Menu

ਸੈਲਫੀ ਲੈਂਦਿਆਂ ਝੀਲ ‘ਚ ਪਲਟੀ ਕਿਸ਼ਤੀ, ਚਾਰ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ

22 ਮਾਰਚ 2023-ਸੈਲਫੀ ਲੈਣ ਦੇ ਚੱਕਰ ਚ 4 ਨੌਜਵਾਨਾਂ ਦੀ ਝੀਲ ਚ ਡੁੱਬ ਕੇ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਘਟਨਾ ਹਰਿਆਣਾ ਦੇ ਪਿੰਡ ਕੋਟਲਾ ਦੀ ਹੈ, ਜਿੱਥੇ  ਕੋਟਲਾ ਝੀਲ  ‘ਚ ਕਿਸ਼ਤੀ ਦੀ ਸਵਾਰੀ ਲਈ ਗਏ 5 ਨੌਜਵਾਨਾਂ ‘ਚੋਂ 4 ਦੀ ਮੌਤ ਹੋ ਗਈ। ਇਨ੍ਹਾਂ 4 ਮ੍ਰਿਤਕਾਂ ‘ਚੋਂ 3 ਅੰਕੇਦਾ ਪਿੰਡ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿੱਚ ਦੋ ਸਕੇ ਭਰਾ ਸਨ, ਜਦੋਂ ਕਿ ਚੌਥਾ ਪੁਨਹਾਣਾ ਦੇ ਪਿੰਡ ਸਿੰਗਲਹੇੜੀ ਦਾ ਰਹਿਣ ਵਾਲਾ ਸੀ। ਚਾਰੋਂ ਕਿਸ਼ਤੀ ‘ਚ ਸਵਾਰ ਹੋ ਕੇ ਸੈਲਫੀ ਲੈ ਰਹੇ ਸਨ। ਇਸ ਦੌਰਾਨ ਕਿਸ਼ਤੀ ਦਾ ਸੰਤੁਲਨ ਵਿਗੜਨ ਕਾਰਨ ਉਹ ਪਾਣੀ ਵਿੱਚ ਡਿੱਗ ਗਏ, ਉਨ੍ਹਾਂ ਦਾ ਪੰਜਵਾਂ ਸਾਥੀ ਤੈਰਦਾ ਹੋਇਆ ਬਾਹਰ ਆਇਆ।

ਹਾਦਸਾ ਮੰਗਲਵਾਰ ਦੁਪਹਿਰ 3 ਵਜੇ ਦਾ ਦੱਸਿਆ ਜਾ ਰਿਹਾ ਹੈ। 5 ਨੌਜਵਾਨ ਮੁਸਤਾਕ (23), ਯਾਸਿਰ (15), ਸਾਕਿਬ (17), ਸਾਹਿਲ (15), ਪਿੰਡ ਅਨਖੇੜਾ ਅਤੇ ਨਜਾਕਤ (19) ਵਾਸੀ ਪਿੰਡ ਸਿੰਗਲਹੇੜੀ ਇਕੱਠੇ ਕੋਟਲਾ ਝੀਲ ਪਹੁੰਚੇ। ਇਸ ਦੌਰਾਨ ਪੰਜੇ ਜਣੇ ਝੀਲ ਕੋਲ ਰੱਖੀ ਕਿਸ਼ਤੀ ਵਿੱਚ ਬੈਠ ਗਏ ਅਤੇ ਕਿਸ਼ਤੀ ਵਿੱਚ ਸੈਰ ਕਰਨ ਲੱਗੇ। ਇਸ ਦੌਰਾਨ ਨੌਜਵਾਨਾਂ ਨੇ ਸੈਲਫੀ ਲੈਣੀ ਸ਼ੁਰੂ ਕਰ ਦਿੱਤੀ। ਸੈਲਫੀ ਲੈਂਦੇ ਸਮੇਂ ਕਿਸ਼ਤੀ ਦਾ ਬੈਲੇਂਸ ਵਿਗੜ ਗਿਆ ਤੇ ਇਹ ਪਲਟ ਗਈ।ਦੱਸਿਆ ਗਿਆ ਹੈ ਕਿ ਕਿਸ਼ਤੀ ਪਲਟਣ ਤੋਂ ਬਾਅਦ ਪੰਜੇ ਝੀਲ ਵਿੱਚ ਡਿੱਗ ਗਏ। ਇਸ ਦੌਰਾਨ ਯਾਸਿਰ ਕਿਸੇ ਤਰ੍ਹਾਂ ਤੈਰਦੇ ਹੋਏ ਬਾਹਰ ਨਿਕਲਣ ‘ਚ ਕਾਮਯਾਬ ਹੋ ਗਿਆ ਪਰ ਬਾਕੀ ਚਾਰ ਵਿਅਕਤੀ ਤੈਰਨਾ ਨਹੀਂ ਜਾਣਦੇ ਸਨ, ਜਿਸ ਕਰਕੇ ਝੀਲ ‘ਚ ਡੁੱਬਣ ਲੱਗੇ।

ਬਾਹਰ ਨਿਕਲਦੇ ਹੀ ਯਾਸਿਰ ਨੇ ਰੌਲਾ ਪਾਇਆ ਤਾਂ ਕੁਝ ਦੂਰੀ ‘ਤੇ ਮੱਛੀਆਂ ਫੜ ਰਿਹਾ ਪਿੰਡ ਅੰਕੇੜਾ ਦਾ ਹੈਪੂ ਰੌਲਾ ਸੁਣ ਕੇ ਆ ਗਿਆ। ਉਸ ਨੇ ਪਿੰਡ ਦੇ ਲੋਕਾਂ ਨੂੰ ਬੁਲਾ ਕੇ ਸੂਚਿਤ ਕੀਤਾ ਅਤੇ ਡੁੱਬਦੇ ਨੌਜਵਾਨ ਨੂੰ ਬਚਾਉਣ ਲਈ ਝੀਲ ਵਿੱਚ ਉਤਰਿਆ।ਇਸ ਦੌਰਾਨ ਹੈਪੂ ਨੇ ਕਿਸੇ ਤਰ੍ਹਾਂ 2 ਨੌਜਵਾਨਾਂ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਪਿੰਡ ਵਾਸੀ ਵੀ ਮੌਕੇ ‘ਤੇ ਪਹੁੰਚ ਗਏ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਪਿੰਡ ਵਾਸੀਆਂ ਨੇ 2 ਹੋਰਾਂ ਨੂੰ ਵੀ ਝੀਲ ‘ਚੋਂ ਬਾਹਰ ਕੱਢ ਲਿਆ। ਇਸ ਦੌਰਾਨ ਪਿੰਡ ਵਾਸੀ ਉਸ ਨੂੰ ਮੈਡੀਕਲ ਕਾਲਜ ਨਲਹਾਰ ਲੈ ਗਏ। ਪਰ ਇੱਥੇ ਡਾਕਟਰਾਂ ਨੇ ਚਾਰਾਂ ਨੂੰ ਮ੍ਰਿਤਕ ਐਲਾਨ ਦਿੱਤਾ।ਚਾਰਾਂ ਨੂੰ ਪੋਸਟਮਾਰਟਮ ਲਈ ਨੂਹ ਸੀਐਚਸੀ ਲਿਜਾਇਆ ਗਿਆ। ਇਸ ਮਾਮਲੇ ‘ਚ ਥਾਣਾ ਸਦਰ ਦੀ ਪੁਲਸ ਨੇ 174 ਤਹਿਤ ਕਾਰਵਾਈ ਕਰਦੇ ਹੋਏ ਦੇਰ ਸ਼ਾਮ ਚਾਰਾਂ ਦਾ ਪੋਸਟਮਾਰਟਮ ਕਰਵਾਇਆ। ਇਸ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans