Menu

ਫਰਿਜ਼ਨੋ ਵਿੱਚ ਇੱਕ ਖੋਜੀ  ਕੁੱਤੇ ਨੇ ਬਚਾਈ ਪੁਲਿਸ ਅਧਿਕਾਰੀ ਦੀ ਜਾਨ,ਖੁਦ ਹੋਇਆ ਬੁਰੀ ਤਰ੍ਹਾਂ ਜ਼ਖਮੀ

ਫਰਿਜ਼ਨੋ (ਕੈਲੀਫੋਰਨੀਆ), 11 ਅਪ੍ਰੈਲ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਫਰਿਜ਼ਨੋ ਪੁਲਿਸ ਵਿਭਾਗ ਦੇ ਅਨੁਸਾਰ ਇੱਕ ਕੇ -9 ਖੋਜੀ ਕੁੱਤੇ ਨੂੰ ਇੱਕ ਹਿੰਸਕ ਸ਼ੱਕੀ ਵਿਅਕਤੀ ਨੇ ਕਈ ਵਾਰ ਚਾਕੂ ਮਾਰ ਕੇ ਬੁਰੀ ਤਰ੍ਹਾਂ ਜਖਮੀ ਕੀਤਾ, ਪਰ ਇਹ ਕੁੱਤਾ ਇੱਕ ਪੁਲਸੀਆ ਕਾਰਵਾਈ ਦੌਰਾਨ ਇੱਕ ਅਧਿਕਾਰੀ ਦੀ ਜਾਨ ਬਚਾਉਣ ਵਿੱਚ ਸਫਲ ਰਿਹਾ। ਲੈਫਟੀਨੈਂਟ ਟਿਮ ਟਿਏਟਜੇਨ ਦੇ ਅਨੁਸਾਰ, ਇਹ ਘਟਨਾ ਸ਼ਨੀਵਾਰ ਸਵੇਰੇ ਵਾਪਰੀ ਜਦੋਂ ਫਰਿਜ਼ਨੋ ਪੁਲਿਸ ਨੇ ਵੈਸਟ ਬ੍ਰਾਊਨ ਐਵੀਨਿਊ ਦੇ 1800 ਬਲਾਕ ਵਿਖੇ ਇੱਕ ਔਰਤ  ਦੁਆਰਾ ਉਸਦੇ ਘਰ ਵਿੱਚ ਇੱਕ ਵਿਅਕਤੀ ਦੇ ਹੋਣ ਬਾਰੇ  ਸੂਚਨਾ ਮਿਲਣ ਤੋਂ ਬਾਅਦ ਸ਼ੱਕੀ ਵਿਅਕਤੀ ਕਾਰਲੋਸ ਕਾਸਟਾਨੋਸ ਨੂੰ ਹਿਰਾਸਤ ਵਿੱਚ ਲੈਣ ਲਈ ਕਾਰਵਾਈ ਕੀਤੀ। ਪੁਲਿਸ ਅਨੁਸਾਰ ਕਾਸਟਾਨੋਸ, ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਹੋਏ ਸਨ ਅਤੇ ਉਸਦਾ ਹਿੰਸਕ ਇਤਿਹਾਸ ਸੀ। ਟਿਮ ਨੇ ਦੱਸਿਆ ਕਿ ਜਿਵੇਂ ਹੀ ਅਧਿਕਾਰੀਆਂ ਨੇ ਘਰ ਨੂੰ ਘੇਰਿਆ ਅਤੇ ਘਰ ਦੇ ਸਾਹਮਣੇ ਕਾਸਟਾਨੋਸ ਨਾਲ ਸੰਪਰਕ ਕੀਤਾ, ਤਾਂ ਉਹ ਘਰ ਦੇ ਪਿਛਲੇ ਹਿੱਸੇ ਵੱਲ ਭੱਜਿਆ ਅਤੇ ਇੱਕ ਵਾੜ ਦੇ ਉੱਪਰ ਦੀ ਛਾਲ ਮਾਰ ਦਿੱਤੀ। ਇਸ ਦੌਰਾਨ  ਇੱਕ ਕੇ -9 ਖੋਜੀ ਕੁੱਤਾ ਅਤੇ ਅਧਿਕਾਰੀ, ਜੋ ਘਰ ਦੇ ਪਿਛਲੇ ਹਿੱਸੇ ਵਿੱਚ ਤਾਇਨਾਤ ਸਨ ਨੇ ਕਾਸਟਾਨੋਸ ਦਾ ਸਾਹਮਣਾ ਕੀਤਾ ਅਤੇ ਉਸਨੂੰ ਰੋਕਣ ਦਾ ਆਦੇਸ਼ ਦਿੱਤਾ, ਪਰ ਉਹ ਨਹੀਂ ਰੁਕਿਆ। ਇਸ ਉਪਰੰਤ ਕੇ -9 ਜਿਸਦਾ ਨਾਮ ਦਾ ਅਰਗੋ ਹੈ ਨੇ ਅਪਰਾਧੀ ਦਾ ਪਿੱਛਾ ਕੀਤਾ ਅਤੇ ਕਾਸਟਾਨੋਸ ਦੀ ਖੱਬੀ ਬਾਂਹ ਫੜ ਲਈ। ਇਸ ਕਾਰਵਾਈ ਤੇ ਕਾਸਟਾਨੋਸ ਨੇ ਇੱਕ ਚਾਕੂ ਕੱਢਿਆ ਅਤੇ ਕੁੱਤੇ ਤੇ ਛੇ ਵਾਰ ਵਾਰ ਕੀਤਾ ਅਤੇ ਫੇਰ ਅਫਸਰਾਂ ਵੱਲ ਵਧਿਆ। ਇਸ ਤੋਂ ਇਲਾਵਾ, ਇੱਕ ਹੋਰ ਪਿਟਬੁੱਲ ਨੇ ਛੁਰਾ ਮਾਰਨ ਦੀ ਘਟਨਾ ਦੌਰਾਨ ਪੁਲਿਸ ਦੇ ਕੁੱਤੇ ‘ਤੇ ਹਮਲਾ ਕਰ ਦਿੱਤਾ।  ਕਾਸਟਾਨੋਸ ਦੇ ਇਸ ਕਾਰਵਾਈ ਵਿੱਚ ਉਲਝਣ ਕਾਰਨ ,ਇੱਕ ਅਧਿਕਾਰੀ ਨੇ ਆਖਰਕਾਰ ਸ਼ੱਕੀ ਨੂੰ ਚਾਕੂ ਸਮੇਤ ਦਬੋਚ ਲਿਆ। ਪੁਲਿਸਦੇ ਇਸ  ਕੇ -9 ਕੁੱਤੇ ਅਰਗੋ ਨੂੰ ਪਿੱਠ ਅਤੇ ਖੱਬੀ ਅੱਖ ਦੇ ਸੱਟਾਂ ਲੱਗੀਆਂ ਅਤੇ ਉਸ ਦਾ ਆਪ੍ਰੇਸ਼ਨ ਕਰਵਾਉਣਾ ਪਿਆ। ਪੁਲਿਸ ਅਧਿਕਾਰੀ ਟਿਮ ਅਨੁਸਾਰ ਕੇ -9 ਨੇ ਆਪਣੇ ਅਫਸਰ ਦੀ ਜਾਨ ਬਚਾਈ ਅਤੇ ਜੇਕਰ ਕੇ -9 ਮੌਜੂਦ ਨਾ ਹੁੰਦਾ, ਤਾਂ ਉਹ ਵਿਅਕਤੀ ਨੇੜਲੇ ਅਧਿਕਾਰੀ ਨੂੰ ਚਾਕੂ ਮਾਰ ਸਕਦਾ ਸੀ। ਇਸਦੇ ਇਲਾਵਾ ਕਾਸਟਾਨੋਸ ਨੂੰ ਸੱਟਾਂ ਲੱਗਣ ਕਾਰਨ ਫਰਿਜ਼ਨੋ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਲਿਜਾਇਆ ਗਿਆ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans