Menu

ਅਮਰੀਕਾ ਦੇ ਕਨੈਕਟੀਕਟ ‘ਚ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇਗਾ ਸਿੱਖ ਇਤਿਹਾਸ

7 ਅਕਤੂਬਰ, 2023: ਅਮਰੀਕਾ ‘ਚ ‘ਕਨੈਕਟੀਕਟ ਸਟੇਟ ਬੋਰਡ ਆਫ ਐਜੂਕੇਸ਼ਨ’ ਨੇ ਸਮਾਜਿਕ ਵਿਗਿਆਨ ਦੇ ਅਪਣੇ ਨਵੇਂ ਪਾਠਕ੍ਰਮ ਵਿਚ ਸਿੱਖ ਧਰਮ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਪਹਿਲਕਦਮੀ ਨਾਲ ਕਨੈਕਟੀਕਟ ਦੇ ਲਗਭਗ 5,14,000 ਵਿਦਿਆਰਥੀਆਂ ਨੂੰ ਸਿੱਖ ਭਾਈਚਾਰੇ ਬਾਰੇ ਜਾਣਨ ਦਾ ਮੌਕਾ ਮਿਲੇਗਾ। ਸਥਾਨਕ ਸਿੱਖ ਭਾਈਚਾਰਾ ਲੰਮੇ ਸਮੇਂ ਤੋਂ ਅਪਣੇ ਧਰਮ ਨੂੰ ਪਾਠਕ੍ਰਮ ਦਾ ਹਿੱਸਾ ਬਣਾਉਣ ਦੀ ਮੰਗ ਕਰ ਰਿਹਾ ਸੀ।ਨੌਰਵਿਚ ਸਿਟੀ ਕੌਂਸਲਮੈਨ ਸਵਰਨਜੀਤ ਸਿੰਘ ਨੇ ਕਿਹਾ, “ਨਵਾਂ ਪਾਠਕ੍ਰਮ ਸਿੱਖਿਆ ਦੇ ਤਿੰਨੇ ਪੱਧਰਾਂ ਦੇ ਵਿਦਿਆਰਥੀਆਂ ਨੂੰ ਸਿੱਖ ਭਾਈਚਾਰੇ ਬਾਰੇ ਜਾਣਨ ਦਾ ਮੌਕਾ ਪ੍ਰਦਾਨ ਕਰੇਗਾ। ਵਿਦਿਆਰਥੀਆਂ ਨੂੰ ਛੋਟੀ ਉਮਰ ਤੋਂ ਹੀ ਸਿੱਖ ਧਰਮ ਦੇ ਇਤਿਹਾਸ ਅਤੇ ਭਾਈਚਾਰੇ ਦੇ ਯੋਗਦਾਨ ਬਾਰੇ ਪੜ੍ਹਾਉਣਾ ਇਸ ਖੇਤਰ ਵਿਚ ਸਾਡੇ ਵਿਦਿਆਰਥੀਆਂ ਲਈ ਇਕ ਸੁਰੱਖਿਅਤ ਮਾਹੌਲ ਬਣਾਉਣ ਵਿਚ ਮਦਦ ਕਰੇਗਾ।

ਇਸ ਦੇ ਨਾਲ ਹੀ ‘ਸਿੱਖ ਕੁਲੀਸ਼ਨ’ ਨੇ ਇਕ ਪ੍ਰੈਸ ਰਿਲੀਜ਼ ਵਿਚ ਕਿਹਾ ਕਿ ਆਉਣ ਵਾਲੇ ਸਾਲਾਂ ਵਿਚ ਕਨੈਕਟੀਕਟ ਵਿਚ ਨਵੇਂ ਪਾਠਕ੍ਰਮ ਨੂੰ ਅਪਣਾਉਣ ਅਤੇ ਲਾਗੂ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਸੰਗਠਨ ਨੇ ਕਿਹਾ ਕਿ ਸਿੱਖ ਕੁਲੀਸ਼ਨ ਇਸ ਪ੍ਰਕਿਰਿਆ ਦੌਰਾਨ ਕਨੈਕਟੀਕਟ ਸਿੱਖਿਆ ਵਿਭਾਗ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੂਬੇ ਭਰ ਦੇ ਸਕੂਲਾਂ ਵਿਚ ਸਿੱਖ ਧਰਮ ਪੜ੍ਹਾਇਆ ਜਾਵੇ।ਸਿੱਖ ਧਰਮ ਬਾਰੇ ਸਹੀ ਜਾਣਕਾਰੀ ਨੂੰ ਸਮਾਜਿਕ ਵਿਗਿਆਨ ਦੇ ਪਾਠਕ੍ਰਮ ਦਾ ਹਿੱਸਾ ਬਣਾਉਣ ਲਈ ‘ਸਿੱਖ ਕੋਲੀਸ਼ਨ’ ਨਾਲ ਹੱਥ ਮਿਲਾਉਣ ਵਾਲਾ ਕਨੈਕਟੀਕਟ ਅਮਰੀਕਾ ਦਾ 18ਵਾਂ ਸੂਬਾ ਬਣ ਗਿਆ ਹੈ। ਜੂਨ ਵਿਚ ਵਾਸ਼ਿੰਗਟਨ ਨੇ ਸਕੂਲੀ ਪਾਠਕ੍ਰਮ ਵਿਚ ਸਿੱਖ ਧਰਮ ਨੂੰ ਸ਼ਾਮਲ ਕੀਤਾ ਸੀ। ਇਸ ਨਾਲ ਸੂਬੇ ਦੇ 2.5 ਕਰੋੜ ਤੋਂ ਵੱਧ ਵਿਦਿਆਰਥੀਆਂ ਨੂੰ ਵਧੇਰੇ ਸਮਾਵੇਸ਼ੀ ਅਤੇ ਸੰਪੂਰਨ ਸਿੱਖਿਆ ਪ੍ਰਦਾਨ ਕਰਨ ਦੀ ਪਹਿਲਕਦਮੀ ਨੂੰ ਹੁਲਾਰਾ ਮਿਲਿਆ।ਸਿੱਖ ਧਰਮ ਦੁਨੀਆਂ ਦੇ ਸੱਭ ਤੋਂ ਵੱਡੇ ਧਰਮਾਂ ਵਿਚੋਂ ਇਕ ਹੈ ਅਤੇ ਇਸ ਭਾਈਚਾਰੇ ਦੇ ਮੈਂਬਰਾਂ ਨੇ ਨਾਗਰਿਕ ਅਧਿਕਾਰਾਂ, ਰਾਜਨੀਤੀ, ਖੇਤੀਬਾੜੀ, ਇੰਜੀਨੀਅਰਿੰਗ ਅਤੇ ਦਵਾਈ ਦੇ ਖੇਤਰਾਂ ਵਿਚ 125 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕੀ ਸਮਾਜ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਭਲਕੇ ਭਾਜਪਾ ਹੈੱਡਕੁਆਰਟਰ ਜਾਣਗੇ ਅਰਵਿੰਦ ਕੇਜਰੀਵਾਲ

 ਨਵੀਂ ਦਿੱਲੀ , 18 ਮਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਜਪਾ ਨੂੰ ਜੇਲ੍ਹ-ਜੇਲ੍ਹ…

ਸ਼ਰਧਾਲੂਆਂ ਨਾਲ ਭਰੀ ਬੱਸ ਨੂੰ…

 ਹਰਿਆਣਾ, 18 ਮਈ: ਹਰਿਆਣਾ ‘ਚ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ…

NIA ਵੱਲੋਂ ਪਾਕਿਸਤਾਨੀ ਖੁਫੀਆ ਯੂਨਿਟ…

17 ਮਈ 2024- : ਪਾਕਿਸਤਾਨ ਦੀ ਖੁਫੀਆ…

ਭਾਬੀ ਨੇ ਪ੍ਰੇਮੀ ਨਾਲ ਮਿਲ…

17 ਮਈ 2024: ਰਾਜਸਥਾਨ ਦੇ ਕੋਟਾ ਸ਼ਹਿਰ…

Listen Live

Subscription Radio Punjab Today

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ ਵਾਰ ਫਿਰ ਕੈਨੇਡਾ ‘ਤੇ ਨਿਸ਼ਾਨਾ ਸਾਧਿਆ ਹੈ। ਮਹਾਰਾਸ਼ਟਰ ਦੇ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

Our Facebook

Social Counter

  • 40462 posts
  • 0 comments
  • 0 fans