Menu

ਸਿੱਧੂਪੁਰ ਜਥੇਬੰਦੀ ਪਿੰਡ ਝੱਖੜਵਾਲਾ ਇਕਾਈ ਦੀ ਹੋਈ ਨਵੀਂ ਚੋਣ

-ਲਾਭ ਸਿੰਘ ਝੱਖੜਵਾਲਾ ਨੂੰ ਚੁਣਿਆ ਇਕਾਈ ਪ੍ਰਧਾਨ
ਬਾਜਾਖਾਨਾ, 6 ਮਾਰਚ ( ਜਗਦੀਪ ਸਿੰਘ ਗਿੱਲ) : ਬੀਤੇ ਕੱਲ੍ਹ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪਿੰਡ ਇਕਾਈ ਝੱਖੜਵਾਲਾ ਦੀ ਮੀਟਿੰਗ ਬਾਜਾਖਾਨਾ ਬਲਾਕ ਦੇ ਪ੍ਰਧਾਨ ਬਲਜਿੰਦਰ ਸਿੰਘ ਵਾੜਾ ਭਾਈਕਾ ਦੀ ਅਗਵਾਈ ਹੇਠ ਪਿੰਡ ਦੀ ਧਰਮਸ਼ਾਲਾ ਵਿੱਚ ਹੋਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਫ਼ਰੀਦਕੋਟ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਘਣੀਆਂ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਦੇ ਕਿਸਾਨਾਂ ਨੇ ਮੀਟਿੰਗ ਵਿੱਚ ਹਾਜ਼ਰ ਹੋ ਕੇ ਕਿਸਾਨ ਆਗੂਆਂ ਦੇ ਵਿਚਾਰ ਸੁਣੇ ਅਤੇ ਸਰਬਸੰਮਤੀ ਨਾਲ ਪਿੰਡ ਇਕਾਈ ਦੀ ਨਵੀਂ ਚੋਣ ਕੀਤੀ। ਕਿਸਾਨਾਂ ਵੱਲੋਂ ਸਹਿਮਤੀ ਦੇ ਨਾਲ ਲਾਭ ਸਿੰਘ ਝੱਖੜਵਾਲਾ ਨੂੰ ਪ੍ਰਧਾਨ ਦਾ ਅਹੁਦਾ ਸੰਭਾਲਿਆ ਗਿਆ। ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਗੋਰਾ ਨੂੰ ਸੀਨੀਅਰ ਮੀਤ ਪ੍ਰਧਾਨ, ਦਵਿੰਦਰ ਸਿੰਘ ਸਰਾਂ ਨੂੰ ਮੀਤ ਪ੍ਰਧਾਨ, ਹਰਦੀਪ ਸਿੰਘ ਡਾਕਟਰ ਨੂੰ ਜਨਰਲ ਸਕੱਤਰ ਅਤੇ ਖਜਾਨਚੀ ਕੁਲਵੀਰ ਸਿੰਘ ਢਿੱਲੋਂ ਨੂੰ ਥਾਪਿਆ ਗਿਆ। ਸੁਖਪ੍ਰੀਤ ਸਿੰਘ ਪ੍ਰੀਤ ਨੂੰ ਪ੍ਰੈਸ ਸਕੱਤਰ ਅਤੇ ਗੁਰਦੀਪ ਸਿੰਘ ਕਾਲਾ ਨੂੰ ਜਥੇਬੰਦਕ ਸਕੱਤਰ ਦਾ ਅਹੁਦਾ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਪਿੰਡ ਦੇ ਕਿਸਾਨਾਂ ਤੋਂ ਇਲਾਵਾ ਬਲਾਕ ਜਨਰਲ ਸਕੱਤਰ ਗੁਰਮੇਲ ਸਿੰਘ ਘਣੀਆਂ, ਗੁਰਾਂਦਿੱਤਾ ਸਿੰਘ ਵਾੜਾ ਭਾਈਕਾ ਇਕਾਈ ਦੇ ਖ਼ਜ਼ਾਨਚੀ, ਗੁਰਮੇਲ ਸਿੰਘ ਝੱਖੜਵਾਲਾ, ਜਸਵੀਰ ਸਿੰਘ, ਬਲਵੀਰ ਸਿੰਘ, ਜਗਮੀਤ ਸਿੰਘ, ਗੁਰਤੇਜ ਸਿੰਘ, ਲਖਵੀਰ ਸਿੰਘ, ਬਸੰਤ ਸਿੰਘ, ਯਾਦਵਿੰਦਰ ਸਿੰਘ, ਧਰਮਵੀਰ ਸਿੰਘ, ਬਲਵੰਤ ਸਿੰਘ ਸੰਧੂ ਅਤੇ ਗੁਰਜਿੰਦਰ ਸਿੰਘ ਜੋਰਾ ਵੀ ਹਾਜ਼ਰ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਰਾਨ ਦੇ…

ਨਵੀਂ ਦਿੱਲੀ, 20 ਮਈ 2024 : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਏਸੀ ਦੇ…

ਵਿਦਿਆਰਥੀਆਂ ਲਈ ਜ਼ਰੂਰੀ ਖਬਰ, ਵਧਦੀ…

ਹਰਿਆਣਾ, 20 ਮਈ : ਹਰਿਆਣਾ ‘ਚ ਗਰਮੀ…

ਈਰਾਨ ਦੇ ਰਾਸ਼ਟਰਪਤੀ ਦੇ ਹੈਲੀਕਾਪਟਰ…

20 ਮਈ 2024: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ…

ਭਲਕੇ ਭਾਜਪਾ ਹੈੱਡਕੁਆਰਟਰ ਜਾਣਗੇ ਅਰਵਿੰਦ…

 ਨਵੀਂ ਦਿੱਲੀ , 18 ਮਈ- ਦਿੱਲੀ ਦੇ…

Listen Live

Subscription Radio Punjab Today

ਈਰਾਨ ਦੇ ਰਾਸ਼ਟਰਪਤੀ ਦੇ ਹੈਲੀਕਾਪਟਰ ਦਾ ਮਿਲਿਆ…

20 ਮਈ 2024: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਅਤੇ ਉਨ੍ਹਾਂ ਦੇ ਵਿਦੇਸ਼ ਮੰਤਰੀ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ…

ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ…

17 ਮਈ 2024: ਕੇਂਦਰੀ ਵਿਦੇਸ਼ ਮੰਤਰੀ ਐਸ…

ਚਾਰ ਲੋਕਾਂ ਦੀ ਮੌਤ ਦੇ…

ਫਰਿਜਨੋ (ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

Our Facebook

Social Counter

  • 40471 posts
  • 0 comments
  • 0 fans