Menu

ਡੈਲਾਸ ਦੇ ਰਿਹਾਇਸ਼ੀ ਇਲਾਕੇ ਦੀ ਸਟ੍ਰੀਟ  ਵਿੱਚ ਮਿਲੀ ਇੱਕ ਛੋਟੇ ਬੱਚੇ ਦੀ ਲਾਸ਼

ਫਰਿਜ਼ਨੋ (ਕੈਲੀਫੋਰਨੀਆ), 16 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕਈ ਵਾਰ ਮਨੁੱਖ ਦੀ ਅਕਲ ‘ਤੇ ਅਜਿਹਾ ਪਰਦਾ ਪੈਂਦਾ ਹੈ ਕਿ ਉਹ ਜੁਰਮ ਕਰਨ ਵੇਲੇ ਇਨਸਾਨੀਅਤ ਨੂੰ ਭੁੱਲ ਕੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੰਦਾ ਹੈ। ਅਜਿਹਾ ਹੀ ਇੱਕ ਦਰਿੰਦਗੀ ਭਰਿਆ ਕੰਮ ਕਿਸੇ ਨੇ ਡੈਲਾਸ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ,ਇੱਕ ਛੋਟੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਕੇ ਕੀਤਾ ਹੈ। ਇਸ ਸੰਬੰਧ ਵਿੱਚ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵਿਭਾਗ ਇੱਕ ਬੱਚੇ ਦੇ  ਕਤਲ ਦੀ ਜਾਂਚ ਕਰ ਰਿਹਾ ਹੈ ਜੋ ਸ਼ਨੀਵਾਰ ਸਵੇਰੇ ਡੈਲਾਸ ਦੀ ਇੱਕ ਗਲੀ ਵਿੱਚ ਮ੍ਰਿਤਕ ਪਾਇਆ ਗਿਆ ਸੀ। ਇਸ ਮ੍ਰਿਤਕ ਲੜਕੇ ਦੀ ਉਮਰ ਅਤੇ ਨਾਮ ਜਾਰੀ ਨਹੀਂ ਕੀਤਾ ਗਿਆ ਹੈ ਅਤੇ ਇਸਨੂੰ ਦੱਖਣੀ ਪੱਛਮੀ ਡੈਲਾਸ ਦੇ ਰਿਹਾਇਸ਼ੀ ਇਲਾਕੇ ਵਿੱਚ ਵੁੱਡ ਹੋਮਸਟੇਡ ਡਰਾਈਵ ਦੇ ਨੇੜੇ ਸੈਡਲਰਿਜ ਡ੍ਰਾਇਵ ਤੇ ਲੱਭਿਆ ਗਿਆ ਸੀ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ  ਕਿ  ਬੱਚੇ ਦੇ ਸਰੀਰ ਉੱਤੇ ਕਈ ਜ਼ਖ਼ਮ ਮੌਜੂਦ ਸਨ। ਡੈਲਾਸ ਪੁਲਿਸ ਵਿਭਾਗ ਦੇ ਇਕ ਬਿਆਨ  ਅਨੁਸਾਰ ਇਸ ਘਟਨਾ ਦੀ ਜਾਂਚ ਕਤਲ ਦੇ ਤੌਰ ‘ਤੇ ਕੀਤੀ ਜਾ ਰਹੀ ਹੈ ਅਤੇ ਪੂਰੀ ਸਰਗਰਮੀ ਨਾਲ ਕਾਤਲ ਦੀ ਭਾਲ ਕੀਤੀ ਜਾ ਹੈ ਰਹੀ ਹੈ। ਜਦਕਿ ਪੁਲਿਸ ਨੇ ਅਜੇ ਕੋਈ ਹੋਰ ਵੇਰਵਾ ਜਾਰੀ ਨਹੀਂ ਕੀਤਾ ਹੈ। ਫਿਲਹਾਲ ਬੱਚੇ ਦੀ ਮੌਤ ਦੇ ਸਬੰਧ ਵਿੱਚ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਐਂਟਵੈਨੀਜ਼ ਸਕੁਏਰ ਨਾਮ ਦੀ ਇੱਕ ਮਹਿਲਾ ਜੋ ਕਿ ਸਵੇਰ ਦੀ ਸੈਰ  ਕਰ ਰਹੀ ਸੀ ਨੇ ਸੜਕ ‘ਤੇ ਬੱਚੇ ਦੀ ਲਾਸ਼ ਵੇਖੀ। ਸ਼ੁਰੂ ਵਿੱਚ ਉਸਨੂੰ ਲੱਗਾ ਕਿ ਇਹ ਇੱਕ ਕੁੱਤਾ ਹੈ,ਪਰ ਜਿਵੇਂ ਹੀ ਉਹ ਨਜ਼ਦੀਕ ਗਈ, ਉਸ ਨੇ ਦੇਖਿਆ ਕਿ ਇਹ ਕਿਸੇ ਬੱਚੇ ਦਾ ਸਰੀਰ ਹੈ ਅਤੇ 911 ‘ਤੇ ਸੰਪਰਕ ਕਰਕੇ ਇਸਦੀ ਸੂਚਨਾ ਦਿੱਤੀ। ਸਕੁਏਰ ਨੇ ਦੱਸਿਆ ਕਿ ਬੱਚੇ ਦੇ ਜੁੱਤੇ ਨਹੀਂ ਸਨ ਅਤੇ ਨਾਂ ਹੀ ਉਸਦੇ ਕੋਈ ਕਮੀਜ਼ ਪਾਈ ਹੋਈ ਸੀ। ਡੈਲਾਸ ਪੁਲਿਸ ਵਿਭਾਗ ਨੇ ਜਨਤਾ ਨੂੰ  ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।

 

  

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਪੋਰਟਸ ਯੂਨੀਵਰਸਿਟੀ, ਪਟਿਆਲਾ…

ਮੁੱਖ ਮੰਤਰੀ ਨੇ ਮਹਾਨ ਅਥਲੀਟ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਜਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ, ਪੰਜਾਬ ਨੇ…

ਸਦਾ ਲਈ ਉੱਡ ਗਿਆ ਉਡਣਾ…

ਅੰਤਰ-ਰਾਸ਼ਟਰੀ ਦੌੜਾਕ ਮਿਲਖਾ ਸਿੰਘ ਦੇ ਜਾਣ ਨਾਲ…

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਾਰਿਆ…

ਬਠਿੰਡਾ, 17 ਜੂਨ (ਜਸਪ੍ਰੀਤ)- ਮਾਲਵਾ ਖੇਤਰ ਚ…

32 ਕਿਸਾਨ ਜੱਥੇਬੰਦੀਆਂ ਦੀ ਮੀਟਿੰਗ…

ਦਿੱਲੀ, 17 ਜੂਨ – ਅੱਜ ਸਿੰਘੂ ਕੁੰਡਲੀ…

Listen Live

Subscription Radio Punjab Today

Our Facebook

Social Counter

  • 19904 posts
  • 1 comments
  • 0 fans

Log In