Menu

ਪੈਨਸਿਲਵੇਨੀਆ ਦੇ ਅਜਾਇਬ ਘਰ ਨੇ ਕਾਲੇ ਅਮਰੀਕਨਾਂ ਦੀਆਂ ਖੋਪੜੀਆਂ ਇਕੱਤਰ ਕਰਨ ਲਈ ਮੰਗੀ ਮੁਆਫੀ

ਫਰਿਜ਼ਨੋ (ਕੈਲੀਫੋਰਨੀਆ), 14 ਅਪ੍ਰੈਲ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਪੈਨਸਿਲਵੇਨੀਆ ਦੇ ਫਿਲਾਡੇਲਫਿਆ ਦੇ ਇੱਕ ਅਜਾਇਬ ਘਰ ਨੇ ਸੋਮਵਾਰ ਨੂੰ ਕਾਲੇ ਅਮਰੀਕਨ ਲੋਕਾਂ ਦੀਆਂ ਖੋਪੜੀਆਂ ਇਕੱਤਰ ਕਰਨ ਲਈ ਮੁਆਫੀ ਮੰਗੀ ਹੈ ਅਤੇ ਉਹਨਾਂ ਨੂੰ ਭਾਈਚਾਰਿਆਂ ਵਿੱਚ ਵਾਪਸ ਭੇਜਣ ਦੀ ਸਹੁੰ ਖਾਧੀ ਹੈ।  ਪੇਨ ਅਜਾਇਬ ਘਰ ਦੇ ਡਾਇਰੈਕਟਰ, ਡਾ. ਕ੍ਰਿਸਟੋਫਰ ਵੁੱਡਜ਼ ਨੇ ਅਜਾਇਬ ਘਰ ਅਤੇ ਪੈਨਸਿਲਵੇਨੀਆ ਯੂਨੀਵਰਸਿਟੀ ਦੇ ਪੁਰਾਤੱਤਵ ਅਤੇ ਮਾਨਵ ਵਿਗਿਆਨ ਦੀ ਤਰਫੋਂ ਮਨੁੱਖੀ ਅਵਸੇਸ਼ਾਂ ਦੇ ਅਨੈਤਿਕ ਕਬਜ਼ੇ ਲਈ ਅਫ਼ਸੋਸ ਜ਼ਾਹਿਰ ਕੀਤਾ ਹੈ। ਵੁੱਡਜ਼ ਅਨੁਸਾਰ ਇਨ੍ਹਾਂ ਵਿਅਕਤੀਆਂ ਨੂੰ ਆਪਣੇ ਪੁਰਖਿਆਂ ਦੇ ਸਮੂਹਾਂ ਵਿੱਚ ਵਾਪਸ ਭੇਜਿਆ ਜਾਵੇਗਾ, ਅਤੇ ਉਹ ਮਨੁੱਖਾਂ ਨੂੰ ਇਕੱਠਾ ਕਰਨ, ਪ੍ਰਬੰਧ ਕਰਨ, ਪ੍ਰਦਰਸ਼ਤ ਕਰਨ ਅਤੇ ਖੋਜ ਕਰਨ ਦੇ ਉਨ੍ਹਾਂ ਦੇ ਅਭਿਆਸਾਂ ਦਾ ਮੁੜ ਮੁਲਾਂਕਣ ਕਰਨਗੇ। ਵੁੱਡਜ਼ ਨੇ ਕਿਹਾ ਕਿ ਅਜਾਇਬ ਘਰ ਸਥਾਨਕ ਭਾਈਚਾਰਿਆਂ ਨਾਲ ਮਿਲ ਕੇ ਸੈਮੂਅਲ ਜੀ. ਮਾਰਟਨ ਕ੍ਰੇਨੀਅਲ ਸੰਗ੍ਰਹਿ ਦੇ ਅੰਦਰ ਬਲੈਕ ਫਿਲਾਡੇਲਫੀਆਂ ਨਾਲ ਸਬੰਧਿਤ ਅਵਸ਼ੇਸ਼ਾਂ ਨੂੰ ਸਮਝਣ ਲਈ ਕੰਮ ਕਰ ਰਿਹਾ ਹੈ। ਜਾਰਜ ਫਲਾਇਡ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ, ਪੇਨ ਅਜਾਇਬ ਘਰ ਨੇ ਪਿਛਲੀ ਜੁਲਾਈ ਵਿੱਚ ਜਨਤਕ ਦ੍ਰਿਸ਼ਟੀ ਤੋਂ ਖੋਪੜੀਆਂ ਨੂੰ ਹਟਾ ਦਿੱਤਾ ਸੀ। ਪੇਨ ਅਜਾਇਬ ਘਰ ਦੇ ਅਨੁਸਾਰ ਸੰਗ੍ਰਹਿ ਵਿੱਚ 1,300 ਤੋਂ ਵੱਧ ਕ੍ਰੇਨੀਆ ਹਨ, ਜਿਨ੍ਹਾਂ ਵਿੱਚ ਗੁਲਾਮ ਵਿਅਕਤੀਆਂ ਦੀਆਂ ਖੋਪੜੀਆਂ ਵੀ ਸ਼ਾਮਿਲ ਹਨ। ਅਜਾਇਬ ਘਰ ਇਤਿਹਾਸਕ ਤੌਰ ‘ਤੇ ਬਲੈਕ ਫਿਲਾਡੇਲਫਿਆ ਕਬਰਸਤਾਨ ਵਿੱਚ ਪੁਨਰ ਉਭਾਰ ਲਈ ਵਿਕਲਪਾਂ ਦੀ ਪੜਤਾਲ ਕਰਨ ਵਾਲੀ ਇੱਕ ਕਮੇਟੀ ਬਣਾਏਗਾ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans