Menu

ਕੰਬੋਜ ਜਾਤੀ ਸਰਵੇ ਵਿਰੁੱਧ ‘ਕੰਬੋਜ ਭਾਈਚਾਰੇ’ ਨੇ ਫ਼ਿਰੋਜ਼ਪੁਰ ਦੇ ਸਾਰਾਗੜ੍ਹੀ ਵਿਖੇ ਕੀਤਾ ਵਿਸ਼ਾਲ ਇਕੱਠ

ਗੁਰਦੁਆਰਾ ਸਾਰਾਗੜ੍ਹੀ ਤੋਂ ਪੈਦਲ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ

ਫ਼ਿਰੋਜ਼ਪੁਰ, 20 ਅਕਤੂਬਰ (ਗੁਰਨਾਮ ਸਿੱਧੂ/ਗੁਰਦਰਸ਼ਨ ਸੰਧੂ)- ਕੰਬੋਜ ਜਾਤੀ ਸਰਵੇ ਨੂੰ ਤੁਰੰਤ ਬੰਦ ਕਰਨ,ਜਾਤੀ ਦੇ ਮਹਾਨ ਯੋਧਿਆਂ ਦੀ ਪਛਾਣ ਬਦਲਨ ਅਤੇ ਪੰਜਾਬ ਵਿੱਚ ਪੱਛੜੀਆਂ ਸ਼੍ਰੇਣੀਆਂ ਨੂੰ 27 ਪ੍ਰਤੀਸ਼ਤ ਰਿਜ਼ਰਵ ਕੋਟਾ ਦੇਣ ਦੀ ਮੰਗ ਨੂੰ ਲੈ ਕੇ ਸਮੁੱਚੇ ਕੰਬੋਜ ਭਾਈਚਾਰੇ ਵੱਲੋਂ ਫ਼ਿਰੋਜ਼ਪੁਰ ਦੇ ਇਤਿਹਾਸਕ ਸਾਰਾਗੜ੍ਹੀ ਗੁਰੂਦਆਰਾ ਸਾਹਿਬ ਵਿਖੇ ਇਕ ਵਿਸ਼ਾਲ ਇਕੱਠ ਕੀਤਾ ਗਿਆ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕੰਬੋਜ਼ ਬਿਰਾਦਰੀ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਆਪਣੇ ਸੰਬੋਧਨ ਵਿਚ ਵੱਖ-ਵੱਖ ਬੁਲਾਰਿਆਂ ਨੇ ਜਿਥੇ ਬਿਰਾਦਰੀ ਨੂੰ ਦਰਪੇਸ਼ ਤਾਜ਼ਾ ਚੁਣੌਤੀ ਦੇ ਵਿਰੋਧ ਵਿੱਚ ਇਕਜੁੱਟ ਹੋਣ ਦਾ ਨਾਅਰਾ ਮਾਰਿਆ, ਉਥੇ ਸਮਾਜ ਦੇ ਕੁੱਝ ਲੋਕਾਂ ਵੱਲੋਂ ਬਿਰਾਦਰੀ ਦੇ ਮਹਾਨ ਯੋਧਿਆਂ ਦੀ ਪਛਾਣ ਬਦਲ ਕੇ ਆਪਣੀ ਬਿਰਾਦਰੀ ਦਾ ਦੱਸਣ ਵਾਲੇ ਅਤੇ ਕੰਬੋਜ ਭਾਈਚਾਰੇ ਦੀ ਹਜ਼ਾਰਾਂ ਸਾਲ ਪੁਰਾਣੀ ਸ਼ਾਨਾਮੱਤੀ ਵਿਰਾਸਤ ਨੂੰ ਤੋੜ ਮਰੋੜ ਕੇ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਵੀ ਸਖਤ ਲਫਜ਼ਾਂ ਵਿਚ ਚਿਤਾਵਨੀ ਦਿੱਤੀ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੰਬੋਜ ਭਾਈਚਾਰੇ ਦੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਪੰਜਾਬ ਵੱਲੋਂ ਜੋ ਪੰਜਾਬ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਕੰਬੋਜ ਜਾਤੀ ਸਰਵੇ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ , ਇਹ ਸਰਾਸਰ ਗਲਤ ਅਤੇ ਗੈਰ ਵਾਜਿਬ ਹੈ। ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਨੂੰ ਬਿਹਾਰ ਸਰਕਾਰ ਦੀ ਤਰਜ਼ ’ਤੇ ਜਾਤੀਗਤ ਜਨਗਣਨਾ ਕਰਵਾ ਕੇ ਪੰਜਾਬ ਦੇ ਵੱਖ-ਵੱਖ ਜਾਤੀ ਦੇ ਲੋਕਾਂ ਦੀ ਕੁੱਲ ਅਬਾਦੀ ਜਨਤਕ ਕਰਨੀ ਚਾਹੀਦੀ ਹੈ। ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਕੰਬੋਜ ਜਾਤੀ ਸਰਵੇ ਨੂੰ ਤੁਰੰਤ ਬੰਦ ਕਰਕੇ ਅਤੇ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਪੰਜਾਬ ਵਿੱਚ ਲਾਗੂ ਕਰਕੇ ਪੱਛੜੀਆਂ ਸ਼੍ਰੇਣੀਆਂ ਨੂੰ 27 ਪ੍ਰਤੀਸ਼ਤ ਰਿਜ਼ਰਵ ਕੋਟਾ ਦਿੱਤਾ ਜਾਵੇ। ਬੁਲਾਰਿਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਕੰਬੋਜ ਜਾਤੀ ਸਰਵੇ ਬੰਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਕੰਬੋਜ ਜਾਤੀ ਵੱਲੋਂ ਸਮੁੱਚੇ ਪੰਜਾਬ ਵਿੱਚ ਅਜਿਹੇ ਵਿਸ਼ਾਲ ਇਕੱਠ ਨਿਰੰਤਰ ਜਾਰੀ ਰਹਿਣਗੇ। ਇਸ ਸਮੇਂ ਕੰਬੋਜ ਭਾਈਚਾਰੇ ਦੇ ਇਸ ਵਿਸ਼ਾਲ ਇਕੱਠ ਨੂੰ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਦੇ ਕੌਮੀ ਪ੍ਰਧਾਨ ਇਕਬਾਲ ਚੰਦ ਬੱਟੀ, ਭਗਵਾਨ ਸਿੰਘ ਸਾਮਾ ਪ੍ਰਧਾਨ ਸ਼ਹੀਦ ਊਧਮ ਸਿੰਘ ਮੈਮੋਰੀਅਲ ਕਮੇਟੀ ਫ਼ਿਰੋਜ਼ਪੁਰ, ਸ਼ਮਿੰਦਰ ਖਿੰਡਾ ਚੇਅਰਮੈਨ ਪੰਜਾਬ ਐਗਰੋ ,ਅਕਾਲੀ ਆਗੂ ਸ਼ਿਵ ਤਿਰਪਾਲ ਕੀ, ਆਮ ਆਦਮੀ ਪਾਰਟੀ ਦੇ ਲੋਕ ਸਭਾ ਇੰਚਾਰਜ ਡਾਕਟਰ ਮਲਕੀਤ ਥਿੰਦ,ਦੀਪ ਕੰਬੋਜ, ਭਾਜਪਾ ਆਗੂ ਸੁਖਵਿੰਦਰ (ਕਾਕਾ) ਕੰਬੋਜ, ਡੀਐਸਪੀ ਵਿਜ਼ੀਲੈਂਸ ਰਾਜਕੁਮਾਰ ਸਾਮਾ, ਜਸਪਾਲ ਹਾਂਡਾ, ਐਡਵੋਕੇਟ ਬਲਜੀਤ ਸਿੰਘ ਕੰਬੋਜ,ਤਿਲਕ ਰਾਜ ਗੋਲੂ ਕਾ ਯੂਥ ਪ੍ਰਧਾਨ ਕੰਬੋਜ ਮਹਾ ਸਭਾ ਪੰਜਾਬ,ਹਰੀਸ਼ ਨੱਢਾ, ਰਾਜ ਬਖ਼ਸ਼ ਕੰਬੋਜ,ਹਰਜਿੰਦਰ ਹਾਂਡਾ, ਆਸ਼ੂਤੋਸ਼ ਕੰਬੋਜ, ਮਨਦੀਪ ਥਿੰਦ, ਹੰਸ ਰਾਜ ਗੋਲਡਨ, ਹਰਬੰਸ ਲਾਲ ਪੱਪੂ ਪ੍ਰਧਾਨ ਸਰਪੰਚ ਯੂਨੀਅਨ,ਵਿਨੋਦ ਸਰਪੰਚ,ਬਲਦੇਵ ਰਾਜ ਨੰਬਰਦਾਰ,ਕਰਤਾਰ ਸਿੰਘ ਰੁਕਣਾ ਮੂੰਗਲਾ, ਰਣਬੀਰ ਸਿੰਘ ਰਾਣਾ ਦੁਲਚੀਕੇ, ਅਵਤਾਰ ਸਿੰਘ ਸਰਪੰਚ ਦੁਲਚੀ ਕੇ, ਕਾਨੂੰਗੋ ਕੇਵਲ ਕ੍ਰਿਸ਼ਨ, ਸੁਖਦੇਵ ਸਿੰਘ ਬੱਟੀ, ਮਾਸਟਰ ਰਾਜ ਕੁਮਾਰ, ਕਿੱਕਰ ਸਿੰਘ ਕੁਤਬੇਵਾਲਾ, ਹਰਜਿੰਦਰ ਸਿੰਘ ਕੁੱਲਗੜ੍ਹੀ, ਮਲਕੀਤ ਸਿੰਘ ਲੋਹਗੜ੍ਹ, ਹਰਪ੍ਰੀਤ ਸਿੰਘ ਸਰਪੰਚ ਸ਼ੇਰਖਾਂ, ਰਣਜੀਤ ਸਿੰਘ ਸਰਪੰਚ ਸ਼ੇਰਖਾਂ, ਜੰਡ ਸਿੰਘ ਸਰਪੰਚ ਟਿੱਬੀ, ਸੁੱਚਾ ਸਿੰਘ ਟਿੱਬੀ, ਹਰਪਾਲ ਸਿੰਘ ਟਿੱਬੀ, ਆਸਾ ਸਿੰਘ ਨੰਬਰਦਾਰ ਛੋਟੀ ਟਿੱਬੀ, ਅਮੀਰ ਸਿੰਘ ਸਰਪੰਚ, ਚੰਨਣ ਸਿੰਘ ਕਮੱਗਰ ਸਰਪੰਚ, ਦਵਿੰਦਰ ਸਿੰਘ ਕਮੱਗਰ, ਬਲਵੰਤ ਸਿੰਘ ਸੋਢੇਵਾਲਾ, ਅੰਗੂਰ ਸਿੰਘ ਸਰਪੰਚ ਦਿਲਾਰਾਮ, ਗੁਰਦੀਪ ਸਿੰਘ ਭਗਤ ਹਾਕੇ ਵਾਲਾ, ਮੋਹਨ ਸਿੰਘ ਜੋਸਨ ਹਾਕੇ ਵਾਲਾ, ਮੰਗਲ ਸਿੰਘ ਸਰਪੰਚ ਹਾਕੇ ਵਾਲਾ, ਰਣਦੀਪ ਹਾਂਡਾ, ਸਤਪਾਲ ਹਾਂਡਾ ਦਿਲਾਰਾਮ, ਪਿਆਰ ਸਿੰਘ ਬੀਡੀਪੀਓ, ਸੁਰਜੀਤ ਸਿੰਘ ਐੱਮ.ਸੀ ਅਤੇ ਹੋਰ ਵੀ ਕਈ ਬੁਲਾਰਿਆਂ ਨੇ ਸੰਬੋਧਨ ਕੀਤਾ।

ਭਲਕੇ ਭਾਜਪਾ ਹੈੱਡਕੁਆਰਟਰ ਜਾਣਗੇ ਅਰਵਿੰਦ ਕੇਜਰੀਵਾਲ

 ਨਵੀਂ ਦਿੱਲੀ , 18 ਮਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਜਪਾ ਨੂੰ ਜੇਲ੍ਹ-ਜੇਲ੍ਹ…

ਸ਼ਰਧਾਲੂਆਂ ਨਾਲ ਭਰੀ ਬੱਸ ਨੂੰ…

 ਹਰਿਆਣਾ, 18 ਮਈ: ਹਰਿਆਣਾ ‘ਚ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ…

NIA ਵੱਲੋਂ ਪਾਕਿਸਤਾਨੀ ਖੁਫੀਆ ਯੂਨਿਟ…

17 ਮਈ 2024- : ਪਾਕਿਸਤਾਨ ਦੀ ਖੁਫੀਆ…

ਭਾਬੀ ਨੇ ਪ੍ਰੇਮੀ ਨਾਲ ਮਿਲ…

17 ਮਈ 2024: ਰਾਜਸਥਾਨ ਦੇ ਕੋਟਾ ਸ਼ਹਿਰ…

Listen Live

Subscription Radio Punjab Today

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ ਵਾਰ ਫਿਰ ਕੈਨੇਡਾ ‘ਤੇ ਨਿਸ਼ਾਨਾ ਸਾਧਿਆ ਹੈ। ਮਹਾਰਾਸ਼ਟਰ ਦੇ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

Our Facebook

Social Counter

  • 40465 posts
  • 0 comments
  • 0 fans