Menu

ਫਾਜ਼ਿਲਕਾ : ਐਫ.ਡੀ.ਡੀ.ਆਈ ਇੰਸਟੀਚਿਉਟ ਵਿਖੇ ਦਾਖਲਾ ਲੈਣ ਲਈ 15 ਜੂਨ ਤੱਕ ਕੀਤਾ ਜਾ ਸਕਦੈ ਅਪਲਾਈ

ਫਾਜ਼ਿਲਕਾ, 4 ਮਈ (ਗੁਰਜੀਤ) – ਫੂਟਵੀਅਰ ਡਿਜ਼ਾਈਨ ਅਤੇ ਡਿਵੈਲਪਮੈਂਟ ਇੰਸਟੀਚਿਉਟ (ਐਫ.ਡੀ.ਡੀ.ਆਈ) ਬਨੂੜ ਦੇ ਇੰਚਾਰਜ ਗੌਰਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਸਟੀਚਿਉਟ ਵਿਖੇ ਸੈਸ਼ਨ 2021 ਦੇ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਦਾਖਲਾ ਲੈਣ ਲਈ ਅਰਜੀ ਦੇਣ ਦੀ ਆਖਰੀ ਮਿਤੀ 15 ਜ਼ੂਨ 2021 ਹੈ। ਉਨ੍ਹਾਂ ਦੱਸਿਆ ਕਿ ਇਹ ਇੰਸਟੀਚਿਉਟ ਫੂਟਵੀਅਰ, ਚਮੜੇ ਨਾਲ ਜ਼ੁੜੇ ੳਤਪਾਦਾਂ ਦੇ ਖੇਤਰ ਵਿਚ ਕੁਸ਼ਲਤਾ ਪ੍ਰਦਾਨ ਕਰਵਾਉਣ ਲਈ ਕੋਰਸ ਕਰਵਾਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਇੰਸਟੀਚਿਉਟ ਰੋਜਗਾਰ ਅਤੇ ਪੇਸ਼ੇਵਰ ਸਿਖਿਆ ਪ੍ਰਦਾਨ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ।

ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਹਵਾਨ ਉਮੀਦਵਾਰ ਜੋ ਰਿਟੇਲ ਮੈਨੇਜਮੈਂਟ, ਫੂਟਵੀਅਰ ਪ੍ਰੋਡਕਸ਼ਨ, ਲੈਦਰ ਗੁਡਜ਼ ਡਿਜ਼ਾਈਨਿੰਗ ਅਤੇ ਫੈਸ਼ਨ ਡਿਜ਼ਾਈਨਿੰਗ ਦੇ ਖੇਤਰ ਵਿਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ ਉਹ ਇਸ ਇੰਸਟੀਚਿਉਟ ਵਿਖੇ ਆਪਣਾ ਦਾਖਲਾ ਲੈਣ ਲਈ ਅਪਲਾਈ ਕਰਨ। ਉਨ੍ਹਾਂ ਕਿਹਾ ਕਿ ਉਮੀਦਵਾਰ ਸੰਸਥਾ ਦੀ ਵੈਬਸਾਈਟ www.fddiindia.com  `ਤੇ ਵੀ ਆਨਲਾਈਨ ਅਰਜੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਸੰਸਥਾ ਦੀ ਸ਼ਾਖਾ ਬਨੂੜ, ਸਾਹਿਬਜ਼ਾਦਾ ਅਜ਼ੀਤ ਸਿੰਘ ਨਗਰ ਵਿਖੇ 98318-70080 `ਤੇ ਸੰਪਰਕ ਕੀਤਾ ਜਾ ਸਕਦਾ ਹੈ।

ਮਮਤਾ ਬੈਨਰਜੀ ਨੇ ਲਾਇਆ ਸੀਬੀਆਈ ਦਫਤਰ ਅੱਗੇ…

ਕੋਲਕਾਤਾ, 17 ਮਈ – ਬੰਗਾਲ ਦੇ ਨਾਰਦਾ ਕੇਸ ਵਿੱਚ ਇੱਕ ਵਾਰ ਫਿਰ ਤੋਂ ਸੀਬੀਆਈ ਨੇ ਜਾਂਚ ਤੇਜ ਕਰ ਦਿੱਤੀ…

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ…

ਚੰਡੀਗੜ੍ਹ, 15 ਮਈ- ਪੰਜਾਬ ਦੇ ਮੁੱਖ ਮੰਤਰੀ…

ਯੋਗੀ ਅਦਿੱਤਿਆਨਾਥ ਦੇ ਮਲੇਰਕੋਟਲਾ ਵਾਲੇ…

ਚੰਡੀਗੜ੍ਹ, 15 ਮਈ- ਪੰਜਾਬ ਦੇ ਮੁੱਖ ਮੰਤਰੀ…

ਮਮਤਾ ਬੈਨਰਜੀ ਨੇ ਤੀਜੀ ਵਾਰ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ…

Listen Live

Subscription Radio Punjab Today

Our Facebook

Social Counter

  • 19386 posts
  • 1 comments
  • 0 fans

Log In