Menu

ਗੁਰੂਹਰਸਹਾਏ ਦੌਰੇ ‘ਤੇ ਪੁੱਜੇ ਮੁੱਖ ਮੰਤਰੀ ਚੰਨੀ ਨੂੰ ਦੌਰਾ ਅੱਧ-ਵਿਚਕਾਰ ਹੀ ਛੱਡ ਕੇ ਮੁੜਨਾ ਪਿਆ

ਚੰਡੀਗੜ੍ਹ, 25 ਨਵੰਬਰ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀਰਵਾਰ ਉਸ ਸਮੇਂ ਅਧਿਆਪਕਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਗੁਰੂ ਹਰਸਹਾਏ ‘ਚ ਰਾਣਾ ਗੁਰਜੀਤ ਸਿੰਘ ਸੋਢੀ  ਦੀ ਰਿਹਾਇਸ਼ ਰਾਜਗੜ੍ਹ ਪੁੱਜੇ। ਪਰੰਤੂ ਮੰਗਾਂ ਨੂੰ ਲੈ ਕੇ ਅਧਿਆਪਕਾਂ, ਕੱਚੇ ਕਾਮਿਆਂ, ਆਂਗਨਵਾੜੀ ਵਰਕਰਾਂ, ਕਿਸਾਨਾਂ ਆਦਿ ਜਥੇਬੰਦੀਆਂ ਵੱੱਲੋਂ ਇਕੱਠੇ ਹੋ ਕੇ ਮੁੱਖ ਮੰਤਰੀ ਦਾ ਭਰਵਾਂ ਵਿਰੋਧ ਕੀਤਾ ਗਿਆ, ਜਿਸ ਕਾਰਨ ਚੰਨੀ ਨੂੰ ਦੌਰਾ ਅੱਧ-ਵਿਚਕਾਰ ਹੀ ਛੱਡ ਕੇ ਮੁੜਨਾ ਪਿਆ।

ਜਾਣਕਾਰੀ ਅਨੁਸਾਰ ਚੰਨੀ ਨੇ ਇਥੇ ਮੰਤਰੀ ਗੁਰਮੀਤ ਸੋਢੀ ਦੀ ਰਿਹਾਇਸ਼ ‘ਤੇ ਕਾਂਗਰਸੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਨਾ ਸੀ। ਪਰੰਤੂ ਜਦੋਂ ਹੀ ਮੁੱਖ ਮੰਤਰੀ ਚੰਨੀ ਨੇ ਸੰਬੋਧਨ ਕੀਤਾ ਤਾਂ ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ‘ਤੇ ਕਾਂਗਰਸੀ ਵਰਕਰਾਂ ਅਤੇ ਬੇਰੁਜ਼ਗਾਰਾਂ ਵਿਰੁੱਧ ਸਥਿਤੀ ਖਿੱਚਧੂਹ ਤੱਕ ਪੁੱਜ ਗਈ, ਜਿਸ ‘ਤੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਪੰਡਾਲ ਵਿੱਚੋਂ ਬਾਹਰ ਕੀਤਾ।

ਉਪਰੰਤ ਜਦੋਂ ਪ੍ਰੋਗਰਾਮ ਖਤਮ ਹੋਇਆ ਤਾਂ ਵੀ ਇਹ ਬੇਰੁਜ਼ਗਾਰ ਅਧਿਆਪਕ ਨਹੀਂ ਰੁਕੇ ਅਤੇ ਵਾਪਸੀ ‘ਤੇ ਚੰਨੀ ਦੀਆਂ ਗੱਡੀਆਂ ਨੂੰ ਘੇਰਾ ਪਾ ਲਿਆ ਅਤੇ ਮੁਰਦਾਬਾਦ ਦੇ ਨਾਹਰੇ ਲਾਉਣੇ ਸ਼ੁਰੂ ਕਰ ਦਿੱਤੇ। ਪੁਲਿਸ ਨੇ ਇਸ ਮੌਕੇ ਇਨ੍ਹਾਂ ਨੂੰ ਖਿੱਚ ਧੂਹ ਕਰਕੇ ਧੱਕੇ ਨਾਲ ਖਦੇੜਿਆ।

ਇਸਤੋਂ ਬਾਅਦ ਮੁੱਖ ਮੰਤਰੀ ਦਾ ਕਿਸਾਨਾਂ ਨੇ ਵੀ ਗੁਰੂਹਰਸਹਾਏ ‘ਚ ਰਾਹ ਰੋਕਿਆ ਅਤੇ ਧਰਨਾ ਲਾ ਕੇ ਰਾਣਾ ਸੋਢੀ ਦੀ ਰਿਹਾਇਸ਼ ਅੱਗੇ ਬੈਠ ਗਏ। ਇਥੇ ਮੁੱਖ ਮੰਤਰੀ ਨੇ ਕਾਨਫਰੰਸ ਨੂੰ ਸੰਬੋਧਨ ਕਰਨਾ ਸੀ, ਜੋ ਕਿ ਠੱਪ ਹੋ ਗਈ।

ਇਸ ਮੌਕੇ ਅਧਿਆਪਕਾਂ ਵੱਲੋਂ ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ ‘ਤੇ ਵੀ ਧਰਨਾ ਲਾਇਆ ਗਿਆ ਅਤੇ ਆਵਾਜਾਈ ਠੱਪ ਕੀਤੀ ਗਈ, ਜਿਸ ਪਿੱਛੋਂ ਮੁੱਖ ਮੰਤਰੀ ਆਪਣੇ ਅਗਲੇ ਦੋਵੇਂ ਪ੍ਰੋਗਰਾਮ ਰੱਦ ਕਰਦੇ ਹੋਏ ਚੋਪਰ ਲੈ ਕੇ ਉਡ ਗਏ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans