Menu

ਤਕਨੀਕੀ ਖਰਾਬੀ ਕਾਰਨ ਦੋ ਏਅਰਪੋਰਟ ‘ਤੇ ਫਸੇ ਸੈਂਕੜੇ ਯਾਤਰੀ

ਦੋ ਏਅਰਪੋਰਟ ‘ਤੇ ਤਕਨੀਕੀ ਖਰਾਬੀ ਕਰਕੇ ਸੈਂਕੜੇ ਯਾਤਰੀ ਫਸੇ ਹੋਏ ਹਨ। ਸ਼ਿਕਾਗੋ ਹਵਾਈ ਅੱਡੇ ‘ਤੇ ਮੰਗਲਵਾਰ ਨੂੰ ਤਕਨੀਕੀ ਖਰਾਬੀ ਕਾਰਨ ਏਅਰ ਇੰਡੀਆ ਦੀ ਜਹਾਜ਼ ਉਡਾਣ ਨਹੀਂ ਭਰ ਸਕੀ। ਇੱਥੇ ਦਿੱਲੀ ਆਉਣ ਵਾਲੇ 300 ਯਾਤਰੀ 34 ਘੰਟੇ ‘ਤੋਂ ਉਡੀਕ ਕਰ ਰਹੇ ਹਨ। ਦੂਜਾ ਮਾਮਲਾ ਹਾਂਗਕਾਂਗ ਏਅਰਪੋਰਟ ਦਾ ਹੈ। ਇਥੇ ਕੰਪਿਊਟਰ ਸਿਸਟਮ ‘ਚ ਖਰਾਬੀ ਕਾਰਨ ਵੀਰਵਾਰ ਨੂੰ ਉਡਾਣਾਂ ‘ਚ ਦੇਰੀ ਹੋਈ ਜਿਸ ਕਰਕੇ ਇੱਥੇ ਵੀ ਸੈਂਕੜੇ ਯਾਤਰੀ ਫਸੇ ਹਨ।ਮਰੀਕਾ ਦੇ ਸ਼ਿਕਾਗੋ ਹਵਾਈ ਅੱਡੇ ‘ਤੇ ਤਕਨੀਕੀ ਖਰਾਬੀ ਕਾਰਨ ਏਅਰ ਇੰਡੀਆ ਉਡਾਣ ਨਹੀਂ ਭਰ ਸਕੀ। ਫਲਾਈਟ ਨੇ ਮੰਗਲਵਾਰ ਨੂੰ ਦੁਪਹਿਰ 1:30 ਵਜੇ ਸ਼ਿਕਾਗੋ ਤੋਂ ਉਡਾਣ ਭਰਨੀ ਸੀ। ਇਸ ਨੇ 15 ਮਾਰਚ ਨੂੰ ਦੁਪਹਿਰ 2:20 ‘ਤੇ ਦਿੱਲੀ ‘ਚ ਲੈਂਡ ਕਰਨਾ ਸੀ ਪਰ ਅਜੇ ਤੱਕ ਫਲਾਈਟ ਨੇ ਟੇਕ ਆਫ ਨਹੀਂ ਕੀਤਾ ਹੈ।

ਗੋਪਾਲ ਕ੍ਰਿਸ਼ਨ ਸੋਲੰਕੀ ਨਾਂ ਦੇ ਯਾਤਰੀ ਨੇ ਦੱਸਿਆ ਕਿ ਕਰੀਬ 34 ਘੰਟਿਆਂ ਤੋਂ 300 ਯਾਤਰੀ ਫਲਾਈਟ ਦਾ ਇੰਤਜ਼ਾਰ ਕਰ ਰਹੇ ਹਨ ਪਰ ਫਲਾਈਟ ਬਾਰੇ ਕੁਝ ਪਤਾ ਨਹੀਂ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਏਅਰਲਾਈਨ ਵੀ ਇਸ ਸਬੰਧੀ ਕੋਈ ਜਵਾਬ ਨਹੀਂ ਦੇ ਰਿਹਾ ਹੈ। ਇੱਕ ਹੋਰ ਯਾਤਰੀ ਨੇ ਇੱਥੋਂ ਇੱਕ ਵੀਡੀਓ ਜਾਰੀ ਕੀਤਾ ਹੈ। ਜਿਸ ਵਿਚ ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਅਸਲ ਵਿੱਚ ਕੀ ਹੋ ਰਿਹਾ ਹੈ। ਸਾਨੂੰ ਇਹ ਵੀ ਨਹੀਂ ਪਤਾ ਕਿ ਸਾਨੂੰ ਫਲਾਈਟ ਕਦੋਂ ਮਿਲੇਗੀ।ਇਸ ਮਾਮਲੇ ‘ਚ ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ 14 ਮਾਰਚ ਨੂੰ ਫਲਾਈਟ ਨੰਬਰ AI 126 ਨੂੰ ਤਕਨੀਕੀ ਖਰਾਬੀ ਕਾਰਨ ਰੱਦ ਕਰਨਾ ਪਿਆ ਸੀ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਦਿੱਲੀ ਭੇਜਣ ਲਈ ਕਿਸੇ ਹੋਰ ਫਲਾਈਟ ਦਾ ਇੰਤੇਜਾਮ ਕੀਤਾ ਜਾ ਰਿਹਾ ਹੈ।ਹਾਂਗਕਾਂਗ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੀਰਵਾਰ ਨੂੰ ਕੰਪਿਊਟਰ ਸਿਸਟਮ ਫੇਲ ਹੋ ਗਿਆ। ਇਸ ਕਾਰਨ ਉਡਾਣਾਂ ਵਿੱਚ ਦੇਰੀ ਹੋ ਰਹੀ ਹੈ। ਸਭ ਤੋਂ ਵੱਧ ਪ੍ਰਭਾਵਿਤ ਕੈਥੇ ਪੈਸੀਫਿਕ ਏਅਰਲਾਈਨਜ਼ ਹੈ। ਤਕਨੀਕੀ ਖਰਾਬੀ ਕਾਰਨ ਇਸ ਦੀਆਂ 50 ਉਡਾਣਾਂ ਦੇ ਟੇਕਆਫ ਵਿੱਚ ਦੇਰੀ ਹੋ ਰਹੀ ਹੈ। ਏਅਰਪੋਰਟ ਅਥਾਰਟੀ ਨੇ ਕੰਪਿਊਟਰ ‘ਚ ਖਰਾਬੀ ਸਬੰਧੀ ਅਜੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ।

ਬਜੁਰਗ ਦਾ ਭੇਸ ਬਣਾ ਕੇ ਕੈਨੇਡਾ ਜਾ…

ਨਵੀਂ ਦਿੱਲੀ, 19 ਜੂਨ : ਦਿੱਲੀ ਕੌਮਾਂਤਰੀ ਹਵਾਈ ਅੱਡੇ ’ਤੇ ਇਕ 24 ਸਾਲ ਦੇ ਵਿਅਕਤੀ ਨੂੰ ਇਕ ਬਜ਼ੁਰਗ ਵਿਅਕਤੀ…

ਪਤਨੀ ਦੀ ਮੌਤ ਦਾ ਸਦਮਾ…

ਇੰਦੌਰ, 19 ਜੂਨ – ਅਸਾਮ ਦੇ ਗ੍ਰਹਿ…

ਸਵਾਤੀ ਮਾਲੀਵਾਲ ਨੇ ਇੰਡੀਆ ਗਠਜੋੜ…

ਨਵੀਂ ਦਿੱਲੀ, 18 ਜੂਨ -13 ਮਈ ਨੂੰ…

ਨਿਖਿਲ ਗੁਪਤਾ ’ਤੇ ਅਮਰੀਕੀ ਅਦਾਲਤ…

ਵਾਸ਼ਿੰਗਟਨ, 18 ਜੂਨ : ਅਮਰੀਕਾ ’ਚ ਇਕ…

Listen Live

Subscription Radio Punjab Today

ਨਿਖਿਲ ਗੁਪਤਾ ’ਤੇ ਅਮਰੀਕੀ ਅਦਾਲਤ ’ਚ ਮੁਕੱਦਮਾ…

ਵਾਸ਼ਿੰਗਟਨ, 18 ਜੂਨ : ਅਮਰੀਕਾ ’ਚ ਇਕ ਸਿੱਖ ਵੱਖਵਾਦੀ ਦਾ ਸੁਪਾਰੀ ਦੇ ਕੇ ਕਤਲ ਕਰਵਾਉਣ ਦੀ ਸਾਜ਼ਸ਼ ’ਚ ਸ਼ਾਮਲ…

ਇੰਸਟਾਗ੍ਰਾਮ ਦੀ ਲੋਕੇਸ਼ਨ ਤੋਂ ਲੱਭੀ…

14 ਜੂਨ 2024-ਬੁੱਧਵਾਰ ਨੂੰ ਅਮਰੀਕਾ ਦੇ ਸ਼ਹਿਰ…

ਕੁਵੈਤ ਅਗਜ਼ਨੀ ਹਾਦਸਾ: PM ਮੋਦੀ…

ਨਵੀਂ ਦਿੱਲੀ, 13 ਜੂਨ, 2024: ਕੁਵੈਤ ਵਿਚ…

ਮਾਲਾਵੀ ਦੇ ਉਪ ਰਾਸ਼ਟਰਪਤੀ ਦੀ…

11 ਜੁਨ 2024-ਪੂਰਬੀ ਅਫ਼ਰੀਕੀ ਦੇਸ਼ ਮਾਲਾਵੀ ਦੇ…

Our Facebook

Social Counter

  • 41107 posts
  • 0 comments
  • 0 fans