Menu

ਅਮਰੀਕਾ ਵਿੱਚ ਚਾਰ ਬਾਲਗਾਂ ਵਿਚੋਂ ਇੱਕ ਨੂੰ ਪੂਰੀ ਤਰ੍ਹਾਂ ਲੱਗ ਚੁੱਕਾ ਹੈ ਕੋਰੋਨਾ ਟੀਕਾ

ਫਰਿਜ਼ਨੋ (ਕੈਲੀਫੋਰਨੀਆ), 8 ਅਪ੍ਰੈਲ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਬੁੱਧਵਾਰ ਨੂੰ ਕੋਰੋਨਾ ਟੀਕਾਕਰਨ ਦੀਆਂ ਕੋਸ਼ਿਸ਼ਾਂ ਵਿੱਚ ਇੱਕ ਮੀਲ ਪੱਥਰ ‘ਤੇ ਪਹੁੰਚਿਆ ਹੈ। ਨਵੇਂ ਅੰਕੜਿਆਂ ਅਨੁਸਾਰ ਦੇਸ਼ ਵਿੱਚ ਲੱਗਭਗ 25 ਪ੍ਰਤੀਸ਼ਤ ਬਾਲਗਾਂ ਨੂੰ ਪੂਰੀ ਤਰ੍ਹਾਂ ਕੋਰੋਨਾ ਟੀਕਾ ਲਗਾਇਆ ਗਿਆ ਹੈ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ(ਸੀ.ਡੀ.ਸੀ) ਦੇ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ 40 ਪ੍ਰਤੀਸ਼ਤ ਬਾਲਗ ਅਤੇ 75 ਪ੍ਰਤੀਸ਼ਤ ਬਜ਼ੁਰਗਾਂ ਨੂੰ ਕੋਰੋਨਾ ਟੀਕੇ ਦੀ ਘੱਟੋ ਘੱਟ ਇੱਕ ਖੁਰਾਕ ਮਿਲੀ ਹੈ। ਦੇਸ਼ ਦੇ ਕੋਵਿਡ -19 ਟੀਕਾਕਰਨ ਦੇ ਯਤਨ ਦਸੰਬਰ ਵਿੱਚ ਅਮਰੀਕੀ ਦਵਾਈ ਨਿਰਮਾਤਾ  ਕੰਪਨੀ ਫਾਈਜ਼ਰ ਅਤੇ ਜਰਮਨ ਫਰਮ ਬਾਇਓਨਟੈਕ ਦੁਆਰਾ ਬਣਾਏ ਟੀਕੇ ਦੇ ਸੰਕਟਕਾਲੀ ਅਧਿਕਾਰ ਤੋਂ ਬਾਅਦ ਸ਼ੁਰੂ ਹੋਏ ਸਨ। ਇਸ ਟੀਕਾਕਰਨ ਮੁਹਿੰਮ ਨੂੰ ਮੋਡਰਨਾ ਅਤੇ ਜੌਹਨਸਨ ਐਂਡ ਜੌਹਨਸਨ ਟੀਕਿਆਂ ਦੇ ਨਾਲ ਬਹੁਤ ਤੇਜ਼ ਕੀਤਾ ਗਿਆ ਸੀ। ਸੀ.ਡੀ.ਸੀ ਦੇ ਅੰਕੜਿਆਂ ਅਨੁਸਾਰ ਕੁੱਝ ਰਾਜ ਜਿਵੇਂ ਨਿਊ ਮੈਕਸੀਕੋ, ਸਾਊਥ ਡਕੋਟਾ ਅਤੇ ਅਲਾਸਕਾ ਨੇ ਕੌਮੀ ਔਸਤ ਨੂੰ ਪਛਾੜ ਦਿਆ  ਆਪਣੀ ਬਾਲਗ ਆਬਾਦੀ ਦੇ 30 ਪ੍ਰਤੀਸ਼ਤ ਤੋਂ ਵੱਧ ਨੂੰ ਪੂਰੀ ਤਰਾਂ ਟੀਕਾ ਲਗਾਇਆ ਹੈ। ਰਾਸ਼ਟਰਪਤੀ ਜੋਅ ਬਾਈਡੇਨ ਨੇ ਵਾਅਦਾ ਕੀਤਾ ਸੀ ਕਿ ਉਸਦੇ ਪਹਿਲੇ 100 ਦਿਨਾਂ ਵਿੱਚ ਮਿਲੀਅਨਾਂ ਸ਼ਾਟ ਦਿੱਤੇ ਜਾਣਗੇ ਅਤੇ ਮਾਰਚ ਵਿੱਚ, ਉਸਨੇ ਇਸ ਟੀਚੇ ਨੂੰ 200 ਮਿਲੀਅਨ ਤੱਕ ਵਧਾਇਆ ਸੀ। ਜਿਸਨੂੰ ਪੂਰਾ ਕਰਨ ਲਈ ਦੇਸ਼ ਨੇ ਇੱਕ ਦਿਨ ਵਿੱਚ ਨਿਯਮਤ ਰੂਪ ‘ਚ 2 ਮਿਲੀਅਨ ਤੋਂ 3 ਮਿਲੀਅਨ ਸ਼ਾਟਾਂ ਨੂੰ ਲਗਾਇਆ ਹੈ। ਇਸਦੇ ਇਲਾਵਾ ਟੀਕੇ ਦੇ ਉਤਪਾਦਨ ਦੀ ਗਤੀ ਵਿੱਚ ਵੀ ਵਾਧਾ ਹੋਇਆ ਹੈ ਅਤੇ ਅਮਰੀਕਾ ਗਰਮੀਆਂ ਦੇ ਦਿਨਾਂ ਵਿਚ ਲੱਖਾਂ ਟੀਕਿਆਂ ਦੀਆਂ ਖੁਰਾਕਾਂ ਤਿਆਰ ਕਰਨ ਜਾ ਰਿਹਾ ਹੈ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans