Menu

ਅਧਿਆਪਕ ਨੇ ਪਰਿਵਾਰ ਸਮੇਤ ਮੋਟਰਸਾਈਕਲ ਨਹਿਰ ਵਿਚ ਸੁੱਟਿਆ, ਪਿਤਾ ਤੇ 7 ਸਾਲ ਪੁੱਤਰ ਪਾਣੀ ਚ ਵਹੇ

ਫਿਰੋਜ਼ਪੁਰ, 10 ਜੂਨ – ਫਿਰੋਜ਼ਪੁਰ ਤੋਂ ਇੱਕ ਬਹੁਤ ਹੀ ਦਿਲ-ਦਹਿਲਾਉਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ, ਜਿੱਥੇ ਕਿ ਕੋਰੋਨਾ ਮਹਾਂਮਾਰੀ ਕਾਰਨ ਛਾਈ ਮੰਦੀ ਤੇ ਵਧੀ ਬੇਰੋਜ਼ਗਾਰੀ ਤੋਂ ਪ੍ਰੇਸ਼ਾਨ ਹੋ ਕੇ ਇੱਕ ਨਿੱਜੀ ਸਕੂਲ ਚਲਾਉਣ ਵਾਲੇ ਅਧਿਆਪਕ ਵੱਲੋਂ ਆਪਣੇ ਪਰਿਵਾਰ ਸਮੇਤ ਖੁਦਕੁਸ਼ੀ ਨੂੰ ਅੰਜਾਮ ਦੇਣ ਲਈ ਮੋਟਰਸਾਈਕਲ ਤੇ ਸਵਾਰ ਹੋ ਕੇ ਨਹਿਰ ਵਿੱਚ ਸੁੱਟ ਲਿਆ ਗਿਆ। ਦੱਸਿਆ ਜਾਂਦਾ ਹੈ ਕਿ ਮੋਟਰਸਾਇਕਲ ਸਵਾਰ ਅਧਿਆਪਕ ਬਿਅੰਤ ਸਿੰਘ ਨੇ ਆਪਣੇ ਪਰਵਾਰ ਸਹਿਤ ਮੋਟਰਸਾਇਕਲ ਜਿਸਤੇ ਉਸਦੀ ਪਤਨੀ ਅਤੇ ਦੋ ਛੋਟੇ ਬੱਚੇ ਵੀ ਸਵਾਰ ਸਨ, ਨੂੰ ਰਾਜਸਥਾਨ ਨਹਿਰ ਵਿੱਚ ਸੁੱਟ ਦਿੱਤਾ। ਇਸ ਦੌਰਾਨ ਨਹਿਰ ਕੋਲ ਖੜੇ ਪੁਲਸਕਰਮੀਆਂ ਨੇ ਉਸ ਦੀ ਪਤਨੀ ਤੇ ਛੋਟੀ ਧੀ ਨੂੰ ਬਚਾ ਲਿਆ, ਪਰ ਅਧਿਆਪਕ ਪਿਤਾ ਤੇ ਉਸਦਾ ਸੱਤ ਸਾਲ ਦਾ ਮੁੰਡਾ ਨਹਿਰ ਦੇ ਤੇਜ ਪਾਣੀ ਦੇ ਨਾਲ ਹੀ ਵਹਾਅ ਵਿੱਚ ਰੁੜ ਗਏ। ਗੋਤਾਖੋਰਾਂ ਵੱਲੋਂ ਉਨ੍ਹਾਂ ਦੀ ਤਲਾਸ਼ ਜਾਰੀ ਹੈ। ਪਰ ਦੁੱਖ ਦੀ ਗੱਲ ਹੈ ਕਿ ਪਾਣੀ ਦਾ ਵਹਾਅ ਤੇਜ ਹੋਣ ਕਾਰਨ ਅਜੇ ਤੱਕ ਅਧਿਆਪਕ ਤੇ ਉਸਦੇ ਬੱਚੇ ਨੂੰ ਲੱਭਣ ਬਾਰੇ ਕੋਈ ਸਫਲਤਾ ਨਹੀਂ ਮਿਲੀ। ਅਧਿਆਪਕ ਬਿਅੰਤ ਸਿੰਘ ਦੇ ਵੱਡੇ ਭਰਾ ਸੁਖਵੰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਫਿਰੋਜਪੁਰ-ਜੀਰਾ ਰੋਡ ਉੱਤੇ ਪਿੰਡ ਸ਼ਾਹਵਾਲੇ ਤੋਂ ਜੀਰੇ ਵੱਲ ਜਾ ਰਹੇ ਸਨ, ਪਰ ਅਚਾਨਕ ਉਸਦੇ ਭਰਾ ਨੇ ਮੋਟਰ ਸਾਇਕਲ ਨੂੰ ਨਹਿਰ ਵੱਲ ਮੋੜ ਕੇ ਉਸ ਵਿੱਚ ਸੁੱਟ ਦਿੱਤਾ। ਉਸਦੇ ਭਰਾ ਨੇ ਪੁਸ਼ਟੀ ਕੀਤੀ ਕਿ ਮੋਟਰਸਾਇਕਲ ਸਵਾਰ ਉਸਦੇ ਭਰਾ ਦੀ ਪਤਨੀ ਅਤੇ ਧੀ ਨੂੰ ਬਚਾ ਲਿਆ ਸੀ ਮਗਰ ਅਧਿਆਪਕ ਤੇ ਉਸਦੇ ਪੁੱਤਰ ਦੀ ਤਲਾਸ਼ ਕੀਤੀ ਜਾ ਰਹੀ ਹੈ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans