Menu

ਨਿਯਮ ਤੋੜਨ ‘ਤੇ WhatsApp ਨੇ ਬੰਦ ਕੀਤੇ 29 ਲੱਖ ਅਕਾਊਂਟ

2 ਮਾਰਚ 2023-ਪਿਛਲੇ ਮਹੀਨੇ ਦੀ ਯੂਜਰ ਸੇਫਟੀ ਮਹੀਨਾਵਾਰ ਰਿਪੋਰਟ ਜਾਰੀ ਕਰਦੇ ਹੋਏ ਵ੍ਹਟਸਐਪ ਨੇ ਲਗਭਗ 29 ਲੱਖ 18,000 ਇੰਡੀਅਨ ਅਕਾਊਂਟ ਬੰਦ ਕਰ ਦਿੱਤੇ ਹਨ। 1 ਜਨਵਰੀ ਤੋਂ ਲੈ ਕੇ 31 ਜਨਵਰੀ ਵਿਚ ਲਗਭਗ 10,29,000 ਅਕਾਊਂਟ ਅਜਿਹੇ ਹਨ ਜਿਨ੍ਹਾਂ ਨੂੰ ਕੰਪਨੀ ਨੇ ਬੰਦ ਕਰ ਦਿੱਤਾ ਕਿਉਂਕਿ ਇਹ ਭਾਰਤ ਸਰਕਾਰ ਦੇ ਤੈਅ ਨਿਯਮਾਂ ਤੇ ਵ੍ਹਟਸਐਪ ਦੀ ਪਾਲਿਸੀ ਦਾ ਉਲੰਘਣ ਕਰ ਰਹੇ ਸਨ। ਜੇਕਰ ਤੁਸੀਂ ਵੀ ਵ੍ਹਟਸਐਪ ਦਾ ਇਸਤੇਮਾਲ ਗਤਲ ਕੰਮਕਾਰਜ ਲਈ ਕਰਦੇ ਹਨ ਤਾਂ ਮੈਟਾ ਤੁਹਾਡੇ ਅਕਾਊਂਟ ‘ਤੇ ਐਕਸ਼ਨ ਲੈ ਸਕਦਾ ਹੈ।ਹਰ ਮਹੀਨੇ ਵ੍ਹਟਸਐਪ ਯੂਜਰਸ ਕਈ ਅਕਾਊਂਟ ਨੂੰ ਰਿਪੋਰਟ ਕਰਦੇ ਹਨ ਜਿਸ ਦੇ ਬਾਅਦ ਵ੍ਹਟਸਐਪ ਇਨ੍ਹਾਂ ਨੂੰ ਰਿਵਿਊ ਕਰਦਾ ਹੈ ਅਤੇ ਸਹੀ ਪਾਏ ਜਾਣ ‘ਤੇ ਅਕਾਊਂਟ ਨੂੰ ਪਰਮਾਨੈਂਟਲੀ ਬਲਾਕ ਜਾਂ ਖਤਮ ਕਰ ਦਿੰਦਾ ਹੈ। ਵ੍ਹਟਸਐਪ ਇਸ ਤਰ੍ਹਾਂ ਦੇ ਕਦਮ ਇਸ ਲਈ ਚੁੱਕਦਾ ਹੈ ਤਾਂ ਕਿ ਪਲੇਟਫਾਰਮ ਨੂੰ ਯੂਜਰਸ ਲਈ ਸੁਰੱਖਿਅਤ ਬਣਾਇਆ ਜਾ ਸਕੇ। ਦੱਸ ਦੇਈਏ ਕਿ ਦੁਨੀਆ ਭਰ ਵਿਚ ਲਗਭਗ 2 ਬਿਲੀਅਨ ਤੋਂ ਵੀ ਵਧ ਲੋਕ ਵ੍ਹਟਸਐਪ ਦਾ ਇਸਤੇਮਾਲ ਕਰਦੇ ਹਨ।

ਪਿਛਲੇ ਸਾਲ ਦਸੰਬਰ ਮਹੀਨੇ ਵਿਚ ਵ੍ਹਟਸਐਪ ਨੇ ਲਗਭਗ 36 ਲੱਖ ਤੋਂ ਵੱਧ ਅਕਾਊਂਟ ਦੇਸ਼ ਵਿਚ ਬੰਦ ਕੀਤੇ ਸਨ। ਜਨਵਰੀ ਵਿਚ ਵ੍ਹਟਸਐਪ ਨੂੰ ਲਗਭਗ 1461 ਸ਼ਿਕਾਇਤਾਂ ਵੱਖ-ਵੱਖ ਅਕਾਊਂਟ ਨੂੰ ਲੈ ਕੇ ਮਿਲੀ ਸੀ ਜਿਸ ਵਿਚੋਂ 1337 ਅਕਾਊਂਟ ਨੂੰ ਬੈਨ ਕਰਨ ਦੀ ਅਪੀਲ ਯੂਜਰਸ ਵੱਲੋਂ ਕੀਤੀ ਗਈ ਸੀ ਜਦੋਂ ਕਿ ਹੋਰਨਾਂ ‘ਤੇ ਸਪੋਰਟ ਤੇ ਸੇਫਟੀ ਨੂੰ ਲੈ ਕੇ ਸ਼ਿਕਾਇਤ ਦਰਜ ਕੀਤੀ ਗਈ ਸੀ।ਵ੍ਹਟਸਐਪ ਇਕ ਨਵੇਂ ਫੀਚਰ ‘ਤੇ ਕੰਮ ਕਰ ਰਿਹਾ ਹੈ ਜਿਸ ਤਹਿਤ ਲੋਕ ਸਟੇਟਸ ਦੀ ਰਿਪੋਰਟ ਕਰ ਸਕਾਂਗੇ। ਨਵੇਂ ਫੀਟਰ ਦੇ ਬਾਅਦ ਜੇਕਰ ਤੁਹਾਨੂੰ ਕਿਸੇ ਦਾ ਸਟੇਟਸ ਸਹੀ ਨਹੀਂ ਲੱਗਦਾ ਜਾਂ ਸਾਹਮਣੇ ਵਾਲੇ ਵਿਅਕਤੀ ਨੇ ਗਲਤ ਤਰ੍ਹਾਂ ਦਾ ਕੰਟੈਂਟ ਪਾਇਆ ਹੋਇਆ ਹੈ ਤਾਂ ਤੁਸੀਂ ਫੌਰਨ ਇਸ ਦੀ ਸ਼ਿਕਾਇਤ ਵ੍ਹਟਸਐਪ ‘ਤੇ ਕਰ ਸਕਦੇ ਹਨ। ਰਿਵਿਊ ਕਰਨ ‘ਤੇ ਵ੍ਹਟਸਐਪ ਤੁਰੰਤ ਇਸ ਨੂੰ ਹਟਾ ਦੇਵੇਗਾ। ਇਸ ਤੋਂ ਇਲਾਵਾ ਜ਼ਿਆਦਾ ਯੂਜਰਸ ਨੂੰ ਸਟੇਟਸ ‘ਤੇ ਵਾਇਸ ਨੋਟ ਲਗਾਉਣ ਦੀ ਵੀ ਸਹੂਲਤ ਮਿਲੇਗੀ।

ਦਿੱਲੀ ਦੀ ਤਿਹਾੜ ਜੇਲ ਨੂੰ ਮਿਲੀ ਬੰਬ…

ਨਵੀਂ ਦਿੱਲੀ, 14 ਮਈ : ਹਵਾਈ ਅੱਡਿਆਂ ਅਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਦਿੱਲੀ ਦੀ…

PM ਨਰਿੰਦਰ ਮੋਦੀ ਨੇ ਵਾਰਾਣਸੀ…

ਨਵੀਂ ਦਿੱਲੀ 14 ਮਈ 2024: ਪ੍ਰਧਾਨ ਮੰਤਰੀ ਨਰਿੰਦਰ…

ਹੁਣ ਦਿੱਲੀ ਦੇ 4 ਹਸਪਤਾਲਾਂ…

ਨਵੀਂ ਦਿੱਲੀ, 14 ਮਈ -ਦਿੱਲੀ ਦੇ 4…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

Listen Live

Subscription Radio Punjab Today

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ ਸਮਾਗਮ ’ਤੇ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੇ ਸ਼ਹੀਦੀ ਸਮਾਗਮਾਂ ਮੌਕੇ ਜਰਮਨੀ ਦੇ ਸ਼ਹਿਰ ਫਰੈਂਕਫੋਰਟ ਵਿਚ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

ਕੈਨੇਡਾ ਵਿਚ ਲੱਖਾਂ ਡਾਲਰ ਦਾ…

13 ਮਈ 2024- : ਕੈਨੇਡਾ ਦੇ ਟੋਰਾਂਟੋ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

Our Facebook

Social Counter

  • 40351 posts
  • 0 comments
  • 0 fans