Menu

ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਕਿਸਾਨਾਂ ਨੂੰ ਮੂੰਗੀ ਦੀ ਫ਼ਸਲ ਪਕਾਉਣ ਲਈ ਖ਼ਤਰਨਾਕ ਕੈਮੀਕਲ ‘ਪੈਰਾਕੁਆਟ’ ਨਾ ਵਰਤਣ ਦੀ ਅਪੀਲ

03, ਜੁਲਾਈ : ਪੰਜਾਬ ਵਿਧਾਨ ਸਭਾ ਦੇ ਸਪੀਕਰ  ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਦੇ ਕਿਸਾਨਾਂ ਵੱਲੋਂ ਮੂੰਗੀ ਦੀ ਫ਼ਸਲ ਪਕਾਉਣ ਲਈ ਖ਼ਤਰਨਾਕ ਕੈਮੀਕਲ ‘ਪੈਰਾਕੁਆਟ’ ਨਾ ਵਰਤਣ ਦੀ ਅਪੀਲ ਕੀਤੀ ਹੈ। ਸੰਧਵਾਂ ਨੇ ਕਿਸਾਨਾਂ ਵੱਲੋਂ ਖ਼ਤਰਨਾਕ ਕੈਮੀਕਲ ਵਰਤਣ ਦੇ ਰੁਝਾਨ ਸੰਬੰਧੀ ਚਿੰਤਾ ਜ਼ਾਹਰ ਕਿਹਾ ਹੈ ਕਿ ਅੱਜ ਦੇ ਦੌਰ ਵਿੱਚ ਖੇਤੀ ਉਤਪਾਦਨ ਲਈ ਵੱਖ-ਵੱਖ ਰਸਾਇਣਾਂ ਦੀ ਵਧੇਰੇ ਵਰਤੋਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕੁੱਝ ਕਿਸਾਨ ਮੂੰਗੀ ਦੀ ਫ਼ਸਲ ਨੂੰ ਕੁਦਰਤੀ ਤੌਰ ‘ਤੇ ਪਕਾਉਣ ਦੀ ਥਾਂ ‘ਪੈਰਾਕੁਆਟ’ ਕੈਮੀਕਲ ਦੀ ਸਪਰੇਅ ਕਰਕੇ ਸੁਕਾਉਣ ਨੂੰ ਤਰਜੀਹ ਦੇ ਲੱਗੇ ਹਨ। ਉਨ੍ਹਾਂ ਕਿਹਾ ਕਿ ਇਹ ਕੈਮੀਕਲ ਜਿੱਥੇ ਫ਼ਸਲ ਲਈ ਨੁਕਸਾਨਦੇਹ ਹੈ, ਉੱਥੇ ਹੀ ਮਨੁੱਖ ਦੀ ਸਿਹਤ ਲਈ ਵੀ ਬਹੁਤ ਖ਼ਤਰਨਾਕ ਹੈ।
ਸੰਧਵਾਂ ਨੇ ਅੱਗੇ ਕਿਹਾ ਕਿ ਛੇਤੀ ਝੋਨਾ ਲਾਉਣ ਲਈ ਕਿਸਾਨ ਮੂੰਗੀ ਨੂੰ ਵੱਢ ਕੇ ਸੁਕਾਉਣ ਦੀ ਥਾਂ ਖੜ੍ਹੀ ਫ਼ਸਲ ਉੱਪਰ ਸਪਰੇਅ ਕਰਕੇ 2-3 ਦਿਨ ਵਿੱਚ ਸੁਕਾਉਣ ਅਤੇ ਆਪਣਾ ਖ਼ਰਚ ਘਟਾਉਣ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ‘ਪੈਰਾਕੁਆਟ’ ਕੈਮੀਕਲ ਨਦੀਨਾਂ ਦੇ ਖਾਤਮੇ ਲਈ ਵਰਤਿਆਂ ਜਾਣ ਵਾਲਾ ਕੈਮੀਕਲ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਜਾਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਕੈਮੀਕਲ ਦੀ ਸਿਫ਼ਾਰਸ਼ ਨਹੀਂ ਕੀਤੀ, ਸਗੋਂ ਕਿਸਾਨ ਸਮੇਂ ਦੀ ਘਾਟ ਕਾਰਨ ਅਜਿਹਾ ਕਰ ਰਹੇ ਹਨ।
ਸੰਧਵਾਂ ਨੇ ਸੂਬੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਵਡੇਰੇ ਲੋਕ ਹਿੱਤ ਮੁੱਖ ਰੱਖਦਿਆਂ ‘ਪੈਰਾਕੁਆਟ’ ਕੈਮੀਕਲ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਅਤੇ ਰਵਾਇਤੀ ਢੰਗ ਨਾਲ ਮੂੰਗੀ ਦੀ ਫ਼ਸਲ ਦਾ ਉਤਪਾਦਨ ਕਰਨ ਨੂੰ ਤਰਜੀਹ ਦੇਣ।

ਭਲਕੇ ਭਾਜਪਾ ਹੈੱਡਕੁਆਰਟਰ ਜਾਣਗੇ ਅਰਵਿੰਦ ਕੇਜਰੀਵਾਲ

 ਨਵੀਂ ਦਿੱਲੀ , 18 ਮਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਜਪਾ ਨੂੰ ਜੇਲ੍ਹ-ਜੇਲ੍ਹ…

ਸ਼ਰਧਾਲੂਆਂ ਨਾਲ ਭਰੀ ਬੱਸ ਨੂੰ…

 ਹਰਿਆਣਾ, 18 ਮਈ: ਹਰਿਆਣਾ ‘ਚ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ…

NIA ਵੱਲੋਂ ਪਾਕਿਸਤਾਨੀ ਖੁਫੀਆ ਯੂਨਿਟ…

17 ਮਈ 2024- : ਪਾਕਿਸਤਾਨ ਦੀ ਖੁਫੀਆ…

ਭਾਬੀ ਨੇ ਪ੍ਰੇਮੀ ਨਾਲ ਮਿਲ…

17 ਮਈ 2024: ਰਾਜਸਥਾਨ ਦੇ ਕੋਟਾ ਸ਼ਹਿਰ…

Listen Live

Subscription Radio Punjab Today

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ ਵਾਰ ਫਿਰ ਕੈਨੇਡਾ ‘ਤੇ ਨਿਸ਼ਾਨਾ ਸਾਧਿਆ ਹੈ। ਮਹਾਰਾਸ਼ਟਰ ਦੇ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

Our Facebook

Social Counter

  • 40462 posts
  • 0 comments
  • 0 fans