ਨਵੀਂ ਦਿੱਲੀ, 5 ਮਾਰਚ – ਪਿਛਲੇ 10 ਦਿਨਾਂ ਤੋਂ ਰੂਸ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਰੂਸ ਲਗਾਤਾਰ ਯੂਕਰੇਨ `ਤੇ ਹਮਲੇ ਕਰ ਰਿਹਾ ਹੈ। ਇਸੇ ਦਰਮਿਆਨ ਇਹ ਜਾਣਕਾਰੀ ਆਈ ਹੈ ਕਿ ਰੂਸ ਨੇ ਹੁਣ ਸੀਜ਼ਫ਼ਾਇਰ ਦਾ ਐਲਾਨ ਕੀਤਾ ਹੈ। ਭਾਰਤੀ ਸਮੇਂ ਦੇ ਮੁਤਾਬਕ 11 ਵਜੇ ਸੀਜ਼ਫ਼ਾਇਰ ਕੀਤਾ ਜਾਵੇਗਾ। ਇਸ ਦੌਰਾਨ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਤੱਕ ਯੂਕਰੇਨ ਵਿੱਚ ਫ਼ਸੇ ਹੋਏ ਲੋਕਾਂ ਨੂੰ ਸੁਰੱਖਿਅਤ ਬਾਹਰ ਨਹੀਂ ਕੱਢਿਆ ਜਾਂਦਾ, ਉਦੋਂ ਤੱਕ ਰੂਸ ਯੂਕਰੇਨ `ਤੇ ਹਮਲਾ ਨਹੀਂ ਕਰੇਗਾ।
ਇਹ ਵੀ ਦੱਸਣਯੋਗ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਦੂਜੇ ਦੌਰ ਦੀ ਗੱਲਬਾਤ ਸ਼ੁਰੂ ਹੋ ਚੁੱਕੀ ਹੈ।ਜਦਕਿ ਤੀਜੇ ਦੌਰ ਦੀ ਗੱਲਬਾਤ ਅੱਜ ਜਾਂ ਕੱਲ੍ਹ ਹੋ ਸਕਦੀ ਹੈ। ਕਾਬਿਲੇਗ਼ੌਰ ਹੈ ਕਿ ਯੂਕਰੇਨ ਵਿੱਚ ਹਾਲੇ ਵੀ ਕਈ ਲੋਕ ਫ਼ਸੇ ਹੋਏ ਹਨ। ਇਸ ਵਿੱਚ ਭਾਰਤੀ ਵਿਦਿਆਰਥੀ ਵੀ ਸ਼ਾਮਲ ਹਨ। ਅਜਿਹੇ ਹਾਲਾਤ ਵਿੱਚ ਉਨ੍ਹਾਂ ਸਾਰੇ ਲੋਕਾਂ ਲਈ ਇਹ ਰਾਹਤ ਦੀ ਖ਼ਬਰ ਹੈ।
ਦਸ ਦਈਏ ਕਿ ਰੂਸ ਤੇ ਯੂਕਰੇਨ ਵਿਚਾਲੇ ਜੰਗ 24 ਫ਼ਰਵਰੀ ਨੂੰ ਸ਼ੁਰੂ ਹੋਈ ਸੀ। ਜਿਸ ਦੇ 10 ਦਿਨਾਂ ਬਾਅਦ ਰੂਸ ਨੇ ਦੂਜੇ ਦੇਸ਼ਾਂ ਦੇ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਇਹ ਐਲਾਨ ਕੀਤਾ ਹੈ।
ਰੂਸ ਦੇ ਮੀਡੀਆ ਆਉਟਲੈਟ ਸਪੁਟਨਿਕ ਦੇ ਮੁਤਾਬਕ ਰੂਸ ਨੇ ਨਾਗਰਿਕਾਂ ਲਈ ਮਾਨਵਤਾਵਾਦੀ ਗਲਿਆਰੇ ਖੋਲ੍ਹਣ ਲਈ 06:00 GMT ਯਾਨੀ 11:30 IST ਤੋਂ ਯੂਕਰੇਨ ਵਿੱਚ ਜੰਗਬੰਦੀ ਦੀ ਘੋਸ਼ਣਾ ਕੀਤੀ। ਇਸ ਦੌਰਾਨ ਯੂਕਰੇਨ ਦੇ ਯੁੱਧ ਖੇਤਰ ਵਿੱਚ ਫਸੇ ਭਾਰਤੀ ਅਤੇ ਹੋਰ ਵਿਦੇਸ਼ੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇਗਾ। ਭਾਰਤ ਅਜੇ ਤੱਕ ਜੰਗਬੰਦੀ ਦੀਆਂ ਇਨ੍ਹਾਂ ਰਿਪੋਰਟਾਂ ਦਾ ਪਤਾ ਲਗਾ ਰਿਹਾ ਹੈ
#BREAKING | Russia declares ceasefire in Ukraine from 06:00 GMT to open humanitarian corridors for civilianshttps://t.co/9dUl99UrOV pic.twitter.com/zK4gpPbdnb
— Sputnik (@SputnikInt) March 5, 2022