Menu

ਸੁਖਬੀਰ ਸਿੰਘ ਬਾਦਲ ਵੱਲੋਂ ਯੂਥ ਅਕਾਲੀ ਦਲ ਤੇ ਐਸ.ਓ.ਆਈ ਨੂੰ ਮੰਡੀ ਗੋਬਿੰਦਗੜ੍ਹ ’ਚ ਰੋਸ ਪ੍ਰਦਰਸ਼ਨ ਕਰ ਰਹੀਆਂ ਨਰਸਾਂ ਦੀ ਹਮਾਇਤ ਕਰਨ ਦੀ ਹਦਾਇਤ

ਚੰਡੀਗੜ੍ਹ, 16 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਤੇ ਐਸ ਓ ਆਈ ਦੇ ਆਗੂਆਂ ਨੂੰ ਹਦਾਇਤ ਕੀਤੀ ਕਿ ਉਹ ਮੰਡੀ ਗੋਬਿੰਦਗੜ੍ਹ ਵਿਚ ਦੇਸ਼ ਭਗਤ ਨਰਸਿੰਗ ਇੰਸਟੀਚਿਊਟ ਵੱਲੋਂ ਉਹਨਾਂ ਨਾਲ ਕੀਤੇ ਧੋਖੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਨਿਆਂ ਮੰਗ ਰਹੀਆਂ ਨਰਸਾਂ ਦੀ ਹਮਾਇਤ ਕਰਨ। ਰੋਸ ਪ੍ਰਗਟਾ ਰਹੀਆਂ ਨਰਸਾਂ ਨਾਲ ਫ਼ੋਨ ’ਤੇ ਗੱਲਬਾਤ ਕਰਦਿਆਂ ਬਾਦਲ ਨੇ ਐਲਾਨ ਕੀਤਾ ਕਿ ਜੇਕਰ ਸੂਬਾ ਪੁਲਿਸ ਨੇ ਮਾਮਲੇ ਵਿਚ ਕੋਈ ਕਾਰਵਾਈ ਨਾ ਕੀਤੀ ਤਾਂ ਅਕਾਲੀ ਦਲ ਪੀੜਤ ਕੁੜੀਆਂ ਨੂੰ ਇਹ ਮਾਮਲਾ ਹਾਈ ਕੋਰਟ ਲਿਜਾ ਕੇ ਨਿਆਂ ਹਾਸਲ ਕਰਨ ਵਿਚ ਮਦਦ ਕਰੇਗਾ।

ਬਾਦਲ ਨੇ ਸਰਬਜੀਤ ਸਿੰਘ ਝਿੰਜਰ ਨੂੰ ਆਖਿਆ ਕਿ ਉਹ ਨਰਸਾਂ ਦੀ ਸ਼ਿਕਾਇਤ ਤਿਆਰ ਕਰਨ ਵਿਚ ਮਦਦ ਕਰਨ ‘ਤੇ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਾਵੇ ਤਾਂ ਜੋ ਦੇਸ਼ ਭਗਤ ਨਰਸਿੰਗ ਇੰਸਟੀਚਿਊਟ ਦੀ ਮੈਨੇਜਮੈਂਟ ਖ਼ਿਲਾਫ਼ ਢੁਕਵੀਂ ਕਾਰਵਾਈ ਕੀਤੀ ਜਾ ਸਕੇ। ਨਰਸਾਂ ਨੇ ਬਾਦਲ ਨੂੰ ਦੱਸਿਆ ਕਿ ਸੰਸਥਾ ਨੂੰ 60 ਸੀਟਾਂ ਅਲਾਟ ਹਨ ਪਰ ਇਸ ਵੱਲੋਂ ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ, ਬਿਹਾਰ ਤੇ ਹੋਰ ਰਾਜਾਂ ਤੋਂ 150 ਲੜਕੀਆਂ ਭਰਤੀ ਕਰ ਲਈਆਂ ਗਈਆਂ। ਉਨ੍ਹਾਂ ਦੱਸਿਆ ਕਿ  ਹੁਣ ਜਦੋਂ ਡਿਗਰੀ ਪੂਰੀ ਹੋ ਗਈ ਹੈ ਤਾਂ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਸੰਸਥਾ ਵੱਲੋਂ ਮਾਨਤਾ ਮਿਲਣ ਬਾਰੇ ਜੋ ਦਸਤਾਵੇਜ਼ ਵਿਖਾਏ ਗਏ ਸਨ, ਉਹ ਨਕਲੀ ਸਨ ਤੇ ਸੰਸਥਾ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ।

NIA ਵੱਲੋਂ ਪਾਕਿਸਤਾਨੀ ਖੁਫੀਆ ਯੂਨਿਟ ਦੇ ਮੁੱਖ…

17 ਮਈ 2024- : ਪਾਕਿਸਤਾਨ ਦੀ ਖੁਫੀਆ ਏਜੰਸੀ ਭਾਰਤੀ ਜਲ ਸੈਨਾ ਦੇ ਜਵਾਨਾਂ ਨੂੰ ਹਨੀਟ੍ਰੈਪ ‘ਚ ਫਸਾਉਣ ਦੀ ਸਾਜ਼ਿਸ਼…

ਭਾਬੀ ਨੇ ਪ੍ਰੇਮੀ ਨਾਲ ਮਿਲ…

17 ਮਈ 2024: ਰਾਜਸਥਾਨ ਦੇ ਕੋਟਾ ਸ਼ਹਿਰ…

ਦਿੱਲੀ ਪੁਲਿਸ ਮੁਕਾਬਲੇ ‘ਚ ਮਾਰਿਆ…

ਨਵੀਂ ਦਿੱਲੀ17 ਮਈ : ਵਿਦੇਸ਼ ਸਥਿਤ ਗੈਂਗਸਟਰ…

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ…

Listen Live

Subscription Radio Punjab Today

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ ਵਾਰ ਫਿਰ ਕੈਨੇਡਾ ‘ਤੇ ਨਿਸ਼ਾਨਾ ਸਾਧਿਆ ਹੈ। ਮਹਾਰਾਸ਼ਟਰ ਦੇ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

Our Facebook

Social Counter

  • 40438 posts
  • 0 comments
  • 0 fans