Menu

ਚੋਲ ਚਿੱਟੇ ਪਰ ਇਸ ਦਾ ਧੰਦਾ ਕਾਲਾ, ਰਾਮਪੁਰਾ ਫੂਲ ਇਲਾਕੇ ਚ ਬਣਾਈ ਵੱਖਰੀ ਪਛਾਣ

ਸੀਂਜਣ ਦੇ ਮੁੱਢਲੇ ਦੌਰ ਵਿਚ ਜਣਤਕ ਵੰਡ ਪ੍ਰਣਾਲੀ ਦੇ ਚੌਲ ਨੇ ਦਿੱਤੀ ਦਸਤਕ
ਰਾਮਪੁਰਾ ਫੂਲ (ਬਠਿੰਡਾ) 19 ਦਸੰਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਚੌਲ ਸਨਅਤ ਵਿਚ ਪੰਜਾਬ ਵਿਚ ਮੋਹਰੀ ਰਹਿਣ ਵਾਲੇ ਰਾਮਪੁਰਾ ਫੂਲ ਇਲਾਕੇ ਨੇ ਹੁਣ ਚਿੱਟੇ ਚੋਲਾਂ ਦੇ ਕਾਲੇ ਧੰਦੇ ਵਿਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ, ਭਾਵੇਂ ਇਹ ਧੰਦਾ ਪਿਛਲੇ ਲੰਬੇਂ ਸਮੇਂ ਤੋ ਰਾਮਪੁਰਾ ਇਲਾਕੇ ਅੰਦਰ ਸਿਆਸੀ ਅਤੇ ਪ੍ਰਸਾਸਨਿਕ ਪੁਸ਼ਤਪਨਾਹੀ ਹੇਠ ਚਲਦਾ ਆ ਰਿਹਾ ਹੈ। ਜਿਸ ਨੇ ਸਰਕਾਰ ਬਦਲਣ ਤੋ ਬਾਅਦ ਵੀ ਆਪਣੀ ਦਿਸ਼ਾਂ ਅਤੇ ਦਸ਼ਾਂ ਵਿਚ ਕੋਈ ਬਦਲਾਅ ਨਹੀ ਕੀਤਾ ਭਾਵੇਂ ਕੇਂਦਰ ਅਤੇ ਸੂਬਾ ਸਰਕਾਰ ਨੇ ਜਣਤਕ ਵੰਡ ਪ੍ਰਣਾਲੀ ਵਾਲੇ ਚੌਲ ਦੇ ਪੰਜਾਬ ਅੰਦਰ ਦਾਖਿਲੇ ’ਤੇ ਬਿਆਨਬਾਜੀ ਰਾਹੀ ਪੂਰਨ ਰੋਕ ਲਗਾਈ ਹੋਈ ਹੈ ਪਰ ਅਸਲੀਅਤ ਕੁਝ ਹੋਰ ਹੀ ਹੈ ਕਿਉਕਿ ਪਿਛਲੇ ਚਾਰ ਦਿਨ ਤੋ ਰਾਮਪੁਰਾ ਫੂਲ ਇਲਾਕੇ ਅੰਦਰ ਮੌੜ ਰੋਡ ਤੋ ਸੀ.ਆਈ.ਏ ਪੁਲਿਸ ਦੇ ਹੱਥ ਚੜੇ ਤਿੰਨ ਚਿੱਟੇ ਚੋਲਾਂ ਦੇ ਟਰੱਕਾਂ ਨੇ ਖੁਰਾਕ ਅਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਅਧਿਕਾਰੀਆਂ ਦੇ ਦਗਮੱਜਿਆ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਲੰਘੇ ਤਿੰਨ ਦਿਨ ਪਹਿਲਾ ਸੀ.ਆਈ.ਏ -1 ਬਠਿੰਡਾ ਦੀ ਪੁਲਿਸ ਟੀਮ ਨੇ ਕੁਝ ਅਨਾਜ ਨਾਲ ਲੋਡ ਹੋਏ ਟਰੱਕਾਂ ਨੂੰ ਸ਼ੱਕੀ ਹਾਲਤਾਂ ਵਿਚ ਖੜੇ ਹੋਇਆ ਨੂੰ ਆਪਣੇ ਕਬਜੇ ਵਿਚ ਲੈ ਕੇ ਉਨਾਂ ਕੋਲੋ ਪੁੱਛ ਪੜਤਾਲ ਕੀਤੀ ਪਰ ਪੁਲਿਸ ਵੱਲੋ ਸਿੱਧੇ ਤੌਰ ’ਤੇ ਅਨਾਜ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਸਬੰਧਤ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਇੰਚਾਰਜ ਤਰਜਿੰਦਰ ਸਿੰਘ ਨੇ ਦੱਸਿਆਂ ਕਿ ਇਨਾਂ ਟਰੱਕਾਂ ਵਿਚ ਚੌਲ ਭਰਿਆ ਹੋਇਆ ਹੋਣ ਕਾਰਨ ਉਨਾਂ ਨੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾਇਆ ਅਤੇ ਚੌਲ ਦੀ ਪੜਤਾਲ ਕਰਨ ਲਈ ਕਿਹਾ ਤਾਂ ਜੋ ਚੌਲਾਂ ਦੀ ਅਸਲੀਅਤ ਬਾਰੇ ਪਤਾ ਲੱਗ ਸਕੇ। ਉਨਾਂ ਅੱਗੇ ਦੱਸਿਆਂ ਕਿ ਅਧਿਕਾਰੀਆਂ ਨੇ ਪੁਲਿਸ ਨੂੰ ਇਹ ਵੀ ਲਿਖ ਕੇ ਦਿੱਤਾ ਕਿ ਉਕਤ ਚੌਲਾਂ ਤੋ ਕਿਤੇ ਵੀ ਇਹ ਸਾਹਮਣੇ ਨਹੀ ਆਇਆ ਕਿ ਇਹ ਚੌਲ ਜਣਤਕ ਵੰਡ ਪ੍ਰਣਾਲੀ ਨਾਲ ਸਬੰਧ ਰੱਖਦੇ ਹਨ ਜੇਕਰ ਇੰਝ ਕਹਿ ਲਈਏ ਕਿ ਅਧਿਕਾਰੀਆਂ ਨੇ ਪੀ.ਡੀ.ਐਸ ਦੇ ਚੌਲਾਂ ਦੇ ਭਰੇ ਟਰੱਕਾਂ ਨੂੰ ਕਲੀਨ ਚਿੱਟ ਦੇ ਦਿੱਤੀ ਤਦ ਕੋਈ ਅਤਿਕਥਨੀ ਨਹੀ ਹੋਵੇਗੀ ਭਾਵੇਂ ਪੁਲਿਸ ਨੇ ਫੂਡ ਸਪਲਾਈ ਵਿਭਾਗ ਤੋ ਲਿਖਤੀ ਰੂਪ ਵਿਚ ਮਿਲੇ ਪੱਤਰ ਤੋ ਬਾਅਦ ਸੰਤੁਸ਼ਟੀ ਜਾਹਿਰ ਕਰਦਿਆਂ ਇਨਾਂ ਟਰੱਕਾਂ ਬਾਰੇ ਘੋਖ ਕਰਨੀ ਬੰਦ ਕਰ ਦਿੱਤੀ। ਉਧਰ ਅਸਲੀਅਤ ਕੁਝ ਹੋਰ ਹੀ ਸੀ ਕਿਉਕਿ ਉਕਤ ਟਰੱਕ ਰਾਮਪੁਰਾ ਫੂਲ ਦੇ ਹੀ ਇਕ ਚੌਲ ਮਿੱਲ ਮਾਲਿਕ ਵੱਲੋ ਮੰਗਵਾਏ ਗਏ ਸਨ ਤਾਂ ਜੋ ਸੀਂਜਣ ਦੇ ਸ਼ੁਰੂਆਤੀ ਦੌਰ ਵਿਚ ਹੀ (MOREPIC1) ਇਨਾਂ ਚੌਲਾਂ ਦੀਆ ਗੱਡੀਆ ਨੂੰ ਭਾਰਤੀ ਖਾਧ ਨਿਗਮ ਰਾਹੀ ਕੇਂਦਰੀ ਪੂਲ ਨੂੰ ਦੇ ਕੇ ਹੱਥ ਰੰਗ ਲਏ ਜਾਣ ਪਰ ਚੌਲਾਂ ਦੇ ਟਰੱਕਾਂ ਵਾਲੇ ਮਿੱਲ ਮਾਲਿਕ ਦਾ ਪਤਾ ਪੁੱਛਣ ਵਿਚ ਖੁੰਝ ਗਏ। ਜਿਸ ਕਾਰਨ ਹੀ ਉਕਤ ਟਰੱਕ ਪੁਲਿਸ ਦੀ ਨਜਰੇ ਚੜ ਗਏ। ਜਿਸ ਕਾਰਨ ਪੁਲਿਸ ਨੇ ਇਨਾਂ ਚੌਲਾਂ ਦੇ ਭਰੇ ਟਰੱਕਾਂ ਨੂੰ ਇਕ ਵਾਰ ਅਨਾਜ ਮੰਡੀ ਰਾਮਪੁਰਾ ਫੂਲ ਦੇ ਥਾਣਾ ਸਿਟੀ ਕੋਲ ਸ਼ੈਡਾਂ ਹੇਠ ਖੜੇ ਕਰ ਦਿੱਤੇ, ਪਰ ਜਿਉ ਹੀ ਚੌਲ ਮਿੱਲ ਮਾਲਿਕ ਨੂੰ ਅਜਿਹਾ ਹੋਣ ਬਾਰੇ ਸੂਹ ਲੱਗੀ ਤਦ ਉਨਾਂ ਦੇ ਵੀ ਹੱਥ ਪੈਰ ਫੁੱਲਣੇ ਸ਼ੁਰੂ ਹੋਏ ਪਰ ਚਿੱਟੇ ਚੌਲਾਂ ਦੇ ਕਾਲੇ ਧੰਦੇ ਵਿਚ ਅਜਿਹੇ ਮਿੱਲ ਮਾਲਿਕਾਂ ਦੀ ਪਿੱਠ ’ਤੇ ਚਾਂਦੀ ਦੇ ਚਮਚੇ ਨੂੰ ਚੂਸਣ ਲਈ ਹਰ ਵੇਲੇ ਤਿਆਰ ਖੜੇ ਅਧਿਕਾਰੀਆਂ ਨੇ ਮਿੱਲ ਮਾਲਿਕ ਦੀ ਰੱਜਵੀਂ ਸਪੋਰਟ ਕੀਤੀ ਅਤੇ ਕਾਲੇ ਚੌਲਾਂ ਦੇ ਟਰੱਕਾਂ ਨੂੰ ਚਿੱਟੇ ਦਿਨ ਟਰੱਕ ਡਰਾਇਵਰਾਂ ਨੂੰ ਸਿਰਫ ਚੇਤਾਵਨੀ ਭਰੇ ਲਹਿਜੇ ਨਾਲ ਇਹ ਕਹਿ ਕੇ ਰਵਾਨਾ ਕਰ ਦਿੱਤੀ ਕਿ ਸਾਡੇ ਇਲਾਕੇ ਅੰਦਰ ਅਜਿਹੇ ਚੌਲ ਕਿਤੇ ਨਹੀ ਉਤਰਣੇ ਚਾਹੀਦੇ ਨਹੀ ਤਾਂ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ। ਮਾਮਲੇ ਸਬੰਧੀ ਚੌਲਾਂ ਦੇ ਟਰੱਕਾਂ ਦੇ ਮਾਲਿਕ ਵਜੋ ਸਾਹਮਣੇ ਆਏ ਮਿੱਲ ਮਾਲਿਕ ਰਿੰਕੂ ਨਾਲ ਜਦ ਸਪੰਰਕ ਕਰਨ ਦੀ ਕੋਸ਼ਿਸ ਕੀਤੀ ਤਦ ਉਨਾਂ ਪਹਿਲੀ ਵਾਰ ਫੋਨ ਨਾ ਚੁੱਕਿਆ ਪਰ ਦੂਜੀ ਵਾਰ ਰਿੰਗ ਜਾਣ ’ਤੇ ਕਾਲ ਨੂੰ ਅੱਗੇ ਫਾਰਵਰਡ ਕਰ ਦਿੱਤਾ ਗਿਆ। ਉਧਰ ਮਾਮਲੇ ਦੇ ਨਿਬੜ ਜਾਣ ਕਾਰਨ ਭਾਵੇਂ ਸਮੁੱਚੀ ਟੀਮ ਨੇ ਸੁੱਖ ਦਾ ਸਾਹ ਲਿਆ ਹੋਵੇਗਾ ਪਰ ਮਾਮਲਾ ਮੀਡੀਆ ਦੇ ਹੱਥ ਆਉਣ ਤੋ ਬਾਅਦ ਖਿਲਾਰਾ ਪੈ ਗਿਆ ਅਤੇ ਉੱਚ ਅਧਿਕਾਰੀਆਂ ਤੱਕ ਖੜਕੀਆ ਤਾਰਾਂ ਨੇ ਹੁਣ ਇਸ ਮਾਮਲੇ ਦੀ ਜਾਂਚ ਸ਼ੁਰੂ ਕਰਵਾ ਦਿੱਤੀ ਹੈ। ਮਾਮਲੇ ਸਬੰਧੀ ਫੂਡ ਸਪਲਾਈ ਵਿਭਾਗ ਦੇ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਅੱਜ ਹੀ ਇਹ ਮਾਮਲਾ ਉਨਾਂ ਦੇ ਧਿਆਨ ਵਿਚ ਆਇਆ ਹੈ, ਜਦਕਿ ਮਾਮਲੇ ਵਿਚ ਕਿਸੇ ਵੀ ਮਿੱਲ ਮਾਲਿਕ ਜਾਂ ਅਧਿਕਾਰੀ ਦੇ ਦੋਸ਼ੀ ਪਾਏ ਜਾਣ ’ਤੇ ਉਸ ਨੂੰ ਬਖਸ਼ਿਆ ਨਹੀ ਜਾਵੇਗਾ। ਜਿਕਰਯੋਗ ਹੈ ਕਿ ਜਣਤਕ ਵੰਡ ਪ੍ਰਣਾਲੀ ਦਾ ਚੌਲ ਲਗਾਤਾਰ ਇਲਾਕੇ ਅੰਦਰ ਪੁੱਜ ਰਿਹਾ ਹੈ, ਜੋ ਸ਼ੁਰੂਆਤੀ ਦੌਰ ਵਿਚ ਕੇਂਦਰੀ ਪੂਲ ਨੂੰ ਦਿੱਤੀਆ ਜਾਣ ਵਾਲੀਆ ਚੌਲਾਂ ਦੀਆ ਗੱਡੀਆ ਵਿਚ ਮਿਲਾਵਟ ਰਾਹੀ ਕੁਝ ਮਿੱਲ ਮਾਲਿਕ ਇਸ ਨੂੰ ਗੁਦਾਮਾਂ ਵਿਚ ਪਹੁੰਚਾਉਣ ਦੇ ਰੌਅ ਵਿਚ ਰਹਿੰਦੇ ਹਨ। ਉਧਰ ਇਕ ਮਿੱਲ ਮਾਲਿਕ ਨੇ ਇਹ ਵੀ ਦੱਸਿਆਂ ਕਿ ਜਣਤਕ ਵੰਡ ਪ੍ਰਣਾਲੀ ਵਾਲੇ ਚੌਲ ਦੇ ਨਾਲੋ ਨਾਲ ਝੋਨੇ ਦੀ ਛੜਾਈ ਸਮੇਂ ਚੋਲਾਂ ਦੇ ਸਾਬਤ ਨਿਕਲਣ ’ਤੇ ਟੁੱਟ ਦੀ ਕਮੀ ਹੋਣ ਕਾਰਨ ਚੌਲਾਂ ਦੀ ਟੁੱਟ (ਬਰੋਕਨ) ਦੇ ਟਰੱਕ ਵੀ ਇਲਾਕੇ ਅੰਦਰ ਬਿਨਾਂ ਕਿਸੇ ਰੋਕ ਟੋਕ ਦਸਤਕ ਦੇ ਰਹੇ ਹਨ। ਜਿਸ ਨੂੰ ਸਾਬਤ ਚੌਲਾਂ ਵਿਚ ਮਿਲਾ ਕੇ ਗੁਦਾਮਾਂ ਤੱਕ ਪੁੰਹਚਾਇਆ ਜਾ ਰਿਹਾ ਹੈ। ਹੁਣ ਵੇਖਣਾ ਹੋਵੇਗਾ ਕਿ ਚਿੱਟੇ ਚੌਲਾਂ ਦੇ ਕਾਲੇ ਧੰਦੇ ਦੀ ਜਾਂਚ ਕਿਸ ਨਿਰਪੱਖ ਦਿਸ਼ਾਂ ਵਿਚ ਅੱਗੇ ਵਧੇਗੀ।

ਹਿਮਾਚਲ ਪ੍ਰਦੇਸ਼ ‘ਚ ਤਕਰੀਬਨ 10.60 ਕਰੋੜ ਰੁਪਏ…

27,ਅਪ੍ਰੈਲ2024:ਹਿਮਾਚਲ ਪ੍ਰਦੇਸ਼ ਵਿੱਚ ਸੱਤਵੇਂ ਅਤੇ ਆਖਰੀ ਪੜਾਅ ਵਿੱਚ ਲੋਕ ਸਭਾ ਚੋਣਾਂ ਹਨ। ਹਿਮਾਚਲ ਪ੍ਰਦੇਸ਼ ਪੁਲਿਸ ਨੇ ਚੋਣ ਜ਼ਾਬਤਾ ਲਾਗੂ…

ਪੰਜਾਬ ’ਚ ਹਥਿਆਰਾਂ ਦੇ ਮੁੱਦੇ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

Listen Live

Subscription Radio Punjab Today

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Our Facebook

Social Counter

  • 39960 posts
  • 0 comments
  • 0 fans