Menu

ਕੈਲੀਫੋਰਨੀਆ ਵਿੱਚ ਮਿਲੀ ਕੁੱਤਿਆਂ ਨਾਲ ਭਰੀ ਗੱਡੀ,ਕੁੱਝ ਦੀ ਹੋਈ ਮੌਤ

ਫਰਿਜ਼ਨੋ (ਕੈਲੀਫੋਰਨੀਆ), 13 ਅਪ੍ਰੈਲ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੈਲੀਫੋਰਨੀਆ ਵਿੱਚ ਇੱਕ ਸ਼ੱਕੀ ਵਾਹਨ ਦੀ ਜਾਂਚ ਕਰ ਰਹੀ ਪੁਲਿਸ ਨੂੰ ਉਸ ਵਿੱਚੋਂ ਤਕਰੀਬਨ 16 ਕੁੱਤੇ ਬਰਾਮਦ ਹੋਏ ਹਨ, ਜਿਹਨਾਂ ਵਿੱਚੋਂ ਕੁੱਝ ਦੀ ਮੌਤ ਵੀ ਹੋ ਗਈ ਸੀ।
ਅਲ ਡੋਰਾਡੋ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਅਨੁਸਾਰ ਸ਼ੁੱਕਰਵਾਰ ਨੂੰ ਬ੍ਰਾਈਡਲ ਵੇਲ ਫਾਲਸ ਵਿੱਚ ਐਸ ਯੂ ਵੀ ਦੇ ਅੰਦਰ ਕੁੱਲ 16 ਕੁੱਤੇ ਮਿਲੇ ਸਨ,ਜਿਹਨਾਂ ਵਿੱਚੋਂ ਤਿੰਨ ਮਰੇ ਹੋਏ ਸਨ। ਬਾਕੀ ਦੇ 13 ਨੂੰ ਜਾਨਵਰਾਂ ਦੀਆਂ ਸੇਵਾਵਾਂ ਵਾਲੀ ਸੰਸਥਾ ਵਿੱਚ ਰੱਖਿਆ ਗਿਆ ਹੈ। ਇਸ ਮਾਮਲੇ ਵਿੱਚ ਕਿਸੇ ਨੇ ਪੁਲਿਸ ਨੂੰ ਇਸ ਐਸ.ਯੂ.ਵੀ. ਬਾਰੇ ਸੂਚਿਤ ਕੀਤਾ ਅਤੇ ਜਦੋਂ ਅਧਿਕਾਰੀ ਪਹੁੰਚੇ ਤਾਂ ਉਹਨਾਂ ਨੇ ਜਾਨਵਰਾਂ ਨੂੰ ਵੇਖਿਆ।ਇਸ ਉਪਰੰਤ ਅਧਿਕਾਰੀਆਂ ਨੇ ਵਾਹਨ ਦੇ ਮਾਲਕ ਜ਼ਜ਼ਾਰ ਉਰੁਲੂਜ਼ੂ ਨਾਲ ਸੰਪਰਕ ਕੀਤਾ ਅਤੇ ਐਸ ਯੂ ਵੀ ਦੀ ਸਰਚ ਲਈ ਵਾਰੰਟ ਪ੍ਰਾਪਤ ਕੀਤਾ। ਇਹਨਾਂ ਜਾਨਵਰਾਂ ਤੋਂ ਇਲਾਵਾ ਗੱਡੀ ਵਿੱਚੋਂ ਮਲਟੀਪਲ ਡਫਲ ਬੈਗ, ਬੈਕਪੈਕਸ, ਟੋਟਸ ਅਤੇ ਸਟੋਰੇਜ ਕਰੇਟਸ ਆਦਿ ਚੀਜ਼ਾਂ ਵੀ ਬਰਾਮਦ ਹੋਈਆਂ। ਪੁਲਿਸ ਨੇ ਦੱਸਿਆ ਕਿ ਉਰੁਲੂਜ਼ੂ ਨੂੰ ਜਾਨਵਰਾਂ ਦੇ ਸ਼ੋਸ਼ਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਅਲ ਡੋਰਾਡੋ ਕਾਉਂਟੀ ਐਨੀਮਲ ਸਰਵਿਸਿਜ਼ ਨੇ ਦੱਸਿਆ ਕਿ 13 ਕੁੱਤੇ ਜਿਨ੍ਹਾਂ ਨੂੰ ਪੁਲਿਸ ਨੇ ਜਿੰਦਾ ਪਾਇਆ ਹੈ ਉਹ ਠੀਕ ਹਨ ਅਤੇ ਪਸ਼ੂ ਸੇਵਾਵਾਂ ਦੁਆਰਾ ਸੁਰੱਖਿਆ ਹਿਰਾਸਤ ਵਿੱਚ ਰੱਖਿਆ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ 18-44…

ਚੰਡੀਗੜ੍ਹ, 15 ਮਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨੂੰ 18-44 ਸਾਲ ਦੀ ਉਮਰ…

ਯੋਗੀ ਅਦਿੱਤਿਆਨਾਥ ਦੇ ਮਲੇਰਕੋਟਲਾ ਵਾਲੇ…

ਚੰਡੀਗੜ੍ਹ, 15 ਮਈ- ਪੰਜਾਬ ਦੇ ਮੁੱਖ ਮੰਤਰੀ…

ਮਮਤਾ ਬੈਨਰਜੀ ਨੇ ਤੀਜੀ ਵਾਰ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ…

ਟਵਿੱਟਰ ਨੇ ਕੰਗਣਾ ਰਣਾਵਤ ਦੇ…

ਨਵੀਂ ਦਿੱਲੀ, 4 ਮਈ- ਅਕਸਰ ਆਪਣੇ ਬੇਤੁੱਕੇ…

Listen Live

Subscription Radio Punjab Today

Our Facebook

Social Counter

  • 19363 posts
  • 1 comments
  • 0 fans

Log In