Menu

ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪ੍ਰਾਈਵੇਟ ਹਸਪਤਾਲਾਂ ਅਤੇ ਬੈਡਾਂ ’ਚ ਕੀਤਾ ਵਾਧਾ – ਜ਼ਿਲਾ ਮੈਜਿਸਟ੍ਰੇਟ ਬਠਿੰਡਾ

ਬਠਿੰਡਾ, 4 ਮਈ – ਜਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ੍ਰੀਨਿਵਾਸਨ ਨੇ ਜ਼ਿਲੇ ਦੇ 39 ਪ੍ਰਮੁੱਖ  ਹਸਪਤਾਲਾਂ ਨੂੰ ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਆਇਸੋਲੇਸ਼ਨ ਸਹੂਲਤ ਤਿਆਰ ਕਰਨ ਦੇ ਹੁਕਮ ਦਿਤੇ ਹਨ। ਉਨਾਂ ਇਹ ਹੁਕਮ ਡਾਇਸੈਸਟਰ ਮੈਨੇਜਮੈਂਟ 2005 ਦੀ ਧਾਰਾ 34 ਤਹਿਤ ਦਿੱਤੇ ਗਏ ਹਨ। ਇਸ ਤਹਿਤ ਉਨਾਂ ਪ੍ਰਾਈਵੇਟ ਹਸਪਤਾਲਾਂ ਨੂੰ ਲੈਵਲ 2 ਦੇ ਬੈੱਡ 767 ਤੋਂ ਵਧਾ ਕੇ 868 ਬੈੱਡ ਅਤੇ ਲੈਵਲ 3 ਦੇ ਬੈੱਡ 177 ਤੋਂ ਵਧਾ ਕੇ 186 ਬੈਡ ਤਿਆਰ ਰੱਖਣ ਦੇ ਆਦੇਸ਼ ਦਿੱਤੇ ਹਨ।
ਜਿਲਾ ਮੈਜਿਸਟ੍ਰੇਟ ਸ਼੍ਰੀ. ਬੀ. ਸ੍ਰੀਨਿਵਾਸਨ ਨੇ ਜਾਰੀ ਹੁਕਮਾਂ ਅਨੁਸਾਰ ਏਮਜ਼ ਬਠਿੰਡਾ ਵਿਖੇ ਲੈਵਲ 2 ਦੇ 55 ਬੈੱਡ ਅਤੇ ਲੈਵਲ 3 ਦੇ 10 ਬੈੱਡ, ਡੀ ਐਚ ਹਸਪਤਾਲ ਲੈਵਲ 2 ਦੇ 50  ਬੈੱਡ, ਐਸ ਡੀ ਐਚ ਘੁੱਦਾ ਲੈਵਲ 2 ਦੇ 50 ਬੈੱਡ,  ਡੀ.ਡੀ.ਆਰ.ਸੀ ਦੇ ਲੈਵਲ 2 ਦੇ 25, ਐਡਵਾਂਸਡ ਕੈਂਸਰ ਇੰਸਟੀਚਿਊਟ ਨੂੰ ਲੈਵਲ 2 ਦੇ 25 ਬੈੱਡ, ਆਦੇਸ਼ ਹਸਪਤਾਲਾ ਲੈਵਲ 2 ਦੇ 110 ਬੈੱਡ ਅਤੇ ਲੈਵਲ 3 ਦੇ 60 ਬੈੱਡ, ਮੈਕਸ ਹਸਪਤਾਲ ਲੈਵਲ 2 ਦੇ 36 ਬੈੱਡ ਅਤੇ ਲੈਵਲ 3 ਦੇ 15 ਬੈੱਡ, ਇੰਦਰਾਨੀ ਹਸਪਤਾਲ ਲੈਵਲ 2 ਦੇ 15 ਬੈੱਡ ਅਤੇ ਲੈਵਲ 3 ਦੇ 10 ਬੈੱਡ, ਨਿਵਾਰਨ ਹਸਪਤਾਲ ਲੈਵਲ 2 ਦੇ 10 ਬੈੱਡ ਅਤੇ ਲੈਵਲ 3 ਦੇ 3 ਬੈੱਡ, ਸਤਿਆ ਹਾਰਟ ਤੇ ਸੁਪਰ ਸਪੈਸ਼ਲਿਟਸ ਹਸਪਤਾਲ ਲੈਵਲ 2 ਦੇ 5 ਬੈੱਡ ਅਤੇ ਲੈਵਲ 3 ਦੇ 3 ਬੈੱਡ, ਪ੍ਰੇਗਮਾ ਹਸਪਤਾਲ ਲੈਵਲ 2 ਦੇ 16 ਬੈੱਡ, ਅਰੁਣਾ ਹਸਪਤਾਲ ਨੂੰ ਲੈਵਲ 2 ਦੇ 18 ਬੈੱਡ, ਦਿਲੀ ਹਾਰਟ ਹਸਪਤਾਲ ਲੈਵਲ 2 ਦੇ 100 ਬੈੱਡ ਅਤੇ ਲੈਵਲ 3 ਦੇ 30 ਬੈੱਡ, ਆਈ.ਵੀ.ਵਾਈ ਹਸਪਤਾਲ ਲੈਵਲ 2 ਦੇ 27 ਬੈੱਡ ਅਤੇ ਲੈਵਲ 3 ਦੇ 8 ਬੈੱਡ, ਲਾਇਫ ਲਾਈਨ ਹਸਪਤਾਲ ਲਈ ਲੈਵਲ 2 ਦੇ 11 ਬੈੱਡ ਅਤੇ ਲੈਵਲ 3 ਦੇ 3 ਬੈੱਡ, ਮੇਡੀਵਿਨ ਹਸਪਤਾਲ ਦੇ ਲਈ ਲੈਵਲ 2 ਦੇ 15 ਬੈੱਡ ਅਤੇ ਲੈਵਲ 3 ਦੇ 5 ਬੈੱਡ, ਗੋਲਡ ਮੇਡੀਕਾ ਹਸਪਤਾਲ ਦੇ ਲੈਵਲ 2 ਦੇ 17 ਬੈੱਡ ਅਤੇ ਲੈਵਲ 3 ਦੇ 5 ਬੈੱਡ, ਨਿਊ ਲਾਇਫ ਮੈਡੀਸਿਟੀ ਹਸਪਤਾਲ ਲੈਵਲ 2 ਦੇ 27 ਬੈੱਡ ਤਿਆਰ ਰੱਖਣ ਦੇ ਆਦੇਸ਼ ਦਿੱਤੇ ਹਨ।
ਇਸੇ ਤਰਾਂ ਜ਼ਿਲਾ ਮੈਜਿਸਟੇ੍ਰਟ ਨੇ ਜਾਰੀ ਹੁਕਮਾਂ ਅਨੁਸਾਰ ਕੋਵਿਡ 19 ਦੇ ਮੱਦੇਨਜਰ ਮਰੀਜ਼ਾਂ ਦੀ ਸਹੂਲਤ ਲਈ ਗਲੋਬਲ ਹੈਲਥ ਕੇਅਰ ਲੈਵਲ 2 ਦੇ 20 ਬੈੱਡ ਅਤੇ ਲੈਵਲ 3 ਦੇ 7 ਬੈੱਡ, ਮਾਨ ਹਸਪਤਾਲ ਲੈਵਲ 2 ਦੇ 11 ਬੈੱਡ ਅਤੇ ਲੈਵਲ 3 ਦੇ 3 ਬੈੱਡ, ਚੰਡੀਗੜ ਨਰਸਿੰਗ ਹੋਮ ਲੈਵਲ 2 ਦੇ 14 ਬੈੱਡ, ਬਦਿਆਲ ਮਲਟੀਸਪੈਸ਼ਲਿਟੀ ਐਡ ਟਰੋਮਾ ਸੈਂਟਰ ਨੂੰ ਲੈਵਲ 2 ਦੇ 15 ਬੈੱਡ ਅਤੇ ਲੈਵਲ 3 ਦੇ 5 ਬੈੱਡ, ਬੰਬੇ ਗੈਸਟਰੋ ਕੈਂਸਰ ਇੰਸਟੀਚਿਊਟ ਹਸਪਤਾਲ ਲੈਵਲ 2 ਦੇ 18 ਬੈੱਡ, ਖਾਲਸਾ ਮਿਸ਼ਨ ਹਸਪਤਾਲ ਲੈਵਲ 2 ਦੇ 10 ਬੈੱਡ, ਗੁਰਦੇਵ ਮਲਟੀਸਿਟੀ ਹਸਪਤਾਲ ਨੂੰ ਲੈਵਲ 2 ਦੇ 7 ਬੈੱਡ, ਪੰਜਾਬ ਕੈਨੀਰ ਕੇਅਰ ਤੇ ਮਲਟੀਸਪੈਸ਼ਲਿਸਟ ਹਸਪਤਾਲ ਨੂੰ ਲੈਵਲ 2 ਦੇ 22 ਅਤੇ ਲੈਵਲ 3 ਦੇ 10 ਬੈੱਡ, ਬਾਂਸਲ ਹਸਪਤਾਲ ਐਂਡ ਕੈਨੀਰ ਸੈਂਟਰ ਨੂੰ ਲੈਵਲ 2 ਦੇ 20 ਬੈੱਡ, ਮੈਟਰੋ ਹਸਪਤਾਲ ਨੂੰ ਲੈਵਲ 2 ਦੇ 10 ਬੈੱਡ, ਕਾਲੜਾ ਮਲਟੀਸਪੈਸ਼ਲਿਸਟ ਹਸਪਤਾਲ ਨੂੰ ਲੈਵਲ 2 ਦੇ 8 ਬੈੱਡ, ਸਿੱਧੂ ਹਸਪਤਾਲ ਤੇ ਡਾਇਲਾਸਿਸ ਸੈਂਟਰ ਹਸਪਤਾਲ ਨੂੰ ਲੈਵਲ 2 ਦੇ 10 ਬੈੱਡ, ਛਾਬੜਾ ਹਸਪਤਾਲ ਅਤੇ ਟੈਸਟ ਟਿਊਬ ਬੇਬੀ ਸੈਂਟਰ ਨੰੂ ਲੈਵਲ 2 ਦੇ 15 ਬੈੱਡ ਅਤੇ ਲੈਵਲ 3 ਦੇ 5 ਬੈੱਡ, ਕੋਸਮੋ ਸੁਪਰ ਸਪੈਸ਼ਲਿਟੀ ਹਸਪਤਾਲ ਅਤੇ ਰਵਿੰਦਰ ਹਸਪਤਾਲ ਲੈਵਲ 2 ਦੇ 10-10 ਬੈੱਡ, ਬਠਿੰਡਾ ਨਿਊਰੋ ਸਪਾਈਨ ਅਤੇ ਟਰੋਮਾ ਸੈਂਟਰ ਨੰੂ ਲੈਵਲ 2 ਦੇ 13 ਬੈੱਡ ਅਤੇ ਲੈਵਲ 3 ਦੇ 4 ਬੈੱਡ, ਐਮ.ਜੀ ਹਸਪਤਾਲ  ਨੰੂ ਲੈਵਲ 2 ਦੇ 8 ਬੈੱਡ, ਜੀਵੀਆ ਮਲਟੀਸਪੈਸ਼ਲਿਟੀ ਹਸਪਤਾਲ ਨੰੂ ਲੈਵਲ 2 ਦੇ 8 ਬੈੱਡ, ਨਵਜੀਵਨ ਨਰਸਿੰਗ ਹਸਪਤਾਲ ਨੰੂ ਲੈਵਲ 2 ਦੇ 10 ਬੈੱਡ, ਨਿਊ ਸਿਟੀ ਹਸਪਤਾਲ ਨੰੂ ਲੈਵਲ 2 ਦੇ 10 ਬੈੱਡ  ਅਤੇ ਸਿੰਗਲਾ ਨਿਊਰੋ ਐਂਡ ਮੈਟਰਨਿਟੀ ਹਸਪਤਾਲ ਨੰੂ ਲੈਵਲ 2 ਦੇ 7 ਬੈੱਡ ਲਗਾਉਣ ਦੇ ਪਾਬੰਦ ਹੋਣਗੇ।
ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans