8 ਤੋਂ 10 ਅੱਕਤੁਬਰ ਤੱਕ ਸੰਗਰੂਰ ਵਿਖੇ ਹੋਵੇਗੀ ਪੰਜਾਬ ਸਬ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ
ਫ਼ਿਰੋਜ਼ਪੁਰ 30 ਸਤੰਬਰ (ਗੁਰਨਾਮ ਸਿੱਧ, ਗੁਰਦਰਸ਼ਨ ਸੰਧੂ)- ਪੰਜਾਬ ਸਟੇਟ ਸਬ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ 8ਅਕਤੂਬਰ ਤੋਂ ਲੈ ਕੇ 10ਅਕਤੂਬਰ ਤੱਕ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿੱਚ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਟੀਮ ਦੀ ਚੋਣ ਲਈ ਟਰਾਇਲ
ਸੋਮਵਾਰ ਚਾਰ ਅਕਤੂਬਰ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ ਵਿਖੇ ਕਰਵਾਏ ਜਾਣਗੇ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਬਾਕਸਿੰਗ ਕੋਚ ਰੱਮੀ ਕਾਂਤ ਨੇ ਦੱਸਿਆ ਕਿ ਚਾਰ ਅਕਤੂਬਰ ਸੋਮਵਾਰ ਸਵੇਰੇ ਨੌਂ ਵਜੇ ਬਾਕਸਰਾਂ ਦੇ ‘ਵੇਟ ‘ ਕੀਤੇ ਜਾਣਗੇ। ਉਸ ਤੋਂ ਠੀਕ 2ਘੰਟੇ ਬਾਅਦ 11 ਵਜੇ ਟਰਾਇਲ ਸ਼ੁਰੂ ਹੋਣਗੇ। ਇਸ ਮੌਕੇ ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੁਨੀਲ ਸ਼ਰਮਾ ਸਾਬਕਾ ਡਿਪਟੀ ਡਾਇਰੈਕਟਰ ਸਪੋਰਟਸ ਨੇ ਦੱਸਿਆ ਕਿ ਇੱਕ ਜਨਵਰੀ 2007 ਤੋਂ ਲੈ ਕੇ 31 ਦਸੰਬਰ 2008 ਵਿਚਕਾਰ ਪੈਦਾ ਹੋ ਏ ਬਾਕਸਰ ਹੀ ਭਾਗ ਲੈ ਸਕਦੇ ਹਨ । ਸ਼ਰਮਾ ਨੇ ਦੱਸਿਆ ਕਿ ਟਰਾਇਲ ਵਿਚ ਸਿਲੈਕਟ ਹੋਏ ਬੌਕਸਰ ਸੰਗਰੂਰ ਵਿਖੇ ਹੋਣ ਵਾਲੀ ਪੰਜਾਬ ਸਬ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਜਾਣਗੇ ।