫੇਸ-1 ਵਿਖੇ, ਦਾਦੀ ਪੋਤੀ ਪਾਰਕ ਮਾਡਲ ਟਾਊਨ ਫੇਸ-3 ਵਿਖੇ, ਡੀਏਵੀ ਕਾਲਜ ਵਿਖੇ, ਮਿਤਲ ਮਾਲ ਵਿਖੇ ਐਸਐਸਡੀ ਕਾਲਜ ਵਿਖੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹੀਦ ਸਿਪਾਹੀ ਸੰਦੀਪ ਸਿੰਘ ਵਿਖੇ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਰਹੇਗੀ। 28 ਦਸੰਬਰ ਨੂੰ 91-ਭੁੱਚੋ ਮੰਡੀ (ਅ.ਜ) ‘ਚ ਬੱਸ ਸਟੈਂਡ ਗੋਨਿਆਣਾ ਮੰਡੀ ਵਿਖੇ, ਸਬ ਤਹਿਸੀਲ ਨਥਾਣਾ ਅਤੇ ਬੱਸ ਸਟੈਂਡ ਭੁੱਚੋਂ ਮੰਡੀ ਵਿਖੇ ਸਵੇਰੇ 9 ਤੋਂ ਦੁਪਿਹਰ 1 ਵਜੇ ਤੱਕ ਜਾਵੇਗੀ। ਇਸੇ ਤਰ੍ਹਾਂ 90-ਰਾਮਪੁਰਾ ਫੂਲ ਵਿਖੇ ਤਹਿਸੀਲ ਕੰਪਲੈਕਸ ਭਗਤਾ ਭਾਈਕਾ, ਬੱਸ ਸਟੈਂਡ ਜਲਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲਾਬਤਪੁਰਾ, ਸਰਕਾਰੀ ਸੀਨੀਅਰ ਸੈਕੰਡਰੀ ਲੜਕੇ ਭਾਈਰੂਪਾ, ਤਹਿਸੀਲ ਕੰਪਲੈਕਸ ਫੂਲ ਟਾਊਨ ਅਤੇ ਬੱਸ ਸਟੈਂਡ ਰਾਮਪੁਰਾ ਵਿਖੇ ਦੁਪਿਹਰ 2 ਤੋਂ ਸ਼ਾਮ 5 ਵਜੇ ਤੱਕ ਰਹੇਗੀ। 29 ਦਸੰਬਰ ਨੂੰ 95-ਮੌੜ ਮਾਰਕਿਟ ਕਮੇਟੀ ਮੌੜ, ਸਸਸਸ ਲੜਕੇ ਮੌੜ ਕਲਾਂ, ਸਸਸਸ ਮੌੜ ਖੁਰਦ, ਸਿੰਘ ਸਭਾ ਗੁਰਦੁਆਰਾ ਪਿੰਡ ਰਾਜਗੜ੍ਹ ਕੁੱਬੇ ਅਤੇ ਸਸਸਸ ਕਮਾਲੂ ਵਿਖੇ ਸਵੇਰੇ 9 ਤੋਂ ਦੁਪਿਹਰ 1 ਵਜੇ ਤੱਕ ਜਾਵੇਗੀ। 94-ਤਲਵੰਡੀ ਸਾਬੋ ਵਿਖੇ ਗਿੱਲਾ ਵਾਲਾ ਖੂਹ ਸਾਹਮਣੇ ਈਓ ਦਫ਼ਤਰ ਤਲਵੰਡੀ ਸਾਬੋ, ਬੱਸ ਸਟੈਂਡ/ਸੱਥ ਪਿੰਡ ਜੱਜਲ, ਰੇਲਵੇ ਚੌਂਕ ਰਾਮਾਂ ਮੰਡੀ ਵਿਖੇ ਦੁਪਿਹਰ 2 ਤੋਂ ਸ਼ਾਮ 5 ਵਜੇ ਤੱਕ ਰਹੇਗੀ। ਉਨ੍ਹਾਂ ਦੱਸਿਆ ਕਿ 30 ਦਸੰਬਰ  ਨੂੰ 93-ਬਠਿੰਡਾ (ਦਿਹਾਤੀ) ‘ਚ ਬਾਬਾ ਫ਼ਰੀਦ ਕਾਲਜ ਦਿਉਣ, ਬੱਸ ਸਟੈਂਡ ਬੱਲੂਆਣਾ, ਬੱਸ ਸਟੈਂਡ ਜੱਸੀ ਬਾਗ ਵਾਲੀ, ਸੰਗਤ ਕੈਂਚੀਆਂ, ਪਥਰਾਲਾ ਗੁਰੂਦੁਆਰਾ ਸਾਹਿਬ ਬੱਸ ਸਟੈਂਡ ਵਿਖੇ ਸਵੇਰੇ 9 ਤੋਂ ਸ਼ਾਮ 4 ਵਜੇ ਤੱਕ ਇਹ ਮੋਬਾਇਲ ਵੈਨ ਰਹੇਗੀ।

NIA ਵੱਲੋਂ ਪਾਕਿਸਤਾਨੀ ਖੁਫੀਆ ਯੂਨਿਟ ਦੇ ਮੁੱਖ…

17 ਮਈ 2024- : ਪਾਕਿਸਤਾਨ ਦੀ ਖੁਫੀਆ ਏਜੰਸੀ ਭਾਰਤੀ ਜਲ ਸੈਨਾ ਦੇ ਜਵਾਨਾਂ ਨੂੰ ਹਨੀਟ੍ਰੈਪ ‘ਚ ਫਸਾਉਣ ਦੀ ਸਾਜ਼ਿਸ਼…

ਭਾਬੀ ਨੇ ਪ੍ਰੇਮੀ ਨਾਲ ਮਿਲ…

17 ਮਈ 2024: ਰਾਜਸਥਾਨ ਦੇ ਕੋਟਾ ਸ਼ਹਿਰ…

ਦਿੱਲੀ ਪੁਲਿਸ ਮੁਕਾਬਲੇ ‘ਚ ਮਾਰਿਆ…

ਨਵੀਂ ਦਿੱਲੀ17 ਮਈ : ਵਿਦੇਸ਼ ਸਥਿਤ ਗੈਂਗਸਟਰ…

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ…

Listen Live

Subscription Radio Punjab Today

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ ਵਾਰ ਫਿਰ ਕੈਨੇਡਾ ‘ਤੇ ਨਿਸ਼ਾਨਾ ਸਾਧਿਆ ਹੈ। ਮਹਾਰਾਸ਼ਟਰ ਦੇ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

Our Facebook

Social Counter

  • 40425 posts
  • 0 comments
  • 0 fans