Menu

ਜੋਅ ਬਾਈਡੇਨ ਨੇ ਸੈਨਾ ਸਕੱਤਰ ਵਜੋਂ ਸੇਵਾ ਨਿਭਾਉਣ ਲਈ ਪਹਿਲੀ ਔਰਤ ਨੂੰ ਕੀਤਾ ਨਾਮਜ਼ਦ

ਫਰਿਜ਼ਨੋ (ਕੈਲੀਫੋਰਨੀਆ), 13 ਅਪ੍ਰੈਲ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਰਾਸ਼ਟਰਪਤੀ ਜੋਅ ਬਾਈਡੇਨ ਨੇ ਕ੍ਰਿਸਟੀਨ ਵਰਮੂਥ ਨੂੰ ਸੈਨਾ ਦੀ ਸੈਕਟਰੀ ਵਜੋਂ ਸੇਵਾਵਾਂ ਦੇਣ ਲਈ ਨਾਮਜ਼ਦ ਕੀਤਾ ਹੈ, ਜੋ ਕਿ ਇਸ ਅਹੁਦੇ ‘ਤੇ ਸੇਵਾ ਨਿਭਾਉਣ ਵਾਲੀ ਪਹਿਲੀ ਔਰਤ ਹੋਵੇਗੀ।  ਵਰਮੂਥ ਦਾ ਨਾਮ ਸੋਮਵਾਰ ਨੂੰ ਵ੍ਹਾਈਟ ਹਾਊਸ ਦੁਆਰਾ ਐਲਾਨੀਆਂ ਨਾਮਜ਼ਦਗੀਆਂ ਦੀ ਸੂਚੀ ਵਿੱਚ ਸ਼ਾਮਿਲ ਸੀ। ਰੱਖਿਆ ਸਕੱਤਰ ਲੋਇਡ ਅਸਟਿਨ ਅਨੁਸਾਰ ਵਿਦੇਸ਼ੀ ਅਤੇ ਘਰੇਲੂ ਦੁਸ਼ਮਣਾਂ ਤੋਂ ਆਪਣੇ ਦੇਸ਼ ਨੂੰ ਬਚਾਉਣ ਲਈ ਦੇਸ਼ ਦੇ ਆਦਰਸ਼ਾਂ ਪ੍ਰਤੀ ਵਚਨਬੱਧਤਾ ਅਤੇ ਫੌਜਾਂ ਨੂੰ ਭਾਰੀ ਚੁਣੌਤੀਆਂ ਦੀ ਡੂੰਘੀ ਸਮਝ ਦੀ ਲੋੜ ਹੈ ਅਤੇ ਰਾਸ਼ਟਰਪਤੀ ਦੀਆਂ ਨਾਮਜ਼ਦਗੀਆਂ  ਉਸ ਟੀਮ ਨੂੰ ਬਣਾਉਣ ਵਿੱਚ ਸਹਾਇਤਾ ਕਰਨਗੀਆਂ। ਵਰਮੂਥ ਇਸ ਤੋਂ ਪਹਿਲਾਂ ਰਾਸ਼ਟਰੀ ਸੁੱਰਖਿਆ ਪਰਿਸ਼ਦ ਵਿੱਚ ਅਤੇ ਫਿਰ ਓਬਾਮਾ ਪ੍ਰਸ਼ਾਸਨ ਵਿੱਚ ਸੈਕਟਰੀ ਆਫ ਡਿਫੈਂਸ ਦੇ ਅੰਡਰ ਸੇਵਾ ਨਿਭਾ ਚੁੱਕੀ ਹੈ। ਰੋਡ ਆਈਲੈਂਡ ਦੇ ਸੈਨੇਟਰ ਜੈਕ ਰੀਡ, ਜੋ ਸੈਨੇਟ ਆਰਮਡ ਸਰਵਿਸਿਜ਼ ਕਮੇਟੀ ਦੇ ਚੇਅਰਮੈਨ ਹਨ, ਨੇ ਇੱਕ ਬਿਆਨ ਵਿੱਚ ਇਸ ਨਾਮਜ਼ਦਗੀ ਦੀ ਪ੍ਰਸ਼ੰਸਾ ਕੀਤੀ ਹੈ। ਵ੍ਹਾਈਟ ਹਾਊਸ ਦੁਆਰਾ ਮੰਗਲਵਾਰ ਨੂੰ ਐਲਾਨ ਕੀਤੇ ਗਏ ਹੋਰ ਰੱਖਿਆ ਵਿਭਾਗ ਦੇ ਨਾਮਜ਼ਦ ਵਿਅਕਤੀਆਂ ਵਿੱਚ ਗਿਲ ਸਿਸਨੇਰੋਸ ਨੂੰ ਸੁਰੱਖਿਆ, ਅਮਲੇ ਅਤੇ ਤਿਆਰੀ ਦਾ ਅੰਡਰ ਸੈਕਟਰੀ ਅਤੇ ਲਾਗਤ ਮੁਲਾਂਕਣ ਅਤੇ ਪ੍ਰੋਗਰਾਮ ਮੁਲਾਂਕਣ ਦੇ ਡਾਇਰੈਕਟਰ ਲਈ ਸੁਸਾਨਾ ਬਲਿਊਮ ਸ਼ਾਮਿਲ ਹਨ।

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ 18-44…

ਚੰਡੀਗੜ੍ਹ, 15 ਮਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨੂੰ 18-44 ਸਾਲ ਦੀ ਉਮਰ…

ਯੋਗੀ ਅਦਿੱਤਿਆਨਾਥ ਦੇ ਮਲੇਰਕੋਟਲਾ ਵਾਲੇ…

ਚੰਡੀਗੜ੍ਹ, 15 ਮਈ- ਪੰਜਾਬ ਦੇ ਮੁੱਖ ਮੰਤਰੀ…

ਮਮਤਾ ਬੈਨਰਜੀ ਨੇ ਤੀਜੀ ਵਾਰ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ…

ਟਵਿੱਟਰ ਨੇ ਕੰਗਣਾ ਰਣਾਵਤ ਦੇ…

ਨਵੀਂ ਦਿੱਲੀ, 4 ਮਈ- ਅਕਸਰ ਆਪਣੇ ਬੇਤੁੱਕੇ…

Listen Live

Subscription Radio Punjab Today

Our Facebook

Social Counter

  • 19363 posts
  • 1 comments
  • 0 fans

Log In