Menu

ਸਾਬਕਾ ਵਿਧਾਇਕ ਸਿੰਗਲਾ ਨੇ ਜਲ ਥਲ ਗਲੀਆਂ ਵਿਚ ਵੜ ਕੇ ਖੋਲ੍ਹੀ ਖ਼ਜ਼ਾਨਾ ਮੰਤਰੀ ਦੇ ਦਾਅਵਿਆਂ ਦੀ ਪੋਲ

ਪਰਸਰਾਮ ਨਗਰ ਦੇ ਘਰਾਂ ਵਿੱਚ ਵੜੇ ਪਾਣੀ ਲਈ ਖ਼ਜ਼ਾਨਾ ਮੰਤਰੀ ਦੀ ਟੀਮ ਜ਼ਿੰਮੇਵਾਰ: ਸਰੂਪ ਸਿੰਗਲਾ

ਬਠਿੰਡਾ, 22 ਜੁਲਾਈ (ਜਸਪ੍ਰੀਤ)- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਅੱਜ ਬਰਸਾਤ ਦੇ ਪਾਣੀ ਨਾਲ ਜਲਥਲ ਹੋਈਆਂ ਗਲੀਆਂ ਦੇ ਗੰਦੇ ਪਾਣੀ ਵਿਚ ਵੜ ਕੇ ਲੋਕਾਂ ਦੀ ਸਾਰ ਲਈ ਤੇ ਉਨ੍ਹਾਂ ਦੀ ਮਦਦ ਕੀਤੀ। ਹਾਲਾਤ ਪਰਸਰਾਮ ਨਗਰ ਦੀਆਂ ਗਲੀਆਂ ਦੇ ਸਾਹਮਣੇ ਆਏ ਜਿੱਥੇ ਉੱਚੀਆਂ ਬਣੀਆਂ ਸੜਕਾਂ ਕਰਕੇ ਘਰਾਂ ਵਿੱਚ ਵੀ ਪਾਣੀ ਵੜ ਗਿਆ, ਇੱਥੋਂ ਤੱਕ ਕੇ ਖ਼ਜ਼ਾਨਾ ਮੰਤਰੀ ਦੇ ਦਾਅਵਿਆਂ ਦੀ ਪੋਲ ਖੋਲ੍ਹਦੇ ਹੋਏ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਖ਼ਜ਼ਾਨਾ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਅਤੇ ਇਹ ਵੀ ਮੰਗ ਕੀਤੀ ਕਿ ਬਰਸਾਤੀ ਪਾਣੀ ਦੇ ਨਿਕਾਸ ਲਈ ਖਜ਼ਾਨਾ ਮੰਤਰੀ ਦੇ ਕਰੋੜਾਂ ਰੁਪਏ ਖਰਚਣ ਦੇ ਦਾਅਵਿਆਂ ਦੀ ਵਿਜੀਲੈਂਸ ਜਾਂਚ ਹੋਵੇ, ਕਿਉਂਕਿ ਇਹ ਘਪਲਾ ਟਾਈਲਾਂ ਵਾਲੇ ਘਪਲੇ ਨਾਲੋਂ ਵੀ ਵੱਡਾ ਘਪਲਾ ਹੈ। ਸਰੂਪ ਸਿੰਗਲਾ ਨੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਖ਼ਜ਼ਾਨਾ ਮੰਤਰੀ ਸਾਹਿਬ ਜਵਾਬ ਦੇਣ ਕਿ ਅੱਜ ਬਰਸਾਤੀ ਪਾਣੀ ਦੇ ਨਿਕਾਸ ਨਾ ਹੋਣ ਕਰਕੇ ਜੋ ਸ਼ਹਿਰੀਆਂ ਦਾ ਨੁਕਸਾਨ ਹੋਇਆ ਹੈ ਉਸ ਲਈ ਕੌਣ ਜ਼ਿੰਮੇਵਾਰ ਹੈ? ਨਿੱਕੇ ਨਿੱਕੇ ਬੱਚੇ ਘਰਾਂ ਵਿੱਚੋਂ ਪਾਣੀ ਕੱਢ ਰਹੇ ਹਨ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹਨ । ਸਿੰਗਲਾ ਨੇ ਪਰਸਰਾਮ ਨਗਰ ਵਿਖੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਪਾਵਰ ਹਾਊਸ ਰੋਡ ਤੇ ਡਿਪਟੀ ਮੇਅਰ ਹਰਮੰਦਰ ਸਿੰਘ ਅਤੇ ਰਾਜੂ ਸਰਾਂ ਕੌਂਸਲਰ ਵੱਲੋਂ ਵੀਡੀਓ ਬਣਾ ਕੇ ਬਰਸਾਤੀ ਪਾਣੀ ਦੇ ਨਿਕਾਸ ਲਈ ਕੀਤੇ ਵੱਡੇ ਪ੍ਰਬੰਧਾਂ ਦੇ ਦਾਅਵਿਆਂ ‘ਤੇ ਸਵਾਲ ਕਰਦੇ ਹੋਏ, ਅੱਜ ਸੜਕਾਂ ਤੇ ਆਉਣ ਦੀ ਸਲਾਹ ਦਿੱਤੀ ਅਤੇ ਲੋਕਾਂ ਦੇ ਹਾਲਾਤ ਤੇ ਖਜ਼ਾਨਾ ਮੰਤਰੀ ਦੇ ਕੰਮਾਂ ਪ੍ਰਤੀ ਜ਼ੁਬਾਨ ਖੋਲ੍ਹਣ ਦੀ ਵੀ ਸਲਾਹ ਦਿੱਤੀ। ਸਾਬਕਾ ਵਿਧਾਇਕ ਸਿੰਗਲਾ ਨੇ ਦੋਸ਼ ਲਾਇਆ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸ਼ਹਿਰ ਦੇ ਵਿਕਾਸ ਦੇ ਨਾਂ ਤੇ ਕਰੋੜਾਂ ਰੁਪਏ ਦੇ ਘਪਲੇ ਕੀਤੇ ਹਨ ਜਿਨ੍ਹਾਂ ਦੀ ਉੱਚ ਪੱਧਰੀ ਜਾਂਚ ਵਿਚ ਵੱਡੇ ਖੁਲਾਸੇ ਹੋਣਗੇ। ਉਨ੍ਹਾਂ ਕਿਹਾ ਕਿ ਅੱਜ ਸ਼ਹਿਰ ਵਾਸੀਆਂ ਦੇ ਹਾਲਾਤ ਤਰਸ ਯੋਗ ਬਣੇ ਹੋਏ ਹਨ ਜਿਸ ਲਈ ਖਜ਼ਾਨਾ ਮੰਤਰੀ ਦੀ ਅਤੇ ਉਸ ਦੀ ਟੀਮ ਜ਼ਿੰਮੇਵਾਰ ਹੈ । ਉਨ੍ਹਾਂ ਨੇ ਵੀਰ ਕਲੋਨੀ ਦੇ ਹਾਲਾਤ ਜਨਤਕ ਕਰਦੇ ਹੋਏ ਨਗਰ ਨਿਗਮ ਬਠਿੰਡਾ ਦੀ ਮੇਅਰ ਰਮਨ ਗੋਇਲ ਤੋਂ ਵੀ ਸ਼ਹਿਰ ਵਾਸੀਆਂ ਦੇ ਹਾਲਾਤ ਪ੍ਰਤੀ ਸਪੱਸ਼ਟੀਕਰਨ ਦੇਣ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਉਹ ਸ਼ਹਿਰ ਵਾਸੀਆਂ ਦੀ ਮਦਦ ਨਹੀਂ ਕਰ ਸਕਦੇ ਤਾਂ ਅਸਤੀਫ਼ਾ ਦੇ ਕੇ ਪਾਸੇ ਹੋ ਜਾਣ।

 

  

ਓਲੰਪਿਕਸ ਚ ਭਾਰਤੀ ਹਾਕੀ ਟੀਮ ਨੇ ਕੀਤੀ…

ਟੋਕੀਓ, 27 ਜੁਲਾਈ- ਜਪਾਨ ਦੀ ਰਾਜਧਾਨੀ ਟੋਕੀਓ ਚ ਜਾਰੀ ਓਲੰਪਿਕ ਖੇਡਾਂ ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਵਾਪਸੀ…

ਵਿਦੇਸ਼ ਫਰਾਰ ਹੋਣ ਤੋਂ ਰੋਕਣ…

26 ਜੁਲਾਈ – ਦਿੱਲੀ ਪੁਲਿਸ ਨੇ ਦਿੱਲੀ…

ਕਾਰਗਿਲ ‘ਚ ਆਪਣੀਆਂ ਜਾਨਾਂ ਕੁਰਬਾਨ…

ਕਾਰਗਿਲ ਵਿਜੈ ਦਿਵਸ ਮੌਕੇ ਉੱਤੇ ਭਾਰਤੀ ਹਥਿਆਰਬੰਦ…

ਟਰੈਕਟਰ ਚਲਾਕੇ ਸੰਸਦ ਪੁੱਜੇ ਰਾਹੁਲ…

ਦਿੱਲੀ, 26 ਜੁਲਾਈ- ਕਾਂਗਰਸੀ ਸਾਂਸਦ ਰਾਹੁਲ ਗਾਂਧੀ…

Listen Live

Subscription Radio Punjab Today

Our Facebook

Social Counter

  • 20449 posts
  • 1 comments
  • 0 fans

Log In