Menu

ਉਤੱਰੀ ਭਾਰਤ ‘ਚ ਟਿੱਬਿਆਂ ਦਾ ਸ਼ਹਿਰ ਬਠਿੰਡਾ ਰਿਹਾ ਸਭ ਤੋਂ ਠੰਡਾ, ਆਉਂਦੇ ਦਿਨਾਂ ‘ਚ ਤਾਪਮਾਨ ਹੋਰ ਹੇਠਾਂ ਆਉਣ ਦਾ ਅਨੁਮਾਨ

ਨਵਾਂ ਸਾਲ ਚੜ੍ਹਨ ਨੂੰ ਮਹਿਜ਼ 4 ਦਿਨ ਬਾਕੀ ਹਨ। ਇਸ ਮੌਕੇ ਪਹਾੜਾਂ ਤੇ ਖ਼ੂਬ ਬਰਫ਼ ਪੈਣੀ ਸ਼ੁਰੂ ਹੋ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਨਾਲ ਨਾਲ ਜੰਮੂ ਕਸ਼ਮੀਰ ਤੇ ਉੱਤਰਾਖੰਡ ਵਿੱਚ ਵੀ ਭਾਰੀ ਬਰਫ਼ਬਾਰੀ ਦੇਖਣ ਨੂੰ ਮਿਲ ਰਹੀ ਹੈ। ਐਤਵਾਰ  26 ਦਸੰਬਰ ਨੂੰ ਜੰਮੂ ਕਸ਼ਮੀਰ ‘ਚ ਭਾਰੀ ਬਰਫ਼ਬਾਰੀ ਹੋਈ। ਚਾਰੇ ਪਾਸੇ ਜਿੱਥੇ ਵੀ ਦੇਖੋ ਸੂਬੇ ਦੀਆਂ ਸੜਕਾਂ ਬਰਫ਼ ਦੀ ਸਫ਼ੇਦ ਚਾਦਰ ਨਾਲ ਢਕੀਆਂ ਨਜ਼ਰ ਆਉਂਦੀਆਂ ਹਨ।

ਸੂਬੇ ਭਰ ’ਚ ਸੋਮਵਾਰ ਨੂੰ ਦਿਨ ਦੇ ਤਾਪਮਾਨ ’ਚ ਹਲਕਾ ਸੁਧਾਰ ਹੋਇਆ ਹੈ ਪਰ ਠੰਢ ਬਰਕਰਾਰ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਮੰਗਲਵਾਰ ਨੂੰ ਮੁੜ ਬੱਦਲ ਛਾਏ ਰਹਿਣਗੇ ਤੇ ਕੁਝ ਸਥਾਨਾਂ ’ਤੇ ਹਲਕੀ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ। ਸੂਬੇ ਭਰ ’ਚ ਸੋਮਵਾਰ ਨੂੰ ਦਿਨ ’ਚ ਬਠਿੰਡਾ ਤੇ ਰਾਤ ਦੇ ਤਾਪਮਾਨ ’ਚ ਲੁਧਿਆਣਾ ਸਭ ਤੋਂ ਠੰਢਾ ਰਿਹਾ। ਬਠਿੰਡੇ ’ਚ ਦਿਨ ਦਾ ਤਾਪਮਾਨ ਆਮ ਨਾਲੋਂ ਪੰਜ ਡਿਗਰੀ ਹੇਠਾਂ ਖਿਸਕ ਕੇ 15.6 ਡਿਗਰੀ ਰਿਹਾ। ਹਾਲਾਂਕਿ ਅੰਮ੍ਰਿਤਸਰ (19.5 ਡਿਗਰੀ), ਲੁਧਿਆਣਾ (20.2 ਡਿਗਰੀ) ਤੇ ਪਟਿਆਲਾ (21.6) ’ਚ ਦਿਨ ਦੇ ਤਾਪਮਾਨ ’ਚ ਹਲਕਾ ਸੁਧਾਰ ਰਿਹਾ ਤੇ ਤਾਪਮਾਨ ਸਾਧਾਰਨ ਤੋਂ ਇਕ ਤੋਂ ਤਿੰਨ ਡਿਗਰੀ ਜ਼ਿਆਦਾ ਦਰਜ ਕੀਤਾ ਗਿਆ। ਜਿਥੋਂ ਤਕ ਰਾਤ ਦੇ ਤਾਪਮਾਨ ਦੀ ਗੱਲ ਹੈ ਤਾਂ ਲੁਧਿਆਣੇ ’ਚ ਘੱਟ ਤੋਂ ਘੱਟ ਤਾਪਮਾਨ 4.3 ਡਿਗਰੀ (ਸਾਧਾਰਨ ਨਾਲੋਂ ਇਕ ਡਿਗਰੀ ਘੱਟ) ਦਰਜ ਹੋਇਆ। ਅੰਮ੍ਰਿਤਸਰ ’ਚ 4.6 ਡਿਗਰੀ, ਬਠਿੰਡਾ 6.0 ਡਿਗਰੀ ਤੇ ਪਟਿਆਲੇ ’ਚ 6.6 ਡਿਗਰੀ ਸੈਲਸੀਅਸ ਰਿਹਾ।

ਉੱਧਰ, ਉੱਤਰਾਖੰਡ ‘ਚ ਵੀ ਬਰਫ਼ਬਾਰੀ ਦੇਖਣ ਨੂੰ ਮਿਲੀ। ਕੇਦਾਰਨਾਥ ਵਿੱਚ 10 ਇੰਚ ਤੱਕ ਬਰਫ਼ ਜੰਮ ਗਈ ਹੈ। ਇਸ ਦੇ ਨਾਲ ਹੀ ਸ਼ਿਮਲਾ ਤੇ ਮਨਾਲੀ ਵਿੱਚ ਵੀ ਮੀਂਹ ਤੇ ਬਰਫ਼ਬਾਰੀ ਕਾਰਨ ਘੱਟੋ ਘੱਟ ਤਾਪਮਾਨ ਲੁੜਕ ਕੇ ਮਾਈਨਸ ‘ਤੇ ਪੁੱਜ ਗਿਆ ਹੈ। ਗੱਲ ਸ਼ਿਮਲਾ ਦੀ ਕੀਤੀ ਜਾਏ ਤਾਂ ਸੋਮਵਾਰ ਨੂੰ ਇੱਥੇ ਵੱਧ ਤੋਂ ਵੱਧ ਤਾਪਮਾਨ 7 ਡਿਗਰੀ ਸੈਲਸੀਅਸ ਜਦਕਿ ਘੱਟੋ ਘੱਟ ਤਾਪਮਾਨ ਮਾਈਨਸ 2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਇਨ੍ਹਾਂ ਇਲਾਕਿਆਂ ‘ਚ ਹੋਈ ਬਰਸਾਤ

ਐਤਵਾਰ ਨੂੰ ਪੰਜਾਬ ਦੇ ਬਠਿੰਡਾ, ਗੁਰਦਾਸਪੁਰ ਆਦਮਪੁਰ, ਮੋਹਾਲੀ, ਪਟਿਆਲਾ, ਰਾਜਧਾਨੀ ਚੰਡੀਗੜ੍ਹ ਸਮੇਤ ਹੋਰ ਕਈ ਇਲਾਕਿਆਂ ਵਿਚ ਪੂਰਾ ਦਿਨ ਬੂੰਦਾ ਬਾਂਦੀ ਹੁੰਦੀ ਰਹੀ, ਜਿਸ ਕਾਰਨ ਠੰਢ ਦਾ ਜ਼ੋਰ ਹੋਰ ਵਧ ਗਿਆ। ਇਸ ਦੇ ਨਾਲ ਨਾਲ ਸੀਤ ਲਹਿਰ ਕਾਰਨ ਹੱਡਾਂ ਨੂੰ ਕੰਬਾਉਣ ਵਾਲੀ ਠੰਢ ਮਹਿਸੂਸ ਹੋਈ।

ਉੱਧਰ ਹਰਿਆਣਾ ਦੇ ਰੋਹਤਕ, ਅਟੇਲੀ, ਮਡਲੁਡਾ, ਗੁੜਗਾਂਓ, ਸਿਰਸਾ ਤੇ ਹਿਸਾਰ ਸਮੇਤ ਹੋਰ ਕਈ ਇਲਾਕਿਆਂ ਵਿੱਚ ਬਰਸਾਤ ਹੋਈ।

ਅਗਲੇ 3-4 ਦਿਨ ਪੰਜਾਬ ਹਰਿਆਣਾ ‘ਚ ਸੰਘਣੀ ਧੁੰਦ

ਸੋਮਵਾਰ ਨੂੰ ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਤੇ ਕਈ ਇਲਾਕਿਆਂ ਵਿੱਚ ਸੰਘਣਾ ਕੋਰ੍ਹਾ ਪਿਆ। ਜਿਸ ਕਾਰਨ ਆਵਾਜਾਈ ਵਿਚ ਕਾਫ਼ੀ ਸਮੱਸਿਆ ਹੋਈ। ਇਸ ਦੇ ਨਾਲ ਹੀ 28, 29 ਤੇ 30 ਦਸੰਬਰ ਨੂੰ ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ। ਇਸ ਦੇ ਨਾਲ ਹੀ  ਨਵੇਂ ਸਾਲ ਦੇ ਮੌਕੇ ‘ਤੇ ਪੰਜਾਬ ਹਰਿਆਣਾ, ਦਿੱਲੀ ਤੇ ਰਾਜਸਥਾਨ ਵਿੱਚ ਸੀਤ ਲਹਿਰ ਚੱਲੇਗੀ, ਜਿਸ ਕਾਰਨ ਠੰਢ ਜ਼ਿਆਦਾ ਮਹਿਸੂਸ ਹੋ ਸਕਦੀ ਹੈ। ਕੁੱਲ ਮਿਲਾ ਕੇ ਇਸ ਵਾਰ ਨਵੇਂ ਸਾਲ ਦੇ ਮੌਕੇ ‘ਤੇ ਜ਼ਬਰਦਸਤ ਠੰਢ ਪੈਣ ਦੇ ਆਸਾਰ ਹਨ।

ਹਿਮਾਚਲ ਪ੍ਰਦੇਸ਼ ‘ਚ ਤਕਰੀਬਨ 10.60 ਕਰੋੜ ਰੁਪਏ…

27,ਅਪ੍ਰੈਲ2024:ਹਿਮਾਚਲ ਪ੍ਰਦੇਸ਼ ਵਿੱਚ ਸੱਤਵੇਂ ਅਤੇ ਆਖਰੀ ਪੜਾਅ ਵਿੱਚ ਲੋਕ ਸਭਾ ਚੋਣਾਂ ਹਨ। ਹਿਮਾਚਲ ਪ੍ਰਦੇਸ਼ ਪੁਲਿਸ ਨੇ ਚੋਣ ਜ਼ਾਬਤਾ ਲਾਗੂ…

ਪੰਜਾਬ ’ਚ ਹਥਿਆਰਾਂ ਦੇ ਮੁੱਦੇ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

Listen Live

Subscription Radio Punjab Today

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Our Facebook

Social Counter

  • 39960 posts
  • 0 comments
  • 0 fans