Menu

ਡੈਮੋਕ੍ਰੇਟਿਕ ਟੀਚਰਜ਼ ਫਰੰਟ ਬਠਿੰਡਾ ਨੇ ਅਧਿਆਪਕਾਂ ਦੇ ਵਿੱਤੀ ਅਤੇ ਭਖਦੀਆਂ ਮੰਗਾਂ ਸਬੰਧੀ ਡੀ ਸੀ ਬਠਿੰਡਾ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ ਯਾਦ ਪੱਤਰ

-ਕਿਹਾ ਮੰਗਾਂ ਦਾ ਹੱਲ ਜਲਦ ਨਾ ਕੀਤਾ ਤਾਂ, ਸੂਬਾ ਪੱਧਰੀ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਸਰਕਾਰ

ਬਠਿੰਡਾ 24 ਜਨਵਰੀ ( ਵੀਰਪਾਲ ਕੌਰ) ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਵੱਲੋਂ ਅਧਿਆਪਕਾਂ ਦੀਆਂ ਵਿੱਤੀ ਅਤੇ ਭਖਦੀਆਂ ਮੰਗਾਂ ਦੇ ਲਈ ਸੂਬੇ ਭਰ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਨੂੰ ਦਿੱਤੇ ਜਾਣ ਵਾਲ਼ੇ ਮੰਗ ਪੱਤਰ ਦੇ ਪ੍ਰੋਗਰਾਮ ਤਹਿਤ  ਡੀ.ਟੀ. ਐੱਫ ਬਠਿੰਡਾ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਅਤੇ ਸਕੱਤਰ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਚ ਪੁੱਜੇ ਅਧਿਆਪਕਾਂ ਨੇ ਆਮ ਆਦਮੀ ਦੀ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਹੋਏ ਮਿੰਨੀ ਸਕੱਤਰੇਤ ਵਿਖੇ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਮੰਗਾਂ ਦਾ ਜਲਦ ਤੋਂ ਜਲਦ ਹੱਲ ਕਰਨ ਦੀ ਮੰਗ ਕੀਤੀ ਗਈ ।

ਇਸ ਸਮੇਂ ਜਿਲ੍ਹਾ ਪ੍ਰਧਾਨ ਰੇਸ਼ਮ ਸਿੰਘ , ਸਕੱਤਰ ਜਸਵਿੰਦਰ ਸਿੰਘ , ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਅਤੇ ਮੀਤ ਪ੍ਰਧਾਨ ਵਿਕਾਸ ਗਰਗ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਭਾਂਵੇ ਆਪਣੇ ਆਪ ਨੂੰ ਲੋਕਾਂ ਦੀ ਸਰਕਾਰ ਹੋਣ ਦੇ ਦਾਅਵੇ ਕਰ ਰਹੀ ਹੈ ਪਰ ਅਧਿਆਪਕਾਂ ਦੀਆਂ ਮੰਗਾਂ ਪਿਛਲੀ ਸਰਕਾਰ ਸਮੇਂ ਤੋਂ ਓਸੇ ਤਰ੍ਹਾਂ ਖੜੀਆਂ ਹਨ। ਪੰਜਾਬ ਸਰਕਾਰ ਨਾਲ ਹੋਈਆਂ ਮੀਟਿੰਗਾਂ ਵਿੱਚ ਮੰਤਰੀਆਂ ਵੱਲੋਂ ਮੰਗਾਂ ਦੇ ਹੱਲ ਕਰਨ ਦੇ ਵਾਅਦੇ ਕੀਤੇ ਜਾਂਦੇ ਹਨ ਪਰ ਵਫ਼ਾ ਨਹੀ ਕੀਤੇ ਜਾਂਦੇ ।ਇਸ ਸਮੇਂ ਜਿਲ੍ਹਾ ਮੀਤ ਪ੍ਰਧਾਨ ਵਿਕਾਸ ਗਰਗ, ਪ੍ਰੈਸ ਸਕੱਤਰ ਗੁਰਪ੍ਰੀਤ ਖੇਮੂੰਆਣਾ, ਵਿੱਤ ਸਕੱਤਰ ਅਨਿਲ ਭੱਟ ਅਤੇ ਜ਼ਿਲ੍ਹਾ ਜੱਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਲੰਗੜਾ ਪੇਅ ਕਮਿਸ਼ਨ ਮੁਲਾਜ਼ਮਾਂ ਉੱਪਰ ਥੋਪ ਕੇ ਜਿੱਥੇ ਅਧਿਆਪਕਾਂ ਸਮੇਤ ਸਮੁੱਚੇ ਮੁਲਾਜ਼ਮਾਂ ਨੂੰ ਵਿੱਤੀ ਨੁਕਸਾਨ ਕੀਤਾ ਹੈ ਉੱਥੇ ਪੇਂਡੂ ਭੱਤੇ ਸਮੇਤ 37 ਪ੍ਰਕਾਰ ਦੇ ਮਿਲਦੇ ਹੋਰ ਭੱਤੇ ਕੱਟ ਕੇ ਮੁਲਾਜ਼ਮਾਂ ਦੀ ਪਿੱਠ ਵਿੱਚ ਛੁਰਾ ਮਾਰਿਆ । ਓਹਨਾ ਕਿਹਾ ਇਹਨਾਂ ਮੰਗਾਂ ਤੋਂ ਬਿਨਾ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਉਪਰ ਨਵੀਂ ਪੈਨਸ਼ਨ ਸਕੀਮ ਦੀ ਥਾਂ ਪੁਰਾਣੀ ਪੈਨਸ਼ਨ ਲਾਗੂ ਕਰਨਾ, 119%ਡੀ. ਏ.ਦਾ ਬਕਾਇਆ ਜਾਰੀ ਕਰਨ , ਹਰ ਤਰਾਂ ਦੇ ਕੱਚੇ ਅਧਿਆਪਕਾਂ , ਸਮੇਤ ਕੰਪਿਊਟਰ ਅਧਿਆਪਕਾਂ ਅਤੇ ਐੱਨ ਐੱਸ ਕਿਊ ਐੱਫ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਮਰਜ਼ ਕਰਦੇ ਹੋਏ ਪੱਕੇ ਕਰਨ,ਪਰਖ ਕਾਲ ਦਾ ਸਮਾਂ 3 ਸਾਲ ਤੋਂ ਘਟਾਕੇ 2 ਸਾਲ ਕਰਨ,180 ਈ. ਟੀ. ਟੀ. ਅਧਿਆਪਕਾਂ ‘ਤੇ ਕੇਂਦਰੀ ਪੇਅ ਸਕੇਲ ਦਾ ਫੈਸਲਾ ਵਾਪਿਸ ਲੈਣ , ਨਵੀਂ ਸਿੱਖਿਆ ਨੀਤੀ 2020 ਜੋ ਰੁਜਗਾਰ ਦਾ ਉਜਾੜਾ ਕਰਦੀ ਹੈ ਅਤੇ ਸਕੂਲਾਂ ਨੂੰ ਮਰਜ ਕਰਕੇ ਕਾਰਪੋਰੇਟ ਘਰਾਣਿਆਂ ਲਈ ਲੁੱਟ ਦਾ ਰਾਹ ਖੋਲ੍ਹਦੀ ਹੈ ਨੂੰ ਰੱਦ ਕਰਵਾਉਣ, ODL ਡਿਗਰੀਆਂ ਵਾਲੇ ਅਧਿਆਪਕਾਂ ਨੂੰ ਰੈਗੂਲਰ ਕਰਨ,ਸਰੀਰਕ ਸਿੱਖਿਆ ਵਿਸ਼ੇ ਨੂੰ ਲਾਜ਼ਮੀ ਕਰਕੇ ਪੀ.ਟੀ.ਆਈ.ਅਤੇ ਡੀ.ਪੀ.ਈ., ਅਤੇ ਫਿਜੀਕਲ ਲੈਕਚਰਾਰ ਭਰਤੀ ਕਰਨ,ਬੀ.ਪੀ.ਈ.ਓ ਦਫ਼ਤਰਾਂ ਚ ਲਾਏ ਪੀ.ਟੀ.ਆਈ ਅਧਿਆਪਕਾਂ ਨੂੰ ਸਕੂਲ ਚ ਭੇਜਣ ਅਤੇ ਪੀ.ਟੀ.ਆਈ. ਦੇ ਲੈਫ਼ਟ ਆਉਟ ਪ੍ਰਮੋਸ਼ਨਾਂ ਕੀਤੀਆਂ ਜਾਣ ,ਆਨ ਲਾਈਨ ਸਿੱਖਿਆ ਪ੍ਰਣਾਲੀ ਤਹਿਤ ਟੈਸਟ ਲੈਣੇ ਬੰਦ ਕਰਨ, ਖ਼ਾਨ ਅਕੈਡਮੀ ਇੰਗਲਿਸ਼ ਬੂਸਟਰ ਕਲੱਬ, ਰੀਡ ਟੂ ਮੀ ਅੈਪਬੰਦ ਕਰਨ , ਜਿਲ੍ਹਾ ਪ੍ਰੀਸ਼ਦ ਅਧਿਆਪਕਾਂ ਦੀਆਂ ਪੇਅ ਅਨਾਮਲੀ ਦੂਰ ਕਰਕੇ ਤਨਖਾਹ ਵਿਚ ਸੋਧ ਕਰਨ , ਠੇਕਾ ਅਧਾਰਤ ਅਧਿਆਪਕਾਂ ਨੂੰ ਠੇਕਾ ਕਾਲ ਦੌਰਾਨ ਸੇਵਾ ਬਦਲੇ ਬਣਦੀਆਂ ਛੁੱਟੀਆਂ ਦੇ ਲਾਭ ਦੇਣ ਜਿਹੀਆਂ ਮੰਗਾਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ ਜਿਨਾਂ ਨੂੰ ਪੰਜਾਬ ਸਰਕਾਰ ਲਗਾਤਾਰ ਟਾਲ ਮਟੋਲ ਜਰੀਏ ਠੰਡੇ ਬਸਤੇ ਵਿਚ ਪਾ ਰਹੀ ਹੈ। ਸਿੱਖਿਆ ਮੰਤਰੀ ਸਮੇਤ ਉੱਚ ਅਧਿਕਾਰੀਆਂ ਨਾਲ ਸਮੇਂ ਸਮੇਂ ਤੇ ਜਥੇਬੰਦੀ ਦੀਆਂ ਹੋਈਆਂ ਮੀਟਿੰਗਾਂ ਵਿੱਚ ਉਕਤ ਮੰਗਾਂ ਲਗਾਤਾਰ ਉਠਾਈਆਂ ਗਈਆਂ ਹਨ ਪਰ ਸਰਕਾਰ ਵੱਲੋਂ ਇਹਨਾਂ ਮੰਗਾਂ ਪ੍ਰਤਿ ਮੂੰਹ ਬੰਦ ਕੀਤਾ ਹੋਇਆ ਹੈ। ਅੱਜ ਪੂਰੇ ਪੰਜਾਬ ਵਿਚ ਇਹਨਾਂ ਮੰਗਾਂ ਦੀ ਪੂਰਤੀ ਲਈ ਪੰਜਾਬ ਸਰਕਾਰ ਨੂੰ ਡੀ. ਸੀ. ਰਾਹੀਂ ਯਾਦ ਪੱਤਰ ਭੇਜੇ ਜਾ ਰਹੇ ਜੇਕਰ ਇਹਨਾਂ ਮੰਗਾਂ ਦਾ ਸਰਕਾਰ ਵੱਲੋਂ ਨਿਪਟਾਰਾ ਜਲਦ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਦੇ ਖਿਲਾਫ ਤਿੱਖਾ ਸ਼ੰਘਰਸ਼ ਕੀਤਾ ਜਾਵੇਗਾ।ਆਗੂਆਂ ਨੇ ਕਿਹਾ ਕਿਹਾ ਕਿ ਅੱਜ ਦੇ ਪ੍ਰੋਗਰਾਮ ਅਗਲੇ ਦਿਨਾਂ ਦੇ ਸੰਘਰਸ਼ ਦੀਆਂ ਤਿਆਰੀਆਂ ਵਜੋਂ ਹਨ।ਇਸ ਸਮੇਂ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਭੁਪਿੰਦਰ ਮਾਈਸਰਖਾਨਾ, ਰਜਿੰਦਰ ਕੌਰ , ਅਮਰਿੰਦਰ ਭਾਈਰੂਪਾ, ਅਸਵਨੀ ਕੁਮਾਰ ਭੁੱਚੋ, ਭੋਲਾ ਰਾਮ ਤਲਵੰਡੀ , ਨਵਚਰਨਪ੍ਰੀਤ ਅਤੇ ਬਲਜਿੰਦਰ ਕੌਰ ਨੇ ਵੀ ਸੰਬੋਧਨ ਕੀਤਾ।

ਮੌਤ ਦਾ ਨਾਟਕ ਰਚਣ ਲਈ ਇੰਸਟਾ ਤੇ…

1 ਫਰਵਰੀ 2023-ਜਰਮਨੀ ਵਿਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ 23 ਸਾਲਾ ਔਰਤ ਨੇ ਆਪਣੀ ਮੌਤ…

ਬਜਟ 2023 ਤੋਂ ਪਹਿਲਾਂ ਸਰਕਾਰ…

ਬਜਟ 2023 ਨੂੰ ਪੇਸ਼ ਕਰਨ ਤੋਂ ਪਹਿਲਾਂ…

ਸਾਬਕਾ PM ਮਨਮੋਹਨ ਸਿੰਘ ਦਾ…

1 ਫਰਵਰੀ 2023-ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ…

ਨੇਤਾ ਦੀ ਥਾਰ ਨੇ ਦਰੜੇ…

1 ਫਰਵਰੀ 2023-ਇਕ ਬੇਕਾਬੂ ਥਾਰ ਜੀਪ ਨੇ…

Listen Live

Subscription Radio Punjab Today

Our Facebook

Social Counter

  • 27284 posts
  • 0 comments
  • 0 fans

ਮੌਤ ਦਾ ਨਾਟਕ ਰਚਣ ਲਈ ਇੰਸਟਾ ਤੇ…

1 ਫਰਵਰੀ 2023-ਜਰਮਨੀ ਵਿਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ 23 ਸਾਲਾ ਔਰਤ ਨੇ ਆਪਣੀ ਮੌਤ…

ਅਮਰੀਕਾ ‘ਚ ਵਾਪਰੀ ਗੋਲੀਬਾਰੀ ਦੀ…

31 ਜਨਵਰੀ- ਅਮਰੀਕਾ ਵਿਚ ਗੋਲੀਬਾਰੀ ਦੇ ਮਾਮਲਿਆਂ…

ਜਲੰਧਰ ਦੀ ਧੀ ਨੇ ਵਧਾਇਆ…

31 ਜਨਵਰੀ 2023-ਪੰਜਾਬ ਦੀ ਇੱਕ ਹੋਣਹਾਰ ਧੀ…

ਮੈਲਬੌਰਨ ‘ਚ ਤਿਰੰਗਾ ਲਹਿਰਾ ਰਹੇ…

30 ਜਨਵਰੀ 2023-ਆਸਟ੍ਰੇਲੀਆ ਦੇ ਮੈਲਬੌਰਨ ‘ਚ ਤਿਰੰਗਾ…