Menu

ਮੌਤ ਦੀ ਝੂਠੀ ਖਬਰ ਵਾਇਰਲ ਹੋਣ ਤੋਂ ਬਾਅਦ ਗੁਰਪਤਵੰਤ ਪੰਨੂ ਨੇ ਫੋਟੋ ਸ਼ੇਅਰ ਕਰਦਿਆਂ ਕਿਹਾ – ਤੁਹਾਡਾ ਪਿਓ ਚੜ੍ਹਦੀਕਲਾ ‘ਚ ਹੈ

6 ਜੁਲਾਈ 2023-ਸਿੱਖਜ਼ ਫ਼ਾਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂ ਦੀ ਬੀਤੇ ਦਿਨ ਅਮਰੀਕਾ ਵਿਖੇ ਇਕ ਸੜਕ ਹਾਦਸੇ ਵਿਚ ਮੌਤ ਹੋਣ ਦੀ ਖ਼ਬਰ ਵਾਇਰਲ ਹੋਣ ਮਗਰੋਂ ਅੱਜ ਉਸ ਦਾ ਇਕ ਵੀਡੀਉ ਸਾਹਮਣੇ ਆਇਆ ਹੈ।  ਗੁਰਪੰਤਵੰਤ ਸਿੰਘ ਪੰਨੂ ਦੀ ਅਮਰੀਕਾ ਵਿੱਚ ਸੜਕ ਹਾਦਸੇ ਦੌਰਾਨ ਹੋਈ ਮੌਤ ਦੀ ਚੱਲ ਰਹੀ ਅਫਵਾਹ ਨੂੰ ਖੁਦ ਪੰਨੂੰ ਨੇ ਅੱਗੇ ਆ ਕੇ ਵਿਰਾਮ ਲਗਾ ਦਿੱਤਾ ਹੈ, ਸੋਸ਼ਲ ਮੀਡੀਆ ਉੱਪਰ ਆਪਣੇ ਇੱਕ ਸਾਥੀ ਨਾਲ ਫੋਟੋ ਸ਼ੇਅਰ ਕਰਦੇ ਹੋਏ ਗੁਰਪਤਵੰਤ ਪੰਨੂੰ ਨੇ ਉਸਦੀ ਮੌਤ ਪ੍ਰਤੀ ਝੂਠੀ ਅਫਵਾਹ ਉਡਾਉਣ ਵਾਲਿਆਂ ਲਈ ਲਿਖਿਆ ਹੈ ਕਿ ਪਿਓ ਤੁਹਾਡਾ ਤਾਂ ਚੜ੍ਹਦੀਕਲਾ ਵਿੱਚ ਹੀ ਰਹਿਣਾ ਹੈ, ਹੁਣ ਮਾਂ ਤੁਹਾਡੀ ਜਰੂਰ ਮਰ ਜਾਣੀ ਹੈ, ਸ਼ੇਰ ਦੀ ਬੁੜਕ ਸੁਣ ਕੇ। ਸ਼ੇਅਰ ਕੀਤੀ ਗਈ ਇਸ ਫੋਟੋ ਵਿੱਚ ਪੰਨੂੰ ਦੀ ਦਾੜੀ ਵਧੀ ਹੋਈ ਦਿਖਾਈ ਦੇ ਰਹੀ ਹੈ। ਕੁਝ ਦਿਨ ਪਹਿਲਾ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੋ, ਪੰਨੂੰ ਰੂਪੋਸ਼ ਹੋ ਗਿਆ ਸੀ। ਜਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਵਿਦੇਸ਼ ਵਿੱਚ ਬੈਠੇ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਹੜੇ ਕਿ ਲਗਾਤਾਰ ਖਾਲਿਸਤਾਨ ਦੀ ਮੰਗ ਕਰਦੇ ਰਹੇ ਹਨ, ਪਹਿਲਾ ਪਾਕਿਸਤਾਨ ਵਿੱਚ ਰਹਿ ਰਹੇ ਪਰਮਜੀਤ ਸਿੰਘ ਪੰਜਵੜ ਦੀ ਹੱਤਿਆ ਕੀਤੀ ਗਈ ਸੀ ਅਤੇ ਫਿਰ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਗੋਲੀਆਂ ਮਾਰ ਕੇ ਉਸ ਨੂੰ ਹਲਾਕ ਕਰ ਦਿੱਤਾ ਗਿਆ ਸੀ ਤੇ ਬੀਤੇ ਕੱਲ ਤੋਂ ਇਹ ਖਬਰ ਚੱਲ ਰਹੀ ਸੀ ਕਿ ਗੁਰਪਤਵੰਤ ਸਿੰਘ ਪੰਨੂੰ ਦੀ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ।

ਹਿਮਾਚਲ ਪ੍ਰਦੇਸ਼ ‘ਚ ਤਕਰੀਬਨ 10.60 ਕਰੋੜ ਰੁਪਏ…

27,ਅਪ੍ਰੈਲ2024:ਹਿਮਾਚਲ ਪ੍ਰਦੇਸ਼ ਵਿੱਚ ਸੱਤਵੇਂ ਅਤੇ ਆਖਰੀ ਪੜਾਅ ਵਿੱਚ ਲੋਕ ਸਭਾ ਚੋਣਾਂ ਹਨ। ਹਿਮਾਚਲ ਪ੍ਰਦੇਸ਼ ਪੁਲਿਸ ਨੇ ਚੋਣ ਜ਼ਾਬਤਾ ਲਾਗੂ…

ਪੰਜਾਬ ’ਚ ਹਥਿਆਰਾਂ ਦੇ ਮੁੱਦੇ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

Listen Live

Subscription Radio Punjab Today

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Our Facebook

Social Counter

  • 39973 posts
  • 0 comments
  • 0 fans