Menu

ਪੰਜਾਬ ਦੀ ਇੱਕ ਪੰਜਾਬ ਦੀ ਹੋਰ ਧੀ ਨੇ ਪੰਜਾਬੀਆਂ ਦਾ ਵਧਾਇਆ ਮਾਣ, ਮੇਘਾ ਵੈਦ ਕੈਨੇਡਾ ਚ ਬਣੀ ਵਕੀਲ

11 ਮਾਰਚ 2023-ਪਿਛਲੇ ਦਿਨੀਂ ਕੈਨੇਡਾ ਚ ਸਤਿੰਦਰ ਸੱਤੀ ਨੇ ਵਕੀਲ ਬਣ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ, ਇਸ ਲੜੀ ਤਹਿਤ ਇੱਕ ਹੋਰ ਪੰਜਾਬ ਦੀ ਧੀ ਨੇ  ਕੈਨੇਡਾ ਚ ਪੰਜਾਬ ਦਾ ਨਾਂਅ ਚਮਕਾਇਆ ਹੈ। ਹੁਸ਼ਿਆਰਪੁਰ ਦੇ ਟਾਂਡਾ ਦੀ ਧੀ ਕੈਨੇਡਾ ਚ ਵਕੀਲ ਬਣੀ ਹੈ। ਟਾਂਡਾ ਦੇ ਉੱਘੇ ਵੈਦ ਪਰਿਵਾਰ ਦੀ ਧੀ ਨੇ ਕੈਨੇਡਾ ਵਿਚ ਵਕੀਲ ਬਣ ਕੇ ਪੂਰੇ ਪੰਜਾਬ ਦੇ ਨਾਲ-ਨਾਲ ਟਾਂਡਾ ਦਾ ਨਾਮ ਚਮਕਾਇਆ ਹੈ। ਮਰਹੂਮ ਮਨੋਹਰ ਲਾਲ ਵੈਦ ਦੀ ਪੋਤਰੀ ਅਤੇ ਮਰਹੂਮ ਸ਼ੁਕਲ ਦੇਵ ਵੈਦ ਅਤੇ ਸੋਨੀਆ ਵੈਦ ਦੀ ਹੋਣਹਾਰ ਧੀ ਮੇਘਾ ਵੈਦ ਨੂੰ ਬੈਰਿਸਟਰ ਐਟ ਲਾਅ ਐਂਡ ਸੋਲੀਸਿਟਰ ਦਾ ਲਾਅ ਸੋਸਾਇਟੀ ਆਫ਼ ਓਂਟਾਰੀਓ ਕੈਨੇਡਾ ਤੋਂ ਲਾਇਸੈਂਸ ਮਿਲਿਆ ਹੈ। ਕਈ ਕੌਮੀ ਸੈਮੀਨਾਰਾਂ ਅਤੇ ਵਕਾਲਤ ਦੀ ਪੜ੍ਹਾਈ ਦੌਰਾਨ ਅਨੇਕਾਂ ਐਵਾਰਡ ਹਾਸਲ ਕਰਨ ਉਪਰੰਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਚ ਸ਼ਾਨਦਾਰ ਸੇਵਾਵਾਂ ਦੇਣ ਉਪਰੰਤ ਮੇਘਾ ਕੈਨੇਡਾ ਵਿਚ ਪੜ੍ਹਾਈ ਦੌਰਾਨ ਵੀ ਸਫ਼ਲਤਾਵਾਂ ਦੇ ਕਈ ਐਵਾਰਡ ਜਿੱਤ ਚੁੱਕੀ ਹੈ। ਇਸ ਦੌਰਾਨ ਮੇਘਾ ਦੇ ਚਾਚਾ ਓਮਕਾਰ ਵੈਦ, ਭਰਾਵਾਂ ਗਗਨ ਵੈਦ ਪ੍ਰੈਜ਼ੀਡੈਂਟ ਕੈਂਬਰਿਜ ਅਰਥ ਸਕੂਲ, ਐਡਵੋਕੇਟ ਨਿਸ਼ਾਂਤ ਵੈਦ ਕੌਂਸਲਰ ਆਸ਼ੂ ਵੈਦ, ਮੋਹਿਨ ਵੈਦ, ਸੁਸ਼ਾਂਤ ਵੈਦ, ਦਿਵੀਆਂਸ਼ੂ ਵੈਦ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਭੈਣ ‘ਤੇ ਮਾਣ ਹੈ, ਜਿਸ ਨੇ ਉਨ੍ਹਾਂ ਦੇ ਖ਼ਾਨਦਾਨ ਦਾ ਨਾਮ ਰੌਸ਼ਨ ਕੀਤਾ ਹੈ। ਇਸ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ, ਰਾਕੇਸ਼ ਬਿੱਟੂ, ਬਲਰਾਜ ਮਹਿੰਦਰੂ ਨੇ ਮੇਘਾ ਅਤੇ ਵੈਦ ਪਰਿਵਾਰ ਨੂੰ ਸ਼ੁੱਭਕਾਮਨਾਵਾ ਦਿੰਦੇ ਹੋਏ ਕਿਹਾ ਕਿ ਬੈਰਿਸਟਰ ਸਾਲਿਸਟਰ ਬਣ ਕੇ ਉਸ ਨੇ ਕੁੜੀਆਂ ਲਈ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਆਖਿਆ ਕਿ ਭਾਰਤ ਫੇਰੀ ਦੌਰਾਨ ਉਸ ਦਾ ਟਾਂਡਾ ਯੂਨਾਈਟਿਡ ਸਪੋਰਟਸ ਕਲੱਬ ਅਤੇ ਹੋਰਨਾਂ ਸੰਸਥਾਵਾਂ ਵੱਲੋਂ ਸਨਮਾਨ ਕੀਤਾ ਜਾਵੇਗਾ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans