Menu

ਅਫਗਾਨਿਸਤਾਨ ਹਵਾਈ ਅੱਡੇ ਧਮਾਕੇ ‘ਚ ਮਾਰੇ ਗਏ 22 ਸਾਲਾ ਮਰੀਨ ਦੀ ਲਾਸ਼ ਪਹੁੰਚੀ ਘਰ

ਫਰਿਜ਼ਨੋ (ਕੈਲੀਫੋਰਨੀਆ), 14 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) – ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ ‘ਤੇ ਅਮਰੀਕਾ ਦੁਆਰਾ ਚਲਾਈ ਗਈ ਨਿਕਾਸੀ ਮੁਹਿੰਮ ਦੇ ਦੌਰਾਨ ਬੰਬ ਧਮਾਕੇ ਵਿੱਚ ਮਾਰੇ ਗਏ 13 ਅਮਰੀਕੀ ਸਰਵਿਸ ਮੈਂਬਰਾਂ ਵਿੱਚੋਂ ਇੱਕ ਮਰੀਨ ਦੀ ਲਾਸ਼ ਐਤਵਾਰ ਨੂੰ ਉਸਦੇ ਉੱਤਰੀ ਇੰਡੀਆਨਾ ਦੇ ਘਰ ਵਿੱਚ ਪਹੁੰਚੀ ਹੈ।
ਇੱਕ ਫੌਜੀ ਕਾਫਿਲੇ ਨੇ ਸਨਮਾਨ ਸਹਿਤ ਲੋਗਨਸਪੋਰਟ ਦੇ 22 ਸਾਲਾਂ ਮਰੀਨ ਕੋਰ ਕਾਰਪੋਰੇਲ ਹਮਬਰਟੋ ਸਾਂਚੇਜ਼ ਦਾ ਮ੍ਰਿਤਕ ਸਰੀਰ ਉਸਦੇ ਘਰ ਪਹੁੰਚਾਇਆ। ਸਾਂਚੇਜ਼ ਦੀ ਲਾਸ਼ ਐਤਵਾਰ ਸਵੇਰੇ ਇੰਡੀਆਨਾਪੋਲਿਸ ਤੋਂ ਲਗਭਗ 80 ਮੀਲ ਉੱਤਰ ਵਿੱਚ ਪੇਰੂ ਦੇ ਨੇੜੇ ਗ੍ਰਿਸਮ ਏਅਰ ਰਿਜ਼ਰਵ ਬੇਸ ‘ਤੇ ਪਹੁੰਚੀ ਅਤੇ ਫਿਰ ਫੌਜੀ ਕਾਫਿਲਾ 20 ਮੀਲ ਦੀ ਦੂਰੀ ‘ਤੇ ਲੋਗਨਸਪੋਰਟ ਵੱਲ ਗਿਆ। ਅਮਰੀਕੀ ਲੋਕਾਂ ਨੇ ਇਸ ਸੈਨਿਕ ਨੂੰ ਸੜਕ ‘ਤੇ ਲਾਈਨਾਂ ਲਗਾ ਕੇ ਅਮਰੀਕੀ ਝੰਡਿਆਂ ਸਮੇਤ ਸ਼ਰਧਾਂਜਲੀ ਅਤੇ ਸਨਮਾਨ ਦਿੱਤਾ। ਫੌਜੀ ਕਾਫਿਲੇ ਵਿੱਚ ਗੱਡੀਆਂ ਅਤੇ ਸੈਂਕੜੇ ਮੋਟਰਸਾਈਕਲ ਸਨ। ਸਾਂਚੇਜ਼ ਆਪਣੀ ਲੋਗਨਸਪੋਰਟ ਹਾਈ ਸਕੂਲ ਕਲਾਸ ਦੇ 17 ਮੈਂਬਰਾਂ ਵਿੱਚੋਂ ਇੱਕ ਸੀ ਜੋ ਆਪਣੀ 2017 ਦੀ ਗ੍ਰੈਜੂਏਸ਼ਨ ਤੋਂ ਬਾਅਦ ਫੌਜ ਵਿੱਚ ਭਰਤੀ ਹੋਇਆ ਸੀ। ਸੋਮਵਾਰ ਨੂੰ ਲੋਗਨਸਪੋਰਟ ਦੇ ਲਾਈਫ ਗੇਟ ਚਰਚ ਵਿਖੇ ਇੱਕ ਪਬਲਿਕ ਵਿਜਟ ਦੇ ਬਾਅਦ ਸਾਂਚੇਜ਼ ਦੀ ਫਿਊਨਰਲ ਮੰਗਲਵਾਰ ਸਵੇਰੇ 11 ਵਜੇ ਨਿਰਧਾਰਤ ਕੀਤੀ ਗਈ ਹੈ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans