Menu

ਰਿਸ਼ਵਤ ਦਾ ਮਾਮਲਾ: ਏ ਡੀ ਜੀ ਪੀ ਢਿੱਲੋਂ ਨੂੰ ਮਿਲੀ ਕਲੀਨ ਚਿੱਟ ਖ਼ਿਲਾਫ਼ ਸੇਵਾਮੁਕਤ SSP ਨੇ ਹਾਈ ਕੋਰਟ ’ਚ ਪਾਈ ਪਟੀਸ਼ਨ

13 ਅਪ੍ਰੈਲ 2023-  22 ਲੱਖ ਰੁਪਏ ਦੀ ਰਿਸ਼ਵਤ ਮਾਮਲੇ ਨੂੰ ਲੈ ਕੇ ਪੰਜਾਬ ਕੇਡਰ ਦੇ ਦੋ ਆਈ ਪੀ ਐਸ ਅਧਿਕਾਰੀਆਂ ਵਿਚਾਲੇ ਤਕਰਾਰ ਸਾਹਮਣੇ ਆਈ ਹੈ। ਚੰਡੀਗੜ੍ਹ ਸੀ ਬੀ ਆਈ ਪੰਜਾਬ ਦੇ ਮੌਜੂਦਾ ਏ ਡੀ ਜੀ ਪੀ ਗੁਰਿੰਦਰ ਸਿੰਘ ਢਿੱਲੋਂ ਖ਼ਿਲਾਫ਼ ਪਿਛਲੇ 5 ਸਾਲਾਂ ਤੋਂ ਰਿਸ਼ਵਤਖੋਰੀ ਦੇ ਕੇਸ ਦੀ ਜਾਂਚ ਕਰ ਰਹੀ ਸੀ। ਸੀਬੀਆਈ ਨੇ 2 ਮਹੀਨੇ ਪਹਿਲਾਂ ਇਹ ਜਾਂਚ ਬੰਦ ਕਰ ਦਿੱਤੀ ਸੀ ਅਤੇ ਢਿੱਲੋਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਸੇਵਾਮੁਕਤ ਐਸ ਐਸ ਪੀ ਸ਼ਿਵ ਕੁਮਾਰ ਸ਼ਰਮਾ ਨੇ ਕਲੀਨ ਚਿੱਟ ਦੇਣ ਖ਼ਿਲਾਫ਼ ਪੰਜਾਬ-ਹਰਿਆਣਾ ਹਾਈ ਕੋਰਟ ਚ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਢਿੱਲੋਂ ਪੰਜਾਬ ਦਾ ਪ੍ਰਭਾਵਸ਼ਾਲੀ ਆਈ ਪੀ ਐਸ ਅਧਿਕਾਰੀ ਹੈ, ਇਸ ਲਈ ਸੀ ਬੀ ਆਈ ਨੇ ਵੀ ਉਸ ਦੇ ਹੱਕ ਚ ਰਿਪੋਰਟ ਬਣਾ ਦਿੱਤੀ, ਜਦਕਿ ਉਸ ਖ਼ਿਲਾਫ਼ 22 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਗੰਭੀਰ ਇਲਜ਼ਾਮ ਹਨ। ਸ਼ਿਵ ਕੁਮਾਰ ਦੀ ਵਲੋਂ ਐਡਵੋਕੇਟ ਸਚਿਨ ਜੈਨ ਨੇ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿਚ ਉਸ ਨੇ ਸੀਬੀਆਈ ਦੀ ਉਸ ਰਿਪੋਰਟ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ, ਜਿਸ ਵਿਚ ਏ ਡੀ ਜੀ ਪੀ ਨੂੰ ਕਲੀਨ ਚਿੱਟ ਦਿੱਤੀ ਗਈ ਸੀ। ਉਹਨਾਂ ਨੇ ਏ ਡੀ ਜੀ ਪੀ ਦੀ ਭੂਮਿਕਾ ਦੀ ਜਾਂਚ ਲਈ ਆਈ ਪੀ ਐਸ ਅਧਿਕਾਰੀ ਦੀ ਅਗਵਾਈ ਵਿਚ ਐਸ ਆਈ ਟੀ ਦੇ ਗਠਨ ਦੀ ਮੰਗ ਕੀਤੀ ਹੈ।

ਹਾਈਕੋਰਟ ਨੇ ਇਸ ਪਟੀਸ਼ਨ ‘ਤੇ ਅਜੇ ਤੱਕ ਕੋਈ ਫੈਸਲਾ ਨਹੀਂ ਦਿੱਤਾ ਹੈ ਪਰ ਜਦੋਂ ਤੱਕ ਇਸ ਪਟੀਸ਼ਨ ‘ਤੇ ਕੇਸ ਚੱਲਦਾ ਹੈ ਉਦੋਂ ਤੱਕ ਸੀ ਬੀ ਆਈ ਅਦਾਲਤ ਨੇ ਚੰਡੀਗੜ੍ਹ ‘ਚ ਚੱਲ ਰਹੇ ਮੁਕੱਦਮੇ ‘ਤੇ ਰੋਕ ਲਗਾ ਦਿੱਤੀ ਹੈ। ਅਸ਼ੋਕ ਗੋਇਲ ਅਤੇ ਦੋ ਹੋਰਾਂ ਖਿਲਾਫ ਇਹ ਮੁਕੱਦਮਾ ਚੱਲ ਰਿਹਾ ਹੈ। ਦਰਅਸਲ ਸ਼ਿਵ ਕੁਮਾਰ ਦੀ ਸ਼ਿਕਾਇਤ ‘ਤੇ ਚੰਡੀਗੜ੍ਹ ਸੀਬੀਆਈ ਨੇ ਲੁਧਿਆਣਾ ਦੇ ਇਕ ਵਪਾਰੀ ਅਸ਼ੋਕ ਗੋਇਲ ਨੂੰ ਗ੍ਰਿਫ਼ਤਾਰ ਕੀਤਾ ਸੀ। ਇਲਜ਼ਾਮ ਮੁਤਾਬਕ ਗੋਇਲ ਨੇ ਸ਼ਿਵ ਕੁਮਾਰ ਨੂੰ ਇਕ ਕੇਸ ਵਿਚੋਂ ਕੱਢਣ ਲਈ ਏਡੀਜੀਪੀ ਢਿੱਲੋਂ ਦੇ ਨਾਂ ’ਤੇ 22 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ।

ਸੀਬੀਆਈ ਨੂੰ 5 ਸਾਲ ਦੀ ਜਾਂਚ ਤੋਂ ਬਾਅਦ ਵੀ ਢਿੱਲੋਂ ਦੇ ਖਿਲਾਫ ਸਬੂਤ ਨਹੀਂ ਮਿਲੇ। ਸੀਬੀਆਈ ਨੇ ਅੰਤਿਮ ਰਿਪੋਰਟ ਵਿਚ ਕਿਹਾ ਹੈ ਕਿ ਉਹ ਇਸ ਮੁੱਦੇ ’ਤੇ ਜ਼ਰੂਰ ਚਰਚਾ ਕਰ ਰਹੇ ਸਨ, ਪਰ ਗੱਲਬਾਤ ਚ ਇਹ ਸਾਹਮਣੇ ਨਹੀਂ ਆਇਆ ਕਿ ਸ਼ਿਵ ਕੁਮਾਰ ਨੂੰ ਕਿਸੇ ਤਰ੍ਹਾਂ ਦਾ ਫੇਵਰ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੀਬੀਆਈ ਕੋਲ ਹੋਰ ਕੋਈ ਸਬੂਤ ਨਹੀਂ ਸੀ। ਇਸ ਲਈ ਸੀਬੀਆਈ ਨੇ ਢਿੱਲੋਂ ਖ਼ਿਲਾਫ਼ ਜਾਂਚ ਬੰਦ ਕਰ ਦਿੱਤੀ। ਪਟਿਆਲਾ ਦੇ ਸਾਬਕਾ ਐਸਐਸਪੀ ਸ਼ਿਵ ਕੁਮਾਰ ਸ਼ਰਮਾ ਖ਼ਿਲਾਫ਼ ਇਕ ਪਟਵਾਰੀ ਮੋਹਨ ਸਿੰਘ ਨੇ ਸ਼ਿਕਾਇਤ ਕੀਤੀ ਸੀ। ਪਟਵਾਰੀ ਨੇ ਕਿਹਾ ਸੀ ਕਿ ਉਸ ਨੂੰ ਝੂਠੇ ਕੇਸ ਵਿਚ ਫਸਾ ਕੇ ਹਿਰਾਸਤ ਵਿਚ ਤਸੀਹੇ ਦਿੱਤੇ ਗਏ। ਇਸ ਦੀ ਜਾਂਚ ਲਈ ਢਿੱਲੋਂ ਦੀ ਅਗਵਾਈ ਹੇਠ ਐਸਆਈਟੀ ਬਣੀ ਸੀ। ਉਦੋਂ ਢਿੱਲੋਂ ਫਿਰੋਜ਼ਪੁਰ ਰੇਂਜ ਦੇ ਆਈਜੀ ਸਨ। ਐਸਆਈਟੀ ਨੇ ਸ਼ਿਵ ਕੁਮਾਰ ਦੇ ਘਰ ਕਈ ਵਾਰ ਛਾਪੇਮਾਰੀ ਕੀਤੀ ਅਤੇ ਦਸਤਾਵੇਜ਼ ਅਤੇ ਹੋਰ ਸਾਮਾਨ ਜ਼ਬਤ ਕੀਤਾ। ਉਸ ਦੌਰਾਨ ਲੁਧਿਆਣਾ ਦੇ ਅਸ਼ੋਕ ਗੋਇਲ ਨੇ ਸ਼ਿਵ ਕੁਮਾਰ ਨੂੰ ਮਿਲ ਕੇ ਉਸ ਨੂੰ ਇਸ ਕੇਸ ਵਿਚੋਂ ਕੱਢਣ ਲਈ ਰਿਸ਼ਵਤ ਦੀ ਮੰਗ ਕੀਤੀ। ਸ਼ਿਵ ਕੁਮਾਰ ਨੇ ਸੀਬੀਆਈ ਨੂੰ ਜਾਣਕਾਰੀ ਦਿੱਤੀ ਸੀ। ਸੀਬੀਆਈ ਨੇ ਜਾਲ ਵਿਛਾ ਕੇ ਗੋਇਲ ਨੂੰ ਗ੍ਰਿਫ਼ਤਾਰ ਕੀਤਾ ਸੀ।

NIA ਵੱਲੋਂ ਪਾਕਿਸਤਾਨੀ ਖੁਫੀਆ ਯੂਨਿਟ ਦੇ ਮੁੱਖ…

17 ਮਈ 2024- : ਪਾਕਿਸਤਾਨ ਦੀ ਖੁਫੀਆ ਏਜੰਸੀ ਭਾਰਤੀ ਜਲ ਸੈਨਾ ਦੇ ਜਵਾਨਾਂ ਨੂੰ ਹਨੀਟ੍ਰੈਪ ‘ਚ ਫਸਾਉਣ ਦੀ ਸਾਜ਼ਿਸ਼…

ਭਾਬੀ ਨੇ ਪ੍ਰੇਮੀ ਨਾਲ ਮਿਲ…

17 ਮਈ 2024: ਰਾਜਸਥਾਨ ਦੇ ਕੋਟਾ ਸ਼ਹਿਰ…

ਦਿੱਲੀ ਪੁਲਿਸ ਮੁਕਾਬਲੇ ‘ਚ ਮਾਰਿਆ…

ਨਵੀਂ ਦਿੱਲੀ17 ਮਈ : ਵਿਦੇਸ਼ ਸਥਿਤ ਗੈਂਗਸਟਰ…

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ…

Listen Live

Subscription Radio Punjab Today

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਕ ਵਾਰ ਫਿਰ ਕੈਨੇਡਾ ‘ਤੇ ਨਿਸ਼ਾਨਾ ਸਾਧਿਆ ਹੈ। ਮਹਾਰਾਸ਼ਟਰ ਦੇ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

Our Facebook

Social Counter

  • 40436 posts
  • 0 comments
  • 0 fans