Menu

ਧਮਕੀਆਂ ਦੇ ਕੇ ਲੋਕਾਂ ਤੋਂ ਫਿਰੋਤੀਆਂ ਮੰਗਣ ਵਾਲੇ 2 ਗਿਰੋਹਾਂ ਦਾ ਪਰਦਾਫਾਸ਼

ਫਿਰੋਜ਼ਪੁਰ,18 ਅਗਸਤ (ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ) – ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ. ਪੰਜਾਬ ਦਾ ਸੀਨੀਅਰ ਅਫਸਰਾਂ ਵਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਸਮਾਜ ਵਿਰੋਧੀ ਅਨਸਰਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਪਰ ਪੂਰੀ ਤਰਾਂ ਨਾਲ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਸ ਪੂਰੇ ਐਕਸ਼ਨ ਦੀ ਅਗਵਾਈ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਫਿਰੋਜ਼ਪੁਰ ਵੱਲੋਂ ਖੁਦ ਕੀਤੀ ਜਾ ਰਹੀ ਹੈ ਅਤੇ ਜਿਲ੍ਹਾ ਦੇ ਗਜ਼ਟਡ ਪੁਲਿਸ ਅਧਿਕਾਰੀਆ ਰਾਹੀਂ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਪਿਛਲੇ ਦਿਨੀਂ ਪੁਲਿਸ ਨੂੰ 12 ਵੱਖ-ਵੱਖ ਮਾਮਲਿਆ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਫੋਨ ਰਾਹੀਂ ਧਮਕੀ ਦੇ ਕੇ ਫਿਰੋਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਸੀ। ਮਿਤੀ 15-08-2022 ਨੂੰ ਮਨਜੀਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਸਨਰ, ਥਾਣਾ ਸਦਰ ਜੀਰਾ, ਜਿਲ੍ਹਾ ਫਿਰੋਜ਼ਪੁਰ ਵੱਲੋਂ ਪੁਲਿਸ ਨੂੰ ਇਤਲਾਹ ਦਿਤੀ ਗਈ ਕਿ ਮਿਤੀ 06-08-210212 ਨੂੰ ਉਸਦੇ ਫੋਨ ਪਰ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਕਰਕੇ ਫਿਰੌਤੀ ਵਜੋਂ 05 ਲੱਖ ਰੁਪਏ ਦੀ ਮੰਗ ਕੀਤੀ ਅਤੇ ਉਹਨਾਂ ਦੀ ਮੰਗ ਪੂਰੀ ਨਾ ਹੋਣ ਤੇ ਉਸ ਨੂੰ ਤੇ ਉਸਦੇ ਬੇਟੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਜਿਸ ਤੇ ਮੁਕੱਦਮਾ ਨੰਬਰ 116 ਮਿਤੀ 15 08-2022 ਅੱਧ 386,506,511,120ਬੀ ਭ.ਦ ਥਾਣਾ ਸਦਰ ਜੀਰਾ ਦਰਜ ਰਜਿਸਟਰ ਕਰਕੇ ਪਲਵਿੰਦਰ ਸਿੰਘ ਪੀ.ਪੀ.ਐੱਸ., ਉਪ ਕਪਤਾਨ ਪੁਲਿਸ ਜ਼ੀਰਾ ਦੀ ਅਗਵਾਈ ਵਿਚ ਇਸ ਬਚਨ ਸਿੰਘ ਮੁੱਖ ਅਫਸਰ ਥਾਣਾ ਸਦਰ ਜ਼ੀਰਾ ਤੇ ਉਹਨਾਂ ਦੀ ਟੀਮ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਤਕਨੀਕੀ ਸਾਧਨਾਂ ਅਤੇ ਖੁਫੀਆ ਸੋਰਸਾਂ ਦੀ ਮਦਦ ਨਾਲ ਮਨਜੀਤ ਸਿੰਘ ਪਾਸੋਂ ਫਿਰੌਤੀ ਮੰਗਣ ਵਾਲੇ ਗਿਰੋਹ ਨੂੰ ਟਰੇਸ ਕਰਕੇ ਉਸਦੇ 03 ਮੈਂਬਰਾਂ ਮਨਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ, ਹਰਮਨਦੀਪ ਸਿੰਘ ਪੁੱਤਰ ਨਿਰਮਲ ਸਿੰਘ, ਹੁਸਨਪ੍ਰੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀਆਨ ਪਿੰਡ ਸਨੇਰ, ਜਿਲਾ ਫਿਰੋਜ਼ਪੁਰ ਨੂੰ ਮਿਤੀ 16-08-2022 ਨੂੰ ਪਿੰਡ ਸਨੋਰ ਨੇੜੇ ਬਣੀ ਬਾਬੇ ਦੀ ਜਗਾ ਕਾਬੂ ਕੀਤਾ ਗਿਆ, ਜਿੰਨਾਂ ਪਾਸੋਂ 06 ਮੋਬਾਈਲ ਫੋਨ, ਇੱਕ ਸਿੰਮ ਕਾਰਡ ਅਤੇ ਇੱਕ ਮੋਟਰਸਾਈਕਲ ਬ੍ਰਾਮਦ ਹੋਇਆ ਹੈ। ਇਸ ਸਬੰਧੀ ਮੁਕੱਦਮਾ ਨੰਬਰ 16 ਮਿਤੀ 15-08-26022 ਅ/ਧ 386,506,511,120ਬੀ ਭ.ਦ ਥਾਣਾ ਸਦਰ ਜੀਰਾ ਦਰਜ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਦੋਸ਼ੀਆਨ ਨੂੰ ਮਿਤੀ 17-08-2022 ਨੂੰ ਪੇਸ਼ ਅਦਾਲਤ ਕਰਕੇ 103 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਦੂਸਰੇ ਅਜਿਹੇ ਮਾਮਲੇ ਵਿੱਚ ਮਿਤੀ 17-08-2022 ਨੂੰ ਬੂਟਾ ਰਾਮ ਪੁੱਤਰ ਧੰਨਾ ਮੇਲ ਵਾਸੀ ਵਾਰਡ ਨੰਬਰ 05, ਨਵੀਂ ਅਬਾਦੀ, ਤਲਵੰਡੀ ਭਾਈ ਨੂੰ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਸਦੇ ਪੋਤਰੇ ਰਾਜਦੀਪ ਅਰੋੜਾ ਪੁੱਤਰ ਪੁਸ਼ਪਿੰਦਰ ਸਿੰਘ ਵਾਸੀ ਨਵੀਂ ਅਬਾਦੀ ਤਲਵੰਡੀ ਭਾਈ ਨੂੰ ਜਸਕਰਨ ਸਿੰਘ ਨਾਮ ਤੇ ਬਣੀ ਇੰਨਸਟਾਗ੍ਰਾਮ ਆਈ.ਡੀ. ਤੋਂ ਧਮਕੀ ਭਰੇ ਮੈਸੇਜ ਆ ਰਹੇ ਹਨ ਕਿ ਉਸਨੂੰ 35 ਲੱਖ ਰੁਪਏ ਫਿਰੋਤੀ ਦਿਉ ਨਹੀਂ ਤਾਂ ਉਹ ਅਤੇ ਉਸਦਾ ਗਿਰੋਹ ਬੂਟਾ ਰਾਮ ਦੇ ਪੋਤਰੇ ਦੇ ਵਿਆਹ ਦੀਆ ਖੁਸ਼ੀਆ ਨੂੰ ਗਮੀ ਵਿੱਚ ਵਿੱਚ ਬਦਲ ਦੇਵੇਗਾ ਅਤੇ ਸਾਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆ। ਜਿਸ ਤੇ ਮੁਕਦਮਾ ਨੰਬਰ 61 ਮਿਤੀ 17-08-2022 ਅੱਧ 384,506,511,120ਬੀ ਭ.ਦ. ਥਾਣਾ ਤਲਵੰਡੀ ਭਾਈ ਦਰਜ ਰਜਿਸਟਰ ਕਰਕੇ ਸੰਦੀਪ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਦਿਹਾਤੀ ਫਿਰੋਜ਼ਪੁਰ ਦੀ ਅਗਵਾਈ ਵਿੱਚ ਇਸ ਜਤਿੰਦਰ ਸਿੰਘ ਮੁੱਖ ਅਫਸਰ ਥਾਣਾ ਤਲਵੰਡੀ ਭਾਈ ਤੇ ਉਹਨਾਂ ਦੀ ਟੀਮ ਵੱਲੋਂ ਤੁਰਤ ਕਾਰਵਾਈ ਕਰਦਿਆਂ ਤਕਨੀਕੀ ਸਾਧਨਾਂ ਅਤੇ ਖੁਫੀਆ ਸੋਰਸਾਂ ਦੀ ਮਦਦ ਨਾਲ ਬੂਟਾ ਰਾਮ ਪਾਸੋਂ ਫਿਰੌਤੀ ਮੰਗਣ ਵਾਲੇ ਗਿਰੋਹ ਦੇ ਇੱਕ ਮੈਂਬਰ ਜਸਕਰਨ ਸਿੰਘ ਉਰਫ ਜੱਸਾ ਪੁੱਤਰ ਚਮਕੌਰ ਸਿੰਘ ਵਾਸੀ ਢਿੱਲੋਂ ਕਲੋਨੀ ਤਲਵੰਡੀ ਭਾਈ, ਜਿਲਾ ਫਿਰੋਜ਼ਪੁਰ ਨੂੰ ਮਿਤੀ 17-08 2022 ਨੂੰ ਉਸਦੇ ਘਰੋਂ ਢਿੱਲੋਂ ਕਲੋਨੀ ਤੋਂ ਕਾਬੂ ਕੀਤਾ ਗਿਆ, ਜਿਸ ਪਾਸੋਂ ਇੱਕ ਮੋਬਾਈਲ ਫੋਨ ਰਿਕਵਰ ਹੋਇਆ ਹੈ। ਇਸ ਸਬੰਧੀ ਉਕਤ ਮੁਕੱਦਮਾ ਵਿੱਚ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਉਸਦੇ ਸਾਥੀਆਂ ਬਾਰੇ ਪਤਾ ਲਗਾ ਕੇ ਉਹਨਾਂ ਨੂੰ ਵੀ ਜਲਦ ਕਾਨੂੰਨ ਦੇ ਸਪੁਰਦ ਕੀਤਾ ਜਾਵੇਗਾ। ਦੋਸ਼ੀ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਸੁਰੇਂਦਰ ਲਾਂਬਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਫਿਰੋਜ਼ਪੁਰ ਜੀ ਨੇ ਦਸਿਆ ਕਿ ਪੁਲਿਸ ਸਮਾਜ ਵਿਰੋਧੀ ਅਨਸਰਾਂ ਦੀਆਂ ਹਰ ਤਰਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦਾ ਸਖਤੀ ਨਾਲ ਕਾਨੂੰਨ ਅਨੁਸਾਰ ਜਵਾਬ ਦੇਣ ਲਈ ਤਿਆਰ ਹੈ, ਉਹਨਾਂ ਕਿਹਾ ਕਿ ਆਮ ਪਬਲਿਕ ਉਹਨਾਂ ਨਾਲ ਵਾਪਰੀ ਕਿਸੇ ਵੀ ਤਰਾਂ ਦੀ ਵਧੀਕੀ ਬਾਰੇ ਤੁਰੰਤ ਪੁਲਿਸ ਨੂੰ ਸੂਚਨਾਂ ਦੇਵੇ, ਪੁਲਿਸ ਉਹਨਾਂ ਦੀ ਕਾਨੂੰਨ ਅਨੁਸਾਰ ਤੁਰੰਤ ਮਦਦ ਕਰੇਗੀ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans