Menu

ਸੜਕ ਹਾਦਸੇ ਨੇ ਲਈ ਮੋਟਰਸਾਈਕਲ ਸਵਾਰ ਨੌਜਵਾਨ ਦੀ ਜਾਨ

ਫਾਜ਼ਿਲਕਾ, 27 ਅਪ੍ਰੈਲ-ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਘਰਿਆਣੀ ਮੋੜ ਨੇੜੇ ਟਰਾਲੀ ਨਾਲ ਟਕਰਾਉਣ ਕਾਰਨ ਬਾਈਕ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਮ੍ਰਿਤਕ ਨੇ ਆਪਣੀ ਪਤਨੀ ਨੂੰ ਦੱਸਿਆ ਕਿ ਕਿਵੇਂ ਲਾਪਰਵਾਹ ਟਰਾਲਾ ਚਾਲਕ ਨੇ ਉਸ ਦੀ ਜਾਨ ਲੈ ਲਈ।

ਸਰਕਾਰੀ ਹਸਪਤਾਲ ‘ਚ ਪੁੱਜੇ 32 ਸਾਲਾ ਭੀਮਸੇਨ ਪੁੱਤਰ ਬੱਗਾ ਸਿੰਘ ਦੇ ਭਰਾ ਇੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸ਼ੁੱਕਰਵਾਰ ਨੂੰ ਮੋਟਰਸਾਈਕਲ ‘ਤੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਨਾਲ ਦੇ ਪਿੰਡ ਗਿਆ ਸੀ ਜਦੋਂ ਦੇਰ ਸ਼ਾਮ ਵਾਪਸ ਆ ਰਿਹਾ ਸੀ ਤਾਂ ਫਾਜ਼ਿਲਕਾ-ਫ਼ਿਰੋਜ਼ਪੁਰ ਮੁੱਖ ਮਾਰਗ ‘ਤੇ ਘਰਿਆਣੀ ਮੋੜ ਨੇੜੇ ਉਸ ਨੂੰ ਤੇਜ਼ ਰਫ਼ਤਾਰ ਘੋੜੇ ਟਰਾਲੇ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਰਾਤ ਸਮੇਂ ਡਾਕਟਰਾਂ ਨੇ ਮਰੀਜ਼ ਦਾ ਸੀ.ਟੀ.ਸਕੈਨ ਕਰਵਾਉਣ ਲਈ ਕਿਹਾ ਅਤੇ ਨਾਲ ਹੀ ਅੰਦਰੂਨੀ ਸੱਟਾਂ ਨਾਲ ਜ਼ਖ਼ਮੀ ਹੋਏ ਭੀਮਸੈਨ ਨੂੰ ਘਰ ਲੈ ਕੇ ਜਾਣ ਲਈ ਕਿਹਾ। ਜਦੋਂ ਉਹ ਘਰ ਆਇਆ ਤਾਂ ਉਸ ਦੀ ਹਾਲਤ ਵਿਗੜ ਗਈ ਜਿਸ ਨੂੰ ਅੱਜ ਸਰਕਾਰੀ ਹਸਪਤਾਲ ਲਿਆਂਦਾ ਜਾ ਰਿਹਾ ਸੀ ਕਿ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।

ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ ਮੋਟਰਸਾਈਕਲ ‘ਤੇ ਪਿੱਛੇ ਤੋਂ ਆ ਰਹੇ ਘੋੜਾ ਟਰਾਲਾ ਚਾਲਕ ਨੇ ਉਸ ਦੇ  ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਫਿਲਹਾਲ ਮ੍ਰਿਤਕ ਆਪਣੇ ਪਿੱਛੇ ਦੋ ਬੱਚੇ, ਇੱਕ ਲੜਕਾ (9 ਸਾਲ) ਅਤੇ ਇੱਕ ਲੜਕੀ (12 ਸਾਲ) ਛੱਡ ਗਿਆ ਹੈ।

ਕੁਝ ਦਸਤਾਵੇਜ਼ਾਂ ਦੀ ਘਾਟ ਕਿਸੇ ਮੁਲਾਜ਼ਮ ਨੂੰ…

ਚੰਡੀਗੜ੍ਹ, 9 ਮਈ 2024: ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਕੁਝ ਦਸਤਾਵੇਜ਼ਾਂ ਦੀ ਅਣਹੋਂਦ ਕਿਸੇ…

‘ਦਿ ਟ੍ਰਿਬਿਊਨ’ ਨੂੰ ਮਿਲੀ ਪਹਿਲੀ…

8 ਮਈ 2024-ਸੀਨੀਅਰ ਮਹਿਲਾ ਪੱਤਰਕਾਰ ਜਯੋਤੀ ਮਲਹੋਤਰਾ…

ਦਿੱਲੀ ਪੁਲਿਸ ਨੇ ਗੋਲਡੀ ਬਰਾੜ…

ਨਵੀਂ ਦਿੱਲੀ, 8 ਮਈ : ਦਿੱਲੀ ਪੁਲਿਸ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 8 ਮਈ 2024*-ਦਿੱਲੀ ਸ਼ਰਾਬ ਘੁਟਾਲੇ…

Listen Live

Subscription Radio Punjab Today

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ ਰੂਸ ਦੇ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰੂਸ ਦੇ ਰੱਖਿਆ ਮੰਤਰਾਲੇ ‘ਚ ਅਨੁਵਾਦਕ ਦੇ ਤੌਰ ‘ਤੇ ਕੰਮ ਕਰਨ…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Our Facebook

Social Counter

  • 40217 posts
  • 0 comments
  • 0 fans