Menu

ਟੌਪ ਅਮੀਰਾਂ ਦੀ ਲਿਸਟ ‘ਚੋਂ ਬਾਹਰ ਹੋਏ ਗੌਤਮ ਅਡਾਨੀ

31 ਜਨਵਰੀ- ਅਡਾਨੀ ਗਰੁੱਪ ਦੇ ਚੇਅਰਪਰਸਨ ਗੌਤਮ ਅਡਾਨੀ ਦੁਨੀਆ ਦੇ ਟੌਪ-10 ਅਮੀਰਾਂ ਦੀ ਲਿਸਟ ਵਿਚੋਂ ਬਾਹਰ ਹੋ ਗਏ ਹਨ। ਬਲਿਊਬਰਗ ਬਿਲੀਅਨੇਰੀਅਸ ਇੰਡੈਕਸ ਮੁਤਾਬਕ ਇਕ ਦਿਨ ਵਿਚ ਅਡਾਨੀ ਨੂੰ 8 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। 29 ਜਨਵਰੀ ਨੂੰ ਉਨ੍ਹਾਂ ਦੀ ਕੁੱਲ ਜ਼ਾਇਦਾਦ 92.7 ਬਿਲੀਅਨ ਡਾਲਰ ਸੀ ਜੋ ਘੱਟ ਕੇ 84.4 ਬਿਲੀਅਨ ਡਾਲਰ ‘ਤੇ ਆ ਗਈ। ਇਸ ਨਾਲ ਅਡਾਨੀ ਇੰਡੈਕਸ ਵਿਚ 11ਵੇਂ ਸਥਾਨ ‘ਤੇ ਆ ਗਏ। ਕੁੱਝ ਸਮਾਂ ਪਹਿਲਾ  ਅਡਾਨੀ ਦੀ ਕੁੱਲ ਜ਼ਾਇਦਾਦ ਵਿਚ 35.6 ਬਿਲੀਅਨ ਡਾਲਰ ਦੀ ਕਮੀ ਆਈ ਹੈ। 20 ਨਵੰਬਰ 2022 ਨੂੰ ਅਡਾਨੀ ਦੀ ਕੁੱਲ ਜਾਇਦਾਦ 150 ਬਿਲੀਅਨ ਡਾਲਰ ‘ਤੇ ਪਹੁੰਚ ਗਈ ਸੀ। ਉਥੋਂ ਅਡਾਨੀ ਦੀ ਕੁੱਲ ਜਾਇਦਾਦ ਹੁਣ 65.6 ਬਿਲੀਅਨ ਡਾਲਰ ਹੇਠਾਂ ਹੈ। ਗੌਤਮ ਅਡਾਨੀ ਦਾ ਗਰੁੱਪ ਭਾਰਤ ਵਿਚ ਸਭ ਤੋਂ ਵੱਡਾ ਪੋਰਟ ਆਪ੍ਰੇਟਰ ਹੈ। ਇਹ ਗਰੁੱਪ ਭਾਰਤ ਦਾ ਸਭ ਤੋਂ ਵੱਡਾ ਥਰਮਲ ਕੋਲ ਪ੍ਰੋਡਿਊਸਰ ਤੇ ਸਭ ਤੋਂ ਵੱਡਾ ਕੋਲ ਟ੍ਰੇਡਰ ਵੀ ਹੈ।

ਅਡਾਨੀ 4 ਅਪ੍ਰੈਲ 2022 ਨੂੰ ਸੈਂਟੀਬਿਲੀਅਨੇਰੀਅਸ ਕਲੱਬ ਵਿਚ ਸ਼ਾਮਲ ਹੋਏ ਸਨ। 100 ਬਿਲੀਅਨ ਡਾਲਰ ਤੋਂ ਜ਼ਿਆਦਾ ਨੈਟਵਰਥ ਵਾਲੇ ਵਿਅਕਤੀਆਂ ਨੂੰ ਸੈਂਟੀਬਿਲੀਨੇਅਰ ਕਿਹਾ ਜਾਂਦਾ ਹੈ। ਉਸ ਤੋਂ ਪਹਿਲਾਂ ਅਪ੍ਰੈਲ 2021 ਵਿਚ ਅਡਾਨੀ ਦੀ ਕੁੱਲ ਜਾਇਦਾਦ 57 ਅਰਬ ਡਾਲਰ ਸੀ। ਫਾਈਨੈਂਸ਼ੀਅਨਲ ਸਾਲ 2021-2022 ਵਿਚ ਅਡਾਨੀ ਦੀ ਕੁੱਲ ਜਾਇਦਾਦ ਦੁਨੀਆ ਵਿਚ ਸਭ ਤੋਂ ਤੇਜ਼ੀ ਨਾਲ ਵਧੀ। ਅਡਾਨੀ ਗਰੁੱਪ ਦੀਆਂ 7 ਪਬਲਿਕਲੀ ਲਿਸਟਿਡ ਕੰਪਨੀਆਂ ਹਨ। ਅਮਰੀਕਾ ਦੀ ਰਿਸਰਚ ਫਰਮ ਹਿੰਡਨਬਰਗ ਦੀ ਰਿਪੋਰਟ ਆਈ ਸੀ। ਰਿਪੋਰਟ ਵਿਚ ਅਡਾਨੀ ਗਰੁੱਪ ‘ਤੇ ਸਟਾਕ ਮੈਨੀਪੁਲੇਸ਼ਨ, ਮਨੀ ਲਾਂਡਰਿੰਗ ਤੇ ਅਕਾਊਂਟਿੰਗ ਫਰਾਡ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਦੇ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ।

ਗੌਤਮ ਅਡਾਨੀ ਸਮੂਹ ਨੇ ਹਿੰਡਨਬਰਗ ਦੀ ਰਿਪੋਰਟ ਨੂੰ ਭਾਰਤ ‘ਤੇ ਸਾਜ਼ਿਸ਼ ਤਹਿਤ ਹਮਲਾ ਦੱਸਿਆ ਹੈ। ਗਰੁੱਪ ਨੇ 413 ਪੰਨ੍ਹਿਆਂ ਦਾ ਜਵਾਬ ਜਾਰੀ ਕੀਤਾ। ਇਸ ਵਿਚ ਲਿਖਿਆ ਹੈ ਕਿ ਅਡਾਨੀ ਸਮੂਹ ‘ਤੇ ਲਗਾਏ ਗਏ ਸਾਰੇ ਦੋਸ਼ ਝੂਠੇ ਹਨ। ਗਰੁੱਪ ਨੇ ਇਹ ਵੀ ਕਿਹਾ ਕਿ ਇਸ ਰਿਪੋਰਟ ਦਾ ਅਸਲ ਮਕਸਦ ਅਮਰੀਕੀ ਕੰਪਨੀਆਂ ਦੇ ਆਰਥਿਕ ਫਾਇਦੇ ਲਈ ਨਵਾਂ ਬਾਜ਼ਾਰ ਤਿਆਰ ਕਰਨਾ ਹੈ।

ਦਿੱਲੀ ਦੀ ਤਿਹਾੜ ਜੇਲ ਨੂੰ ਮਿਲੀ ਬੰਬ…

ਨਵੀਂ ਦਿੱਲੀ, 14 ਮਈ : ਹਵਾਈ ਅੱਡਿਆਂ ਅਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਦਿੱਲੀ ਦੀ…

PM ਨਰਿੰਦਰ ਮੋਦੀ ਨੇ ਵਾਰਾਣਸੀ…

ਨਵੀਂ ਦਿੱਲੀ 14 ਮਈ 2024: ਪ੍ਰਧਾਨ ਮੰਤਰੀ ਨਰਿੰਦਰ…

ਹੁਣ ਦਿੱਲੀ ਦੇ 4 ਹਸਪਤਾਲਾਂ…

ਨਵੀਂ ਦਿੱਲੀ, 14 ਮਈ -ਦਿੱਲੀ ਦੇ 4…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

Listen Live

Subscription Radio Punjab Today

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ ਸਮਾਗਮ ’ਤੇ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੇ ਸ਼ਹੀਦੀ ਸਮਾਗਮਾਂ ਮੌਕੇ ਜਰਮਨੀ ਦੇ ਸ਼ਹਿਰ ਫਰੈਂਕਫੋਰਟ ਵਿਚ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

ਕੈਨੇਡਾ ਵਿਚ ਲੱਖਾਂ ਡਾਲਰ ਦਾ…

13 ਮਈ 2024- : ਕੈਨੇਡਾ ਦੇ ਟੋਰਾਂਟੋ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

Our Facebook

Social Counter

  • 40351 posts
  • 0 comments
  • 0 fans